ਅਡਾਨੀ ਗ੍ਰੀਨ ਐਨਰਜੀ ਨੇ ਕੀਤਾ 1,799 ਮੈਗਾਵਾਟ ਸੂਰਜੀ ਊਰਜਾ ਸਪਲਾਈ ਦਾ ਸਮਝੌਤਾ

Monday, Dec 25, 2023 - 04:56 PM (IST)

ਅਡਾਨੀ ਗ੍ਰੀਨ ਐਨਰਜੀ ਨੇ ਕੀਤਾ 1,799 ਮੈਗਾਵਾਟ ਸੂਰਜੀ ਊਰਜਾ ਸਪਲਾਈ ਦਾ ਸਮਝੌਤਾ

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਪ੍ਰਮੁੱਖ ਨਵਿਆਉਣਯੋਗ ਊਰਜਾ ਕੰਪਨੀ ਅਡਾਨੀ ਗ੍ਰੀਨ ਐਨਰਜੀ (ਏਜੀਏਐੱਲ) ਨੇ 1,799 ਮੈਗਾਵਾਟ ਸੂਰਜੀ ਊਰਜਾ ਦੀ ਸਪਲਾਈ ਲਈ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐੱਸਈਸੀਆਈ) ਨਾਲ ਪਾਵਰ ਖਰੀਦ ਸਮਝੌਤਾ (ਪੀਪੀਏ) 'ਤੇ ਹਸਤਾਖ਼ਰ ਕੀਤੇ ਹਨ। ਅਡਾਨੀ ਗ੍ਰੀਨ ਐਨਰਜੀ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਪੀਪੀਏ 'ਤੇ ਹਸਤਾਖਰ ਕਰਨ ਦੇ ਨਾਲ ਕੰਪਨੀ ਨੇ 8,000 ਮੈਗਾਵਾਟ ਦੇ ਨਿਰਮਾਣ ਨਾਲ ਜੁੜੇ ਸੋਲਰ ਟੈਂਡਰ ਦੇ ਤਹਿਤ ਬਿਜਲੀ ਸਪਲਾਈ ਸਮਝੌਤਾ ਪੂਰਾ ਕਰ ਲਿਆ ਹੈ। 

ਇਹ ਵੀ ਪੜ੍ਹੋ - ਨਵੇਂ ਸਾਲ ਤੋਂ ਪਹਿਲਾਂ Paytm ਨੇ ਦਿੱਤਾ ਵੱਡਾ ਝਟਕਾ, 1000 ਤੋਂ ਵੱਧ ਕਰਮਚਾਰੀ ਕੱਢੇ ਨੌਕਰੀ ਤੋਂ ਬਾਹਰ

ਦੱਸ ਦੇਈਏ ਕਿ ਕੰਪਨੀ ਨੂੰ ਜੂਨ 2020 ਵਿੱਚ SECI ਤੋਂ ਇਹ ਠੇਕਾ ਮਿਲਿਆ ਸੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਸਿੰਘ ਨੇ ਬਿਆਨ ਵਿੱਚ ਕਿਹਾ ਕਿ ਅਡਾਨੀ ਗ੍ਰੀਨ ਐਨਰਜੀ ਨਾ ਸਿਰਫ਼ ਦੇਸ਼ 'ਚ ਕਾਰਬਨ ਦੇ ਨਿਕਾਸ ਨੂੰ ਘਟਾਉਣ ਦੇ ਟੀਚੇ 'ਚ ਯੋਗਦਾਨ ਪਾ ਰਹੀ ਹੈ, ਸਗੋਂ ਆਤਮ-ਨਿਰਭਰ ਭਾਰਤ ਦੇ ਵਿਜ਼ਨ 'ਚ ਵੀ ਯੋਗਦਾਨ ਪਾ ਰਹੀ ਹੈ। ਉਸਨੇ ਕਿਹਾ, “ਸਾਨੂੰ ਸਭ ਤੋਂ ਵੱਡੇ ਹਰੇ ਪੀਪੀਏ ਨੂੰ ਪੂਰਾ ਕਰਨ ਅਤੇ ਇੱਕ ਭਰੋਸੇਮੰਦ ਊਰਜਾ ਲੈਂਡਸਕੇਪ ਦਾ ਅਹਿਸਾਸ ਕਰਨ ਵਿੱਚ ਖੁਸ਼ੀ ਹੈ। ਸਾਲ 2030 ਤੱਕ 500 ਗੀਗਾਵਾਟ ਗ੍ਰੀਨ ਫਿਊਲ ਸਮਰੱਥਾ (ਇੱਕ ਗੀਗਾਵਾਟ ਬਰਾਬਰ 1,000 ਮੈਗਾਵਾਟ) ਪ੍ਰਾਪਤ ਕਰਨ ਦੇ ਭਾਰਤ ਦੇ ਟੀਚੇ ਅਨੁਸਾਰ ਅਡਾਨੀ ਗ੍ਰੀਨ 45 ਗੀਗਾਵਾਟ ਤੋਂ ਵੱਧ ਨਵਿਆਉਣਯੋਗ ਊਰਜਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਹ ਸਾਡੀ ਮੌਜੂਦਾ ਸੰਚਾਲਨ ਸਮਰੱਥਾ ਤੋਂ ਪੰਜ ਗੁਣਾ ਹੈ।''

ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'

ਕੰਪਨੀ ਨੇ ਸੋਲਰ ਪੀਵੀ ਟੈਂਡਰ ਲਈ SECI ਦੀਆਂ ਨਿਰਮਾਣ ਪ੍ਰਤੀਬੱਧਤਾਵਾਂ ਨੂੰ ਪੂਰਾ ਕੀਤਾ ਹੈ। ਇਸ ਵਿੱਚ ਦੋ ਗੀਗਾਵਾਟ ਸਮਰੱਥਾ ਵਾਲੇ ਪੀਵੀ (ਫੋਟੋ ਵੋਲਟੇਇਕ) ਸੈੱਲ ਅਤੇ ਮਾਡਿਊਲ ਨਿਰਮਾਣ ਸੁਵਿਧਾਵਾਂ ਦੀ ਸਥਾਪਨਾ ਸ਼ਾਮਲ ਹੈ। ਅਡਾਨੀ ਗ੍ਰੀਨ ਪਹਿਲਾਂ ਹੀ ਆਪਣੀ ਸਹਾਇਕ ਕੰਪਨੀ ਮੁੰਦਰਾ ਸੋਲਰ ਐਨਰਜੀ ਲਿਮਿਟੇਡ (MSEL) ਰਾਹੀਂ ਦੋ ਗੀਗਾਵਾਟ ਸਾਲਾਨਾ ਸਮਰੱਥਾ ਵਾਲੀ ਸੋਲਰ ਪੀਵੀ ਸੈੱਲ ਅਤੇ ਮਾਡਿਊਲ ਨਿਰਮਾਣ ਫੈਕਟਰੀ ਸ਼ੁਰੂ ਕਰ ਚੁੱਕੀ ਹੈ। ਇਹ ਪਲਾਂਟ ਮੁੰਦਰਾ, ਗੁਜਰਾਤ ਵਿੱਚ ਸਥਿਤ ਹੈ। ਅਡਾਨੀ ਗ੍ਰੀਨ ਕੋਲ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਅਡਾਨੀ ਰੀਨਿਊਏਬਲ ਐਨਰਜੀ ਹੋਲਡਿੰਗ ਫੋਰ ਲਿਮਿਟੇਡ ਰਾਹੀਂ ਮੁੰਦਰਾ ਸੋਲਰ ਐਨਰਜੀ ਲਿਮਟਿਡ ਦੇ 26 ਫੀਸਦੀ ਸ਼ੇਅਰ ਹਨ।

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News