ਸ਼ੇਅਰ ਬਾਜ਼ਾਰਾਂ ''ਚ ਤੇਜ਼ੀ, ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 242 ਅੰਕ ਵਧਿਆ
Wednesday, Apr 24, 2024 - 10:40 AM (IST)
ਮੁੰਬਈ (ਭਾਸ਼ਾ) - ਸਥਾਨਕ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਬੁੱਧਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ 'ਚ ਜਾਰੀ ਰਹੀ ਅਤੇ ਸ਼ੁਰੂਆਤੀ ਕਾਰੋਬਾਰ 'ਚ ਬੀਐੱਸਈ ਸੈਂਸੈਕਸ ਵਿਚ 242 ਅੰਕਾਂ ਦਾ ਵਾਧਾ ਹੋਇਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 242.49 ਅੰਕ ਵਧ ਕੇ 73,980.94 'ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 63 ਅੰਕ ਚੜ੍ਹ ਕੇ 22,431 ਅੰਕ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ
ਇਸ ਦੇ ਨਾਲ ਹੀ ਸੈਂਸੈਕਸ ਸਟਾਕਾਂ ਵਿਚ ਟਾਟਾ ਸਟੀਲ, ਜੇਐੱਸਡਬਲਯੂ ਸਟੀਲ, ਨੇਸਲੇ, ਅਲਟਰਾਟੈਕ ਸੀਮੈਂਟ, ਟਾਟਾ ਮੋਟਰਜ਼ ਅਤੇ ਐੱਚਡੀਐੱਫਸੀ ਬੈਂਕ ਪ੍ਰਮੁੱਖ ਸਨ। ਦੂਜੇ ਪਾਸੇ, ਘਾਟੇ ਵਾਲੇ ਸ਼ੇਅਰਾਂ ਵਿੱਚ ਇੰਡਸਇੰਡ ਬੈਂਕ, ਹਿੰਦੁਸਤਾਨ ਯੂਨੀਲੀਵਰ, ਟਾਈਟਨ ਅਤੇ ਆਈਸੀਆਈਸੀਆਈ ਬੈਂਕ ਸ਼ਾਮਲ ਹਨ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਮਾਮੂਲੀ 0.02 ਫ਼ੀਸਦੀ ਵਧ ਕੇ 88.44 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8