ਰਚਨਾਤਮਕਤਾ ਦੀ ਨਵੀਂ ਪਰਿਕਲਪਨਾ : ਭਾਰਤ ਦਾ ਵੇਵਸ ਸਿਖਰ ਸੰਮੇਲਨ 2025
Monday, Mar 24, 2025 - 05:59 PM (IST)

ਪ੍ਰਮਾਣਿਕ ਕਹਾਣੀਆਂ ਅਤੇ ਰਚਨਾਤਮਕ ਮਨੋਰੰਜਨ ਦੀ ਭੁੱਖੀ ਦੁਨੀਆ ਵਿਚ, ਭਾਰਤ ਵਿਸ਼ਵ ਮੀਡੀਆ ਦ੍ਰਿਸ਼ ਵਿਚ ਕ੍ਰਾਂਤੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਸਿਰਫ਼ ਮੀਡੀਆ ਅਤੇ ਮਨੋਰੰਜਨ ਨਾਲ ਜੁੜਿਆ ਇਕ ਮਾਤਰ ਹਿੱਤਧਾਰਕ ਨਹੀਂ ਹੈ - ਇਹ ਇਕ ਅਜਿਹੇ ਪਰਿਵਰਤਨਸ਼ੀਲ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਜੋ ਦੁਨੀਆ ਭਰ ਵਿਚ ਰਚਨਾਕਾਰਾਂ, ਨੀਤੀ ਨਿਰਮਾਤਾਵਾਂ ਅਤੇ ਦਰਸ਼ਕਾਂ ਦੇ ਕੰਟੈਂਟ ਨਾਲ ਜੁੜਨ ਦੇ ਤੌਰ-ਤਰੀਕੇ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰੇਗਾ।
ਆਗਾਮੀ 1-4 ਮਈ, 2025 ਨੂੰ ਮੁੰਬਈ ਵਿਚ ਆਯੋਜਿਤ ਹੋਣ ਵਾਲਾ ਵੇਵਸ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਰਚਨਾਕਾਰਾਂ ਦੇ ਈਕੋ-ਸਿਸਟਮ ਲਈ ਸ਼ੁਰੂ ਕੀਤੀ ਗਈ ਇਕ ਅਜਿਹੀ ਬੇਹੱਦ ਦੂਰਦਰਸ਼ੀ ਪਹਿਲਕਦਮੀ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ, ਜੋ ਮਨੋਰੰਜਨ ਦੇ ਵਿਸ਼ਵਵਿਆਪੀ ਪਲੇਟਫਾਰਮਾਂ ਲਈ ਇਕ ਨਵਾਂ ਸੁਨਹਿਰੀ ਮਿਆਰ ਸਥਾਪਿਤ ਕਰੇਗਾ।
ਦਹਾਕਿਆਂ ਤੋਂ ਭਾਰਤ ਕਹਾਣੀ ਕਹਿਣ ਦੀ ਕਲਾ ਦੇ ਖੇਤਰ ਵਿਚ ਇਕ ਮਹਾਸ਼ਕਤੀ ਰਿਹਾ ਹੈ ਅਤੇ ਆਪਣੀਆਂ ਫਿਲਮਾਂ, ਸੰਗੀਤ ਅਤੇ ਡਿਜੀਟਲ ਕੰਟੈਂਟ ਦੇ ਜ਼ਰੀਏ ਦੁਨੀਆ ਨੂੰ ਮੰਤਰਮੁਗਧ ਕਰਦਾ ਰਿਹਾ ਹੈ। ਫਿਰ ਵੀ, ਆਪਣੀ ਨਿਰੋਲ ਰਚਨਾਤਮਕ ਰਚਨਾ ਦੇ ਬਾਵਜੂਦ, ਇਸ ਦੇਸ਼ ਨੇ ਸ਼ਾਇਦ ਹੀ ਕਦੇ ਗਲੋਬਲ ਮਨੋਰੰਜਨ ਉਦਯੋਗ ਵਿਚ ਭਾਗੀਦਾਰੀ ਦੀਆਂ ਸ਼ਰਤਾਂ ਨੂੰ ਨਿਰਧਾਰਿਤ ਕੀਤਾ ਹੈ। ਵੇਵਸ ਉਸ ਕਹਾਣੀ ਨੂੰ ਬਦਲਣਾ ਚਾਹੁੰਦਾ ਹੈ।
ਇਸ ਦਾ ਨਾਤਾ ਸਿਰਫ਼ ਭਾਰਤੀ ਰਚਨਾਤਮਕਤਾ ਨੂੰ ਪ੍ਰਦਰਸ਼ਿਤ ਕਰਨ ਮਾਤਰ ਨਾਲ ਨਹੀਂ ਹੈ-ਇਸ ਦਾ ਸਰੋਕਾਰ ਮੀਡੀਆ, ਮਨੋਰੰਜਨ ਅਤੇ ਟੈਕਨਾਲੋਜੀ ਦੇ ਆਲੇ-ਦੁਆਲੇ ਹੋਣ ਵਾਲੀ ਆਲਮੀ ਗੱਲਬਾਤ ਨੂੰ ਆਕਾਰ ਦੇਣ ਨਾਲ ਹੈ। ਜੇਕਰ ਦਾਵੋਸ ਆਰਥਿਕ ਨੀਤੀ ਦਾ ਕੇਂਦਰ ਹੈ ਅਤੇ ਕਾਨਸ ਸਿਨੇਮਾ ਦਾ ਮੰਦਰ ਹੈ, ਤਾਂ ਵੇਵਸ ਦਾ ਉਦੇਸ਼ ਇਨੋਵੇਸ਼ਨ ਦੇ ਸਿਰਜਣ ਅਤੇ ਪ੍ਰਮੁੱਖ ਹਿੱਤਧਾਰਕਾਂ ਦੇ ਸਹਿਯੋਗ – ‘ਕਲਾਤਮਕ ਪ੍ਰਤਿਭਾ ਦੇ ਸੰਗਮ’- ਦੇ ਜ਼ਰੀਏ ਮਨੋਰੰਜਨ ਦੇ ਭਵਿੱਖ ਨੂੰ ਪਰਿਭਾਸ਼ਿਤ ਕਰਨਾ ਹੈ।
ਵੇਵਸ ਦਾ ਵਾਸਤਾ ਸਿਰਫ ਵੱਡੇ ਫਲਕ ਵਾਲੀ ਰਣਨੀਤੀ ਨਾਲ ਨਹੀਂ ਹੈ – ਇਸ ਦਾ ਸਬੰਧ ਰਚਨਾਕਾਰਾਂ, ਕਾਰੋਬਾਰਾਂ ਅਤੇ ਨਿਵੇਸ਼ਕਾਂ ਲਈ ਅਸਲ ਅਵਸਰ ਉਪਲਬਧ ਕਰਵਾਉਣ ਤੋਂ ਹੈ। ‘ਭਾਰਤ ਪੈਵੇਲੀਅਨ’ ਭਾਰਤ ਦੀ ਕਹਾਣੀ ਕਹਿਣ ਦੀ ਵਿਰਾਸਤ ਦਾ ਉਤਸਵ ਮਨਾਵੇਗਾ। ਇਸ ਵਿਚ ਪ੍ਰਾਚੀਨ ਮਹਾਕਾਵਿਆਂ ਅਤੇ ਲੋਕ ਕਹਾਣੀਆਂ ਤੋਂ ਲੈ ਕੇ ਏ. ਆਈ.-ਸੰਚਾਲਿਤ ਕੰਟੈਂਟ ਅਤੇ ਮਨਮੋਹਕ ਡਿਜੀਟਲ ਕਹਾਣੀ ਕਹਿਣ ਦੀ ਕਲਾ ਤੱਕ ਦੇ ਇਸ ਦੇ ਵਿਕਾਸ ਨੂੰ ਦਰਸਾਇਆ ਜਾਵੇਗਾ।
ਇਸ ਦੇ ਜ਼ਰੀਏ ਭਾਰਤ ਦੁਆਰਾ ਵਿਸ਼ਵ ਨੂੰ ਦੱਸਿਆ ਜਾ ਰਿਹਾ ਹੈ ਕਿ ਸਾਡੀਆਂ ਕਹਾਣੀਆਂ ਭਾਵੇਂ ਸਦੀਵੀ ਹਨ, ਪਰ ਕਹਾਣੀ ਕਹਿਣ ਦੀ ਸਾਡੀ ਸ਼ੈਲੀ ਅਤਿਆਧੁਨਿਕ ਹੈ। ਉੱਥੇ ‘ਵੇਵਸ ਬਾਜ਼ਾਰ’, ਜੋ ਆਪਣੀ ਤਰ੍ਹਾਂ ਦਾ ਪਹਿਲਾ ਸਾਲ ਭਰ ਖੁੱਲ੍ਹਾ ਰਹਿਣ ਵਾਲਾ ਗਲੋਬਲ ਕੰਟੈਂਟ ਬਾਜ਼ਾਰ ਹੈ, ਕੰਟੈਂਟ ਦੀ ਖਰੀਦ, ਵਿਕਰੀ ਅਤੇ ਵੰਡ ਦੇ ਤਰੀਕੇ ਨੂੰ ਬਦਲਣ ਲਈ ਤਿਆਰ ਹੈ।
ਰਵਾਇਤੀ ਸਮਾਰੋਹ-ਸੰਚਾਲਿਤ ਅਧਿਗ੍ਰਹਿਣ ਮਾਡਲ ਤੋਂ ਅੱਗੇ ਵਧਦੇ ਹੋਏ, ਇਹ ਡਿਜੀਟਲ-ਪ੍ਰਥਮ ਪਲੇਟਫਾਰਮ ਨਿਰੰਤਰ ਆਲਮੀ ਲੈਣ-ਦੇਣ ਨੂੰ ਸੰਭਵ ਬਣਾਵੇਗਾ। ਇਸ ਨਾਲ ਭਾਰਤ ਅਤੇ ਹੋਰ ਦੇਸ਼ਾਂ ਦੇ ਰਚਨਾਕਾਰਾਂ ਨੂੰ ਹਮੇਸ਼ਾ ਸਰਗਰਮ ਰਹਿਣ ਵਾਲੇ ਮੁਦਰੀਕਰਨ ਈਕੋ-ਸਿਸਟਮ ਤੱਕ ਪਹੁੰਚ ਹਾਸਲ ਹੋਣਾ ਇਹ ਯਕੀਨੀ ਹੋਵੇਗਾ।
ਭਾਰਤ ਇਕ ਆਊਟਸੋਰਸਿੰਗ ਕੇਂਦਰ ਦੇ ਰੂਪ ਵਿਚ ਨਹੀਂ ਸਗੋਂ ਮਨੋਰੰਜਨ ਦੇ ਸਿਰਜਣ ਅਤੇ ਉਸ ਨਾਲ ਜੁੜੀ ਨੀਤੀਗਤ ਅਤੇ ਨਿਵੇਸ਼ ਦੇ ਮਾਮਲੇ ਵਿਚ ਆਲਮੀ ਪੱਧਰ ’ਤੇ ਇਕ ਮੋਹਰੀ ਦੇਸ਼ ਦੇ ਰੂਪ ਵਿੱਚ ਉਭਰਨ ਵੱਲ ਵਧ ਰਿਹਾ ਹੈ। ਇਸ ਸਮਿਟ ਵਿਚ ਕੰਟੈਂਟ ਦੇ ਸਿਰਜਣ, ਵਿੱਤ ਪੋਸ਼ਣ, ਨੀਤੀਗਤ ਚਰਚਾ ਅਤੇ ਉੱਭਰਦੀਆਂ ਟੈਕਨਾਲੋਜੀਆਂ ਦੇ ਮਾਮਲੇ ਵਿਚ ਕੀਤਾ ਜਾਣ ਵਾਲਾ ਤਾਲਮੇਲ ਇਸ ਨੂੰ ਮਨੋਰੰਜਨ ਦੇ ਭਵਿੱਖ ਦਾ ਇਕ ਲਾਂਚਪੈਡ ਬਣਾਉਂਦਾ ਹੈ।
ਸਮਿਟ ਦੀ ਖਾਹਿਸ਼ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਨਾਲ ਅੱਗੇ ਵਧ ਕੇ ਗਲੋਬਲ ਮੀਡੀਆ ਸੰਵਾਦ ਦੇ ਜ਼ਰੀਏ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਤੱਕ ਫੈਲੀ ਹੋਈ ਹੈ। ਇਸ ਕੂਟਨੀਤਕ ਪਹਿਲਕਦਮੀ ਦਾ ਉਦੇਸ਼ ਅਸਲ ਵਿਚ ਅਜਿਹਾ ਗਲੋਬਲ ਈਕੋ-ਸਿਸਟਮ ਬਣਾਉਣਾ ਹੈ ਜੋ ਭਾਰਤ ਦੀ ਅਗਵਾਈ ਵਿਚ ਵਿਭਿੰਨ ਦੇਸ਼ਾਂ ਦੇ ਰਚਨਾਕਾਰਾਂ ਅਤੇ ਉਦਯੋਗ ਦੇ ਹਿੱਤਧਾਰਕਾਂ ਨੂੰ ਜੋੜੇ।
ਗਲੋਬਲ ਮੀਡੀਆ ਸੰਵਾਦ ਇਤਿਹਾਸਕ ‘ਵੇਵਸ ਡੈਕਲੇਰੇਸ਼ਨ 2025’ ਵਿਚ ਸਮਾਪਤ ਹੋਵੇਗਾ- ਜੋ ਗਲੋਬਲ ਮੀਡੀਆ ਅਤੇ ਮਨੋਰੰਜਨ ਜਗਤ ਲਈ ਇਕ ਅਜਿਹਾ ਦੂਰਦਰਸ਼ੀ ਰੋਡਮੈਪ ਪੇਸ਼ ਕਰੇਗਾ ਜਿਸ ਨਾਲ ਮਨੋਰੰਜਨ ਦੇ ਇਕ ਸਥਾਈ ਗਲੋਬਲ ਮੰਚ ਦੀ ਨੀਂਹ ਰੱਖਣਾ ਸੰਭਵ ਹੋਵੇਗਾ।
ਇਹ ਡੈਕਲੇਰੇਸ਼ਨ ਮਨੋਰੰਜਨ ਉਦਯੋਗ ਦੇ ਮਹੱਤਵਪੂਰਨ ਰੁਝਾਨ ਅਤੇ ਚੁਣੌਤੀਆਂ ’ਤੇ ਧਿਆਨ ਦੇਵੇਗਾ ਅਤੇ ਇਕ ਅਜਿਹੇ ਸਮਾਵੇਸ਼ੀ ਢਾਂਚੇ ਦਾ ਪ੍ਰਸਤਾਵ ਕਰੇਗਾ, ਜੋ ਦੁਨੀਆ ਭਰ ਦੇ ਰਚਨਾਕਾਰਾਂ ਨੂੰ ਲਾਭਵੰਦ ਕਰੇਗਾ।
ਵੇਵਸ ਦੀਆਂ ਸਭ ਤੋਂ ਮਹੱਤਵਪੂਰਨ ਪਹਿਲਕਦਮੀਆਂ ਵਿਚੋਂ ਇਕ ਹੈ ‘ਵੇਵ ਐਕਸੇਲਰੇਟਰ’। ਇਹ ਇਕ ਸਟਾਰਟਅੱਪ ਇਨਕਿਊਬੇਟਰ ਹੈ, ਜਿਸ ਨੂੰ ਖਾਸ ਤੌਰ ’ਤੇ ਰਚਨਾਤਮਕ ਉੱਦਮੀਆਂ ਲਈ ਡਿਜ਼ਾਈਨ ਕੀਤਾ ਗਿਆ ਹੈ। ਏ. ਆਈ. ਦੁਆਰਾ ਸਿਰਜਿਤ ਕੰਟੈਂਟ, ਸੰਵਾਦਾਤਮਕ ਮੀਡੀਆ ਅਤੇ ਵਰਚੁਅਲ ਪ੍ਰੋਡਕਸ਼ਨ ਦੇ ਉਦੈ ਦੇ ਨਾਲ, ਸੁਚਾਰੂ ਮਾਰਗਦਰਸ਼ਨ (ਮੈਂਟਰਸ਼ਿਪ), ਵਿੱਤ ਪੋਸ਼ਣ (ਫੰਡਿੰਗ) ਅਤੇ ਬਾਜ਼ਾਰ ਦੀ ਸੁਲਭਤਾ (ਮਾਰਕੀਟ ਐਕਸੈੱਸ) ਦੀ ਜ਼ਰੂਰਤ ਪਹਿਲਾਂ ਤੋਂ ਕਿਤੇ ਜ਼ਿਆਦਾ ਵਧ ਗਈ ਹੈ। ‘ਵੇਵ ਐਕਸੇਲਰੇਟਰ’ ਇਹ ਯਕੀਨੀ ਬਣਾਉਂਦਾ ਹੈ ਕਿ ਭਾਰਤ ਨਾ ਸਿਰਫ਼ ਕਹਾਣੀ ਕਹਿਣ ਦੀ ਅਤਿਆਧੁਨਿਕ ਕਲਾ ਨੂੰ ਹੁਲਾਰਾ ਦੇਵੇ ਸਗੋਂ ਅਜਿਹੇ ਬਿਜ਼ਨੈੱਸ ਵੀ ਖੜ੍ਹੇ ਕਰੇ ਜੋ ਅਗਲੇ ਦਹਾਕੇ ਦੇ ਮਨੋਰੰਜਨ ਨੂੰ ਪਰਿਭਾਸ਼ਿਤ ਕਰਨਗੇ।
ਬੌਧਿਕ ਸੰਪਦਾ ਸੰਭਾਲ ਦੇ ਨਾਲ ਨਿਵੇਸ਼ ਦੀ ਸੁਵਿਧਾ ਨੂੰ ਏਕੀਕ੍ਰਿਤ ਕਰਕੇ, ਭਾਰਤ ਦੁਨੀਆ ਨੂੰ ਇਹ ਸੰਕੇਤ ਦੇ ਰਿਹਾ ਹੈ ਕਿ ਉਹ ਇਕ ਸਥਾਈ ਰਚਨਾਤਮਕ ਅਰਥਵਿਵਸਥਾ ਬਣਾਉਣ ਪ੍ਰਤੀ ਗੰਭੀਰ ਹੈ।
ਵੇਵਸ ਦਾ ਇਕ ਪ੍ਰਮੁੱਖ ਆਕਰਸ਼ਣ ਪ੍ਰਤਿਭਾ ਖੋਜ ਅਤੇ ਮਾਰਗਦਰਸ਼ਨ ’ਤੇ ਇਸ ਦਾ ਧਿਆਨ ਕੇਂਦ੍ਰਿਤ ਕਰਨਾ ਹੈ। ਆਪਣੇ ‘ਕ੍ਰਿਏਟ ਇਨ ਇੰਡੀਆ ਚੈਲੇਂਜ’ ਦੇ ਜ਼ਰੀਏ, ਇਸ ਸਮਿਟ ਨੇ ਗੇਮਿੰਗ, ਕਾਮਿਕਸ, ਐਨੀਮੇਸ਼ਨ, ਸੰਗੀਤ, ਈ-ਸਪੋਰਟਸ ਅਤੇ ਪ੍ਰਸਾਰਣ ਵਿਚ 725 ਟੌਪ-ਟੀਅਰ ਰਚਨਾਕਾਰਾਂ ਦੀ ਪਛਾਣ ਕੀਤੀ ਹੈ।
ਚੇਤਨਿਆ ਪ੍ਰਸਾਦ (ਸਾਬਕਾ ਸਿਵਲ ਸਰਵੈਂਟ)