ਚੈੱਕ ਬਾਊਂਸ ਮਾਮਲੇ ’ਚ ਮੁਲਜ਼ਮ ਸਬੂਤਾਂ ਦੀ ਘਾਟ ਕਾਰਨ ਬਰੀ

04/10/2024 3:10:13 PM

ਚੰਡੀਗੜ੍ਹ (ਪ੍ਰੀਕਸ਼ਿਤ) : ਚੈੱਕ ਬਾਊਂਸ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਗੋਬਿੰਦ ਕੁਸ਼ਵਾਹਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਸ਼ਿਕਾਇਤ ਕਰਤਾ ਕਮਲਜੀਤ ਕੌਰ ਨੇ 2 ਲੱਖ 90 ਹਜ਼ਾਰ ਰੁਪਏ ਦੇ ਚੈੱਕ ਬਾਊਂਸ ਦਾ ਕੇਸ ਫਾਈਲ ਕੀਤਾ ਸੀ।

ਗੋਬਿੰਦ ਦੇ ਵਕੀਲ ਪਲਵਿੰਦਰ ਸਿੰਘ ਲੱਕੀ ਨੇ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਨੇ ਝੂਠਾ ਕੇਸ ਦਾਇਰ ਕੀਤਾ ਸੀ। ਉਸ ਕੋਲ ਅਜਿਹਾ ਕੋਈ ਸਬੂਤ ਨਹੀਂ ਸੀ ਕਿ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਉਸ ਨੇ ਸ਼ਿਕਾਇਤ ਕਰਤਾ ਤੋਂ ਪੈਸੇ ਲਏ ਸਨ। ਕਮਲਜੀਤ ਕੌਰ ਨੇ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਗੋਬਿੰਦ ਕੁਸ਼ਵਾਹਾ ਨੂੰ ਜਾਣਦੀ ਸੀ। ਗੋਬਿੰਦ ਨੇ ਪੈਸਿਆਂ ਦੀ ਜਰੂਰਤ ਲਈ ਉਸ ਤੋਂ ਅਗਸਤ, 2018 ਨੂੰ 2 ਲੱਖ 90 ਹਜ਼ਾਰ ਰੁਪਏ ਲਏ ਸਨ। ਪੈਸੇ ਵਾਪਸ ਕਰਨ ਲਈ 5 ਸਤੰਬਰ, 2020 ਨੂੰ ਚੈੱਕ ਦਿੱਤਾ ਸੀ, ਜਦੋਂ ਬੈਂਕ ਵਿਚ ਚੈੱਕ ਲਗਾਇਆ ਤਾਂ ਉਹ ਬਾਊਂਸ ਹੋ ਗਿਆ ਸੀ।
 


Babita

Content Editor

Related News