ਸ਼੍ਰੀਲੰਕਾ ''ਚ ਚੋਣਾਂ ਲੜਨਾ ਹੋਵੇਗਾ ਮਹਿੰਗਾ, ਕੈਬਨਿਟ ਨੇ ਜ਼ਮਾਨਤ ਰਾਸ਼ੀ ਵਧਾਉਣ ਦਾ ਦਿੱਤਾ ਪ੍ਰਸਤਾਵ
Thursday, Apr 11, 2024 - 07:46 PM (IST)
ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਚੋਣਾਂ ਲੜਨਾ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਲਈ ਬਹੁਤ ਮਹਿੰਗਾ ਹੋ ਸਕਦਾ ਹੈ, ਕਿਉਂਕਿ ਕੈਬਨਿਟ ਨੇ ਜ਼ਮਾਨਤ ਰਾਸ਼ੀ ਵਧਾਉਣ ਦਾ ਪ੍ਰਸਤਾਵ ਰੱਖਿਆ ਹੈ। ਮੰਤਰੀ ਮੰਡਲ ਨੇ ਇਸ ਹਫ਼ਤੇ ਕਿਹਾ ਕਿ ਮੌਜੂਦਾ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸੰਦਰਭ ਵਿੱਚ ਰਾਸ਼ਟਰਪਤੀ ਚੋਣ ਐਕਟ, ਸੰਸਦੀ ਚੋਣ ਐਕਟ ਅਤੇ ਸੂਬਾਈ ਪ੍ਰੀਸ਼ਦ ਚੋਣ ਐਕਟ ਦੀਆਂ ਵਿਵਸਥਾਵਾਂ ਦੇ ਅਨੁਸਾਰ ਮੌਜੂਦਾ ਜ਼ਮਾਨਤ ਰਾਸ਼ੀ ਦੀ ਸੀਮਾ ਨੂੰ ਅਪਡੇਟ ਕਰਨਾ ਉਚਿਤ ਹੈ।
ਇਹ ਵੀ ਪੜ੍ਹੋ: ਇਸ ਰੀਅਲ ਅਸਟੇਟ ਕਾਰੋਬਾਰੀ ਨੂੰ ਮਿਲੀ ਮੌਤ ਦੀ ਸਜ਼ਾ, 12.5 ਅਰਬ ਡਾਲਰ ਦੀ ਧੋਖਾਧੜੀ ਦਾ ਦੋਸ਼
ਰਾਸ਼ਟਰਪਤੀ ਚੋਣ ਲਈ ਕਿਸੇ ਮਾਨਤਾ ਪ੍ਰਾਪਤ ਸਿਆਸੀ ਪਾਰਟੀ ਦੇ ਉਮੀਦਵਾਰ ਲਈ ਜ਼ਮਾਨਤ ਰਾਸ਼ੀ 75,000 ਸ਼੍ਰੀਲੰਕਾਈ ਰੁਪਏ ਤੋਂ ਵਧਾ ਕੇ 26 ਲੱਖ ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ ਕਿਸੇ ਆਜ਼ਾਦ ਉਮੀਦਵਾਰ ਲਈ ਜ਼ਮਾਨਤ ਰਾਸ਼ੀ 50,000 ਸ਼੍ਰੀਲੰਕਾਈ ਰੁਪਏ ਤੋਂ ਵਧਾ ਕੇ 31 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸੰਸਦੀ ਚੋਣਾਂ ਵਿੱਚ ਕਿਸੇ ਮਾਨਤਾ ਪ੍ਰਾਪਤ ਸਿਆਸੀ ਪਾਰਟੀ ਦੇ ਉਮੀਦਵਾਰ ਲਈ ਜ਼ਮਾਨਤ ਰਾਸ਼ੀ 2,000 ਰੁਪਏ ਤੋਂ ਵਧਾ ਕੇ 11,000 ਰੁਪਏ, ਜਦਕਿ ਆਜ਼ਾਦ ਉਮੀਦਵਾਰ ਲਈ ਜ਼ਮਾਨਤ ਰਾਸ਼ੀ 2,000 ਰੁਪਏ ਤੋਂ ਵਧਾ ਕੇ 16,000 ਰੁਪਏ ਕਰ ਦਿੱਤੀ ਗਈ ਹੈ। ਜ਼ਮਾਨਤ ਰਾਸ਼ੀ ਵਧਾਉਣ 'ਤੇ ਚੋਣ ਨਿਗਰਾਨ ਸਮੂਹਾਂ ਨੇ ਕਿਹਾ ਕਿ ਇਹ ਅਗਲੀਆਂ ਚੋਣਾਂ ਤੱਕ ਲਾਗੂ ਨਹੀਂ ਹੋ ਸਕਦਾ, ਕਿਉਂਕਿ ਕਾਨੂੰਨ ਪਾਸ ਹੋਣ 'ਚ ਸਮਾਂ ਲੱਗੇਗਾ।
ਇਹ ਵੀ ਪੜ੍ਹੋ: ਨਿੱਝਰ ਦੇ ਕਤਲ 'ਤੇ ਮੁੜ ਬੋਲੇ ਜਸਟਿਨ ਟਰੂਡੋ; ਘੱਟ ਗਿਣਤੀਆਂ ਨਾਲ ਹਮੇਸ਼ਾ ਖੜ੍ਹਾ ਹੈ ਕੈਨੇਡਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।