‘ਦੁਖਦਾਈ ਨਤੀਜੇ ’ਤੇ ਪਹੁੰਚਦੇ’ ‘ਲਿਵ-ਇਨ ਰਿਲੇਸ਼ਨਸ਼ਿਪ!
Saturday, Jan 24, 2026 - 04:52 AM (IST)
‘ਲਿਵ-ਇਨ ਰਿਲੇਸ਼ਨਸ਼ਿਪ’ ਜਾਂ ‘ਸਹਿਮਤੀ ਸੰਬੰਧ’ ਇਕ ਅਜਿਹੀ ਵਿਵਸਥਾ ਹੈ, ਜਿਸ ’ਚ ਔਰਤ-ਮਰਦ ਬਿਨਾਂ ਵਿਆਹ ਕੀਤੇ ਪਤੀ-ਪਤਨੀ ਵਾਂਗ ਰਹਿਣ ਦੇ ਨਾਲ-ਨਾਲ ਆਪਸ ’ਚ ਸਰੀਰਕ ਸੰਬੰਧ ਵੀ ਬਣਾ ਲੈਂਦੇ ਹਨ ਅਤੇ ਕਈ ਤਾਂ ਬੱਚੇ ਵੀ ਪੈਦਾ ਕਰ ਲੈਂਦੇ ਹਨ।
ਆਪਸੀ ਸਹਿਮਤੀ ਨਾਲ ਕਾਇਮ ਅਜਿਹੇ ਸੰਬੰਧ ਪੱਛਮੀ ਦੇਸ਼ਾਂ ’ਚ ਆਮ ਗੱਲ ਹੈ। ਉਨ੍ਹਾਂ ਦੀ ਦੇਖਾ-ਦੇਖੀ ਭਾਰਤ ਵਰਗੇ ਦੇਸ਼ਾਂ ’ਚ ਵੀ ਇਹ ਬੁਰਾਈ ਫੈਲਣ ਲੱਗੀ ਹੈ, ਜਿਸ ਦੇ ਦੁਖਦਾਈ ਨਤੀਜੇ ਨਿਕਲਣ ਲੱਗੇ ਹਨ। ਲਿਵ-ਇਨ ਰਿਲੇਸ਼ਨ ’ਚ ਰਹਿਣ ਵਾਲੇ ਆਪਣੇ ਪਾਰਟਨਰ ਦੀ ਹੱਤਿਆ ਕਰਨ ਤੋਂ ਵੀ ਝਿਜਕਦੇ ਨਹੀਂ, ਿਜਸ ਦੀਆਂ 2 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 27 ਨਵੰਬਰ, 2025 ਨੂੰ ‘ਦਿੱਲੀ’ ਦੇ ‘ਛਾਵਲਾ’ ਇਲਾਕੇ ’ਚ ‘ਵੀਰੇਂਦਰ ਿਸੰਘ’ ਨਾਂ ਦੇ ਵਿਅਕਤੀ ਨੂੰ ਜਦੋਂ ਉਸ ਦੀ ਲਿਵ-ਇਨ ਪਾਰਟਨਰ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਵੀਰੇਂਦਰ ਿਸੰਘ ਨੇ ਗੁੱਸੇ ’ਚ ਆ ਕੇ ਉਸ ਦਾ ਗਲਾ ਘੁੱਟ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ।
* 30 ਨਵੰਬਰ, 2025 ਨੂੰ ‘ਚੇਨਈ’ (ਤਾਮਿਲਨਾਡੂ) ’ਚ ਆਪਣੇ ਪਤੀ ਨੂੰ ਛੱਡ ਕੇ ‘ਗੋਵਿੰਦਰਾਜ’ ਨਾਂ ਦੇ ਵਿਅਕਤੀ ਨਾਲ ‘ਲਿਵ-ਇਨ’ ’ਚ ਰਹਿਣ ਵਾਲੀ ‘ਪ੍ਰਿਯੰਕਾ’ ਨਾਂ ਦੀ ਮਹਿਲਾ ਨੇ ਕਿਸੇ ਗੱਲ ’ਤੇ ਵਿਵਾਦ ਦੇ ਕਾਰਨ ‘ਗੋਵਿਦਰਾਜ’ ਨੂੰ ਮਾਰ ਦਿੱਤਾ।
* 8 ਦਸੰਬਰ, 2025 ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ ‘ਰਤਨਾ’ ਨਾਂ ਦੀ ਵਿਧਵਾ ਨੇ ਆਪਣੀਆਂ 18 ਅਤੇ 14 ਸਾਲਾ ਦੋ ਬੇਟੀਆਂ ਦੀ ਸਹਾਇਤਾ ਨਾਲ ਆਪਣੇ ਲਿਵ-ਇਨ ਪ੍ਰੇਮੀ ‘ਸੂਰਯ ਪ੍ਰਤਾਪ ਿਸੰਘ’ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਅਤੇ ਪੁਲਸ ਨੂੰ ਦੱਸਿਆ ਕਿ ਉਹ ਉਸ ਦੀ ਵੱਡੀ ਬੇਟੀ ’ਤੇ ਬੁਰੀ ਨਜ਼ਰ ਰੱਖਦਾ ਸੀ।
* 4 ਜਨਵਰੀ, 2026 ਨੂੰ ‘ਗ੍ਰੇਟਰ ਨੋਇਡਾ’ (ਉੱਤਰ ਪ੍ਰਦੇਸ਼) ’ਚ ਦੱਖਣੀ ਕੋਰੀਆ ਦੇ ਇਕ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ ਕਰ ਦੇਣ ਦੇ ਦੋਸ਼ ’ਚ ਉਸ ਦੀ ਮਣੀਪੁਰ ਨਿਵਾਸੀ ਲਿਵ-ਇਨ ਪਾਰਟਨਰ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਪੁਲਸ ਅਨੁਸਾਰ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਮਹਿਲਾ ਨਾਲ ਕੁੱਟਮਾਰ ਕਰਦਾ ਸੀ, ਜਿਸ ਦਾ ਅੰਜਾਮ ਇਸ ਦੁਖਦਾਈ ਘਟਨਾ ਦੇ ਰੂਪ ’ਚ ਨਿਕਲਿਆ।
* 8 ਜਨਵਰੀ, 2026 ਨੂੰ ‘ਝਾਂਸੀ’ (ਉੱਤਰ ਪ੍ਰਦੇਸ਼) ’ਚ ‘ਪ੍ਰੀਤੀ’ ਨਾਂ ਦੀ ਮਹਿਲਾ ਨਾਲ ਲਿਵ-ਇਨ ’ਚ ਰਹਿ ਰਹੇ ਰਿਟਾਇਰਡ ਰੇਲਵੇ ਕਰਮਚਾਰੀ ‘ਰਾਮ ਿਸੰਘ’ ਨੂੰ ‘ਪ੍ਰੀਤੀ’ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।
* 12 ਜਨਵਰੀ, 2026 ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ’ਚ ‘ਆਰਤੀ’ ਨਾਂ ਦੀ ਔਰਤ ਦੀ ਹੱਤਿਆ ਦੇ ਦੋਸ਼ ’ਚ ਉਸ ਦੇ ਲਿਵ-ਇਨ ਪਾਰਟਨਰ ‘ਪ੍ਰਵੀਨ ਕੁਮਾਰ’ ਨੂੰ ਗ੍ਰਿਫਤਾਰ ਕੀਤਾ ਿਗਆ। ਪੁਲਸ ਅਨੁਸਾਰ ਦੋਵਾਂ ’ਚ ਸ਼ਰਾਬ ਪੀਣ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ’ਤੇ ‘ਪ੍ਰਵੀਨ ਕੁਮਾਰ’ ਨੇ ‘ਆਰਤੀ’ ਦੀਆਂ ਪੱਸਲੀਆਂ ਅਤੇ ਛਾਤੀ ’ਤੇ ਤਾਬੜ-ਤੋੜ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ।
* 18 ਜਨਵਰੀ, 2026 ਨੂੰ ‘ਬਿਜਨੌਰ’ (ਉੱਤਰ ਪ੍ਰਦੇਸ਼) ਦੇ ‘ਚਾਂਦਪੁਰ’ ’ਚ ‘ਸ਼ੀਤਲ’ ਨਾਂ ਦੀ ਇਕ ਮਹਿਲਾ ਨੇ ਆਪਣੇ ਲਿਵ-ਇਨ ਪਾਰਟਨਰ ‘ਹਰੀ ਓਮ ਿਸੰਘ’ ਦੀ ਹੱਤਿਆ ਕਰ ਦਿੱਤੀ। ਪੁਲਸ ਵਲੋਂ ਪੁੱਛਗਿੱਛ ਦੌਰਾਨ ‘ਸ਼ੀਤਲ’ ਨੇ ਦੱਸਿਆ ਕਿ ਰਿਲੇਸ਼ਨ ਦੌਰਾਨ ਜਦੋਂ ਉਸ ਨੂੰ ਗਰਭ ਠਹਿਰਿਆ ਤਾਂ ‘ਹਰੀ ਓਮ ਿਸੰਘ’ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ ਅਤੇ ਵਿਆਹ ਲਈ ਵਾਰ-ਵਾਰ ਕਹਿਣ ’ਤੇ ਵੀ ਉਹ ਮੰਨ ਨਹੀਂ ਰਿਹਾ ਸੀ, ਇਸ ਕਾਰਨ ਉਹ ਨਾਰਾਜ਼ ਹੋ ਕੇ 15 ਜਨਵਰੀ ਨੂੰ ਆਪਣੇ ਘਰ ਚਲੀ ਗਈ ਸੀ।
ਘਟਨਾ ਵਾਲੇ ਦਿਨ ਉਹ ‘ਚਾਂਦਪੁਰ’ ਪਰਤੀ, ਦੋਵਾਂ ਨੇ ਪਹਿਲਾਂ ਸ਼ਰਾਬ ਪੀਤੀ, ਫਿਰ ਦੋਵਾਂ ਵਿਚਾਲੇ ਝਗੜਾ ਹੋਇਆ ਅਤੇ ‘ਸ਼ੀਤਲ’ ਨੇ ਵਿਆਹ ਲਈ ਦੁਬਾਰਾ ਦਬਾਅ ਪਾਇਆ ਤਾਂ ‘ਹਰੀ ਓਮ’ ਨੇ ਖੁਦ ਨੂੰ ਫਾਂਸੀ ਲਗਾਉਣ ਦੀ ਧਮਕੀ ਦਿੰਦੇ ਹੋਏ, ਘਰ ਦੇ ਬੈੱਡ ’ਤੇ ਖੜ੍ਹੇ ਹੋ ਕੇ ਆਪਣੇ ਗਲੇ ’ਚ ਫੰਦਾ ਪਾ ਲਿਆ। ਇਹ ਦੇਖ ਕੇ ਗੁੱਸੇ ’ਚ ਆਈ ‘ਸ਼ੀਤਲ’ ਨੇ ਉਸ ਦੇ ਪੈਰਾਂ ’ਚ ਇਹ ਕਹਿੰਦੇ ਹੋਏ ਲੱਤ ਮਾਰ ਦਿੱਤੀ ਕਿ ਮੈਂ ਹੀ ਤੈਨੂੰ ਮਾਰ ਦਿੰਦੀ ਹਾਂ।
ਇਸ ਨਾਲ ਉਹ ਫਾਂਸੀ ’ਤੇ ਝੂਲ ਿਗਆ ਅਤੇ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਇਸ ਦੇ ਬਾਅਦ ਉਹ ਮੁਹੱਲੇ ਦੇ ਕੁਝ ਲੋਕਾਂ ਨਾਲ ਲਾਸ਼ ਨੂੰ ਖੁਦ ਹੀ ਆਪਣੇ ਨਾਲ ਲੈ ਕੇ ਹਸਪਤਾਲ ਪਹੁੰਚੀ ਅਤੇ ਆਤਮਹੱਤਿਆ ਦੀ ਕਹਾਣੀ ਘੜ ਦਿੱਤੀ ਪਰ ਆਖਿਰ ਉਸ ਦਾ ਭੇਤ ਖੁੱਲ ਿਗਆ ਅਤੇ ‘ਸ਼ੀਤਲ’ ਫੜੀ ਗਈ।
ਉੱਚ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਨੂੰ ਦੇਖਦੇ ਹੋਏ ਬਿਨਾਂ ਸ਼ੱਕ ਇਹ ਗੱਲ ਕਹੀ ਜਾ ਸਕਦੀ ਹੈ ਕਿ ਲਿਵ-ਇਨ ਰਿਲੇਸ਼ਨ ਕਿਸੇ ਵੀ ਨਜ਼ਰੀਏ ਨਾਲ ਭਾਰਤੀ ਪਰਿਵਾਰਾਂ ਦੇ ਅਨੁਕੂਲ ਨਹੀਂ ਹੈ। ਇਹ ਅਜਿਹੀ ਬੁਰਾਈ ਹੈ ਜਿਸ ਦਾ ਨਤੀਜਾ ਦੁਖਦਾਈ ਹੀ ਨਿਕਲਦਾ ਹੈ। ਇਸ ਲਈ ਇਸ ਤਰ੍ਹਾਂ ਦੇ ਰਿਸ਼ਤੇ ਬਣਾਉਣ ਤੋਂ ਬਚਣਾ ਹੀ ਬਿਹਤਰ ਹੈ।
–ਵਿਜੇ ਕੁਮਾਰ
