ਅੱਜ ਤੋਂ ਗਲੀ-ਮੁਹੱਲਿਆਂ ਅਤੇ ਬਾਜ਼ਾਰਾਂ ’ਚੋਂ ਨਹੀਂ ਚੁੱਕਿਆ ਜਾਵੇਗਾ ਕੂੜਾ, ਟਰੈਕਟਰ-ਟਰਾਲੀਆਂ ਦਾ ਕੰਮ ਰਹੇਗਾ ‘ਠੱਪ’

Wednesday, Apr 10, 2024 - 01:43 PM (IST)

ਜਲੰਧਰ (ਪੁਨੀਤ)–ਲੋਕ ਸਭਾ ਚੋਣਾਂ ਵਿਚਕਾਰ ਨਿਗਮ ਲਈ ਵੱਡੀ ਸਮੱਸਿਆ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ 4 ਕਰੋੜ ਦੀ ਪੈਂਡਿੰਗ ਰਾਸ਼ੀ ਦੀ ਅਦਾਇਗੀ ਨਾ ਹੋਣ ਕਾਰਨ ਕੂੜਾ ਚੁੱਕਣ ਵਾਲੇ ਠੇਕੇਦਾਰਾਂ ਨੇ ਕੰਮ ਰੋਕਣ ਦਾ ਫ਼ੈਸਲਾ ਲਿਆ ਹੈ। ਇਸ ਕਾਰਨ ਨਿਗਮ ਦੀ ਸਫ਼ਾਈ ਮੁਹਿੰਮ ਨੂੰ ਵੱਡਾ ਝਟਕਾ ਲੱਗੇਗਾ ਕਿਉਂਕਿ ਬੁੱਧਵਾਰ ਤੋਂ ਛੋਟੇ ਢੇਰਾਂ ਤੋਂ ਕੂੜਾ ਨਹੀਂ ਚੁੱਕਿਆ ਜਾਵੇਗਾ। ਠੇਕੇਦਾਰਾਂ ਵੱਲੋਂ ਕੰਮ ਰੋਕਣ ਦੇ ਫੈਸਲੇ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆਉਣ ਲੱਗਣਗੀਆਂ। ਇਸ ਕਾਰਨ ਬੁੱਧਵਾਰ ਤੋਂ ਸ਼ਹਿਰ ਵਿਚ ਸੈਂਕੜੇ ਥਾਵਾਂ ਤੋਂ ਕੂੜਾ ਚੁੱਕਣ ਦਾ ਕੰਮ ਨਹੀਂ ਹੋ ਸਕੇਗਾ। ਗਲੀ-ਮੁਹੱਲਿਆਂ ਅਤੇ ਬਾਜ਼ਾਰਾਂ ਵਿਚੋਂ ਕੂੜਾ ਚੁੱਕਵਾ ਕੇ ਡੰਪਾਂ ਤਕ ਭੇਜਣ ਲਈ ਟਰੈਕਟਰ-ਟਰਾਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਉਕਤ ਠੇਕੇਦਾਰਾਂ ਦੀਆਂ ਸ਼ਹਿਰ ਵਿਚ 35 ਟਰੈਕਟਰ-ਟਰਾਲੀਆਂ ਚੱਲਦੀਆਂ ਹਨ। ਠੇਕੇਦਾਰਾਂ ਦੇ ਫ਼ੈਸਲੇ ਕਾਰਨ ਉਕਤ ਟਰੈਕਟਰ-ਟਰਾਲੀਆਂ ਅੱਜ ਤੋਂ ਕੂੜਾ ਚੁੱਕਣ ਦਾ ਕੰਮ ਨਹੀਂ ਕਰਨਗੀਆਂ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ

ਉਥੇ ਹੀ, ਨਿਗਮ ਦੇ ਕਰਮਚਾਰੀਆਂ ਦਾ ਇਸ ਵਿਰੋਧ ਨਾਲ ਕੋਈ ਸੰਬੰਧ ਨਹੀਂ ਹੈ। ਕਰਮਚਾਰੀਆਂ ਦਾ ਕੰਮ ਰੁਟੀਨ ਵਾਂਗ ਜਾਰੀ ਰਹੇਗਾ। ਨਿਗਮ ਅਧਿਕਾਰੀਆਂ ਦੀ ਦਲੀਲ ਹੈ ਕਿ ਸਮਾਂ ਰਹਿੰਦੇ ਮਾਮਲਾ ਹੱਲ ਹੋ ਜਾਵੇਗਾ। ਗਲੀ-ਮੁਹੱਲਿਆਂ, ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਹੋਰਨਾਂ ਪ੍ਰਮੁੱਖ ਸਥਾਨਾਂ ਤੋਂ ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਲੋਕਾਂ ਲਈ ਬੜੀ ਪ੍ਰੇਸ਼ਾਨੀ ਖੜ੍ਹੀ ਹੋਣ ਵਾਲੀ ਹੈ। ਉਕਤ 35 ਟਰੈਕਟਰ-ਟਰਾਲੀਆਂ ਜ਼ਰੀਏ ਜਿੱਥੋਂ ਕੂੜਾ ਚੁੱਕਿਆ ਜਾਂਦਾ ਸੀ, ਉਥੇ ਕੰਮ ਠੱਪ ਰਹੇਗਾ। ਇਸ ਕਾਰਨ ਗਲੀ-ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਕੂੜਾ-ਕਰਕਟ ਇਧਰ-ਉਧਰ ਖਿੱਲਰਦਾ ਨਜ਼ਰ ਆਵੇਗਾ। ਉਕਤ ਠੇਕੇਦਾਰਾਂ ਨੇ ਨਿਗਮ ਕੋਲੋਂ ਪੈਂਡਿੰਗ ਪੇਮੈਂਟ ਦੀ ਅਦਾਇਗੀ ਨਾ ਹੋਣ ਕਾਰਨ ਸੰਘਰਸ਼ ਦਾ ਰੁਖ਼ ਅਪਣਾਇਆ ਹੈ। ਲੋਕ ਸਭਾ ਚੋਣਾਂ ਦੌਰਾਨ ਕੂੜੇ ਦਾ ਪ੍ਰਬੰਧਨ ਨਾ ਹੋਣ ਕਾਰਨ ਸੱਤਾਧਾਰੀ ਸਰਕਾਰ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਸਕਦੀ ਹੈ। ਇਸ ਸਮੇਂ ਰੋਸ ਜਤਾਉਣ ਕਾਰਨ ਨਿਗਮ ਨੂੰ ਰਾਸ਼ੀ ਦੀ ਅਦਾਇਗੀ ਕਰਨੀ ਪਵੇਗੀ ਅਤੇ ਠੇਕੇਦਾਰਾਂ ਦਾ ਮਸਲਾ ਹੱਲ ਹੋਣ ਦੀ ਸੰਭਾਵਨਾ ਹੈ।

2-3 ਦਿਨਾਂ ’ਚ ਭਿਆਨਕ ਹੋ ਜਾਵੇਗੀ ਸਮੱਸਿਆ
ਨਿਗਮ ਵੱਲੋਂ ਠੇਕੇਦਾਰਾਂ ਨਾਲ ਮਸਲਾ ਸੁਲਝਾਉਣ ਵਿਚ ਦੇਰੀ ਹੋਈ ਤਾਂ ਲੋਕਾਂ ਨੂੰ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਜਾਣਕਾਰਾਂ ਦਾ ਕਹਿਣਾ ਹੈ ਕਿ 2-3 ਦਿਨਾਂ ਦੇ ਅੰਦਰ ਕੂੜਾ-ਕਰਕਟ ਗਲੀ-ਮੁਹੱਲਿਆਂ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਜਗ੍ਹਾ-ਜਗ੍ਹਾ ਫੈਲਿਆ ਨਜ਼ਰ ਆਉਣ ਲੱਗੇਗਾ, ਇਸ ਨਾਲ ਲੋਕਾਂ ਦਾ ਨਿਗਮ ਪ੍ਰਤੀ ਗੁੱਸਾ ਫੁੱਟ ਸਕਦਾ ਹੈ। ਉਥੇ ਹੀ, ਚੋਣਾਂ ਦੌਰਾਨ ਇਸਦਾ ਉਲਟ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ, ਇਕ ਸਾਲ ਪਹਿਲਾਂ ਕਰਵਾਈ ਸੀ 'ਲਵ ਮੈਰਿਜ'

ਉਕਤ ਠੇਕੇਦਾਰਾਂ ਦੇ ਵਿਰੋਧ ਵਿਚਕਾਰ ਨਿਗਮ ਦੇ ਕਰਮਚਾਰੀਆਂ ਦਾ ਕੰਮ ਜਾਰੀ ਰਹੇਗਾ। ਉਥੇ ਹੀ, ਜਾਣਕਾਰਾਂ ਦਾ ਕਹਿਣਾ ਹੈ ਕਿ ਨਿਗਮ ਕੋਲ ਟਰੈਕਟਰ-ਟਰਾਲੀਆਂ ਦੀ ਘਾਟ ਹੈ, ਜਿਸ ਕਾਰਨ ਠੇਕੇਦਾਰਾਂ ਜ਼ਰੀਏ ਟਰੈਕਟਰ-ਟਰਾਲੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਉਕਤ ਟਰੈਕਟਰ-ਟਰਾਲੀਆਂ ਦਾ ਕੰਮ ਠੱਪ ਹੋਣ ਨਾਲ ਕੂੜਾ ਚੁੱਕਣ ਦੇ ਕੰਮ ’ਤੇ ਵੱਡਾ ਅਸਰ ਪਵੇਗਾ। ਹੁਣ ਦੇਖਣਾ ਹੋਵੇਗਾ ਕਿ ਨਿਗਮ ਅਧਿਕਾਰੀ ਇਸ ਸਮੱਸਿਆ ਨਾਲ ਕਿਵੇਂ ਨਜਿੱਠਦੇ ਹਨ ਕਿਉਂਕਿ ਮੁੱਖ ਕਾਰਨ ਇਹ ਹੈ ਕਿ ਉਕਤ ਠੇਕੇਦਾਰਾਂ ਦੀਆਂ 35 ਟਰੈਕਟਰ-ਟਰਾਲੀਆਂ ਸ਼ਹਿਰ ਵਿਚੋਂ ਕੂੜਾ ਚੁੱਕਣ ਦਾ ਕੰਮ ਕਰਦੀਆਂ ਹਨ, ਜੋ ਕਿ ਅੱਜ ਤੋਂ ਕੂੜਾ ਚੁੱਕਣ ਦਾ ਕੰਮ ਨਹੀਂ ਕਰਨਗੀਆਂ। ਇਸ ਕਾਰਨ ਸੈਂਕੜੇ ਥਾਵਾਂ ਤੋਂ ਕੂੜਾ ਚੁੱਕਣ ਦਾ ਕੰਮ ਨਹੀਂ ਹੋ ਸਕੇਗਾ।

ਇਹ ਵੀ ਪੜ੍ਹੋ- ਜਲੰਧਰ ਦੇ ਸਿਵਲ ਹਸਪਤਾਲ ਦਾ ਸਟਿੰਗ ਆਪਰੇਸ਼ਨ ਉਡਾ ਦੇਵੇਗਾ ਤੁਹਾਡੇ ਵੀ ਹੋਸ਼, ਵੇਖੋ ਵੀਡੀਓ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News