ਮੀਡੀਆ ’ਤੇ ਕੋਈ ਵੀ ਕਾਰਵਾਈ ਸਵੀਕਾਰਨਯੋਗ ਨਹੀਂ ਹੋਣੀ ਚਾਹੀਦੀ

Friday, Jan 23, 2026 - 05:53 PM (IST)

ਮੀਡੀਆ ’ਤੇ ਕੋਈ ਵੀ ਕਾਰਵਾਈ ਸਵੀਕਾਰਨਯੋਗ ਨਹੀਂ ਹੋਣੀ ਚਾਹੀਦੀ

ਪੰਜਾਬ ਸਰਕਾਰ ਵਲੋਂ ‘ਹਿੰਦ ਸਮਾਚਾਰ ਸਮੂਹ’ ਦੇ ਪ੍ਰਕਾਸ਼ਨਾਂ-‘ਪੰਜਾਬ ਕੇਸਰੀ’ ਅਤੇ ‘ਜਗ ਬਾਣੀ’ ਰੋਜ਼ਾਨਾ ਅਖਬਾਰਾਂ ’ਤੇ ਕੀਤੀ ਗਈ ਕਾਰਵਾਈ ਦੀ ਖਬਰ ਮੌਜੂਦਾ ਸਮੇਂ ’ਚ ਪੰਜਾਬ ਅਤੇ ਉਸ ਦੇ ਬਾਹਰ ਜਨਤਾ ਦਾ ਧਿਆਨ ਆਕਰਸ਼ਿਤ ਕਰ ਰਹੀ ਹੈ ਅਤੇ ਅਜਿਹਾ ਹੋਣਾ ਸਹੀ ਵੀ ਹੈ ਕਿਉਂਕਿ ਇਹ ਅਖਬਾਰਾਂ ਦਹਾਕਿਆਂ ਤੋਂ ਇਸ ਖੇਤਰ ’ਚ ਜਨਤਾ ਲਈ ਸੂਚਨਾ ਅਤੇ ਖਬਰਾਂ ਦੀਆਂ ਮੁੱਖ ਆਧਾਰ ਬਣ ਗਈਆਂ ਹਨ। ਮੈਂ ਖੁਦ ਇਕ ਪਾਸੇ ਆਜ਼ਾਦ ਅਤੇ ਨਿਰਪੱਖ ਮੀਡੀਆ ਪੱਖੀ ਹਾਂ ਤਾਂ ਦੂਜੇ ਪਾਸੇ ਮੀਡੀਆ ਅੰਗਾਂ ਦੇ ਬੇਰੋਕ-ਟੋਕ ਕੰਮਕਾਜ ਦਾ ਸਮਰਥਨ ਕਰਦਾ ਹਾਂ।
ਜ਼ਾਹਿਰ ਹੈ, ਅਧਿਕਾਰੀਆਂ ਅਤੇ ਸਿਆਸੀ ਸ਼ਕਤੀਆਂ ਵਲੋਂ ਤੁਛ ਪ੍ਰਕਿਰਿਆਤਮਕ ਅਤੇ ਪ੍ਰਸ਼ਾਸਨਿਕ ਆਧਾਰਾਂ ’ਤੇ ਮੀਡੀਆ ’ਤੇ ਕੀਤੀ ਗਈ ਕੋਈ ਵੀ ਕਾਰਵਾਈ ਸਵੀਕਾਰਨਯੋਗ ਨਹੀਂ ਹੋਣੀ ਚਾਹੀਦੀ। ਮੈਨੂੰ ਭਰੋਸਾ ਹੈ ਕਿ ਮੀਡੀਆ ਅਤੇ ਸਰਕਾਰ ਵਿਚਾਲੇ ਇਹ ਅੜਿੱਕਾ ਛੇਤੀ ਤੋਂ ਛੇਤੀ ਖਤਮ ਹੋ ਜਾਏਗਾ, ਕਿਉਂਕਿ ਮਾਮਲਾ ਪਹਿਲਾਂ ਤੋਂ ਹੀ ਅਦਾਲਤ ’ਚ ਹੈ।
ਜਲੰਧਰ ਦੇ ‘ਹਿੰਦ ਸਮਾਚਾਰ ਸਮੂਹ’ ਅਤੇ ਹੋਰ ਮੀਡੀਆ ਘਰਾਣਿਆਂ, ਜਿਵੇਂ ਵੀਰ ਪ੍ਰਤਾਪ, ਮਿਲਾਪ, ਅਜੀਤ, ਨਵਾਂ ਜ਼ਮਾਨਾ ਨੇ ਨਾ ਸਿਰਫ ਪੰਜਾਬ ਸਗੋਂ ਪੂਰੇ ਉੱਤਰ ਭਾਰਤ ’ਚ ਕਾਫੀ ਵੱਕਾਰ ਹਾਸਲ ਕੀਤਾ ਹੈ। 1970 ਦੇ ਦਹਾਕੇ ਦੀ ਸ਼ੁਰੂਆਤ ’ਚ ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ’ਚ ਸ਼ਾਮਲ ਹੋਣ ਲਈ ਦਿੱਲੀ ਜਾਣ ਤੋਂ ਪਹਿਲਾਂ ਮੈਂ ਜਲੰਧਰ ’ਚ ਆਪਣੇ ਸ਼ੁਰੂਆਤੀ ਸਾਲਾਂ ’ਚ ਮਹਾਨ ਲਾਲਾ ਜਗਤ ਨਾਰਾਇਣ, ਰਮੇਸ਼ ਚੰਦਰ ਅਤੇ ਮੌਜੂਦਾ ਸਮੇਂ ਵਿਜੇ ਚੋਪੜਾ, ਅਸ਼ਵਨੀ ਚੋਪੜਾ, ਅਵਿਨਾਸ਼ ਚੋਪੜਾ ਅਤੇ ਅਮਿਤ ਚੋਪੜਾ ਦੀ ਪ੍ਰਸਿੱਧ ਵੰਸ਼ਾਵਲੀ ਦੇ ‘ਹਿੰਦ ਸਮਾਚਾਰ’, ‘ਪੰਜਾਬ ਕੇਸਰੀ’ ਅਤੇ ‘ਜਗ ਬਾਣੀ’ ਨੂੰ ਪੜ੍ਹ ਕੇ ਖਬਰਾਂ ਅਤੇ ਸੂਚਨਾਵਾਂ ਦੀ ਆਪਣੀ ਭੁੱਖ ਮਿਟਾਈ ਹੈ।
ਅੱਜ ਵੀ ‘ਪੰਜਾਬ ਕੇਸਰੀ’ (ਹਿੰਦੀ) ਅਤੇ ‘ਜਗ ਬਾਣੀ’ (ਪੰਜਾਬੀ) ਪੰਜਾਬ ਅਤੇ ਉਸ ਤੋਂ ਬਾਹਰ ਇਕ ਘਰੇਲੂ ਨਾਂ ਹੈ। ਆਜ਼ਾਦ ਅਤੇ ਨਿਰਪੱਖ ਮੀਡੀਆ ਲੋਕਤੰਤਰ ਦਾ ਇਕ ਮਹੱਤਵਪੂਰਨ ਥੰਮ੍ਹ ਹੈ, ਜਿਸ ਨੂੰ ‘ਚੌਥਾ ਥੰਮ੍ਹ’ ਕਿਹਾ ਜਾਂਦਾ ਹੈ। ਮੈਂ ਆਉਣ ਵਾਲੇ ਸਾਲਾਂ ਲਈ ‘ਹਿੰਦ ਸਮਾਚਾਰ ਸਮੂਹ’ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਮੇਰੀ ਸਦਾ ਕੋ ਦਬਾਨਾ ਤੋ ਖੈਰ ਮੁਮਕਿਨ ਹੈ,
ਮਗਰ ਨਈ ਅਵਾਮ ਦੀ ਆਵਾਜ਼ ਕੌਨ ਰੋਕੇਗਾ।

ਰਮੇਸ਼ ਚੰਦਰ
(ਲੇਖਕ ਇਕ ਰਿਟਾਇਰਡ ਕਰੀਅਰ ਡਿਪਲੋਮੈਟ ਹਨ/ਧੰਨਵਾਦ ਸਹਿਤ ‘ਦਿ ਏਸ਼ੀਅਨ ਇੰਡੀਪੈਂਡੈਂਟ’, ਯੂ. ਕੇ.)


author

Shubam Kumar

Content Editor

Related News