ਸਰਕਾਰੀ ਬੈਂਕਾਂ ਦਾ ਮੁਨਾਫਾ ਰਿਹਾ ਸ਼ਾਨਦਾਰ, ਬੀਤੇ ਸਾਲ ਦੇ ਮੁਕਾਬਲੇ ਹੋਇਆ 35 ਫ਼ੀਸਦੀ ਵਾਧਾ
Wednesday, May 15, 2024 - 12:28 PM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰੀ ਬੈਂਕਾਂ ਨੇ ਬੀਤੇ ਵਿੱਤੀ ਸਾਲ ’ਚ ਸ਼ਾਨਦਾਰ ਮੁਨਾਫਾ ਕਮਾਇਆ ਹੈ। ਕਦੇ ਦਬਾਅ ’ਚ ਰਹਿਣ ਵਾਲੇ ਸਰਕਾਰੀ ਬੈਂਕਾਂ ਦੇ ਪ੍ਰਦਰਸ਼ਨ ਨੇ ਹਾਲ ਦੇ ਕੁਝ ਸਾਲਾਂ ’ਚ ਸਭ ਨੂੰ ਹੈਰਾਨ ਕੀਤਾ ਹੈ। ਐਕਸਚੇਂਜਾਂ ’ਤੇ ਪ੍ਰਕਾਸ਼ਿਤ ਅੰਕੜਿਆਂ ’ਚ ਇਹ ਗੱਲ ਸਾਹਮਣੇ ਆਈ ਹੈ। ਅੰਕੜਿਆਂ ਮੁਤਾਬਕ 31 ਮਾਰਚ 2024 ਨੂੰ ਖ਼ਤਮ ਹੋਏ ਵਿੱਤੀ ਸਾਲ ਜਨਤਕ ਖੇਤਰ ਦੇ ਬੈਂਕਾਂ ਦਾ ਸੰਚਤ ਲਾਭ 1.4 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ, ਜੋ 1 ਲੱਖ ਕਰੋੜ ਰੁਪਏ ਦੇ ਉੱਚੇ ਆਧਾਰ ’ਤੇ ਪਿਛਲੇ ਸਾਲ ਦੇ ਮੁਕਾਬਲੇ 35 ਫ਼ੀਸਦੀ ਦਾ ਵਾਧਾ ਦਰਜ ਕਰਦਾ ਹੈ। 12 ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਨੇ 2022-23 ’ਚ ਕੁੱਲ ਮਿਲਾ ਕੇ 1,04,649 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।
ਇਹ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ : ਦੁਕਾਨ 'ਤੇ ਚੀਜ਼ ਲੈਣ ਗਈ 6 ਸਾਲਾਂ ਬੱਚੀ ਨੂੰ ਕਬਿਰਸਤਾਨ ਲਿਜਾ ਕੇ ਕੀਤਾ ਜਬਰ-ਜ਼ਿਨਾਹ
ਕੁੱਲ ਕਮਾਈ ’ਚ ਇਕੱਲੇ 40 ਫ਼ੀਸਦੀ ਹਿੱਸਾ ਐੱਸ. ਬੀ. ਆਈ. ਦਾ
ਵਿੱਤੀ ਸਾਲ 2024 ਦੌਰਾਨ ਕਮਾਏ 1,41,203 ਕਰੋੜ ਰੁਪਏ ਦੇ ਕੁੱਲ ਲਾਭ ’ਚੋਂ ਇਕੱਲੇ ਮਾਰਕੀਟ ਲੀਡਰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਕੁੱਲ ਕਮਾਈ ਦਾ 40 ਫ਼ੀਸਦੀ ਤੋਂ ਵੱਧ ਦਾ ਯੋਗਦਾਨ ਦਿੱਤਾ ਹੈ। ਐੱਸ. ਬੀ. ਆਈ. ਨੇ ਪਿਛਲੇ ਵਿੱਤੀ ਸਾਲ (50,232 ਕਰੋੜ ਰੁਪਏ) ਤੋਂ 22 ਫ਼ੀਸਦੀ ਵੱਧ 61,077 ਕਰੋੜ ਰੁਪਏ ਦਾ ਲਾਭ ਕਮਾਇਆ ਹੈ। ਦਿੱਲੀ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਸ਼ੁੱਧ ਲਾਭ 228 ਫ਼ੀਸਦੀ ਦੇ ਵਾਧੇ ਨਾਲ ਸਭ ਤੋਂ ਵੱਧ 8,245 ਕਰੋੜ ਰੁਪਏ ਰਿਹਾ, ਇਸ ਤੋਂ ਬਾਅਦ ਯੂਨੀਅਨ ਬੈਂਕ ਆਫ ਇੰਡੀਆ 62 ਫ਼ੀਸਦੀ ਦੇ ਵਾਧੇ ਨਾਲ 13,649 ਕਰੋੜ ਅਤੇ ਸੈਂਟਰਲ ਬੈਂਕ ਆਫ ਇੰਡੀਆ 61 ਫ਼ੀਸਦੀ ਦੇ ਵਾਧੇ ਨਾਲ ਵਧ ਕੇ 2,549 ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ - ਵਿਕਣ ਵਾਲੀ ਹੈ ਭਾਰਤ ਦੀ ਪ੍ਰਸਿੱਧ ਨਮਕੀਨ-ਸਨੈਕਸ ਕੰਪਨੀ 'ਹਲਦੀਰਾਮ'! ਬਲੈਕਸਟੋਨ ਨੇ ਲਾਈ ਬੋਲੀ
ਇਨ੍ਹਾਂ ਬੈਂਕਾਂ ਦਾ ਮੁਨਾਫਾ 50 ਫ਼ੀਸਦੀ ਤੋਂ ਵੱਧ ਰਿਹਾ
ਤਾਜ਼ਾ ਅੰਕੜਿਆਂ ਮੁਤਾਬਕ ਬੈਂਕ ਆਫ ਇੰਡੀਆ ਦਾ ਮੁਨਾਫਾ 57 ਫ਼ੀਸਦੀ ਦੇ ਵਾਧੇ ਨਾਲ 6,318 ਕਰੋੜ ਰੁਪਏ ਹੋ ਗਿਆ, ਜਦਕਿ ਬੈਂਕ ਆਫ ਮਹਾਰਾਸ਼ਟਰ ਨੇ 56 ਫ਼ੀਸਦੀ ਦੇ ਵਾਧੇ ਨਾਲ 4,055 ਕਰੋੜ ਅਤੇ ਚੇਨਈ ਸਥਿਤ ਇੰਡੀਆ ਬੈਂਕ ਨੇ 53 ਫ਼ੀਸਦੀ ਦਾ ਵਾਧਾ ਦਰਜ ਕੀਤਾ। ਜਨਤਕ ਖੇਤਰ ਦੇ 12 ਬੈਂਕਾਂ ’ਚੋਂ ਸਿਰਫ਼ ਪੰਜਾਬ ਐਂਡ ਸਿੰਧ ਬੈਂਕ ਦੇ ਮੁਨਾਫੇ ’ਚ ਗਿਰਾਵਟ ਦਰਜ ਕੀਤੀ ਗਈ। ਪੰਜਾਬ ਐਂਡ ਸਿੰਧ ਬੈਂਕ, ਜਿਸ ਦਾ ਮੁੱਖ ਦਫ਼ਤਰ ਦਿੱਲੀ ’ਚ ਹੈ, ਨੇ ਸਾਲਾਨਾ ਸ਼ੁੱਧ ਲਾਭ ’ਚ 55 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ, ਜੋ 2022-23 ’ਚ 1,313 ਕਰੋੜ ਰੁਪਏ ਤੋਂ ਘਟ ਕੇ ਮਾਰਚ 2024 ਨੂੰ ਖ਼ਤਮ ਵਿੱਤੀ ਸਾਲ ’ਚ 595 ਕਰੋੜ ਰੁਪਏ ਹੋ ਗਈ। ਜਿਨ੍ਹਾਂ ਪੀ. ਐੱਸ. ਬੀਜ਼ ਨੇ 10,000 ਕਰੋੜ ਰੁਪਏ ਤੋਂ ਵੱਧ ਦਾ ਸਾਲਾਨਾ ਲਾਭ ਦਰਜ ਕੀਤਾ ਹੈ, ਉਹਨਾਂ ਵਿਚ ਬੈਂਕ ਆਫ ਬੜੌਦਾ (17,788 ਕਰੋੜ) ਅਤੇ ਕੇਨਰਾ ਬੈਂਕ (14,554 ਕਰੋੜ) ਸ਼ਾਮਲ ਹਨ।
ਇਹ ਵੀ ਪੜ੍ਹੋ - 50 ਘੰਟਿਆਂ ਬਾਅਦ ਨਹਿਰ ’ਚੋਂ ਬਰਾਮਦ ਹੋਈ 14 ਸਾਲਾ ਬੱਚੇ ਦੀ ਲਾਸ਼, ਦੋ ਭੈਣਾਂ ਦਾ ਸੀ ਇਕੱਲਾ ਭਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8