ਤੀਜੀ ਅਰਥਵਿਵਸਥਾ ਬਣਨ ਦੇ ਬਾਵਜੂਦ ਭਾਰਤ ਰਹੇਗਾ ਗ਼ਰੀਬ ਦੇਸ਼!
Wednesday, Apr 17, 2024 - 06:12 PM (IST)
ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਡੀ ਸੁਬਾਰਾਓ ਨੇ ਕਿਹਾ ਕਿ 2029 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੀ ਸਥਿਤੀ ਵਿਚ ਵੀ ਭਾਰਤ ਇਕ ਗਰੀਬ ਦੇਸ਼ ਬਣਿਆ ਰਹਿ ਸਕਦਾ ਹੈ। ਲਿਹਾਜ਼ਾ ਇਸ ਗੱਲ ਦੀ ਖ਼ੁਸ਼ੀ ਮਨਾਉਣ ਦਾ ਕੋਈ ਨਹੀਂ ਹੈ। ਸੁਬਾਰਾਓ ਨੇ ਇਕ ਕਿਤਾਬ ਲਾਂਚ ਸਮਾਗਮ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਾਊਦੀ ਅਰਬ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਅਮੀਰ ਦੇਸ਼ ਬਣਨ ਦਾ ਮਤਲਬ ਵਿਕਸਿਤ ਰਾਸ਼ਟਰ ਬਣਾਉਣਾ ਨਹੀਂ ਹੈ।
ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ
ਆਰਬੀਆਈ ਦੇ ਸਾਬਕਾ ਗਵਰਨਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦਾ ਹਵਾਲਾ ਦਿੱਤਾ। ਉਹਨਾਂ ਨੇ ਇਸ ਮੌਕੇ ਕਿਹਾ ਕਿ ਜੇਕਰ ਉਹ ਵਾਪਸ ਸੱਤਾ ਵਿਚ ਆਉਂਦੇ ਹਨ ਤਾਂ ਭਾਰਤ ਉਹਨਾਂ ਦੇ ਤੀਜੇ ਕਾਰਜਕਾਲ ਵਿਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਦੂਜੇ ਪਾਸੇ ਇਸ ਸਬੰਧ ਵਿਚ ਕਈ ਅਰਥ ਸ਼ਾਸਤਰੀਆਂ ਵਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਦੇਸ਼ ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
EFTA ਦੇਸ਼ਾਂ ਨੂੰ ਭਾਰਤ ਦੇ ਪ੍ਰਮੁੱਖ ਨਿਰਯਾਤ ਵਿੱਚ ਜੈਵਿਕ ਅਤੇ ਅਜੈਵਿਕ ਰਸਾਇਣ, ਦਵਾਈਆਂ ਅਤੇ ਫਾਰਮਾਸਿਊਟੀਕਲ, ਰਤਨ ਅਤੇ ਗਹਿਣੇ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਤੋਂ ਸੋਨਾ, ਫਾਰਮਾਸਿਊਟੀਕਲ, ਘੜੀਆਂ ਅਤੇ ਜਹਾਜ਼ ਅਤੇ ਕਿਸ਼ਤੀਆਂ ਦੀ ਦਰਾਮਦ ਕੀਤੀ ਜਾਂਦੀ ਹੈ। ਸੁਬਾਰਾਓ ਨੇ ਕਿਹਾ ਕਿ ਭਾਰਤ 2,600 ਅਮਰੀਕੀ ਡਾਲਰ ਦੀ ਪ੍ਰਤੀ ਵਿਅਕਤੀ ਆਮਦਨ ਦੇ ਨਾਲ ਇਸ ਮਾਮਲੇ ਵਿੱਚ 139ਵੇਂ ਸਥਾਨ 'ਤੇ ਹੈ ਅਤੇ ਬ੍ਰਿਕਸ ਅਤੇ ਜੀ-20 ਦੇਸ਼ਾਂ ਵਿੱਚ ਸਭ ਤੋਂ ਗ਼ਰੀਬ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢੇਗੀ Tesla, Elon Musk ਨੇ ਦੱਸੀ ਇਹ ਵਜ੍ਹਾ
ਉਨ੍ਹਾਂ ਨੇ ਕਿਹਾ ਕਿ ਇਸੇ ਲਈ ਅੱਗੇ ਵਧਣ ਦਾ ਏਜੰਡਾ ਬਿਲਕੁਲ ਸਪੱਸ਼ਟ ਹੈ। ਵਿਕਾਸ ਦਰ ਵਿਚ ਤੇਜ਼ੀ ਲਿਆਓ ਅਤੇ ਯਕੀਨੀ ਬਣਾਓ ਕਿ ਲਾਭ ਸਾਰਿਆਂ ਵਿੱਚ ਵੰਡੇ ਜਾਣ। ਸੁਬਾਰਾਓ ਨੇ ਪ੍ਰਧਾਨ ਮੰਤਰੀ ਦੇ ਉਸ ਬਿਆਨ ਨੂੰ ਯਾਦ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਨੂੰ 2047 ਤੱਕ ਇੱਕ ਵਿਕਸਤ ਦੇਸ਼ ਬਣਨਾ ਹੈ। ਸਾਬਕਾ ਗਵਰਨਰ ਦੇ ਅਨੁਸਾਰ, ਇੱਕ ਵਿਕਸਤ ਰਾਸ਼ਟਰ ਬਣਨ ਲਈ, ਚਾਰ ਚੀਜ਼ਾਂ… ਕਾਨੂੰਨ ਦਾ ਰਾਜ, ਮਜ਼ਬੂਤ ਰਾਜ, ਜਵਾਬਦੇਹੀ ਅਤੇ ਸੁਤੰਤਰ ਸੰਸਥਾਵਾਂ… ਮਹੱਤਵਪੂਰਨ ਹਨ।
ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8