DLF ਦਾ ਮੁਨਾਫਾ 58.4 ਫੀਸਦੀ ਘਟਿਆ ਅਤੇ ਆਮਦਨ 9.7 ਫੀਸਦੀ ਵਧੀ

08/14/2017 8:50:03 AM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਡੀ. ਐੱਲ. ਐੱਫ. ਦਾ ਮੁਨਾਫਾ 58.4 ਫੀਸਦੀ ਘੱਟ ਕੇ 109 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਡੀ. ਐੱਲ. ਐੱਫ. ਦਾ ਮੁਨਾਫਾ 261.8 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਡੀ. ਐੱਲ. ਐੱਫ. ਦੀ ਆਮਦਨ 9.7 ਫੀਸਦੀ ਵਧ ਕੇ 2,047.7 ਕਰੋੜ ਰੁਪਏ ਰਹੀ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਡੀ.ਐੱਲ.ਐੱਫ. ਦੀ ਆਮਦਨ 1,867.5 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਡੀ. ਐੱਲ. ਐੱਫ. ਦਾ ਐਬਿਟਡਾ 744.8 ਕਰੋੜ ਤੋਂ ਵਧ ਕੇ 903.1 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਡੀ. ਐੱਲ. ਐੱਫ. ਦਾ ਐਬਿਟਡਾ ਮਾਰਜਨ 39.9 ਫੀਸਦੀ ਵਧ ਕੇ 44.1 ਫੀਸਦੀ ਰਿਹਾ


Related News