ਭਾਰਤ-ਸਿੰਗਾਪੁਰ ਵਿਚਕਾਰ ਵਪਾਰ 2022-23 ''ਚ 18.2 ਫੀਸਦੀ ਵਧ ਕੇ ਹੋਇਆ 35.6 ਅਰਬ ਡਾਲਰ
Saturday, Apr 06, 2024 - 06:15 PM (IST)
ਸਿੰਗਾਪੁਰ (ਭਾਸ਼ਾ) - ਸਿੰਗਾਪੁਰ ਅਤੇ ਭਾਰਤ ਵਿਚਕਾਰ ਦੁਵੱਲਾ ਵਪਾਰ 2022-23 ਵਿਚ ਵਧ ਕੇ 35.6 ਅਰਬ ਅਮਰੀਕੀ ਡਾਲਰ ਹੋ ਗਿਆ, ਜੋ ਸਾਲਾਨਾ ਆਧਾਰ 'ਤੇ 18.2 ਫੀਸਦੀ ਵਧ ਹੈ। ਭਾਰਤੀ ਹਾਈ ਕਮਿਸ਼ਨ ਦੇ ਇਕ ਸੀਨੀਅਰ ਡਿਪਲੋਮੈਟ ਨੇ ਸ਼ਨੀਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਹਾਈ ਕਮਿਸ਼ਨ ਦੇ ਪਹਿਲੇ ਸਕੱਤਰ (ਵਣਜ) ਟੀ ਪ੍ਰਭਾਕਰ ਨੇ ਕਿਹਾ ਕਿ ਸਿੰਗਾਪੁਰ ਭਾਰਤ ਦਾ ਅੱਠਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ (2022-23) ਹੈ, ਜਿਸਦਾ ਭਾਰਤ ਦੇ ਕੁੱਲ ਵਪਾਰ ਵਿੱਚ 3.1 ਪ੍ਰਤੀਸ਼ਤ ਹਿੱਸਾ ਹੈ।
ਇਹ ਵੀ ਪੜ੍ਹੋ : ਵੱਡੀ ਰਾਹਤ : ਹੁਣ ਸਵਦੇਸ਼ੀ ਥੈਰੇਪੀ ਨਾਲ ਹੋਵੇਗਾ ਕੈਂਸਰ ਦਾ ਇਲਾਜ, 10 ਗੁਣਾ ਘੱਟ ਹੋਵੇਗਾ ਖ਼ਰਚ
ਉਹ ਸਿੰਗਾਪੁਰ ਵਿੱਚ ਆਯੋਜਿਤ ਇੰਸਟੀਚਿਊਟ ਆਫ ਕੰਪਨੀ ਸੈਕਟਰੀਜ਼ ਆਫ ਇੰਡੀਆ (ਆਈਸੀਐਸਆਈ) ਦੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪ੍ਰਭਾਕਰ ਨੇ ਕਿਹਾ ਕਿ 2022-23 ਦੌਰਾਨ ਸਿੰਗਾਪੁਰ ਅਤੇ ਭਾਰਤ ਵਿਚਕਾਰ ਵਪਾਰ 18.2 ਫੀਸਦੀ ਵਧ ਕੇ 35.6 ਅਰਬ ਡਾਲਰ ਹੋ ਗਿਆ। ਉਨ੍ਹਾਂ ਕਿਹਾ ਕਿ 2022-23 ਵਿਚ ਸਿੰਗਾਪੁਰ ਤੋਂ ਸਾਡੀ ਦਰਾਮਦ 23.6 ਬਿਲੀਅਨ ਅਮਰੀਕੀ ਡਾਲਰ ਸੀ, ਜੋ ਸਾਲਾਨਾ ਆਧਾਰ 'ਤੇ 24.4 ਫੀਸਦੀ ਜ਼ਿਆਦਾ ਹੈ। ਇਸੇ ਤਰ੍ਹਾਂ, ਸਿੰਗਾਪੁਰ ਨੂੰ ਭਾਰਤ ਦਾ ਨਿਰਯਾਤ ਸਾਲਾਨਾ ਆਧਾਰ 'ਤੇ 7.6 ਅਰਬ ਡਾਲਰ ਤੋਂ ਵੱਧ ਕੇ 12 ਅਰਬ ਅਮਰੀਕੀ ਡਾਲਰ ਹੋ ਗਿਆ ਹੈ।
ਇਹ ਵੀ ਪੜ੍ਹੋ : 'Covid-19 ਨਾਲੋਂ 100 ਗੁਣਾ ਖ਼ਤਰਨਾਕ' ਮਹਾਮਾਰੀ ਦੀ ਚਿਤਾਵਨੀ ਜਾਰੀ: ਮਾਹਰਾਂ ਨੇ ਪ੍ਰਗਟਾਈ ਚਿੰਤਾ
ਇਹ ਵੀ ਪੜ੍ਹੋ : ਕਾਂਗਰਸ ਨੇ ਜਾਰੀ ਕੀਤਾ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ, ਜਾਣੋ ਕੀ-ਕੀ ਕੀਤੇ ਐਲਾਨ(Video)
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8