ਦੇਸ਼ ’ਚ ਵਧ ਰਿਹਾ ਹੈ ‘ਵਨ ਨਾਈਟ ਸਟੈਂਡ’ ਦਾ ਰੁਝਾਨ
Friday, Aug 02, 2024 - 05:05 PM (IST)
ਇਸ ਸਮੇਂ ਵਿਦੇਸ਼ਾਂ ਵਾਂਗ ਭਾਰਤ ਦੇ ਕਈ ਲੋਕਾਂ ’ਚ ਕੈਜ਼ੁਅਲ ਸੈਕਸ ਭਾਵ ਵਨ ਨਾਈਟ ਸਟੈਂਡ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਅੱਜ ਦੀ ਇਸ ਮਾਡਰਨ ਦੁਨੀਆ ’ਚ ਕੁਝ ਲੋਕ ਸਰੀਰਕ ਸੁੱਖ ਲਈ ਆਪਣੇ ਪਾਰਟਨਰ ਨੂੰ ਧੋਖਾ ਦੇ ਦਿੰਦੇ ਹਨ। ਇਸ ਨੂੰ ਮਾਡਰਨ ਲਾਈਫ ’ਚ ‘ਵਨ ਨਾਈਟ ਸਟੈਂਡ’ ਕਿਹਾ ਜਾਂਦਾ ਹੈ। ਇਹ ਅੱਜ ਦੀ ਮਾਡਰਨ ਅਤੇ ਓਪਨ ਮਾਈਂਡ ਦੁਨੀਆ ਦਾ ਇਕ ਕਾਲਾ ਸੱਚ ਹੈ।
7 ਅਕਤੂਬਰ, 2023 ਨੂੰ ਸਾਹਮਣੇ ਆਈ ਇਕ ਰਿਸਰਚ ਰਿਪੋਰਟ ’ਚ ਪਤਾ ਲੱਗਾ ਹੈ ਕਿ ਅਮਰੀਕਾ ’ਚ ਸਭ ਤੋਂ ਜ਼ਿਆਦਾ ਵਨ ਨਾਈਟ ਸਟੈਂਡ ਹੁੰਦੇ ਹਨ। ਵਨ ਨਾਈਟ ਸਟੈਂਡ ਨੂੰ ਕੈਜ਼ੁਅਲ ਸੈਕਸ ਵਾਂਗ ਹੀ ਦੇਖਿਆ ਜਾਂਦਾ ਹੈ। 66 ਫੀਸਦੀ ਅਮਰੀਕੀਆਂ ਨੇ ਮੰਨਿਆ ਕਿ ਉਹ ਅਜਿਹਾ ਕਰ ਚੁੱਕੇ ਹਨ। ਅਮਰੀਕਾ ’ਚ 48 ਫੀਸਦੀ ਮਰਦਾਂ ਨੇ ਮੰਨਿਆ ਕਿ ਉਹ ਕੈਜ਼ੁਅਲ ਸੈਕਸ ’ਚ ਪੈ ਚੁੱਕੇ ਹਨ ਜਦਕਿ 36 ਫੀਸਦੀ ਔਰਤਾਂ ਨੇ ਮੰਨਿਆ ਕਿ ਉਹ ਵਨ ਨਾਈਟ ਸਟੈਂਡ ਦਾ ਹਿੱਸਾ ਰਹੀਆਂ ਹਨ।
ਮਨੋਵਿਗਿਆਨ ਦੇ ਮਾਹਿਰ ਦੱਸਦੇ ਹਨ ਕਿ ਕੈਜ਼ੁਅਲ ਸੈਕਸ ਜਾਂ ਵਨ ਨਾਈਟ ਸਟੈਂਡ ਬੇਭਰੋਸਗੀ ਤੌਰ ’ਤੇ ਹਾਟ ਅਤੇ ਬਰਡੇਨ-ਫ੍ਰੀ ਹੁੰਦੇ ਹਨ। ਵਨ ਨਾਈਟ ਸਟੈਂਡ ਕੈਜ਼ੁਅਲ ਸੈਕਸ ਹੈ, ਜਿਸ ’ਚ ਭਾਵਨਾਵਾਂ ਤੇ ਅਹਿਸਾਸ ਦੀ ਕੋਈ ਜਗ੍ਹਾ ਨਹੀਂ ਪਰ ਕੁਝ ਲੋਕ ਵਨ ਨਾਈਟ ਸਟੈਂਡ ਨੂੰ ਮੁਹੱਬਤ ਸਮਝ ਬੈਠਦੇ ਹਨ ਤਾਂ ਕੁਝ ਇਸ ਨੂੰ ਐਕਸਪੈਰੀਮੈਂਟ ਮੰਨਦੇ ਹਨ।
ਪਿਛਲੇ ਕੁਝ ਸਾਲਾਂ ਤੋਂ ਦੇਸ਼ ’ਚ ਚੋਰੀ-ਛੁਪੇ ਹੋਣ ਵਾਲੇ ਵਨ ਨਾਈਟ ਸਟੈਂਡ ਦੇ ਐਪੀਸੋਡ ਬਹੁਤ ਵਧ ਗਏ ਹਨ, ਅੱਜ ਕਈ ਲੋਕ ਭਾਵਨਾਤਮਕ ਤੌਰ ’ਤੇ ਰਹਿਤ ਰਿਸ਼ਤਿਆਂ ਦੀ ਚੋਣ ਕਰ ਰਹੇ ਹਨ, ਜਿੱਥੇ ਸੈਕਸ ਹਮੇਸ਼ਾ ਮੁੱਖ ਪਹਿਲ ਹੁੰਦੀ ਹੈ। ਮਨੋਵਿਗਿਆਨੀ ਕਹਿੰਦੇ ਹਨ ਕਿ ਜਿੱਥੇ ਮਰਦ ਵਨ ਨਾਈਟ ਸਟੈਂਡ ਨੂੰ ਆਪਣੀ ਸਫਲਤਾ ਦੇ ਬੋਨਸ ਵਾਂਗ ਦੇਖਦੇ ਹਨ, ਉੱਥੇ ਮਿਡਲ ਏਜ ਔਰਤਾਂ ਆਪਣੇ ਆਕਰਸ਼ਣ ਨੂੰ ਬਣੇ ਰਹਿਣ ਦੀ ਗਾਰੰਟੀ ਮੰਨਦੀਆਂ ਹਨ।
ਪਰ ਸਭ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੂੰ ਬਾਅਦ ’ਚ ਇਸ ਦਾ ਅਫਸੋਸ ਹੁੰਦਾ ਹੈ ਜੋ ਉਨ੍ਹਾਂ ’ਚ ਸ਼ਰਮਿੰਦਗੀ ਭਰਦਾ ਹੈ। ਨਾਰਵੇ ਦੀ ਨਾਰਵੇਜੀਅਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ’ਚ ਛਪੀ ਇਕ ਸਟੱਡੀ ’ਚ ਸਾਹਮਣੇ ਆਇਆ ਕਿ ਵਨ ਨਾਈਟ ਕਰਨ ਵਾਲੀਆਂ ਔਰਤਾਂ ’ਚੋਂ 35 ਫੀਸਦੀ ਨੂੰ ਅਜਿਹਾ ਕਰਨ ਤੋਂ ਬਾਅਦ ਪਛਤਾਵਾ ਹੋਇਆ।
ਇਸ ਿਬੰਦੂ ’ਤੇ ਮਨੋਵਿਗਿਆਨ ਨਾਲ ਜੁੜੇ ਮਾਹਿਰ ਕਹਿੰਦੇ ਹਨ ਕਿ ਵਨ ਨਾਈਟ ਸਟੈਂਡ ਦੀ ਭਾਲ ’ਚ ਕੁਝ ਔਰਤਾਂ ਹਾਟ ਪਾਰਟਨਰ ਨੂੰ ਸਰਚ ਕਰਦੀਆਂ ਰਹਿੰਦੀਆਂ ਹਨ। ਜੇ ਕੁਝ ਔਰਤਾਂ ਮਸਤੀ ਕਰਨ ਅਤੇ ਕਿੰਕੀ ਸੈਕਸ ਕਰਨ ਲਈ ਸੋਚ ਚੁੱਕੀਆਂ ਹਨ ਤਾਂ ਉਹ ਕਿਸੇ ਵੀ ਐਰੇ-ਗੈਰੇ ਪਾਰਟਨਰ ਦੀ ਭਾਲ ਕਰਨ ਤੋਂ ਬਚਣਗੀਆਂ ਕਿਉਂਕਿ ਉਨ੍ਹਾਂ ਦੀ ਤਲਾਸ਼ ਇਕ ਸਮਾਰਟ, ਆਕਰਸ਼ਕ ਅਤੇ ਸੈਕਸੀ ਦਿਸਣ ਵਾਲੇ ਮਰਦ ’ਤੇ ਜਾ ਕੇ ਖਤਮ ਹੁੰਦੀ ਹੈ।
ਦੂਜੇ ਪਾਸੇ ਮਨੋਵਿਗਿਆਨੀ ਕਹਿੰਦੇ ਹਨ ਕਿ ਮਰਦ ਸਿਰਫ ਸੈਕਸ ਕਰਨ ਦੇ ਚਾਹਵਾਨ ਹੁੰਦੇ ਹਨ ਭਾਵੇਂ ਹੀ ਉਨ੍ਹਾਂ ਦਾ ਪਾਰਟਨਰ ਕਿਹੋ ਜਿਹਾ ਵੀ ਦਿਸੇ, ਭਾਵੇਂ ਉਹ ਆਕਰਸ਼ਕ ਹੋਵੇ ਜਾਂ ਉਨ੍ਹਾਂ ਦੀ ਪਸੰਦ ਅਨੁਸਾਰ ਹੋਵੇ ਜਾਂ ਨਾ, ਕੋਈ ਫਰਕ ਨਹੀਂ ਪੈਂਦਾ। ਬਾਲੀਵੁੱਡ ਹੋਵੇ ਜਾਂ ਹਾਲੀਵੁੱਡ ਫਿਲਮਾਂ ਤੇ ਵੈੱਬ ਸੀਰੀਜ਼ ’ਚ ਹੁਣ ਇਹ ਬਹੁਤ ਆਮ ਗੱਲ ਹੋ ਗਈ ਹੈ। ਇਹ ਵਿਸ਼ਾ ਤਾਂ ਹੁਣ ਇਕ ਪਾਪੂਲਰ ਸਬਜੈਕਟ ਬਣ ਚੁੱਕਾ ਹੈ।
ਪਰਦੇ ਦੇ ਪਿੱਛੇ ਦਾ ਸੱਚ ਤਾਂ ਇਹ ਹੈ ਕਿ ਕੁਝ ਲੋਕ ਵਨ ਨਾਈਟ ਸਟੈਂਡ ਇੰਨਾ ਪਸੰਦ ਕਰਦੇ ਹਨ ਕਿ ਉਹ ਕੱਪੜਿਆਂ ਵਾਂਗ ਰੋਜ਼ ਨਵੇਂ ਲੋਕਾਂ ਨਾਲ ਹੁਕ-ਅਪ ਕਰਦੇ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਜਦੋਂ ਤੋਂ ਸੋਸ਼ਲ ਮੀਡੀਆ ਦਾ ਕਲਚਰ ਵਧਿਆ ਹੈ ਉਦੋਂ ਤੋਂ ਲੋਕ ਰਿਸ਼ਤਿਆਂ ਨੂੰ ਸਮਾਂ ਨਹੀਂ ਦੇਣਾ ਚਾਹੁੰਦੇ। ਪਹਿਲਾਂ ਲੋਕ ਕਈ ਸਾਲ ਰਿਲੇਸ਼ਨਸ਼ਿਪ ’ਚ ਰਹਿੰਦੇ ਸਨ ਅਤੇ ਇਕ-ਦੂਜੇ ਨਾਲ ਕਮਿਟਿਡ ਹੁੰਦੇ ਸਨ।
ਰਿਸ਼ਤਿਆਂ ਨੂੰ ਲੈ ਕੇ ਉਨ੍ਹਾਂ ਦਾ ਸਮਰਪਣ ਲੈਲਾ-ਮਜਨੂੰ ਵਾਂਗ ਸੀ ਪਰ ਹੁਣ ਲੋਕ ਵਨ ਨਾਈਟ ਸਟੈਂਡ ਨੂੰ ਪਸੰਦ ਕਰਦੇ ਹਨ ਕਿਉਂਕਿ ਇਸ ’ਚ ਕਿਸੇ ਤਰ੍ਹਾਂ ਦਾ ਜ਼ਿੰਦਗੀ ਭਰ ਨਾਲ ਚੱਲਣ ਦਾ ਵਾਅਦਾ ਨਹੀਂ ਹੈ। ਅੱਜ ਦੇ ਨੌਜਵਾਨ ਖੁੱਲ੍ਹ ਕੇ ਆਪਣੇ ਲਈ ਬਦਲ ਚੁਣਦੇ ਹਨ। ਜੇ ਉਨ੍ਹਾਂ ਨੂੰ ਇਕ ਇਨਸਾਨ ਪਸੰਦ ਨਹੀਂ ਆਉਂਦਾ ਤਾਂ ਉਹ ਤੁਰੰਤ ਦੂਜੇ ਦੇ ਨਾਲ ਸੰਭਾਵਨਾਵਾਂ ਲੱਭਣ ਲੱਗਦੇ ਹਨ।
ਵਨ ਨਾਈਟ ਸਟੈਂਡ ਦੀ ਪੂਰਤੀ ਲਈ ਆਨਲਾਈਨ ਡੇਟਿੰਗ ਐਪ ਸਭ ਤੋਂ ਸੌਖਾ ਪਲੇਟਫਾਰਮ ਹੈ ਕਿਉਂਕਿ ਇਸ ’ਤੇ ਜ਼ਿਆਦਾਤਰ ਯੂਜ਼ਰ ਨਾਨ-ਸੀਰੀਅਸ ਰਿਲੇਸ਼ਨਸ਼ਿਪ ਲਈ ਅਕਾਊਂਟ ਬਣਾਉਂਦੇ ਹਨ। ਇੱਥੇ ਲੋਕਾਂ ਦਾ ਫੰਡਾ ਕਲੀਅਰ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਵਾਅਦੇ ਦੇ ਸਬੰਧ ਬਣਾਉਣਾ ਹੈ। ਉਹ ਰਿਲੇਸ਼ਨਸ਼ਿਪ ਦੀ ਸਿਰਦਰਦੀ ਨਹੀਂ ਚਾਹੁੰਦੇ।
ਅਜਿਹੀ ਇਕ ਰਾਤ ਦੇ ਰਿਸ਼ਤੇ ’ਚ ਨਾ ਰੋਣਾ-ਧੋਣਾ ਹੈ ਅਤੇ ਨਾ ਕਿਸੇ ਨਾਲ ਪੂਰੀ ਜ਼ਿੰਦਗੀ ਜਿਊਣ-ਮਰਨ ਦਾ ਵਾਅਦਾ। ਕਈ ਨੌਜਵਾਨ ਕਮਿਟਮੈਂਟ ਅਤੇ ਬ੍ਰੇਕਅਪ ਤੋਂ ਬਚਣ ਲਈ ਵਨ ਨਾਈਟ ਸਟੈਂਡ ਕਰਦੇ ਹਨ।
ਜੋ ਲੋਕ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੁੰਦੇ ਹਨ ਜਾਂ ਉਨ੍ਹਾਂ ਦਾ ਬ੍ਰੇਕਅਪ ਹੋਇਆ ਹੁੰਦਾ ਹੈ, ਉਹ ਵਨ ਨਾਈਟ ਸਟੈਂਡ ਨੂੰ ਜ਼ਿਆਦਾ ਪਸੰਦ ਕਰਦੇ ਹਨ। ਜੋ ਲੋਕ ਕੈਜ਼ੁਅਲ ਸੈਕਸ ਦੀ ਸੋਚ ਰੱਖਦੇ ਹਨ ਉਨ੍ਹਾਂ ਦੀ ਮੈਂਟਲ ਹੈਲਥ ਖਰਾਬ ਹੁੰਦੀ ਹੈ ਤੇ ਆਤਮ-ਸਨਮਾਨ ਦੀ ਕਮੀ ਹੁੰਦੀ ਹੈ।
ਅਜਿਹੇ ਲੋਕ ਦੂਜੇ ਲੋਕਾਂ ਨਾਲ ਹੁਕ-ਅਪ ਕਰ ਕੇ ਆਪਣੀ ਤਾਰੀਫ ਸੁਣਨਾ ਚਾਹੁੰਦੇ ਹਨ। ਜੇ ਅਜਿਹਾ ਨਹੀਂ ਹੁੰਦਾ ਤਾਂ ਉਹ ਚਿੜਚਿੜੇ ਹੋ ਜਾਂਦੇ ਹਨ। ਅਜਿਹੇ ਲੋਕ ਡਿਪ੍ਰੈਸ਼ਨ ਅਤੇ ਐਂਗਜ਼ਾਈਟੀ ਦੇ ਵੀ ਸ਼ਿਕਾਰ ਹੁੰਦੇ ਹਨ।
ਕੈਜ਼ੁਅਲ ਸੈਕਸ ਜਾਂ ਵਨ ਨਾਈਟ ਸਟੈਂਡ ਇਕ ਅਜਿਹਾ ਸਮਾਜਿਕ ਮੁੱਦਾ ਹੈ ਜਿਸ ’ਤੇ ਗੱਲ ਕਰਨਾ, ਲਿਖਣਾ ਜਾਂ ਵਿਚਾਰ ਪ੍ਰਗਟ ਕਰਨਾ ਕਲਾਸੀਕਲ ਸੋਚ ਵਾਲੇ ਕੁਝ ਲੋਕਾਂ ਨੂੰ ਠੀਕ ਨਹੀਂ ਲੱਗੇਗਾ ਪਰ ਇਹ ਇਸ ਸਮੇਂ ਪੱਛਮੀ ਸੱਭਿਆਚਾਰ ਤੋਂ ਪੈਦਾ ਹੋਈ, ਦੇਸੀ ਸਮਾਜ ਨੂੰ ਵਿਗਾੜਨ ਵਾਲੀ ਅਤੇ ਭਾਰਤੀ ਸੱਭਿਆਚਾਰ ਨੂੰ ਖਰਾਬ ਕਰਨ ਵਾਲੀ ਇਕ ਕੌੜੀ ਸੱਚਾਈ ਹੈ। ਕੀ ਸਾਡੇ ਲਈ ਇਸ ਰੁਝਾਨ ’ਤੇ ਕਾਬੂ ਪਾਉਣਾ ਸੰਭਵ ਹੋਵੇਗਾ?
ਡਾ. ਵਰਿੰਦਰ ਭਾਟੀਆ