GST Collection ਨੇ ਤੋੜ ਦਿੱਤੇ ਸਾਰੇ ਰਿਕਾਰਡ, ਅਪ੍ਰੈਲ ''ਚ 2.10 ਲੱਖ ਕਰੋੜ ਰੁਪਏ ਤੱਕ ਪੁੱਜਾ
Wednesday, May 01, 2024 - 02:20 PM (IST)
ਬਿਜ਼ਨੈੱਸ ਡੈਸਕ : ਦੇਸ਼ ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਸੰਗ੍ਰਹਿ ਦੇ ਅੰਕੜਿਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਹ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਅਪ੍ਰੈਲ 2024 ਵਿੱਚ ਜੀਐੱਸਟੀ ਕੁਲੈਕਸ਼ਨ 2.10 ਲੱਖ ਕਰੋੜ ਰੁਪਏ ਹੋ ਗਿਆ ਹੈ। ਦੱਸ ਦੇਈਏ ਕਿ ਜੀਐੱਸਟੀ ਕੁਲੈਕਸ਼ਨ ਨੇ ਇਸ ਵਾਰ ਬਹੁਤ ਵੱਡਾ ਮਾਲੀਆ ਹਾਸਲ ਕੀਤਾ ਹੈ ਅਤੇ ਸਰਕਾਰ ਦਾ ਖਜ਼ਾਨਾ ਭਰ ਦਿੱਤਾ। ਪਹਿਲੀ ਵਾਰ ਕਿਸੇ ਮਹੀਨੇ ਵਿਚ ਜੀਐੱਸਟੀ ਮਾਲੀਆ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ
ਅਪ੍ਰੈਲ 2024 ਵਿੱਚ ਜੀਐੱਸਟੀ ਕੁਲੈਕਸ਼ਨ 2.10 ਲੱਖ ਕਰੋੜ ਰੁਪਏ ਰਿਹਾ ਹੈ, ਜੋ ਕਿ ਇੱਕ ਇਤਿਹਾਸਕ ਸੰਗ੍ਰਹਿ ਹੈ। ਕੁੱਲ ਮਾਲੀਆ ਨੇ ਸਾਲ-ਦਰ-ਸਾਲ ਦੇ ਆਧਾਰ 'ਤੇ 12.4 ਫ਼ੀਸਦੀ ਦਾ ਪ੍ਰਭਾਵਸ਼ਾਲੀ ਵਾਧਾ ਹਾਸਲ ਕੀਤਾ ਹੈ। ਜੇਕਰ ਅਸੀਂ ਰਿਫੰਡ ਤੋਂ ਬਾਅਦ ਦੇ ਸ਼ੁੱਧ ਆਮਦਨ 'ਤੇ ਨਜ਼ਰ ਮਾਰੀਏ ਤਾਂ ਇਹ 1.92 ਲੱਖ ਕਰੋੜ ਰੁਪਏ ਰਿਹਾ ਹੈ, ਜੋ ਸਾਲਾਨਾ ਆਧਾਰ 'ਤੇ 17.1 ਫ਼ੀਸਦੀ ਦਾ ਸਿੱਧਾ ਵਾਧਾ ਹੈ। ਅਪ੍ਰੈਲ 2024 ਦੇ ਹੋਏ ਕੁੱਲ ਜੀਐੱਸਟੀ ਕੁਲੈਕਸ਼ਨ ਵਿੱਚ ਕੇਂਦਰੀ ਜੀਐੱਸਟੀ (ਸੀਜੀਐੱਸਟੀ) 43,846 ਕਰੋੜ ਰੁਪਏ, ਰਾਜ ਜੀਐੱਸਟੀ (ਐੱਸਜੀਐੱਸਟੀ) 53,538 ਕਰੋੜ ਰੁਪਏ, ਆਈਜੀਐੱਸਟੀ 99,623 ਕਰੋੜ ਰੁਪਏ ਅਤੇ ਉਪਕਰ 13,260 ਕਰੋੜ ਰੁਪਏ ਸ਼ਾਮਲ ਹਨ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਦੂਜੇ ਪਾਸੇ ਰਿਕਾਰਡ GST ਕੁਲੈਕਸ਼ਨ ਹੋਣ ਨਾਲ ਸਰਕਾਰ ਬਹੁਤ ਜ਼ਿਆਦਾ ਖੁਸ਼ ਹੋਈ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਅੰਕੜੇ ਨੂੰ ਆਪਣੇ ਐਕਸ ਖਾਤੇ 'ਤੇ ਪੋਸਟ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।
ਧਿਆਨ ਯੋਗ ਹੈ ਕਿ ਜੀਐੱਸਟੀ 01 ਜੁਲਾਈ 2017 ਨੂੰ ਲਾਗੂ ਕੀਤਾ ਗਿਆ ਸੀ। ਇਸ ਨੇ ਅਸਿੱਧੇ ਟੈਕਸ ਦੀਆਂ ਕਈ ਪੇਚੀਦਗੀਆਂ ਨੂੰ ਦੂਰ ਕੀਤਾ। ਇਸ ਨਵੀਂ ਪ੍ਰਣਾਲੀ ਨੇ ਵੈਟ, ਐਕਸਾਈਜ਼ ਡਿਊਟੀ (ਕਈ ਚੀਜ਼ਾਂ 'ਤੇ) ਅਤੇ ਸੇਵਾ ਟੈਕਸ ਵਰਗੇ 17 ਟੈਕਸਾਂ ਨੂੰ ਖ਼ਤਮ ਕਰ ਦਿੱਤਾ ਹੈ। ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ 40 ਲੱਖ ਰੁਪਏ ਦੇ ਸਾਲਾਨਾ ਟਰਨਓਵਰ ਵਾਲੇ ਕਾਰੋਬਾਰਾਂ ਨੂੰ ਜੀਐੱਸਟੀ ਦੇ ਦਾਇਰੇ ਤੋਂ ਛੋਟ ਦਿੱਤੀ ਸੀ। ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਨੂੰ ਲਾਗੂ ਕਰਦੇ ਹੋਏ ਕਿਹਾ ਗਿਆ ਸੀ ਕਿ ਇਸ ਨਾਲ ਨਾ ਸਿਰਫ਼ ਕੇਂਦਰ ਸਰਕਾਰ ਸਗੋਂ ਰਾਜ ਸਰਕਾਰਾਂ ਨੂੰ ਵੀ ਮਾਲੀਆ ਮੋਰਚੇ 'ਤੇ ਫ਼ਾਇਦਾ ਹੋਵੇਗਾ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8