ਪੈਟਰੋਲੀਅਮ ਕੰਪਨੀਆਂ ਨੇ ਬੀਤੇ ਵਿੱਤੀ ਸਾਲ ’ਚ ਕਮਾਇਆ ਰਿਕਾਰਡ 81,000 ਕਰੋੜ ਰੁਪਏ ਦਾ ਮੁਨਾਫਾ

Monday, May 13, 2024 - 02:33 PM (IST)

ਪੈਟਰੋਲੀਅਮ ਕੰਪਨੀਆਂ ਨੇ ਬੀਤੇ ਵਿੱਤੀ ਸਾਲ ’ਚ ਕਮਾਇਆ ਰਿਕਾਰਡ 81,000 ਕਰੋੜ ਰੁਪਏ ਦਾ ਮੁਨਾਫਾ

ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੀਆਂ ਤਿੰਨੋਂ ਪੈਟ੍ਰੋਲੀਅਮ ਕੰਪਨੀਆਂ...ਇੰਡੀਅਨ ਆਇਲ ਕਾਰਪੋਰੇਸ਼ਨ ਲਿ. (ਐੱਚ. ਪੀ. ਸੀ. ਐੱਲ.), ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿ. (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿ. (ਐੱਚ. ਪੀ. ਸੀ. ਐੱਲ.) ਨੇ ਬੀਤੇ ਵਿੱਤੀ ਸਾਲ 2023-24 ’ਚ ਲਗਭਗ 81,000 ਕਰੋੜ ਰੁਪਏ ਦਾ ਬੰਪਰ ਮੁਨਾਫਾ ਦਰਜ ਕੀਤਾ ਹੈ। ਇਹ ਤੇਲ ਸੰਕਟ ਤੋਂ ਪਹਿਲਾਂ ਦੇ ਸਾਲਾਂ ਦੀ ਉਨ੍ਹਾਂ ਦੀ ਸਾਲਾਨਾ ਕਮਾਈ ਤੋਂ ਕਿਤੇ ਜ਼ਿਆਦ ਹੈ।

ਇਹ ਵੀ ਪੜ੍ਹੋ :     ਹਰਦੀਪ ਸਿੰਘ ਨਿੱਝਰ ਕਤਲ ਕੇਸ 'ਚ ਕੈਨੇਡਾ 'ਚ ਚੌਥਾ ਭਾਰਤੀ ਨਾਗਰਿਕ ਗ੍ਰਿਫ਼ਤਾਰ

ਅਪ੍ਰੈਲ, 2023 ਤੋਂ ਮਾਰਚ 2024 ਦੌਰਾਨ ਆਈ. ਓ. ਸੀ., ਬੀ. ਪੀ. ਸੀ. ਐੱਲ. ਅਤੇ ਐੱਚ. ਪੀ. ਸੀ. ਐੱਲ. ਦਾ ਸਮੂਹਿਕ ਰੂਪ ਨਾਲ ਸਿੰਗਲ ਸ਼ੁੱਧ ਲਾਭ ਤੇਲ ਸੰਕਟ ਤੋਂ ਪਹਿਲਾਂ ਦੇ ਸਾਲਾਂ ’ਚ ਉਨ੍ਹਾਂ ਦੀ 39,356 ਕਰੋੜ ਰੁਪਏ ਦੀ ਸਾਲਾਨਾ ਕਮਾਈ ਤੋਂ ਬਿਹਤਰ ਰਿਹਾ ਹੈ। ਇਨ੍ਹਾਂ ਕੰਪਨੀਆਂ ਨੇ ਸ਼ੇਅਰ ਬਾਜ਼ਾਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਤਿੰਨੋਂ ਕੰਪਨੀਆਂ ਨੇ 2023-24 ’ਚ ਸਿੰਗਲ ਅਤੇ ਏਕੀਕ੍ਰਿਤ ਆਧਾਰ ’ਤੇ ਆਪਣਾ ਸਭ ਤੋਂ ਉੱਚਾ ਮੁਨਾਫਾ ਕਮਾਇਆ ਹੈ। ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ, ਆਈ. ਓ. ਸੀ. ਨੇ 2023-24 ’ਚ 39,618.84 ਕਰੋੜ ਰੁਪਏ ਦਾ ਸਿੰਗਲ ਸ਼ੁੱਧ ਲਾਭ ਕਮਾਇਆ ਹੈ। ਇਸ ਦੀ ਤੁਲਨਾ ’ਚ 2022-23 ’ਚ ਉਸ ਦਾ ਸਿੰਗਲ ਸ਼ੁੱਧ ਲਾਭ 8,241.82 ਕਰੋੜ ਰੁਪਏ ਰਿਹਾ ਸੀ। ਹਾਲਾਂਕਿ ਕੰਪਨੀ ਇਹ ਦਲੀਲ ਦੇ ਸਕਦੀ ਹੈ ਕਿ 2022-23 ਦਾ ਉਸ ਦਾ ਨਤੀਜਾ ਤੇਲ ਸੰਕਟ ਨਾਲ ਪ੍ਰਭਾਵਿਤ ਹੋਇਆ ਸੀ ਪਰ ਸੰਕਟ ਤੋਂ ਪਹਿਲਾਂ ਦੇ ਸਾਲਾਂ ਦੀ ਤੁਲਨਾ ਕੀਤੀ ਜਾਵੇ ਤਾਂ ਵੀ ਕੰਪਨੀ ਦਾ ਮੁਨਾਫਾ ਬਿਹਤਰ ਰਿਹਾ ਹੈ।

ਇਹ ਵੀ ਪੜ੍ਹੋ :     ਈਰਾਨੀ ਕੇਸਰ ਨੇ ਵਧਾਈ ਮੁਸ਼ਕਲ, ਖਾਣ-ਪੀਣ ਤੋਂ ਲੈ ਕੇ ਦਵਾਈਆਂ ਤੱਕ ਹੋ ਸਕਦੀਆਂ ਹਨ ਮਹਿੰਗੀਆਂ

2021-22 ’ਚ ਕੰਪਨੀ ਦਾ ਸ਼ੁੱਧ ਲਾਭ 24,184 ਕਰੋੜ ਰੁਪਏ ਅਤੇ 2020-21 ’ਚ 21,836 ਕਰੋੜ ਰੁਪਏ ਰਿਹਾ ਸੀ। ਬੀ. ਪੀ. ਸੀ. ਐੱਲ. ਨੇ ਵਿੱਤੀ ਸਾਲ 2023-24 ’ਚ 26,673.50 ਕਰੋੜ ਰੁਏ ਦਾ ਸ਼ੁੱਧ ਲਾਭ ਕਮਾਇਆ ਹੈ, ਜੋ 2022-23 ਦੇ 1,870.10 ਕਰੋੜ ਰੁਪਏ ਦੇ ਅੰਕੜੇ ਤੋਂ ਕਿਤੇ ਜ਼ਿਆਦਾ ਹੈ। ਵਿੱਤੀ ਸਾਲ 2021-22 ’ਚ ਬੀ. ਪੀ. ਸੀ. ਐੱਲ. ਨੇ 8,788.73 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ ਅਨੁਸਾਰ ਐੱਚ. ਪੀ. ਸੀ. ਐੱਲ. ਦਾ 2023-24 ’ਚ ਸ਼ੁੱਧ ਮੁਨਾਫਾ 14,693.83 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ’ਚ ਕੰਪਨੀ ਨੂੰ 8,974.03 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

2021-22 ’ਚ ਕੰਪਨੀ ਨੇ 6,382.63 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News