ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਦਾ ਏਸ਼ੀਆਈ ਕੁਆਲੀਫਾਇਰ ਵਿਚ ‘ਫਲਾਪ ਸ਼ੋਅ’

Monday, Apr 22, 2024 - 03:39 PM (IST)

ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਦਾ ਏਸ਼ੀਆਈ ਕੁਆਲੀਫਾਇਰ ਵਿਚ ‘ਫਲਾਪ ਸ਼ੋਅ’

ਬਿਸ਼ਕੇਕ (ਕ੍ਰਿਗਿਸਤਾਨ), (ਭਾਸ਼ਾ)- ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਐਤਵਾਰ ਨੂੰ ਇੱਥੇ ਏਸ਼ੀਆਈ ਓਲੰਪਿਕ ਕੁਆਲੀਫਾਇਰ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ, ਜਿਸ ਨਾਲ ਇਨ੍ਹਾਂ ਵਿਚੋਂ ਕੋਈ ਵੀ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਨਹੀਂ ਕਰ ਸਕਿਆ।ਸੁਨੀਲ (87 ਕਿ. ਗ੍ਰਾ.) ਹੀ ਇਕਲੌਤਾ ਭਾਰਤੀ ਸੀ ਜਿਹੜਾ ਇਕ ਮੁਕਾਬਲਾ ਜਿੱਤਣ ਵਿਚ ਸਫਲ ਰਿਹਾ ਨਹੀਂ ਤਾਂ ਹੋਰ ਤਾਂ ਆਪਣੇ ਪਹਿਲੇ ਦੌਰ ਵਿਚ ਹੀ ਹਾਰ ਜਾਣ ਤੋਂ ਬਾਅਦ ਬਾਹਰ ਹੋ ਗਏ। ਅੰਸ਼ੂ (67 ਕਿ. ਗ੍ਰਾ.) ਦੀ ਚੁਣੌਤੀ ਦੋ ਮਿੰਟ ਤੋਂ ਵੀ ਘੱਟ ਸਮੇਂ ਵਿਚ ਹੀ ਖਤਮ ਹੋ ਗਈ।

ਸੁਮਿਤ (60 ਕਿ. ਗ੍ਰਾ.), ਵਿਕਾਸ (77 ਕਿ. ਗ੍ਰਾ.), ਨਿਤੇਸ਼ (97 ਕਿ. ਗ੍ਰਾ.) ਤੇ ਨਵੀਨ (130 ਕਿ. ਗ੍ਰਾ.) ਵੀ ਪਹਿਲੇ ਹੀ ਦੌਰ ਵਿਚ ਹਾਰ ਗਏ। ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਪਿਛਲੀ ਵਾਰ ਓਲੰਪਿਕ ਵਿਚ 2016 ਵਿਚ ਹਿੱਸਾ ਲਿਆ ਸੀ ਜਦਕਿ ਰਵਿੰਦਰ ਖੱਤਰੀ ਤੇ ਹਰਦੀਪ ਸਿੰਘ ਰੀਓ ਓਲੰਪਿਕ ਵਿਚ ਖੇਡੇ ਸਨ। ਅਜੇ ਤਕ ਭਾਰਤ ਨੇ ਪੈਰਿਸ ਓਲੰਪਿਕ ਲਈ ਚਾਰ ਕੋਟੇ ਹੀ ਹਾਸਲ ਕੀਤੇ ਹਨ ਜਿਹੜੇ ਸਾਰੇ ਮਹਿਲਾ ਪਹਿਲਵਾਨਾਂ ਨੇ ਹਾਸਲ ਕੀਤੇ ਹਨ। ਹੁਣ ਕੋਟਾ ਹਾਸਲ ਕਰਨ ਦਾ ਆਖਰੀ ਮੌਕਾ 9 ਮਈ ਨੂੰ ਤੁਰਕੀ ਵਿਚ ਹੋਣ ਵਾਲੇ ਵਿਸ਼ਵ ਕੁਆਲੀਫਾਇਰ ਵਿਚ ਮਿਲੇਗਾ।


author

Tarsem Singh

Content Editor

Related News