ਲੋੜੀਂਦੀ ਰਾਸ਼ੀ ਦੇ ਬਾਵਜੂਦ ਚੈੱਕ ਬਾਊਂਸ, ਹੁਣ ਬੈਂਕ ਦੇਵੇਗਾ ਹਰਜਾਨਾ

07/21/2017 11:03:08 PM

ਛਿੰਦਵਾੜਾ— ਬੈਂਕ ਖਾਤੇ 'ਚ ਲੋੜੀਂਦੀ ਰਾਸ਼ੀ ਹੋਣ ਦੇ ਬਾਵਜੂਦ ਚੈੱਕ ਬਾਊਂਸ ਹੋਣ ਕਾਰਨ ਖਪਤਕਾਰ ਫੋਰਮ ਨੇ ਭਾਰਤੀ ਸਟੇਟ ਬੈਂਕ ਬਰਾਂਚ ਪ੍ਰਸੰਨ ਵਿਹਾਰ ਝੁੱਰੇ ਨੂੰ 10,000 ਰੁਪਏ ਹਰਜਾਨਾ ਦੇਣ ਦਾ ਹੁਕਮ ਸੁਣਾਇਆ ਹੈ।
ਇਹ ਹੈ ਮਾਮਲਾ
ਅਧਿਆਪਕਾ ਮੰਜੁਲਾ ਚੌਧਰੀ ਨੇ ਜੁਲਾਈ 2016 ਨੂੰ ਆਪਣੇ ਖਾਤੇ ਤੋਂ ਵਾਹਨ ਕਰਜ਼ੇ ਦੀ ਕਿਸ਼ਤ ਲਈ ਰਾਸ਼ੀ 17,950 ਰੁਪਏ ਦਾ ਚੈੱਕ ਕੱਟਿਆ ਸੀ, ਜਿਸ ਨੂੰ ਬੈਂਕ ਨੇ ਖਾਤੇ 'ਚ ਘੱਟ ਰਾਸ਼ੀ ਕਹਿੰਦਿਆਂ ਬਾਊਂਸ ਕਰ ਦਿੱਤਾ ਸੀ, ਜਦੋਂ ਕਿ ਉਨ੍ਹਾਂ ਦੇ ਖਾਤੇ 'ਚ ਉਸ ਤਰੀਕ ਤੱਕ 19,600 ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਸੀ। ਅਜਿਹੇ 'ਚ ਚੈੱਕ ਬਾਊਂਸ ਹੋਣ ਦਾ ਸਵਾਲ ਹੀ ਨਹੀਂ ਹੋਣਾ ਚਾਹੀਦਾ ਸੀ। ਇਸ ਤੋਂ ਬਾਅਦ ਮੰਜੁਲਾ ਚੌਧਰੀ ਨੇ ਖਪਤਕਾਰ ਫੋਰਮ 'ਚ ਇਹ ਮਾਮਲਾ ਸੁਣਵਾਈ ਲਈ ਰੱਖਿਆ ਅਤੇ ਨੁਕਸਾਨ ਲਈ ਹਰਜਾਨਾ ਰਾਸ਼ੀ ਦਿਵਾਏ ਜਾਣ ਦੀ ਮੰਗ ਕੀਤੀ। 
ਇਹ ਕਿਹਾ ਫੋਰਮ ਨੇ
ਸੁਣਵਾਈ ਦੌਰਾਨ ਸ਼ਿਕਾਇਤਕਰਤਾ ਦੀ ਸ਼ਿਕਾਇਤ ਸਹੀ ਪਾਈ ਗਈ, ਜਿਸ ਤੋਂ ਬਾਅਦ ਖਪਤਕਾਰ ਫੋਰਮ ਨੇ ਸਟੇਟ ਬੈਂਕ ਨੂੰ ਇਕ ਮਹੀਨੇ ਦੇ ਅੰਦਰ ਚੈੱਕ ਬਾਊਂਸ ਦਾ ਚਾਰਜ 345-ਏ ਸੇਵਾ 'ਚ ਕਮੀ ਦੇ ਤਹਿਤ ਪੀੜਤਾ ਨੂੰ ਹੋਏ ਨੁਕਸਾਨ ਲਈ 6000 ਰੁਪਏ, ਮਾਨਸਿਕ ਪ੍ਰੇਸ਼ਾਨੀ ਲਈ 2000 ਅਤੇ ਅਦਾਲਤੀ ਖ਼ਰਚ ਵਜੋਂ 2000 ਰੁਪਏ ਦਿੱਤੇ ਜਾਣ ਦਾ ਹੁਕਮ ਦਿੱਤਾ। 


Related News