ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ''ਚ ਵਿਖਾਈ ਦਿੱਤੀ ਤੇਜ਼ੀ, ਸੈਂਸੈਕਸ 74,515 ''ਤੇ ਪਹੁੰਚਾ

04/26/2024 11:00:15 AM

ਮੁੰਬਈ (ਭਾਸ਼ਾ) - ਘਰੇਲੂ ਸੂਚਕਾਂਕਾਂ ਵਿਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਵੇਖਣ ਨੂੰ ਮਿਲੀ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 176.47 ਅੰਕ ਵਧ ਕੇ 74,515.91 'ਤੇ ਪਹੁੰਚ ਗਿਆ। NSE ਨਿਫਟੀ 50.05 ਅੰਕਾਂ ਦੇ ਵਾਧੇ ਨਾਲ 22,620.40 ਅੰਕ 'ਤੇ ਰਿਹਾ। ਟੈੱਕ ਮਹਿੰਦਰਾ ਦੇ ਸ਼ੇਅਰਾਂ ਵਿਚ 12.50 ਫ਼ੀਸਦੀ ਤੋਂ ਵੱਧ ਦੀ ਤੇਜ਼ੀ ਆਈ। 

ਇਹ ਵੀ ਪੜ੍ਹੋ - ਪਤਨੀ ਨਾਲ ਅਜਿਹਾ ਵਤੀਰਾ ਦੇਖ ਕੰਬ ਗਏ ਲੋਕ, ਛੇ ਮਹੀਨੇ ਤੋਂ ਖੁੱਲ੍ਹੇ ਅਸਮਾਨ ਹੇਠ ਛੱਡਿਆ, ਪੈਰਾਂ 'ਚ ਪੈ ਗਏ ਕੀੜੇ

ਇਸ ਦੌਰਾਨ ਟਾਟਾ ਸਟੀਲ, ਵਿਪਰੋ, ਜੇਐੱਸਡਬਲਯੂ ਸਟੀਲ, ਐੱਚਸੀਐੱਲ ਟੈਕਨਾਲੋਜੀਜ਼, ਐੱਚਡੀਐੱਫਸੀ ਬੈਂਕ ਅਤੇ ਆਈਟੀਸੀ ਹੋਰ ਚੋਟੀ ਦੇ ਲਾਭ ਵਾਲੇ ਸਨ। ਬਜਾਜ ਫਾਈਨਾਂਸ, ਬਜਾਜ ਫਿਨਸਰਵ, ਮਹਿੰਦਰਾ ਐਂਡ ਮਹਿੰਦਰਾ ਅਤੇ ਨੇਸਲੇ ਦੇ ਸ਼ੇਅਰਾਂ ਨੂੰ ਨੁਕਸਾਨ ਹੋਇਆ। ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 225, ਦੱਖਣੀ ਕੋਰੀਆ ਦਾ ਕੋਸਪੀ, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 'ਚ ਤੇਜ਼ੀ ਰਹੀ। 

ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)

ਦੱਸ ਦੇਈਏ ਕਿ ਅਮਰੀਕੀ ਬਾਜ਼ਾਰ ਵੀਰਵਾਰ ਨੂੰ ਨਕਾਰਾਤਮਕ ਰੁਖ ਨਾਲ ਬੰਦ ਹੋਏ। ਬ੍ਰੈਂਟ ਕਰੂਡ ਫਿਊਚਰਜ਼, ਗਲੋਬਲ ਆਇਲ ਬੈਂਚਮਾਰਕ, 0.33 ਫ਼ੀਸਦੀ ਵੱਧ ਕੇ 89.30 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫਆਈਆਈ) ਵੀਰਵਾਰ ਨੂੰ ਪੂੰਜੀ ਬਾਜ਼ਾਰ ਵਿੱਚ ਵਿਕਰੇਤਾ ਸਨ ਅਤੇ ਉਨ੍ਹਾਂ ਨੇ ਸ਼ੁੱਧ 2,823.33 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News