ਚੌਥੇ ਪੜਾਅ ’ਚ 10 ਸੂਬਿਆਂ ਦੀਆਂ 96 ਸੀਟਾਂ ’ਤੇ ਪਈਆਂ 62.76 ਫੀਸਦੀ ਵੋਟਾਂ

Tuesday, May 14, 2024 - 04:11 AM (IST)

ਨਵੀਂ ਦਿੱਲੀ - ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ’ਚ ਹਿੰਸਾ ਅਤੇ ਉੱਤਰ ਪ੍ਰਦੇਸ਼ ਦੇ ਕੁਝ ਪਿੰਡਾਂ ’ਚ ਚੋਣਾਂ ਦੇ ਬਾਈਕਾਟ ਦੀਆਂ ਰਿਪੋਰਟਾਂ ਦਰਮਿਆਨ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 96 ਲੋਕ ਸਭਾ ਹਲਕਿਆਂ ’ਚ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ’ਚ ਸ਼ਾਮ 5 ਵਜੇ ਤੱਕ 62.76 ਫੀਸਦੀ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਮੁਤਾਬਕ ਸ਼ਾਮ 5 ਵਜੇ ਤੱਕ ਸਭ ਤੋਂ ਘੱਟ ਪੋਲਿੰਗ ਜੰਮੂ ਕਸ਼ਮੀਰ ਵਿੱਚ 35.75 ਫ਼ੀਸਦੀ ਸੀ। ਸਭ ਤੋਂ ਵੱਧ ਵੋਟਾਂ ਪੱਛਮੀ ਬੰਗਾਲ ’ਚ 75.66 ਫ਼ੀਸਦੀ ਪਈਆ।

ਇਹ ਵੀ ਪੜ੍ਹੋ- ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦਾ ਹੋਇਆ ਦਿਹਾਂਤ, ਦਿੱਲੀ 'ਚ ਲਏ ਆਖਰੀ ਸਾਹ

ਚੌਥੇ ਗੇੜ ’ਚ ਜਿਨ੍ਹਾਂ 96 ਸੀਟਾਂ 'ਤੇ ਵੋਟਿੰਗ ਹੋਈ, ਉਨ੍ਹਾਂ ’ਚ 2019 ’ਚ 69.12 ਫੀਸਦੀ ਵੋਟਾਂ ਪਈਆਂ ਸਨ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ’ਚ 68.04, ਬਿਹਾਰ ’ਚ 54.14, ਝਾਰਖੰਡ ’ਚ 63.14, ਮੱਧ ਪ੍ਰਦੇਸ਼ ’ਚ 68.01, ਮਹਾਰਾਸ਼ਟਰ ’ਚ 52.49, ਓਡਿਸ਼ਾ ’ਚ 62.96, ਤੇਲੰਗਾਨਾ ’ਚ 61.16 ਅਤੇ ਉੱਤਰ ਪ੍ਰਦੇਸ਼ ’ਚ 56.35 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ। ਇੱਕ ਵੀਡੀਓ ਕਲਿੱਪ ਸਾਹਮਣੇ ਆਉਣ ਤੋਂ ਬਾਅਦ ਚੋਣ ਅਧਿਕਾਰੀਆਂ ਨੇ ਤੇਲੰਗਾਨਾ ਦੀ ਹੈਦਰਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਕੇ. ਮਾਧਵੀ ਲਤਾ ਵਿਰੁੱਧ ਮਾਮਲਾ ਦਰਜ ਕੀਤਾ। ਵੀਡੀਓ ’ਚ ਉਹ ਕਥਿਤ ਤੌਰ ’ਤੇ ਬੁਰਕਾ ਪਹਿਨਣ ਵਾਲੀਆਂ ਮਹਿਲਾ ਵੋਟਰਾਂ ਨੂੰ ਆਪਣਾ ਚਿਹਰਾ ਵਿਖਾਉਣ ਲਈ ਕਹਿ ਰਹੀ ਸੀ।

ਆਂਧਰਾ ਪ੍ਰਦੇਸ਼ ’ਚ ਤੇਲਗੂ ਦੇਸ਼ਮ ਪਾਰਟੀ ਤੇ ਵਾਈ. ਐੱਸ. ਆਰ. ਸੀ. ਪੀ. ਨੇ ਇਕ-ਦੂਜੇ ’ਤੇ ਹਿੰਸਾ ਦੇ ਦੋਸ਼ ਲਾਏ। ਪਲਨਾਡੂ, ਕੁਡਪਾਹ ਤੇ ਅੰਨਾਮਈਆ ਜ਼ਿਲਿਆਂ ਵਿਚ ਇਹ ਦੋਸ਼ ਵਿਸ਼ੇਸ਼ ਤੌਰ ਤੇ ਲੱਗੇ। ਵਾਈ. ਐੱਸ. ਆਰ. ਸੀ. ਪੀ. ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਵਿਰੋਧੀ ਟੀ. ਡੀ. ਪੀ. ਪੀ ’ਤੇ ਕਈ ਵਿਧਾਨ ਸਭਾ ਹਲਕਿਆਂ ’ਚ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਤੇ 25 ਲੋਕ ਸਭਾ ਸੀਟਾਂ ਲਈ ਇੱਕੋ ਸਮੇਂ ਪੋਲਿੰਗ ਹੋਈ ਹੈ।

ਇਹ ਵੀ ਪੜ੍ਹੋ-  ਜਲੰਧਰ ਲੋਕ ਸਭਾ ਚੋਣਾਂ ਲਈ 10 ਨਾਮਜ਼ਦਗੀਆਂ ਹੋਈਆਂ ਦਾਖਲ, ਅੱਜ ਆਖਰੀ ਦਿਨ

ਇਸ ਦੌਰਾਨ ਟੀ. ਡੀ. ਪੀ. ਮੁਖੀ ਚੰਦਰਬਾਬੂ ਨਾਇਡੂ ਨੇ ਦੋਸ਼ ਲਾਇਆ ਹੈ ਕਿ ਸੂਬੇ ਦੇ ਲੋਕਾਂ ’ਚ ਵੋਟ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਸ਼ਾਂਤੀਪੂਰਨ ਮਾਹੌਲ ਨਹੀਂ ਹੈ। ਪੱਛਮੀ ਬੰਗਾਲ ਦੇ ਬੀਰਭੂਮ ਤੇ ਬਰਧਮਾਨ-ਦੁਰਗਾਪੁਰ ਲੋਕ ਸਭਾ ਸੀਟਾਂ ਅਧੀਨ ਵੱਖ-ਵੱਖ ਖੇਤਰਾਂ ’ਚ ਤ੍ਰਿਣਮੂਲ ਤੇ ਭਾਜਪਾ ਵਰਕਰਾਂ ਦਰਮਿਆਨ ਝੜਪਾਂ ਹੋਈਆਂ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੂੰ ਈ. ਵੀ. ਐੱਮ. ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਤੋਂ 1088 ਸ਼ਿਕਾਇਤਾਂ ਮਿਲੀਆਂ ਹਨ। ਬੂਥਾਂ ’ਚ ਗੜਬੜੀ ਕਰਨ ਅਤੇ ਵਰਕਰਾਂ ਨੂੰ ਅੰਦਰ ਜਾਣ ਤੋਂ ਰੋਕਣ ਦੇ ਦੋਸ਼ ਲਾਏ ਗਏ ਹਨ। ਬਰਧਮਾਨ-ਦੁਰਗਾਪੁਰ ਤੋਂ ਭਾਜਪਾ ਉਮੀਦਵਾਰ ਦਿਲੀਪ ਘੋਸ਼ ਦੇ ਕਾਫਲੇ ’ਤੇ ਦੋ ਥਾਵਾਂ 'ਤੇ ਪੱਥਰ ਸੁੱਟੇ ਗਏ।

 ਜੰਮੂ-ਕਸ਼ਮੀਰ ਦੀ ਸ਼੍ਰੀਨਗਰ ਲੋਕ ਸਭਾ ਸੀਟ ’ਤੇ ਸ਼ਾਂਤੀਪੂਰਵਕ ਵੋਟਿੰਗ ਹੋਈ, ਜਿੱਥੇ ਅਬਦੁੱਲਾ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਆਪਣੀ ਵੋਟ ਪਾਈ। ਤੇਲੰਗਾਨਾ ਦੀਆਂ ਸਾਰੀਆਂ 17 ਲੋਕ ਸਭਾ ਸੀਟਾਂ, ਆਂਧਰਾ ਪ੍ਰਦੇਸ਼ ਦੀਆਂ 25, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ 5, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 8, ਮਹਾਰਾਸ਼ਟਰ ਦੀਆਂ 11, ਓਡਿਸ਼ਾ ਦੀਆਂ 4, ਪੱਛਮੀ ਬੰਗਾਲ ਦੀਆਂ 8 ਅਤੇ ਜੰਮੂ-ਕਸ਼ਮੀਰ ਦੀ ਇੱਕ ਸੀਟ ਲਈ ਵੋਟਿੰਗ ਹੋਈ। 

ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਪਿਓ-ਪੁੱਤ ਨੇ ਨਾਬਾਲਗ ਨੂੰ ਬਣਾਇਆ ਹਵਸ ਦਾ ਸ਼ਿਕਾਰ, ਗਰਭਵਤੀ ਹੋਣ 'ਤੇ ਹੋਇਆ ਖੁਲਾਸਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News