ਪੰਜਾਬ ਦੇ ਸੰਸਦ ਮੈਂਬਰਾਂ ’ਚ ਸਿਰਫ 'ਹਰਸਿਮਰਤ' ਦੇ ਨਾਂ ਹੈ ਲਗਾਤਾਰ 4 ਵਾਰ ਜਿੱਤਣ ਦਾ ਰਿਕਾਰਡ

06/05/2024 10:04:58 AM

ਲੁਧਿਆਣਾ (ਹਿਤੇਸ਼) : ਲੋਕ ਸਣਾ ਚੋਣਾਂ ਦੇ ਨਤੀਜਿਆਂ ਦੇ ਰੂਪ ’ਚ ਕਈ ਰਿਕਾਰਡ ਬਣੇ ਅਤੇ ਟੁੱਟੇ ਹਨ। ਇਨ੍ਹਾਂ ’ਚੋਂ ਪੰਜਾਬ ਦੇ ਨਵੇਂ ਬਣੇ ਸੰਸਦ ਮੈਂਬਰਾਂ ’ਚੋਂ ਲਗਾਤਾਰ 4 ਵਾਰ ਜਿੱਤਣ ਦਾ ਰਿਕਾਰਡ ਸਿਰਫ ਹਰਸਿਮਰਤ ਬਾਦਲ ਦੇ ਨਾਂ ਹੈ, ਜੋ 2009 ਤੋਂ ਲਗਾਤਾਰ ਬਠਿੰਡਾ ਤੋਂ ਐੱਮ. ਪੀ. ਹਨ। ਹਾਲਾਂਕਿ ਇਹ ਰਿਕਾਰਡ ਲੁਧਿਆਣਾ ਤੋਂ ਐੱਮ. ਪੀ. ਰਵਨੀਤ ਬਿੱਟੂ ਦੇ ਨਾਂ ਵੀ ਹੋ ਸਕਦਾ ਸੀ। ਇਸੇ ਤਰ੍ਹਾਂ ਜੇਕਰ ਪਟਿਆਲਾ ਤੋਂ ਪਰਨੀਤ ਕੌਰ ਚੋਣ ਜਿੱਤਦੀ ਤਾਂ ਉਨ੍ਹਾਂ ਦੇ ਨਾਂ 5 ਵਾਰ ਐੱਮ. ਪੀ. ਬਣਨ ਦਾ ਰਿਕਾਰਡ ਹੁੰਦਾ ਪਰ ਉਹ ਦੋਵੇਂ ਚੋਣਾਂ ਹਾਰ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਨਵੇਂ ਬਣੇ ਸੰਸਦ ਮੈਂਬਰਾਂ ’ਚੋਂ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੇ ਜਿੱਤ ਦੀ ਹੈਟ੍ਰਿਕ ਲਗਾਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਤੀਜੀ ਵਾਰ ਐੱਮ. ਪੀ. ਬਣੇ ਹਨ ਅਤੇ ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਅਤੇ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਦੂਜੀ ਵਾਰ ਐੱਮ. ਪੀ. ਬਣੇ ਹਨ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਫੱਸਵੇਂ ਮੁਕਾਬਲੇ ਮਗਰੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਦੀ ਜਿੱਤ, 'ਆਪ' ਦੇ ਕਾਕਾ ਬਰਾੜ ਹਾਰੇ
2 ਸਾਬਕਾ ਮੁੱਖ ਮੰਤਰੀਆਂ ਦੇ ਘਰ ਜਸ਼ਨ ਅਤੇ 2 ਦੇ ਛਾਈ ਉਦਾਸੀ
ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਇਕ ਸਾਬਕਾ ਮੁੱਖ ਮੰਤਰੀ ਅਤੇ 3 ਸਾਬਕਾ ਮੁੱਖ ਮੰਤਰੀਆਂ ਦੇ ਰਿਸ਼ਤੇਦਾਰ ਮੈਦਾਨ ’ਚ ਸਨ। ਉਨ੍ਹਾਂ ’ਚੋਂ ਜਲੰਧਰ ਤੋਂ ਚਰਨਜੀਤ ਚੰਨੀ ਅਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਚੋਣ ਜਿੱਤ ਗਏ ਹਨ, ਜਦੋਂਕਿ ਲੁਧਿਆਣਾ ਤੋਂ ਸਾਬਕਾ ਸੀ. ਐੱਮ. ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਅਤੇ ਪਟਿਆਲਾ ਤੋਂ ਕੈਪ. ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਅਕਾਲੀ ਦਲ ਦੀ ਬਠਿੰਡਾ ਸੀਟ ਨੇ ਬਚਾਈ ਸਾਖ਼, ਬਾਕੀ ਸੀਟਾਂ 'ਤੇ ਚੌਥੇ ਨੰਬਰ 'ਤੇ ਰਹੇ ਉਮੀਦਵਾਰ
5 ਮੌਜੂਦਾ ਐੱਮ. ਪੀ. ਇਸ ਵਾਰ ਨਹੀਂ ਲੜੇ ਚੋਣ
ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਨਵੇਂ ਚਿਹਰਿਆਂ ਦੇ ਅੱਗੇ ਆਉਣ ਦਾ ਇਕ ਵੱਡਾ ਕਾਰਨ ਵੀ ਮੰਨੀਆਂ ਜਾ ਰਹੀਆਂ ਹਨ ਕਿ 5 ਐੱਮ. ਪੀ. ਚੋਣਾਂ ਹੀ ਨਹੀਂ ਲੜੇ। ਇਨ੍ਹਾਂ ’ਚੋਂ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ, ਫਰੀਦਕੋਟ ਤੋਂ ਮੁਹੰਮਦ ਸਦੀਕ, ਗੁਰਦਾਸਪੁਰ ਤੋਂ ਸੰਨੀ ਦਿਓਲ, ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਦੇ ਨਾਮ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News