‘ਮਹਿਲਾਵਾਂ ਦੀ ਸ਼ਾਨ ਅਤੇ ਨੌਜਵਾਨਾਂ ਦੇ ਚਰਿੱਤਰ’ ’ਤੇ ਚੋਟ ਕਰਦੇ ਅਸ਼ਲੀਲ ਗੀਤ!

Saturday, Mar 21, 2026 - 05:45 AM (IST)

‘ਮਹਿਲਾਵਾਂ ਦੀ ਸ਼ਾਨ ਅਤੇ ਨੌਜਵਾਨਾਂ ਦੇ ਚਰਿੱਤਰ’ ’ਤੇ ਚੋਟ ਕਰਦੇ ਅਸ਼ਲੀਲ ਗੀਤ!

ਫਿਲਮਾਂ ਦੀ ਸਫਲਤਾ ’ਚ ਗੀਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਪਰ ਫਿਲਮਾਂ ਦੇ ਨਿਰਮਾਤਾ ਕਈ ਵਾਰ ਆਪਣੀਆਂ ਫਿਲਮਾਂ ਨੂੰ ਸਫਲ ਬਣਾਉਣ ਲਈ ਉਨ੍ਹਾਂ ’ਚ ਭੱਦੀ ਸ਼ਬਦਾਵਲੀ ਵਾਲੇ ਲੱਚਰ ਅਤੇ ਅਸ਼ਲੀਲ ਗੀਤ ਵੀ ਸ਼ਾਮਲ ਕਰ ਦਿੰਦੇ ਹਨ।

ਅਭਿਨੇਤਾ-ਅਭਿਨੇਤਰੀਆਂ ਦੀਆਂ ਭੱਦੀਆਂ ਅਦਾਵਾਂ ਵਾਲੇ ਗੀਤਾਂ ਦਾ ਇਹ ਸਿਲਸਿਲਾ ਭਾਰਤ ’ਚ ਫਿਲਮ ਯੁੱਗ ਦੀ ਸ਼ੁਰੂਆਤ ਤੋਂ ਹੀ ਚੱਲਦਾ ਆ ਰਿਹਾ ਹੈ। ਸਾਲ 1944 ’ਚ ਪ੍ਰਦਰਸ਼ਿਤ ਫਿਲਮ ‘ਮਨ ਕੀ ਜੀਤ’ ’ਚ ਪ੍ਰਸਿੱਧ ਸ਼ਾਇਰ ‘ਜੋਸ਼ ਮਲੀਹਾਬਾਦੀ’ ਦਾ ਲਿਖਿਆ ਗੀਤ ‘ਮੇਰੇ ਜੋਬਨਾ ਕਾ ਦੇਖੋ ਉਭਾਰ’ ਸ਼ਾਮਲ ਕੀਤਾ ਗਿਆ ਸੀ। ਸਾਲ 1960 ਦੇ ਦਹਾਕੇ ਤੋਂ ਇਸ ’ਚ ਕੁਝ ਤੇਜ਼ੀ ਆਉਣੀ ਸ਼ੁਰੂ ਹੋਈ ਜੋ ਅੱਜ ਵੀ ਜਾਰੀ ਹੈ, ਜਿਸ ਦੇ ਕੁਝ ਨਮੂਨੇ ਹੇਠਾਂ ਦਰਜ ਹਨ :

* ‘ਇਤਨੀ ਜਲਦੀ ਨਾ ਕਰੋ, ਰਾਤ ਕਾ ਦਿਲ ਟੂਟੇਗਾ, ਆਪ ਜਾਏਂਗੇ ਤੋ ਜਜ਼ਬਾਤ ਕਾ ਦਿਲ ਟੂਟੇਗਾ’ (1969, ਫਿਲਮ ‘ਆਦਮੀ ਔਰ ਇਨਸਾਨ’)।

* ‘ਜੋਬਨਾ ਸੇ ਚੁਨਰੀਆ ਖਿਸਕ ਗਈ ਰੇ, ਦੁਨੀਆ ਕੀ ਨਜ਼ਰੀਆ ਬਹਕ ਗਈ ਰੇ’ (1973, ਫਿਲਮ ‘ਧੁੰਧ’)।

* ‘ਜੁੰਮਾ ਚੁੰਮਾ ਦੇ ਦੇ, ਅਰੇ ਓ ਰੇ ਜੁੰਮਾ, ਮੇਰੀ ਜਾਨੇਮਨ ਤੂ ਬੋਲੀ ਥੀ, ਪਿਛਲੇ ਜੁੰਮਾ ਕੋ ਚੁੰਮਾ ਦੂੰਗੀ’ (1991, ਫਿਲਮ ‘ਹਮ’)।

* ‘ਰੁਕਮਣੀ-ਰੁਕਮਣੀ, ਸ਼ਾਦੀ ਕੇ ਬਾਦ ਕਿਆ ਹੂਆ? ਖਟੀਆ ਪੇ ਧੀਰੇ-ਧੀਰੇ ਖਟ ਖਟ ਹੋਨੇ ਲਗੀ, ਆਗੇ ਪੀਛੇ ਹੂਆ ਤੋ ਛਟ ਪਟ ਹੋਨੇ ਲਗੀ’ (1992, ਫਿਲਮ ‘ਰੋਜ਼ਾ’)।

* ‘ਚੋਲੀ ਕੇ ਪੀਛੇ ਕਿਆ ਹੈ ਚੁਨਰੀ ਕੇ ਨੀਚੇ ਕਿਆ ਹੈ’ (1993, ਫਿਲਮ ‘ਖਲਨਾਇਕ’ ’ਚ ਮਾਧੁਰੀ ਦੀਕਸ਼ਿਤ ’ਤੇ ਫਿਲਮਾਏ ਇਸ ਗੀਤ ’ਤੇ ਅਸ਼ਲੀਲਤਾ ਦੇ ਦੋਸ਼ ਲੱਗੇ।)

* ‘ਚੜ ਗਿਆ ਊਪਰ ਰੇ, ਅਟਰੀਆ ਪੇ ਲੋਟਨ ਕਬੂਤਰ ਰੇ, ਪੰਛੀ ਦੀਵਾਨਾ ਚੁਗ ਕਰ ਦਾਨਾ, ਉੜ ਗਿਆ ਫਰ-ਫਰ ਕੇ’ (1993 ’ਚ ਹੀ ਪ੍ਰਦਰਸ਼ਿਤ ‘ਦਲਾਲ’ ਫਿਲਮ ’ਚ ਇਹ ਗੀਤ ਮਿਥੁਨ ਚੱਕਰਵਰਤੀ ਅਤੇ ਆਇਸ਼ਾ ਜੁਲਕਾ ’ਤੇ ਫਿਲਮਾਇਆ ਗਿਆ ਸੀ।)

* ‘ਗੁਪ ਚੁਪ ਗੁਪ ਚੁਪ ਗੁਪ ਛੱਤ ਪੇ ਸੋਇਆ ਥਾ ਬਹਿਨੋਈ, ਮੈਂ ਤਨੇ ਸਮਝ ਕੇ ਸੋ ਗਈ, ਮੁਝਕੋ ਰਾਣਾ ਜੀ ਮਾਫ਼ ਕਰਨਾ, ਗਲਤੀ ਮ੍ਹਾਰੇ ਸੇ ਹੋ ਗਈ’ (1995, ਫਿਲਮ ‘ਕਰਨ-ਅਰਜੁਨ’ ’ਚ ਇਹ ਗੀਤ ਮਮਤਾ ਕੁਲਕਰਨੀ ’ਤੇ ਫਿਲਮਾਇਆ ਗਿਆ ਸੀ।)

* ‘ਖਟੀਆ ਪੇ ਮੈਂ ਪੜੀ ਥੀ ਔਰ ਗਹਿਰੀ ਨੀਂਦ ਬੜੀ ਥੀ, ਏਕ ਖਟਮਲ ਥਾ ਸਯਾਨਾ ਮੁਝਪੇ ਥਾ ਉਸਕਾ ਨਿਸ਼ਾਨਾ, ਚੁਨਰੀ ਮੇਂ ਘੁਸ ਗਿਆ ਧੀਰੇ-ਧੀਰੇ’ (2008, ‘ਆਸਕਰ ਐਵਾਰਡ’ ਜੇਤੂ ਫਿਲਮ ‘ਸਲੱਮ ਡੌਗ ਮਿਲੇਨੀਅਰ’ ਦੇ ਇਸ ਗੀਤ ਦੀ ਕਾਫੀ ਆਲੋਚਨਾ ਹੋਈ ਸੀ।)

* ‘ਆ ਰੇ ਪ੍ਰੀਤਮ ਪਿਆਰੇ, ਸਬ ਆਗ ਤੋ ਮੇਰੀ ਕੁਰਤੀ ਮੇਂ’ (2012, ਫਿਲਮ ‘ਰਾਊਡੀ ਰਾਠੌਰ’।)

* ‘ਸੈਕਸੀ-ਸੈਕਸੀ ਮੁਝੇ ਲੋਗ ਬੋਲੇਂ’ (1994 ‘ਖੁੱਦਾਰ’ ’ਚ ਕਰਿਸ਼ਮਾ ਅਤੇ ਗੋਵਿੰਦਾ ’ਤੇ ਫਿਲਮਾਇਆ ਗੀਤ ਇੰਨਾ ਅਸ਼ਲੀਲ ਮੰਨਿਆ ਗਿਆ ਕਿ ਇਸ ਦੇ ਵਿਰੁੱਧ ਪ੍ਰਦਰਸ਼ਨ ਤੱਕ ਹੋਏ।)

* ‘ਸਰਕਾਈ ਲਿਓ ਖਟੀਆ ਜਾੜਾ ਲਗੇ’ (1994, ਫਿਲਮ ‘ਰਾਜਾ ਬਾਬੂ’ ’ਚ ਕਰਿਸ਼ਮਾ ਕਪੂਰ ਅਤੇ ਗੋਵਿੰਦਾ ’ਤੇ ਫਿਲਮਾਏ ਗਏ ਇਸ ਗੀਤ ਨੂੰ ਵੀ ਅਤਿਅੰਤ ਅਸ਼ਲੀਲ ਮੰਨਿਆ ਗਿਆ ਅਤੇ ਇਸ ਗੀਤ ’ਤੇ ਵੀ ਵਿਵਾਦ ਪੈਦਾ ਹੋਇਆ।)

* ‘ਨਾਈਟ ਕੀ ਨੌਟੀ ਕਹਾਨੀ, ਯੇ ਹਲਕਟ ਜਵਾਨੀ, ਆਂਖੋਂ ਕੋ ਕਿਉਂ ਸੇਕੇ, ਹਾਥੋਂ ਸੇ ਕਰ ਮਨਮਾਨੀ’ (2012, ਫਿਲਮ ‘ਹੀਰੋਇਨ’ ’ਚ ਕਰੀਨਾ ਕਪੂਰ ’ਤੇ ਫਿਲਮਾਇਆ ਗਿਆ।)

* ‘ਕੁੰਡੀ ਮਤ ਖੜਕਾਓ ਰਾਜਾ, ਸੀਧਾ ਅੰਦਰ ਆਓ ਰਾਜਾ, ਫੂਲ ਬਿਛਾ ਪਰਫਿਊਮ ਲਗਾ ਕੇ, ਮੁਝੇ ਬਨਾਓ ਤਾਜ਼ਾ-ਤਾਜ਼ਾ’ (2015, ਫਿਲਮ ‘ਗੱਬਰ ਇਜ਼ ਬੈਕ’।)

ਇਨ੍ਹਾਂ ਤੋਂ ਇਲਾਵਾ ਵੀ ਅਸ਼ਲੀਲ ਅਤੇ ਭੱਦੀ ਸ਼ਬਦਾਵਲੀ ਵਾਲੇ ਗੀਤਾਂ ਦੀ ਲੰਬੀ ਸੂਚੀ ਹੈ ਜਿਨ੍ਹਾਂ ਦਾ ਵਰਣਨ ਸੰਭਵ ਨਹੀਂ। ਇਨ੍ਹਾਂ ਦਿਨਾਂ ’ਚ ਆਉਣ ਵਾਲੀ ਫਿਲਮ ‘ਕੇਡੀ : ਦਿ ਡੇਵਿਲ’ ’ਚ ਅਭਿਨੇਤਰੀ ‘ਨੋਰਾ ਫਤੇਹੀ’ ਅਤੇ ‘ਸੰਜੇ ਦੱਤ’ ’ਤੇ ਫਿਲਮਾਇਆ ਗੀਤ ‘ਸਰਕੇ ਚੁਨਰੀਆ’ ਅਤੇ ਹਰਿਆਣਵੀ ਗੀਤ ‘ਟਟੀਰੀ’ ਦੇ ਗਾਇਕ ਬਾਦਸ਼ਾਹ ਅਤੇ ਨਿਰਮਾਤਾਵਾਂ ਨੂੰ ਕ੍ਰਮਵਾਰ 24 ਅਤੇ 25 ਮਾਰਚ ਨੂੰ ਪੇਸ਼ ਹੋਣ ਦਾ ‘ਰਾਸ਼ਟਰੀ ਮਹਿਲਾ ਕਮਿਸ਼ਨ’ ਨੇ ਹੁਕਮ ਦਿੱਤਾ ਹੈ।

ਮਹਿਲਾ ਕਮਿਸ਼ਨ ਨੇ ਉਕਤ ਦੋਵਾਂ ਗੀਤਾਂ ਨੂੰ ਇਤਰਾਜ਼ਯੋਗ ਦੱਸਦੇ ਹੋਏ ਸਪੱਸ਼ਟ ਕੀਤਾ ਹੈ ਕਿ ਔਰਤਾਂ ਦੀ ਮਰਿਆਦਾ ਦੇ ਵਿਰੁੱਧ ਕਿਸੇ ਵੀ ਪ੍ਰਕਾਰ ਦੀ ਸਮੱਗਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ’ਚ ਸਖ਼ਤ ਕਾਰਵਾਈ ਜਾਰੀ ਰਹੇਗੀ।

ਕਿਉਂਕਿ ਔਰਤਾਂ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਅਸ਼ਲੀਲ ਗੀਤ ਨੌਜਵਾਨਾਂ ਨੂੰ ਚਰਿੱਤਰਹੀਣਤਾ, ਅਨੈਤਿਕ ਆਚਰਣ ਅਤੇ ਯੌਨ ਅਪਰਾਧਾਂ ਵੱਲ ਧੱਕਣ ਦਾ ਕੰਮ ਕਰਦੇ ਹਨ, ਇਸ ਲਈ ਅਜਿਹੇ ਗੀਤਾਂ ਨੂੰ ਬਿਲਕੁਲ ਉਚਿਤ ਨਹੀਂ ਕਿਹਾ ਜਾ ਸਕਦਾ ਜਿਸ ’ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਤੁਰੰਤ ਲੋੜ ਹੈ। 

—ਵਿਜੇ ਕੁਮਾਰ


author

Sandeep Kumar

Content Editor

Related News