ਘਾਟਾ ਵਧਿਆ ਤਾਂ Paytm ਨੇ ਕੱਢੇ ਹੋਰ ਕਰਮਚਾਰੀ, ਦੂਜੀ ਥਾਂ ਦਿਵਾ ਰਿਹੈ ਜੌਬ

Tuesday, Jun 11, 2024 - 10:36 AM (IST)

ਨਵੀਂ ਦਿੱਲੀ (ਭਾਸ਼ਾ) - ਵਿੱਤੀ ਤਕਨਾਲੋਜੀ ਕੰਪਨੀ ਵਨ97 ਕਮਿਊਨੀਕੇਸ਼ਨਜ਼ ਨੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਵਨ97 ਕਮਿਊਨੀਕੇਸ਼ਨਜ਼ ਕੋਲ ਪੇਟੀਐੱਮ ਦੀ ਮਾਲਕੀ ਹੈ।

ਕੰਪਨੀ ਨੇ ਇਕ ਬਿਆਨ ’ਚ ਦਾਅਵਾ ਕੀਤਾ ਕਿ ਉਹ ਕਰਮਚਾਰੀਆਂ ਦੇ ਸੁਚਾਰੂ ਤੌਰ ’ਤੇ ਤਬਾਦਲੇ ਲਈ ਉਨ੍ਹਾਂ ਨੂੰ ‘ਆਊਟਪਲੇਸਮੈਂਟ’ (ਿਕਤੇ ਹੋਰ ਜੌਬ ਮੁਹੱਈਆ ਕਰਵਾਉਣਾ) ਮਦਦ ਮੁਹੱਈਆ ਕਰਵਾ ਰਹੀ ਹੈ। ਹਾਲਾਂਕਿ, ਬਿਆਨ ’ਚ ਕਿੰਨੇ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ ਇਸ ਦੀ ਗਿਣਤੀ ਨਹੀਂ ਦੱਸੀ ਗਈ।

ਜਨਵਰੀ-ਮਾਰਚ 2024 ਤਿਮਾਹੀ ’ਚ ਪੇਟੀਐੱਮ ਦੇ ਕਰਮਚਾਰੀਆਂ (ਵਿਕਰੀ) ਦੀ ਗਿਣਤੀ ਤਿਮਾਹੀ ਆਧਾਰ ’ਤੇ ਲੱਗਭਗ 3,500 ਘਟ ਕੇ 36,521 ਰਹਿ ਗਈ, ਜਿਸ ਦਾ ਮੁੱਖ ਕਾਰਨ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਪੇਟੀਐੱਮ ਪੇਮੈਂਟਸ ਬੈਂਕ ਦੀਆਂ ਸੇਵਾਵਾਂ ’ਤੇ ਪਾਬੰਦੀ ਲਾਉਣਾ ਸੀ।

ਕੰਪਨੀ ਨੇ ਕਿਹਾ, ‘‘ਕੰਪਨੀ ਦੀ ਮਨੁੱਖੀ ਸਰੋਤ ਟੀਮ 30 ਨਾਲੋਂ ਵੱਧ ਕੰਪਨੀਆਂ ਨਾਲ ਸਰਗਰਮ ਰੂਪ ’ਚ ਸਹਿਯੋਗ ਕਰ ਰਹੀ ਹੈ, ਜੋ ਮੌਜੂਦਾ ਸਮੇਂ ’ਚ ਕਰਮਚਾਰੀਆਂ ਦੀ ਭਰਤੀ ਕਰ ਰਹੀਆਂ ਹਨ। ਉਨ੍ਹਾਂ ਕਰਮਚਾਰੀਆਂ ਨੂੰ ਮਦਦ ਮੁਹੱਈਆ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਆਪਣੀ ਜਾਣਕਾਰੀ ਸਾਂਝਾ ਕਰਨ ਦਾ ਬਦਲ ਚੁਣਿਆ ਹੈ, ਜਿਸ ਨਾਲ ਉਨ੍ਹਾਂ ਨੂੰ ਤੁਰੰਤ ਦੂਜੀ ਥਾਂ ਭਰਤੀ ’ਚ ਮਦਦ ਮਿਲ ਰਹੀ ਹੈ।’’

ਫਿਨਟੈੱਕ ਕੰਪਨੀ ਵਨ97 ਕਮਿਊਨੀਕੇਸ਼ਨਜ਼ ਦਾ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ’ਚ ਘਾਟਾ ਵਧ ਕੇ 550 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਜਨਵਰੀ-ਮਾਰਚ ਤਿਮਾਹੀ ’ਚ ਪੀ. ਪੀ. ਬੀ. ਐੱਲ. ’ਚ 39 ਫੀਸਦੀ ਹਿੱਸੇਦਾਰੀ ਲਈ 227 ਕਰੋੜ ਰੁਪਏ ਦੇ ਨਿਵੇਸ਼ ਨੂੰ ਵੱਟੇ-ਖਾਤੇ ’ਚ ਪਾਇਆ ਹੈ।


Harinder Kaur

Content Editor

Related News