ਇਨਕਮ ਟੈਕਸ ਵਿਭਾਗ ਵਲੋਂ ਦੁਬਈ ਤੋਂ ਤਾਮਿਲਨਾਡੂ ''ਚ 200 ਕਰੋੜ ਰੁਪਏ ਦੀ ਹਵਾਲਾ ਰਾਸ਼ੀ ਲਿਆਉਣ ਦਾ ਪਰਦਾਫ਼ਾਸ਼

04/11/2024 9:45:22 AM

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਇਕ ਪ੍ਰਮੁੱਖ ਸਿਆਸੀ ਪਾਰਟੀ ਲਈ ਤਾਮਿਲਨਾਡੂ 'ਚ 200 ਕਰੋੜ ਰੁਪਏ ਦੀ ਹਵਾਲਾ ਰਾਸ਼ੀ ਲਿਆਉਣ ਦੀ ਸ਼ੱਕੀ ਯੋਜਨਾ ਦਾ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਦਰਅਸਲ ਬੁੱਧਵਾਰ ਨੂੰ ਚੇਨਈ ਕੌਮਾਂਤਰੀ ਹਵਾਈ ਅੱਡੇ 'ਤੇ ਵਿਨੋਦ ਕੁਮਾਰ ਜੋਸੇਫ ਨਾਂ ਦੇ ਸ਼ਖ਼ਸ ਨੂੰ ਹਿਰਾਸਤ ਵਿਚ ਲਿਆ ਗਿਆ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕ ਜੋਸੇਫ ਨੂੰ ਫੜਿਆ ਅਤੇ ਦੁਬਈ, ਮਲੇਸ਼ੀਆ ਅਤੇ ਭਾਰਤ ਵਿਚਕਾਰ ਸੰਚਾਲਿਤ ਇਕ ਮਹੱਤਵਪੂਰਨ ਹਵਾਲਾ ਨੈੱਟਵਰਕ 'ਚ ਉਸ ਦੀ ਕਥਿਤ ਸ਼ਮੂਲੀਅਤ ਦਾ ਪਰਦਾਫਾਸ਼ ਕੀਤਾ। 

ਅਧਿਕਾਰੀਆਂ ਨੇ ਜੋਸੇਫ ਦੇ ਬਿਆਨ ਦਰਜ ਕਰਨ ਦੇ ਨਾਲ-ਨਾਲ ਉਸ ਕੋਲੋਂ ਮੋਬਾਇਲ ਫ਼ੋਨ, ਆਈਪੈਡ ਅਤੇ ਲੈਪਟਾਪ ਜ਼ਬਤ ਕਰ ਲਿਆ। 
ਜੋਸੇਫ ਦੇ ਮੋਬਾਈਲ ਫੋਨ 'ਚ ਇਤਰਾਜ਼ਯੋਗ ਵਟਸਐਪ ਚੈਟਸ ਨੇ ਤਾਮਿਲਨਾਡੂ ਸਥਿਤ ਇਕ ਪ੍ਰਮੁੱਖ ਸਿਆਸੀ ਪਾਰਟੀ ਲਈ ਹਵਾਲਾ ਜ਼ਰੀਏ ਦੁਬਈ ਤੋਂ ਚੇਨਈ ਪੈਸਾ ਲਿਆਉਣ ਦੀ ਯੋਜਨਾ ਦਾ ਸੁਝਾਅ ਦਿੱਤਾ। ਇਨਕਮ ਟੈਕਸ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਉਸ ਦੇ ਮੋਬਾਇਲ ਫੋਨ 'ਤੇ ਵਟਸਐਪ ਚੈਟ ਤੋਂਪਤਾ ਲੱਗਾ ਹੈ ਕਿ ਉਹ ਤਾਮਿਲਨਾਡੂ ਸਥਿਤ ਇਕ ਪ੍ਰਮੁੱਖ ਸਿਆਸੀ ਪਾਰਟੀ ਲਈ ਹਵਾਲਾ ਲੈਣ-ਦੇਣ ਜ਼ਰੀਏ ਦੁਬਈ ਤੋਂ ਚੇਨਈ 200 ਕਰੋੜ ਰੁਪਏ ਲਿਆਉਣ ਦੀ ਯੋਜਨਾ ਬਣਾ ਰਿਹਾ ਸੀ। ਅਧਿਕਾਰੀਆਂ ਨੇ ਟੀਮ ਦੇ ਹੋਰ ਮੈਂਬਰਾਂ ਦੇ ਰੂਪ ਵਿਚ ਅੱਪੂ, ਸੇਲਵਮ, ਮੋਨਿਕਾ ਵਿਰੋਲਾ ਅਤੇ ਸੁਰੇਸ਼ ਦੀ ਪਛਾਣ ਕੀਤੀ ਹੈ। ਜਾਂਚ ਜਾਰੀ ਹੈ। ਜਿਸ ਵਿਚ ਆਈਟੀ ਅਧਿਕਾਰੀਆਂ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਵੀ ਜਾਂਚ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ।

ਇਹ ਸਾਹਮਣੇ ਆ ਰਹੀ ਜਾਂਚ ਕਥਿਤ ਗੈਰ-ਕਾਨੂੰਨੀ ਵਿੱਤੀ ਗਤੀਵਿਧੀ ਦੇ ਗੁੰਝਲਦਾਰ ਜਾਲ ਅਤੇ ਆਉਣ ਵਾਲੀਆਂ ਚੋਣਾਂ ਨਾਲ ਇਸ ਦੇ ਸੰਭਾਵੀ ਸਬੰਧਾਂ 'ਤੇ ਰੌਸ਼ਨੀ ਪਾਉਂਦੀ ਹੈ। ਜਿਵੇਂ ਕਿ ਅਧਿਕਾਰੀ ਇਸ ਗੁੰਝਲਦਾਰ ਨੈਟਵਰਕ ਦੀ ਡੂੰਘਾਈ ਨਾਲ ਖੋਜ ਕਰ ਰਹੇ ਹਨ ਅਤੇ ਹੋਰ ਖੁਲਾਸੇ ਸਾਹਮਣੇ ਆ ਸਕਦੇ ਹਨ। ਜੋ ਸੰਭਾਵੀ ਤੌਰ 'ਤੇ ਤਾਮਿਲਨਾਡੂ ਦੇ ਰਾਜਨੀਤਿਕ ਦ੍ਰਿਸ਼ ਨੂੰ ਪ੍ਰਭਾਵਤ ਕਰ ਸਕਦੇ ਹਨ।


Tanu

Content Editor

Related News