ਫਿਊਚਰ ਲਾਈਫ ਦਾ ਮੁਨਾਫਾ 3.4 ਫੀਸਦੀ ਵਧਿਆ ਅਤੇ ਆਮਦਨ 9.8 ਫੀਸਦੀ ਵਧੀ

11/02/2017 12:02:43 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਫਿਊਚਰ ਲਾਈਫ ਦਾ ਮੁਨਾਫਾ 3.4 ਫੀਸਦੀ ਵਧ ਕੇ 30.3 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਫਿਊਚਰ ਲਾਈਫ ਦਾ ਮੁਨਾਫਾ 29.3 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਫਿਊਚਰ ਲਾਈਫ ਦੀ ਆਮਦਨ 9.8 ਫੀਸਦੀ ਵਧ ਕੇ 1117 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਫਿਊਚਰ ਲਾਈਫ ਦੀ ਆਮਦਨ 1018.4 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਫਿਊਚਰ ਲਾਈਫ ਦਾ ਐਬਿਟਡਾ 87.1 ਕਰੋੜ ਰੁਪਏ ਤੋਂ ਵਧ ਕੇ 104.7 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਫਿਊਚਰ ਲਾਈਫ ਦਾ ਐਬਿਟਡਾ ਮਾਰਜਨ 8.6 ਫੀਸਦੀ ਤੋਂ ਵਧ ਕੇ 9.4 ਫੀਸਦੀ ਰਿਹਾ ਹੈ।


Related News