ਦੇਸ਼ ’ਚ ਪੈਟਰੋਲ ਦੀ ਵਿਕਰੀ 12.3 ਫ਼ੀਸਦੀ ਵਧੀ, ਡੀਜ਼ਲ ਦੀ ਮੰਗ ''ਚ ਗਿਰਾਵਟ ਜਾਰੀ

05/02/2024 2:09:24 PM

ਨਵੀਂ ਦਿੱਲੀ : ਦੇਸ਼ ’ਚ ਪੈਟਰੋਲ ਦੀ ਖਪਤ ਅਪ੍ਰੈਲ ਦੇ ਮਹੀਨੇ 12.3 ਫ਼ੀਸਦੀ ਵਧੀ ਹੈ ਪਰ ਚੋਣ ਪ੍ਰਚਾਰ ਤੇਜ਼ ਹੋਣ ਦੇ ਬਾਵਜੂਦ ਡੀਜ਼ਲ ਦੀ ਵਿਕਰੀ ’ਚ ਗਿਰਾਵਟ ਜਾਰੀ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੇ ਸ਼ੁਰੂਆਤੀ ਅੰਕੜਿਆਂ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਈਂਧਨ ਬਾਜ਼ਾਰ ’ਚ ਲਗਭਗ 90 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੀਆਂ ਇਨ੍ਹਾਂ ਪੈਟਰੋਲੀਅਮ ਕੰਪਨੀਆਂ ਦੀ ਕੁੱਲ ਪੈਟਰੋਲ ਦੀ ਵਿੱਕਰੀ ਅਪ੍ਰੈਲ ’ਚ ਵਧ ਕੇ 29.7 ਲੱਖ ਟਨ ਹੋ ਗਈ ਹੈ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਹਾਲਾਂਕਿ ਪਿਛਲੇ ਮਹੀਨੇ ’ਚ ਡੀਜ਼ਲ ਦੀ ਮੰਗ 2.3 ਫ਼ੀਸਦੀ ਘਟ ਕੇ 70 ਲੱਖ ਟਨ ਰਹਿ ਗਈ, ਜਦੋਂਕਿ ਇਸ ਈਂਧਨ ਦੀ ਮੰਗ ਮਾਰਚ ’ਚ ਵੀ 2.7 ਫ਼ੀਸਦੀ ਘੱਟ ਗਈ ਸੀ। ਡੀਜ਼ਲ ਦੀ ਮੰਗ ’ਚ ਲਗਾਤਾਰ ਗਿਰਾਵਟ ਹੋਣਾ ਮਹੱਤਵਪੂਰਨ ਹੈ, ਕਿਉਂਕਿ ਦੇਸ਼ ਵਿੱਚ ਇਸ ਈਂਧਨ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਖ਼ਾਸ ਕਰ ਕੇ ਚੋਣਾਂ ਦੇ ਸੀਜ਼ਨ ਦੌਰਾਨ ਚੋਣ ਪ੍ਰਚਾਰ ਲਈ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਜਾਂਦੀ ਹੈ। ਕੀਮਤਾਂ ਘਟਣ ਕਾਰਨ ਨਿੱਜੀ ਵਾਹਨਾਂ ਦੀ ਵਰਤੋਂ ਵਧਣ ਕਾਰਨ ਪੈਟਰੋਲ ਦੀ ਵਿਕਰੀ ਵਧੀ ਹੈ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News