ਦੇਸ਼ ''ਚ ਯਾਤਰੀ ਵਾਹਨਾਂ ਦੀ ਵਿਕਰੀ ਅਪ੍ਰੈਲ ''ਚ 1.3 ਫ਼ੀਸਦੀ ਵਧ ਕੇ 3,35,629 ਯੂਨਿਟ ਰਹੀ: ਸਿਆਮ

Tuesday, May 14, 2024 - 01:54 PM (IST)

ਨਵੀਂ ਦਿੱਲੀ (ਭਾਸ਼ਾ) - ਅਪ੍ਰੈਲ ਦੇ ਮਹੀਨੇ ਭਾਰਤ 'ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਸਾਲਾਨਾ ਆਧਾਰ 'ਤੇ 1.3 ਫ਼ੀਸਦੀ ਵਧ ਕੇ 3,35,629 ਇਕਾਈ ਹੋ ਗਈ ਹੈ। ਇਸ ਸਬੰਧ ਵਿਚ ਉਹ ਸਾਰੀ ਜਾਣਕਾਰੀ ਉਦਯੋਗਿਕ ਸੰਗਠਨ ਸਿਆਮ ਵਲੋਂ ਦਿੱਤੀ ਗਈ ਹੈ। ਦੱਸ ਦੇਈਏ ਕਿ ਯਾਤਰੀ ਵਾਹਨਾਂ ਦੀ ਵਿਕਰੀ ਅਪ੍ਰੈਲ 2023 ਵਿੱਚ 3,31,278 ਯੂਨਿਟ ਸੀ।

ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ

ਦੂਜੇ ਪਾਸੇ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੋਪਹੀਆ ਵਾਹਨਾਂ ਦੀ ਥੋਕ ਵਿਕਰੀ ਅਪ੍ਰੈਲ 2023 ਦੇ 13,38,588 ਯੂਨਿਟ ਦੇ ਮੁਕਾਬਲੇ ਪਿਛਲੇ ਮਹੀਨੇ 31 ਫ਼ੀਸਦੀ ਵਧ ਕੇ 17,51,393 ਯੂਨਿਟ ਹੋ ਗਈ। ਅੰਕੜਿਆਂ ਦੇ ਅਨੁਸਾਰ, ਤਿੰਨ ਪਹੀਆ ਵਾਹਨਾਂ ਦੀ ਥੋਕ ਵਿਕਰੀ ਅਪ੍ਰੈਲ 2023 ਦੇ 42,885 ਯੂਨਿਟ ਦੇ ਮੁਕਾਬਲੇ ਪਿਛਲੇ ਮਹੀਨੇ 14.5 ਫ਼ੀਸਦੀ ਵਧ ਕੇ 49,116 ਯੂਨਿਟ ਹੋ ਗਈ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News