ਜ਼ੀ ਐਂਟਰਟੇਨਮੈਂਟ ’ਚ 15 ਫੀਸਦੀ ਕਰਮਚਾਰੀਆਂ ਦੀ ਛਾਂਟੀ ਦੀ ਪ੍ਰਕਿਰਿਆ ਸ਼ੁਰੂ

Saturday, Apr 06, 2024 - 10:44 AM (IST)

ਜ਼ੀ ਐਂਟਰਟੇਨਮੈਂਟ ’ਚ 15 ਫੀਸਦੀ ਕਰਮਚਾਰੀਆਂ ਦੀ ਛਾਂਟੀ ਦੀ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ (ਭਾਸ਼ਾ) -  ਮੀਡੀਆ ਕੰਪਨੀ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ ਦੇ ਕਰਮਚਾਰੀਆਂ ਦੀ ਗਿਣਤੀ ’ਚ 15 ਫੀਸਦੀ ਤੱਕ ਦੀ ਘੱਟ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਪੁਨੀਤ ਗੋਇਨਕਾ ਨੇ ਕਿਰਤਬਲ ਨੂੰ ਤਰਕਸੰਗਤ ਬਣਾਉਣ ਦੀ ਪ੍ਰਕਿਰਿਆ ਦੇ ਹਿੱਸੇ ਤਹਿਤ 15 ਫੀਸਦੀ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਪ੍ਰਸਤਾਵ ਨਿਰਦੇਸ਼ਕ ਮੰਡਲ ਦੇ ਸਾਹਮਣੇ ਰੱਖਿਆ ਸੀ।

ਇਹ ਖ਼ਬਰ ਵੀ ਪੜ੍ਹੋ : ਪੁੱਤ ਹੋਏ ਕਪੁੱਤ! ਪਿਓ ਦਾ ਸਿਵਾ ਠੰਡਾ ਵੀ ਨਹੀਂ ਹੋਇਆ ਕਿ ਜ਼ਾਲਮਾਂ ਨੇ ਪਤਨੀਆਂ ਨਾਲ ਮਿਲ ਵਿਧਵਾ ਮਾਂ ਦੀ ਕੀਤੀ ਕੁੱਟਮਾਰ

ਜ਼ੀ ਐਂਟਰਟੇਨਮੈਂਟ ਨੇ ਕਿਹਾ ਕਿ ਗੋਇਨਕਾ ਨੇ ਪ੍ਰਸਾਰਣ, ਡਿਜੀਟਲ, ਫਿਲਮਾਂ ਅਤੇ ਸੰਗੀਤ ਨੂੰ ਮੁੱਖ ਵਪਾਰਕ ਇਕਾਈਆਂ ਵਜੋਂ ਪਛਾਣ ਕਰਦੇ ਹੋਏ ਨਿਰਦੇਸ਼ਕ ਮੰਡਲ ਨੂੰ ਇਕ ਹਲਕੇ ਸੰਗਠਨਾਤਮਕ ਢਾਂਚੇ ਦਾ ਪ੍ਰਸਤਾਵ ਦਿੱਤਾ ਹੈ। ਕੰਪਨੀ ਨੇ ਕਿਹਾ, “ਐੱਮ. ਡੀ. ਅਤੇ ਸੀ. ਈ. ਓ. ਨੇ ਆਪਣੇ ਸਮੁੱਚੇ ਰਣਨੀਤਕ ਦ੍ਰਿਸ਼ਟੀਕੋਣ ਅਨੁਸਾਰ ਕਿਰਤਬਲ ਨੂੰ 15 ਫੀਸਦੀ ਤੱਕ ਘਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਦੌਰਾਨ, ਕੰਪਨੀ ’ਚ ਕਰਮਚਾਰੀਆਂ ਦੀ ਗਿਣਤੀ ਨੂੰ ਘੱਟ ਕੀਤਾ ਜਾਵੇਗਾ ਤਾਂ ਕਿ ਇਕ ਚੰਗੀ ਸੰਗਠਿਤ ਟੀਮ ਬਣਾਈ ਜਾ ਸਕੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News