23 ਮਈ ਦਾ ਦਿਨ ‘ਕਾਮਾਗਾਟਾਮਾਰੂ ਦਿਵਸ’ ਵਜੋਂ ਦਰਜ ਕਰਨ ਦਾ ਫੈਸਲਾ

05/07/2024 10:13:17 AM

ਵੈਨਕੂਵਰ (ਜ.ਬ) - ਸਾਲ 1914 ਦੌਰਾਨ ਕੈਨੇਡਾ ’ਚ ਵਾਪਰੇ ‘ਕਾਮਾਗਾਟਾਮਾਰੂ’ ਦੁਖਾਂਤ ਦੇ ਯਾਤਰੂਆਂ ਦੀ ਯਾਦ ’ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਲੋਂ ਹਰ ਸਾਲ 23 ਮਈ ਵਾਲਾ ਦਿਨ ‘ਕਾਮਾਗਾਟਾਮਾਰੂ ਯਾਦਗਾਰੀ ਦਿਵਸ’ ਵਜੋਂ ਦਰਜ ਕੀਤੇ ਜਾਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਇਥੇ ਗਠਿਤ ‘ਕਾਮਾਗਾਟਾਮਾਰੂ ਸੁਸਾਇਟੀ’ ਦੇ ਆਗੂ ਰਾਜ ਸਿੰਘ ਅਨੁਸਾਰ ਅਜਿਹਾ ਫੈਸਲਾ ਜਿੱਥੇ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ, ਉਥੇ ਇਸ ਨੂੰ ਕਾਮਾਗਾਟਾਗਾਰੂ ਦੁਖਾਂਤ ਦੇ ਮਰਹੂਮ ਯਾਤਰੂਆਂ ਲਈ ਇਕ ਸ਼ਰਧਾਂਜਲੀ ਵਜੋ ਦੀ ਯਾਦ ਕੀਤਾ ਜਾਵੇਗਾ ਅਤੇ ਇਸ ਨਾਲ ਭਵਿੱਖ ’ਚ ਪੰਜਾਬੀਆਂ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇਸ ਸਬੰਧੀ ਜਾਣਕਾਰੀ ਮਿਲ ਸਕਣੀ ਵੀ ਸੁਭਾਵਿਕ ਹੈ।


Harinder Kaur

Content Editor

Related News