‘ਇੰਡੀਆ’ ਗੱਠਜੋੜ ਨੂੰ ਲੀਡਰਸ਼ਿਪ ’ਚ ਬਦਲਾਅ ਦੀ ਲੋੜ ਹੈ

Saturday, Nov 22, 2025 - 03:23 PM (IST)

‘ਇੰਡੀਆ’ ਗੱਠਜੋੜ ਨੂੰ ਲੀਡਰਸ਼ਿਪ ’ਚ ਬਦਲਾਅ ਦੀ ਲੋੜ ਹੈ

ਉੱਤਰ ਪ੍ਰਦੇਸ਼ ’ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਕਿਉਂਕਿ ਸਪਾ ਦੇ ਸੀਨੀਅਰ ਨੇਤਾ ਰਵੀਦਾਸ ਮੇਹਰੋਤਰਾ ਨੇ ਕਿਹਾ ਕਿ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੂੰ ਕਾਂਗਰਸ ਦੀ ਜਗ੍ਹਾ ‘ਇੰਡੀਆ’ ਗੱਠਜੋੜ ਨੂੰ ਲੀਡ ਕਰਨਾ ਚਾਹੀਦਾ। ਉਥੇ ਹੀ ਕਾਂਗਰਸ ਦੇ ਲੋਕ ਸਭਾ ਮੈਂਬਰ ਇਮਰਾਨ ਮਸੂਦ ਨੇ ਤੁਰੰਤ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਵੀ ਬਿਨਾਂ ਸ਼ੱਕ ‘ਇੰਡੀਆ’ ਗੱਠਜੋੜ ਦੇ ਨੇਤਾ ਹਨ। 99 ਸੰਸਦ ਮੈਂਬਰਾਂ ਨਾਲ ਕਾਂਗਰਸ ਲੋਕ ਸਭਾ ’ਚ ਦੂਜੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਅਜੇ ‘ਇੰਡੀਆ’ ਬਲਾਕ ਨੂੰ ਲੀਡ ਕਰ ਰਹੀ ਹੈ। ਹਾਲਾਂਕਿ ਬਿਹਾਰ ਚੋਣਾਂ ’ਚ ਪਾਰਟੀ ਦੀ ਹਾਰ, ਜਿੱਥੇ ਉਸਨੇ 61 ਸੀਟਾਂ ’ਤੇ ਚੋਣ ਲੜੀ ਸੀ, ’ਚੋਂ ਸਿਰਫ 6 ਸੀਟਾਂ ਜਿੱਤੀਆਂ, ਨੇ ਵਿਰੋਧੀ ਗੱਠਜੋੜ ’ਚ ਲੀਡਰਸ਼ਿਪ ’ਚ ਬਦਲਾਅ ਦੀਆਂ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਸਪੱਸ਼ਟ ਹੈ, ਤ੍ਰਿਣਮੂਲ ਕਾਂਗਰਸ ਟੀ. ਐੱਮ. ਸੀ. ਨੇ ਸੁਝਾਅ ਦਿੱਤਾ ਹੈ ਕਿ ਇੰਡੀਆ ਗੱਠਜੋੜ ਨੂੰ ਲੀਡਰਸ਼ਿਪ ’ਚ ਬਦਲਾਅ ਦੀ ਜ਼ਰੂਰਤ ਹੈ ਅਤੇ ਇਸਦੀ ਸੁਪਰੀਮੋ ਮਮਤਾ ਬੈਨਰਜੀ ਨੂੰ ਇਸ ਲਈ ਆਪਣੀ ਲੀਡਰਸ਼ਿਪ ਦੇਣੀ ਚਾਹੀਦੀ ਹੈ। ਕਈ ਸਹਿਯੋਗੀਆਂ ਨੇ ਕਾਂਗਰਸ ਨੂੰ ਦੱਸਿਆ ਹੈ ਕਿ ਫੈਸਲਾ ਲੈਣ ਲਈ ਇਕ ਟਰਾਂਸਪੇਰੈਂਟ ਸਿਸਟਮ ਦੇ ਬਿਨਾਂ ਨੈਸ਼ਨਲ ਗੱਠਜੋੜ ਸਫਲ ਨਹੀਂ ਹੋ ਸਕਦਾ, ਜੋ ਅਜੇ ਨਹੀਂ ਹੈ। ਫਿਲਹਾਲ ਬੇਚੈਨੀ ਖੁੱਲ੍ਹੀ ਹੈ, ਬਦਲਾਅ ਦੀਆਂ ਮੰਗਾਂ ਪ੍ਰਮੁੱਖ ਅਤੇ ਬਹੁਤ ਤੇਜ਼ ਹੁੰਦੀਆਂ ਜਾ ਰਹੀਆਂ ਹਨ ਅਤੇ ਬਿਹਾਰ ਦੇ ਫੈਸਲੇ ਨੇ ਜੋ ਕਦੇ ਇਕ ਅਸਥਾਈ ਬੇਚੈਨੀ ਸੀ, ਉਸ ਨੂੰ ‘ਇੰਡੀਆ’ ਗੱਠਜੋੜ ਲਈ ਇਕ ਮੁਕੰਮਲ ਪਛਾਣ ਸੰਕਟ ’ਚ ਬਦਲ ਦਿੱਤਾ ਹੈ।

ਕਾਂਗਰਸ ਨੇ ਚੋਣ ਕਮਿਸ਼ਨ ਦੇ ਵਤੀਰੇ ’ਤੇ ਲਗਾਇਆ ਦੋਸ਼ : ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਡੂੰਘੀ ਸੋਧ (ਐੱਸ. ਆਈ. ਆਰ.) ਵਿਚਾਲੇ ਕਾਂਗਰਸ ਨੇ ਭਾਰਤ ਦੇ ਚੋਣ ਕਮਿਸ਼ਨ ’ਤੇ ਲੋਕਤੰਤਰ ਨੂੰ ਨਸ਼ਟ ਕਰਨ ਦੀ ਭਿਆਨਕ ਯੋਜਨਾ ਦਾ ਦੋਸ਼ ਲਗਾਇਆ ਅਤੇ ਕਿਹਾ ਕਿ 12 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੋਟਰ ਸੂਚੀਆਂ ਦੇ ਲਈ ਚੱਲ ਰਹੀ ਵਿਸ਼ੇਸ਼ ਡੂੰਘੀ ਸੋਧ ਐੱਸ. ਆਈ. ਆਰ. ਦੌਰਾਨ ਉਸ ਦਾ ਵਤੀਰਾ ਬਹੁਤ ਨਿਰਾਸ਼ਾਜਨਕ ਸੀ। ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਉਹ 12 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਐੱਸ.ਆਈ.ਆਰ. ’ਚ ਵੋਟਰ ਸੂਚੀਆਂ ਦੀ ਚਲ ਰਹੀ ਵਿਸ਼ੇਸ਼ ਡੂੰਘੀ ਸੋਧ ਦੇ ਵਿਰੋਧ ’ਚ ਸੜਕਾਂ ’ਤੇ ਉਤਰੇਗੀ ਅਤੇ ਦਸੰਬਰ ਦੇ ਪਹਿਲੇ ਹਫਤੇ ’ਚ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਇਕ ਵਿਸ਼ਾਲ ਰੈਲੀ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਹ ਫੈਸਲਾ ਪਾਰਟੀ ਦੀ ਉੱਚ ਲੀਡਰਸ਼ਿਪ ਦੀ ਨਵੀਂ ਦਿੱਲੀ ’ਚ ਇਕ ਮੀਟਿੰਗ ’ਚ ਲਿਆ ਗਿਆ ਜਿਸ ’ਚ ਪਾਰਟੀ ਪ੍ਰਧਾਨ ਮਲਿਕਾਰੁਜਨ ਖੜਗੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਜਨਰਲ ਸਕੱਤਰ (ਸੰਗਠਨ) ਕੇ.ਸੀ.ਵੇਣੂਗੋਪਾਲ ਅਤੇ ਉਨ੍ਹਾਂ ਨੇ 12 ਪ੍ਰਦੇਸ਼ ਕਾਂਗਰਸ ਕਮੇਟੀ (ਪੀ. ਸੀ. ਸੀ.) ਚੀਫ ਦੇ ਨਾਲ ਮੀਟਿੰਗ ਕੀਤੀ, ਜਿੱਥੇ ਐੱਸ. ਆਈ. ਆਰ. ਚੱਲ ਰਿਹਾ ਹੈ। ਪਾਰਟੀ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਇਕ ਤਿੱਖਾ ਬਿਆਨ ਜਾਰੀ ਕੀਤਾ, ਜਿਸ ’ਚ ਸੰਭਾਵਿਤ ਹੇਰਾ-ਫੇਰੀ ਦਾ ਦੋਸ਼ ਸਿੱਧਾ ਚੋਣ ਕਮਿਸ਼ਨ ’ਤੇ ਲਾਇਆ ਿਗਆ।

‘ਸਾਨੂੰ ਪੱਕਾ ਯਕੀਨ ਹੈ ਕਿ ਭਾਜਪਾ ਵੋਟ ਚੋਰੀ ਲਈ ਐੱਸ. ਆਈ. ਆਰ. ਪ੍ਰੋਸੈੱਸ ਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।’ ਜਦਕਿ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕਥਿਤ ਤੌਰ ’ਤੇ 12 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਏ. ਆਈ. ਸੀ. ਸੀ. ਆਫਿਸ ਬੇਅਰਸ ਦੇ ਨਾਲ ਮੀਟਿੰਗ ਦੌਰਾਨ ਐੱਸ. ਆਈ. ਆਰ. ਪ੍ਰੋਸੈੱਸ ’ਤੇ ਚਿੰਤਾ ਜਤਾਈ, ਜਿੱਥੇ ਇਲੈਕਟ੍ਰੋਲ ਰੋਲ ਰਵੀਜ਼ਨ ਚੱਲ ਰਿਹਾ ਹੈ।

ਅੰਤਾ ਉਪ ਚੋਣ ’ਚ ਕਾਂਗਰਸ ਦੀ ਜਿੱਤ ਭਾਜਪਾ ਲਈ ਇਕ ਵੱਡੀ ਝਟਕਾ : ਰਾਜਸਥਾਨ ’ਚ ਅੰਤਾ ਉਪ ਚੋਣ ’ਚ ਕਾਂਗਰਸ ਦੀ ਜਿੱਤ ਨੂੰ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਲਈ ਇਕ ਵੱਡਾ ਝਟਕਾ ਦੱਿਸਆ ਿਗਆ ਹੈ ਕਿਉਂਕਿ ਅੰਤਾ ਨੂੰ ਰਾਜੇ ਦੇ ਖਾਸ ਅਸਲ ਵਾਲੇ ਇਲਾਕਿਆਂ ’ਚੋਂ ਇਕ ਮੰਨਿਆ ਜਾਂਦਾ ਹੈ। ਇਸ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਦੇ ਬੇਟੇ ਅਤੇ ਝਾਲਾਵਾੜ-12 ਦੇ ਸੰਸਦ ਮੈਂਬਰ ਦੁਸ਼ਯੰਤ ਿਸੰਘ ਨੇ ਚੋਣ ਆਬਜ਼ਵਰ ਦੇ ਤੌਰ ’ਤੇ ਕੰਮ ਕੀਤਾ ਸੀ ਅਤੇ ਅੰਤਾ ਉਨ੍ਹਾਂ ਦੇ ਲੋਕ ਸਭਾ ਚੋਣ ਖੇਤਰ ’ਚ ਆਉਂਦਾ ਹੈ।

ਭਜਨ ਲਾਲ ਅਤੇ ਰਾਜੇ ਦੋਵਾਂ ਨੇ ਮਿਲ ਕੇ ਪਾਰਟੀ ਦੇ ਕੈਂਡੀਡੇਟ ਮੋਰਪਾਲ ਸੁਮਨ ਲਈ ਕੰਪੇਂਨ ਕੀਤੀ ਸੀ। ਕਾਂਗਰਸ ਉਮੀਦਵਾਰ ਅਤੇ ਸਾਬਕਾ ਮੰਤਰੀ ਪ੍ਰਮੋਦ ਜੈਨ ਭਾਇਆ ਨੇ ਭਾਜਪਾ ਦੇ ਮੋਰਪਾਲ ਸੁਮਨ ਨੂੰ 15,612 ਵੋਟਾਂ ਨਾਲ ਹਰਾਇਆ, ਜਿਸ ਨਾਲ ਭਗਵਾ ਪਾਰਟੀ ਦੀ ਆਸਾਨ ਪਕੜ ਨੂੰ ਕਰਾਰੀ ਹਾਰ ’ਚ ਬਦਲ ਦਿੱਤਾ। ਭਾਜਪਾ ਦੇ ਲਈ ਰਾਜਸਥਾਨ ’ਚ ਸੰਦੇਸ਼ ਸਾਫ ਹੈ ਕਿ ਅਜੇ ਬਹੁਤ ਕੰਮ ਕਰਨਾ ਬਾਕੀ ਹੈ। ਜਦਕਿ ਕਾਂਗਰਸ ਲਈ ਅੰਤਾ ਸਿਰਫ ਇਕ ਜਿੱਤ ਨਹੀਂ ਹੈ ਸਗੋਂ ਇਕ ਅਜਿਹੇ ਸੂਬੇ ’ਚ ਆਪਣੀ ਅਹਿਮੀਅਤ ਨੂੰ ਫਿਰ ਤੋਂ ਹਾਸਲ ਕਰਨ ਦਾ ਇਕ ਸੰਕੇਤਕ ਤਰੀਕਾ ਹੈ, ਜਿੱਥੋਂ ਉਹ ਫਿਰ ਤੋਂ ਰਫਤਾਰ ਬਣਾਉਣ ਲਈ ਸੰਘਰਸ਼ ਕਰ ਰਹੀ ਹੈ।

ਨਿਤੀਸ਼ ਕੁਮਾਰ ਦੇ ਇਤਿਹਾਸਕ 10ਵੀਂ ਵਾਰ ਸੂਬੇ ਦੇ ਮੁੱਖ ਮੁੰਤਰੀ ਤੌਰ ’ਤੇ ਸਹੁੰ ਚੁੱਕ ਲੈਣ ਤੋਂ ਬਾਅਦ ਜਨ ਸੂਰਾਜ ਪਾਰਟੀ (ਜੇ. ਐੱਸ. ਪੀ.) ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਵੀਰਵਾਰ ਨੂੰ ਪੱਛਮੀ ਚੰਪਾਂਰਨ ਜ਼ਿਲੇ ਦੇ ਭਿਤੀਹਰਵਾ ਗਾਂਧੀ ਆਸ਼ਰਮ ’ਚ ਇਕ ਦਿਨ ਲਈ ਮੌਨ ਵਰਤ ’ਤੇ ਬੈਠੇ, ਹਾਰ ਤੋਂ ਬਾਅਦ ਕਿਸ਼ੋਰ ਨੇ ਹਿੰਮਤ ਦਿਖਾਈ ਅਤੇ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਬਿਹਾਰ ’ਚ ਨਵੇਂ ਸਿਰੇ ਤੋਂ ਸ਼ੁਰੂਆਤ ਕਰੇਗੀ। ਕਿਸ਼ੋਰ ਨੇ ਕਿਹਾ ‘ਮੈਂ ਨਿਤੀਸ਼ ਸਰਕਾਰ ਨੂੰ ਅਪੀਲ ਕਰਾਂਗਾ ਕਿ ਵਾਅਦੇ ਅਨੁਸਾਰ ਅਗਲੇ 6 ਮਹੀਨਿਆਂ ’ਚ 1.5 ਕਰੋੜ ਮਹਿਲਾਵਾਂ ਨੂੰ 2-2 ਲੱਖ ਰੁਪਏ ਦਿੱਤੇ ਜਾਣ ਨਹੀਂ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਪੈਸਾ ਉਨ੍ਹਾਂ ਨੂੰ ਕਿਸੇ ਸਕੀਮ ਦੇ ਤਹਿਤ ਨਹੀਂ ਸਗੋਂ ਉਨ੍ਹਾਂ ਦੀਆਂ ਵੋਟਾਂ ਖਰੀਦਣ ਲਈ ਦਿੱਤਾ ਗਿਆ ਸੀ।’

–ਰਾਹਿਲ ਨੌਰਾ ਚੌਪੜਾ


author

Anmol Tagra

Content Editor

Related News