Bank Holiday : ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

05/01/2024 10:40:56 AM

ਬਿਜ਼ਨੈੱਸ ਡੈਸਕ : ਅਪ੍ਰੈਲ ਦਾ ਮਹੀਨਾ ਖ਼ਤਮ ਹੋ ਗਿਆ ਹੈ। 1 ਤਾਰੀਖ਼ ਤੋਂ ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੈਂਕ ਦੀਆਂ ਛੁੱਟੀਆਂ ਹੋਣਗੀਆਂ। ਅਜਿਹੀ ਸਥਿਤੀ ਵਿੱਚ, ਇਹ ਸਪੱਸ਼ਟ ਹੈ ਕਿ ਤੁਹਾਨੂੰ ਬੈਂਕ ਦੀਆਂ ਛੁੱਟੀਆਂ ਦੇ ਹਿਸਾਬ ਨਾਲ ਆਪਣੇ ਬੈਂਕ ਨਾਲ ਸਬੰਧਤ ਕੰਮ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ। RBI ਨੇ ਮਈ 2024 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮਈ ਦੇ ਮਹੀਨੇ ਬੈਂਕ ਕੁੱਲ 14 ਦਿਨ ਬੰਦ ਰਹਿਣਗੇ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਆਰਬੀਆਈ ਵਲੋਂ ਜਾਰੀ ਕੀਤੇ ਗਏ ਛੁੱਟੀਆਂ ਦੇ ਕੈਲੰਡਰ ਅਨੁਸਾਰ, ਮਈ ਵਿੱਚ ਕੁੱਲ 14 ਦਿਨ ਬੈਂਕਾਂ ਦੀਆਂ ਛੁੱਟੀਆਂ ਹੋਣਗੀਆਂ। ਇਸ ਵਿਚ 2 ਦਿਨ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ ਐਤਵਾਰ ਆਉਣ ਕਾਰਨ 4 ਦਿਨ ਬੈਂਕਾਂ 'ਚ ਛੁੱਟੀ ਰਹੇਗੀ। RBI ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਇਹ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਹਨ। ਇਹ ਸਾਰੀਆਂ ਛੁੱਟੀਆਂ ਸਾਰੇ ਰਾਜਾਂ ਵਿੱਚ ਲਾਗੂ ਨਹੀਂ ਹੋਣਗੀਆਂ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਕਾਰਨ ਚੋਣ ਖੇਤਰ ਵਿੱਚ ਵੋਟਾਂ ਵਾਲੇ ਦਿਨ ਬੈਂਕ ਬੰਦ ਰਹਿਣਗੇ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਬੈਂਕਾਂ ਦੀਆਂ ਛੁੱਟੀਆਂ ਦੀ ਵੇਖੋ ਪੂਰੀ ਸੂਚੀ

1 ਮਈ, 2024 : ਮਹਾਰਾਸ਼ਟਰ ਦਿਵਸ ਮੌਕੇ ਪੂਰੇ ਮਹਾਰਾਸ਼ਟਰ 'ਚ ਬੈਂਕ ਬੰਦ ਰਹਿਣਗੇ।
5 ਮਈ, 2024 : ਐਤਵਾਰ ਦੀ ਛੁੱਟੀ
7 ਮਈ, 2024 : ਲੋਕ ਸਭਾ ਚੋਣਾਂ ਕਾਰਨ ਵੱਖ-ਵੱਖ ਸੂਬਿਆਂ 'ਚ ਬੈਂਕ ਬੰਦ ਰਹਿਣਗੇ।
8 ਮਈ, 2024: ਰਾਬਿੰਦਰਨਾਥ ਟੈਗੋਰ ਦਾ ਜਨਮ ਦਿਨ
10 ਮਈ, 2024 : ਬਸਵ ਜਯੰਤੀ/ਅਕਸ਼ੈ ਤ੍ਰਿਤੀਆ
11 ਮਈ, 2024 : ਦੂਜੇ ਸ਼ਨੀਵਾਰ ਕਾਰਨ ਬੈਂਕ ਬੰਦ
12 ਮਈ, 2024 : ਐਤਵਾਰ ਦੀ ਛੁੱਟੀ

ਇਹ ਵੀ ਪੜ੍ਹੋ - ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਉੱਤਰਾਖੰਡ ਸਰਕਾਰ ਨੇ ਪਤੰਜਲੀ ਦੇ 14 ਉਤਪਾਦਾਂ 'ਤੇ ਲਾਈ ਪਾਬੰਦੀ

13 ਮਈ, 2024 : ਲੋਕ ਸਭਾ ਚੋਣਾਂ ਕਾਰਨ ਵੱਖ-ਵੱਖ ਸੂਬਿਆਂ 'ਚ ਬੈਂਕ ਬੰਦ ਰਹਿਣਗੇ।
16 ਮਈ, 2024 : ਰਾਜ ਦਿਵਸ ਦੀ ਛੁੱਟੀ ਕਾਰਨ ਗੰਗਟੋਕ ਵਿੱਚ ਸਾਰੇ ਬੈਂਕ ਬੰਦ ਰਹਿਣਗੇ।
ਮਈ 19, 2024 : ਐਤਵਾਰ ਦੀ ਛੁੱਟੀ
20 ਮਈ, 2024 : ਲੋਕ ਸਭਾ ਆਮ ਚੋਣਾਂ 2024 ਕਾਰਨ ਬੇਲਾਪੁਰ ਅਤੇ ਮੁੰਬਈ ਦੇ ਸਾਰੇ ਬੈਂਕ ਬੰਦ ਰਹਿਣਗੇ।
23 ਮਈ, 2024 : ਬੁੱਧ ਪੂਰਨਿਮਾ
25 ਮਈ, 2024 : ਚੌਥਾ ਸ਼ਨੀਵਾਰ ਦੀ ਛੁੱਟੀ
26 ਮਈ, 2024: ਐਤਵਾਰ ਦੀ ਛੁੱਟੀ

ਇਹ ਵੀ ਪੜ੍ਹੋ - ਅਰਬਪਤੀ ਨੰਬਰ-1 ਬਣਨ ਦੀ ਦੌੜ 'ਚ Elon Musk, ਇਕ ਦਿਨ 'ਚ ਕਮਾਏ 18 ਅਰਬ ਡਾਲਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News