ਏਸ਼ੀਆਈ ਬਾਜ਼ਾਰਾਂ ''ਚ ਮਜ਼ਬੂਤੀ, ਨਿਕੱਏ 1.25 ਫੀਸਦੀ ਉਛਾਲ

12/07/2017 8:52:01 AM

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਚੰਗੇ ਵਾਧੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 274 ਅੰਕ ਭਾਵ ਕਰੀਬ 1.25 ਫੀਸਦੀ ਦੀ ਉਛਾਲ ਦੇ ਨਾਲ 22,450 ਦੇ ਉੱਪਰ ਕਾਰੋਬਾਰ ਕਰ ਰਿਹਾ ਹੈ। ਹੈਂਗ ਸੇਂਗ 173 ਅੰਕ ਭਾਵ 0.6 ਫੀਸਦੀ ਦੀ ਤੇਜ਼ੀ ਨਾਲ 28,400 ਦੇ ਪੱਧਰ 'ਤੇ ਪਹੁੰਚ ਗਿਆ ਹੈ। ਉਧਰ ਐੱਮ.ਜੀ.ਐਕਸ ਨਿਫਟੀ 10 ਅੰਕ ਦੇ ਵਾਧੇ ਨਾਲ 10,082 ਦੇ ਪੱਧਰ 'ਤੇ ਕਾਰੋਬਾਰੀ ਕਰ ਰਿਹਾ ਹੈ।
ਹਾਲਾਂਕਿ ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ ਕਰੀਬ 0.25 ਫਿਸਲਿਆ ਹੈ ਜਦਕਿ ਸਟ੍ਰੇਟਸ ਟਾਈਮਜ਼ 'ਚ 0.25 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਆਈ ਹੈ। ਤਾਈਵਾਨ ਇੰਡੈਕਸ 43 ਅੰਕ ਭਾਵ ਕਰੀਬ 0.5 ਕਰੀਬ 0.5 ਫੀਸਦੀ ਦੀ ਕਮਜ਼ੋਰੀ ਨਾਲ 10,350 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੰਘਾਈ ਕੰਪੋਜ਼ਿਟ 'ਚ 0.3 ਫੀਸਦੀ ਦੀ ਗਿਰਾਵਟ ਦਿਸ ਰਹੀ ਹੈ।


Related News