ਸਿਰਫ 4 ਦਿਨ ''ਚ ਫਾਰੇਨ ਇਨਵੈਸਟਰਸ ਨੇ ਭਾਰਤ ਤੋਂ ਕੱਢੇ 3100 ਕਰੋੜ ਰੁਪਏ

02/09/2019 10:24:34 PM

ਨਵੀਂ ਦਿੱਲੀ— ਆਰ. ਬੀ. ਆਈ. ਦੀ ਪਾਲਿਸੀ ਆਉਣ ਤੋਂ ਬਾਅਦ ਹੀ ਬਾਜ਼ਾਰ 'ਚ ਹਲਚਲ ਮੱਚ ਗਈ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਆਪਣੀ ਪਾਲਿਸੀ ਵਿਚ ਰੈਪੋ ਰੇਟ 'ਚ 25 ਆਧਾਰ ਅੰਕਾਂ (0.25 ਫ਼ੀਸਦੀ) ਦੀ ਕਟੌਤੀ ਕੀਤੀ ਹੈ, ਜਿਸ ਤੋਂ ਬਾਅਦ ਹੀ ਵਿਦੇਸ਼ੀ ਨਿਵੇਸ਼ਕਾਂ (ਫਾਰੇਨ ਇਨਵੈਸਟਰਸ) ਨੇ ਭਾਰਤੀ ਬਾਜ਼ਾਰਾਂ ਤੋਂ ਆਪਣਾ ਨਿਵੇਸ਼ ਕੱਢਣਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਸ਼ੁੱਕਰਵਾਰ ਨੂੰ ਬੈਂਚਮਾਰਕ 'ਤੇ ਯੀਲਡ 7.52 ਫ਼ੀਸਦੀ ਸੀ।
ਜਨਵਰੀ 'ਚ ਕੱਢੇ ਸਨ 2632 ਕਰੋੜ ਰੁਪਏ
ਦੱਸਣਯੋਗ ਹੈ ਕਿ ਫਾਰੇਨ ਪੋਰਟਫੋਲੀਓ ਇਨਵੈਸਟਰਸ (ਐੱਫ. ਪੀ. ਆਈ.) ਨੇ ਇਸ ਕਾਰੋਬਾਰੀ ਹਫਤੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਵਿਚਾਲੇ ਬਾਂਡ ਮਾਰਕੀਟ ਤੋਂ ਲਗਭਗ 3,152.39 ਕਰੋੜ ਰੁਪਏ (44.3 ਕਰੋੜ ਡਾਲਰ) ਦੀ ਨਿਕਾਸੀ ਕੀਤੀ ਹੈ ਅਤੇ ਜਨਵਰੀ ਦੇ ਮੁਕਾਬਲੇ ਇਹ ਅੰਕੜਾ ਬਹੁਤ ਜ਼ਿਆਦਾ ਹੈ। ਉਥੇ ਹੀ ਜਨਵਰੀ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਬਾਂਡ ਮਾਰਕੀਟ ਤੋਂ 2632.92 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।
ਵਿਦੇਸ਼ੀ ਨਿਵੇਸ਼ਕਾਂ 'ਤੇ ਪਿਆ ਸਿੱਧਾ ਅਸਰ
ਆਰ. ਬੀ. ਆਈ. ਦੇ ਰੈਪੋ ਰੇਟ 'ਚ ਕਮੀ ਕੀਤੇ ਜਾਣ ਦਾ ਅਸਰ ਅਗਲੇ ਹੀ ਦਿਨ ਰੁਪਏ 'ਤੇ ਦੇਖਣ ਨੂੰ ਮਿਲਿਆ। ਆਰ. ਬੀ. ਆਈ. ਦੀ ਪਾਲਿਸੀ 'ਚ ਘਟੇ ਵਿਆਜ ਦਰ ਦਾ ਸਿੱਧਾ ਅਸਰ ਵਿਦੇਸ਼ੀ ਨਿਵੇਸ਼ਕਾਂ 'ਤੇ ਪਿਆ ਹੈ। ਵੀਰਵਾਰ ਨੂੰ ਇਕ ਡਾਲਰ ਦਾ ਭਾਅ ਲਗਭਗ 71.45 ਰੁਪਏ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਰੁਪਏ 'ਚ 0.2 ਫ਼ੀਸਦੀ ਦੀ ਮਜ਼ਬੂਤੀ ਆਈ ਅਤੇ ਇਹ 71.32 ਰੁਪਏ 'ਤੇ ਪਹੁੰਚ ਗਿਆ।
ਬਜਟ ਤੋਂ ਬਾਅਦ ਲੋਕਾਂ ਨੂੰ ਹੈ ਪੈਸਿਆਂ ਦਾ ਡਰ
ਲੋਕਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਦੇ ਅੰਤ੍ਰਿਮ ਬਜਟ ਤੋਂ ਬਾਅਦ ਨਿਵੇਸ਼ਕਾਂ ਨੂੰ ਵਿੱਤੀ ਹਾਲਤ ਖ਼ਰਾਬ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਬਜਟ 'ਚ ਕਿਸਾਨਾਂ ਨੂੰ ਵੀ ਰਾਹਤ ਦੇ ਐਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਦੂਜੇ ਘਰ 'ਤੇ ਨੈਸ਼ਨਲ ਰੈਂਟ ਨੂੰ ਵੀ ਟੈਕਸ-ਫ੍ਰੀ ਕਰ ਦਿੱਤਾ ਗਿਆ ਹੈ।


Related News