ਪਿਛਲੇ ਵਿੱਤੀ ਸਾਲ ''ਚ 238 ''ਚੋਂ 115 ਥਾਵਾਂ ''ਤੇ ਭਾਰਤ ਦਾ ਨਿਰਯਾਤ ਵਧਿਆ : ਸਰਕਾਰ

Friday, May 10, 2024 - 11:24 AM (IST)

ਨਵੀਂ ਦਿੱਲੀ (ਭਾਸ਼ਾ) - ਗਲੋਬਲ ਆਰਥਿਕ ਅਨਿਸ਼ਚਿਤਤਾਵਾਂ ਦੇ ਬਾਵਜੂਦ ਵਿੱਤੀ ਸਾਲ 2023-24 ’ਚ ਕੁੱਲ 238 ਮੰਜ਼ਿਲਾਂ ’ਚੋਂ 115 ਦੇਸ਼ਾਂ ਨੂੰ ਭਾਰਤ ਦੀ ਬਰਾਮਦ ਵਧੀ ਹੈ। ਅਧਿਕਾਰਕ ਅੰਕੜਿਆਂ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ। ਵਣਜ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਦੇ ਇਨ੍ਹਾਂ 115 ਬਰਾਮਦ ਮੰਜ਼ਿਲਾਂ ਦੀ ਕੁੱਲ ਬਰਾਮਦ ’ਚ ਹਿੱਸੇਦਾਰੀ 46.5 ਫ਼ੀਸਦੀ ਹੈ। ਇਨ੍ਹਾਂ ਦੇਸ਼ਾਂ ’ਚ ਅਮਰੀਕਾ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਨੀਦਰਲੈਂਡ, ਚੀਨ, ਬ੍ਰਿਟੇਨ, ਸਾਊਦੀ ਅਰਬ, ਸਿੰਗਾਪੁਰ, ਬੰਗਲਾਦੇਸ਼, ਜਰਮਨੀ ਅਤੇ ਇਟਲੀ ਸ਼ਾਮਲ ਹੈ। 

ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ

ਪਿਛਲੇ ਵਿੱਤੀ ਸਾਲ ’ਚ ਦੇਸ਼ ਦੀ ਵਸਤੂ ਬਰਾਮਦ ਤਿੰਨ ਫ਼ੀਸਦੀ ਘੱਟ ਕੇ 437.1 ਅਰਬ ਡਾਲਰ ਰਹਿ ਗਈ। ਹਾਲਾਂਕਿ, ਸੇਵਾ ਬਰਾਮਦ ਵੱਧ ਕੇ 341.1 ਅਰਬ ਡਾਲਰ ਹੋ ਗਿਆ, ਜਦਕਿ 2022-23 ’ਚ ਇਹ 325.3 ਅਰਬ ਡਾਲਰ ਸੀ। ਅੰਕੜਿਆਂ ਤੋਂ ਪਤਾ ਚੱਲਿਆ ਕਿ ਲਗਾਤਾਰ ਗਲੋਬਲ ਚੁਣੌਤੀਆਂ ਦੇ ਬਾਵਜੂਦ ਦੇਸ਼ ਦੀ ਕੁੱਲ ਬਰਾਮਦ (ਵਸਤੂਆਂ ਅਤੇ ਸੇਵਾਵਾਂ ਨੂੰ ਮਿਲਾ ਕੇ) 2022-23 ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਪਿਛਲੇ ਵਿੱਤੀ ਸਾਲ (2023-24) ’ਚ ਦੇਸ਼ ਦੀ ਕੁੱਲ ਬਰਾਮਦ 778.2 ਅਰਬ ਡਾਲਰ ਤੱਕ ਪਹੁੰਚ ਗਿਆ, ਜਦਕਿ 2022-23 ’ਚ ਇਹ 776.4 ਅਰਬ ਡਾਲਰ ਰਿਹਾ ਸੀ। ਇਸ ਤਰ੍ਹਾਂ ਬਰਾਮਦ ’ਚ 0.23 ਫ਼ੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ - ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ

ਭਾਰਤ ਦੀ ਵਸਤੂ ਬਰਾਮਦ ਦੀ ਹਿੱਸੇਦਾਰੀ ਵੀ 2014 ਦੇ 1.70 ਫ਼ੀਸਦੀ ਤੋਂ ਵੱਧ ਕੇ 2023 ’ਚ 1.82 ਫ਼ੀਸਦੀ ਹੋ ਗਈ ਹੈ। ਇਸ ਦੌਰਾਨ ਵਿਸ਼ਵ ਮਾਲ ਬਰਾਮਦਕਾਰਾਂ ’ਚ ਭਾਰਤ 19ਵੇਂ ਥਾਂ ਤੋਂ 17ਵੇਂ ਥਾਂ ’ਤੇ ਆ ਗਿਆ ਹੈ। ਇਸ ਤੋਂ ਇਲਾਵਾ 2023-24 ’ਚ ਟਾਪ 10 ਮੰਜ਼ਿਲਾਂ ’ਚ ਭਾਰਤ ਦੇ ਬਰਾਮਦ ’ਚ ਸਾਲਾਨਾ ਆਧਾਰ ’ਤੇ 13 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਭਾਰਤ ਦੇ ਬਰਾਮਦ ’ਚ ਯੂ.ਏ.ਈ. 35.6 ਅਰਬ ਡਾਲਰ ਦੇ ਬਰਾਮਦ ਮੁੱਲ ਦੇ ਨਾਲ ਮੁੱਢਲੀ ਮੰਜ਼ਿਲ ਦੇ ਰੂਪ ’ਚ ਉਭਰਿਆ ਹੈ। ਇਸੇ ਤਰ੍ਹਾਂ ਸਿੰਗਾਪੁਰ ਨੂੰ ਬਰਾਮਦ 20.19 ਫ਼ੀਸਦੀ ਵੱਧ ਕੇ 14.4 ਅਰਬ ਡਾਲਰ, ਬ੍ਰਿਟੇਨ ਨੂੰ 13.30 ਫ਼ੀਸਦੀ ਵੱਧ ਕੇ 13 ਅਰਬ ਡਾਲਰ ਅਤੇ ਚੀਨ ਨੂੰ ਬਰਾਮਦ 8.70 ਫ਼ੀਸਦੀ ਵੱਧ ਕੇ 16.7 ਅਰਬ ਡਾਲਰ ਹੋ ਗਿਆ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਰੂਸ (35.41 ਫ਼ੀਸਦੀ), ਰੋਮਾਨੀਆ (138.84 ਫ਼ੀਸਦੀ) ਅਤੇ ਅਲਬਾਨੀਆ (234.97 ਫ਼ੀਸਦੀ) ਵਰਗੇ ਦੇਸ਼ਾਂ ਨੂੰ ਬਰਾਮਦ ’ਚ ਉੱਚ ਵਾਧਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਕਿਹਾ, ‘‘ਇਨ੍ਹਾਂ ਦੇਸ਼ਾਂ ਦੇ ਨਾਲ ਵਪਾਰ ਸਬੰਧਾਂ ਨੂੰ ਮਜ਼ਬੂਤ ਕਰਨ ਨਾਲ ਹੁਣ ਤੱਕ ਇਸਤੇਮਾਲ ਨਾ ਕੀਤੇ ਜਾ ਚੁੱਕੇ ਮੌਕਿਆਂ ਦਾ ਲਾਭ ਉਠਾਇਆ ਜਾ ਸਕਦਾ ਹੈ ਅਤੇ ਭਾਰਤ ਦੀ ਸਮੁੱਚੀ ਬਰਾਮਦ ਮੁਕਾਬਲੇਬਾਜ਼ੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ।’’

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News