ਐੱਚ. ਪੀ. ਵੀ. ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਕਿਉਂ ਲੁਕਾਇਆ ਗਿਆ ?

Monday, Mar 23, 2026 - 05:34 PM (IST)

ਐੱਚ. ਪੀ. ਵੀ. ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਕਿਉਂ ਲੁਕਾਇਆ ਗਿਆ ?

ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਔਰਤਾਂ ਦੀ ਸਿਹਤ ਨੂੰ ਲੈ ਕੇ ਇਕ ਪੋਸਟ ਕਾਫ਼ੀ ਚਰਚਾ ’ਚ ਹੈ। ਇਸ ’ਚ ਪੀਟਰ ਗੋਟਸ਼ੇ ਨਾਮਕ ਇਕ ਪ੍ਰਸਿੱਧ ਡਾਕਟਰ, ਖੋਜਕਰਤਾ ਅਤੇ ਲੇਖਕ ਨੇ ‘ਹਾਊ ਮਰਕ ਐਂਡ ਡਰੱਗ ਰੈਗੂਲੇਟਰਜ਼ ਹਿਡ ਸੀਰੀਅਸ ਹਾਰਮਜ਼ ਆਫ ਐੱਚ. ਪੀ. ਵੀ. ਵੈਕਸੀਨ’ ਨਾਂ ਦੀ ਪੁਸਤਕ ਦਾ ਵਿਸ਼ਲੇਸ਼ਣ ਕਰ ਕੇ ਕੁਝ ਗੰਭੀਰ ਸਵਾਲ ਉਠਾਏ ਹਨ। ਇਸ ਪੋਸਟ ’ਚ ਪੀਟਰ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਔਰਤਾਂ ’ਚ ਹੋਣ ਵਾਲੇ ਸਰਵਾਈਕਲ ਕੈਂਸਰ ਨੂੰ ਰੋਕਣ ਵਾਲੀ ਇਕ ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਦੁਨੀਆ ਤੋਂ ਲੁਕਾਇਆ ਗਿਆ ਹੈ।

ਪੋਸਟ ਅਨੁਸਾਰ, ਪੀਟਰ ਗੋਟਸ਼ੇ ਦੱਸਦੇ ਹਨ ਕਿ ਕਿਵੇਂ ‘ਐੱਚ. ਪੀ. ਵੀ. ਵੈਕਸੀਨ’ ਨੂੰ ‘ਲਾਈਫ-ਸੇਵਿੰਗ’ ਦੱਸ ਕੇ ਵੇਚਿਆ ਗਿਆ, ਪਰ ਇਸ ਦੇ ਟਰਾਇਲਜ਼ ’ਚ ਗੰਭੀਰ ਕਮੀਆਂ ਸਨ ਅਤੇ ਨੁਕਸਾਨ ਲੁਕਾਏ ਗਏ। ਗੋਟਸ਼ੇ ਅਨੁਸਾਰ, ਮਰਕ ਨੇ ਕਈ ਤਰੀਕਿਆਂ ਨਾਲ ਗਾਰਡਾਸਿਲ ਦੇ ਨੁਕਸਾਨਾਂ ਨੂੰ ਲੁਕਾਇਆ। ਜ਼ਿਆਦਾਤਰ ਟਰਾਇਲਜ਼ ’ਚ ਸੱਚਾ ਪਲੇਸੀਬੋ (ਸਲਾਈਨ) ਨਹੀਂ ਵਰਤਿਆ ਗਿਆ। ਇਸ ਦੀ ਬਜਾਏ ਐਲੂਮੀਨੀਅਮ ਐਡਜੂਵੈਂਟ ਜਾਂ ਦੂਜੀ ਵੈਕਸੀਨ ਨੂੰ ‘ਪਲੇਸੀਬੋ’ ਦੱਸਿਆ ਗਿਆ। ਇਹ ਦੋਵੇਂ ਖ਼ੁਦ ਨੁਕਸਾਨ ਪਹੁੰਚਾ ਸਕਦੇ ਹਨ (ਨਿਊਰੋਟੌਕਸਿਕ), ਇਸ ਲਈ ਵੈਕਸੀਨ ਅਤੇ ‘ਪਲੇਸੀਬੋ’ ਦੇ ਸਾਈਡ ਇਫੈਕਟਸ ਸਮਾਨ ਦਿਸੇ ਅਤੇ ਨੁਕਸਾਨ ‘ਸੁਰੱਖਿਅਤ’ ਸਾਬਤ ਹੋਇਆ।

ਉੱਥੇ ਹੀ ਦੂਜੇ ਪਾਸੇ ਗੰਭੀਰ ਨਿਊਰੋਲੌਜੀਕਲ ਸਮੱਸਿਆਵਾਂ ਜਿਵੇਂ POTS (Postral Orthostatic Tachycardia Syndrome) ਖੜ੍ਹੇ ਹੁੰਦੇ ਹੀ ਚੱਕਰ ਅਤੇ ਦਿਲ ਦੀ ਧੜਕਣ ਤੇਜ਼ ਹੋਣੀ ਅਤੇ CRPS (Complete Regional Pain Syndrome) ਦਰਦ ਅਤੇ ਸੋਜ ਨੂੰ ਰਿਪੋਰਟ ਨਹੀਂ ਕੀਤਾ ਗਿਆ। ਸਿਰਫ 14 ਦਿਨਾਂ ਦੇ ਅੰਦਰ ਦੀਆਂ ਘਟਨਾਵਾਂ ਗਿਣੀਆਂ ਗਈਆਂ, ਜਦਕਿ 90 ਫੀਸਦੀ ਨੁਕਸਾਨ ਇਸ ਤੋਂ ਬਾਹਰ ਸਨ। ਕਈ ਕੇਸਾਂ ਨੂੰ ‘ਕੋਈ ਸਬੰਧ ਨਹੀਂ’ ਦੱਸ ਦਿੱਤਾ ਗਿਆ ਜਾਂ ਬਾਹਰ ਕਰ ਦਿੱਤਾ ਗਿਆ। ਗੋਟਸ਼ੇ ਇਸ ਨੂੰ ‘ਆਊਟਰਾਈਟ ਫਰਾਡ’ ਕਹਿੰਦੇ ਹਨ।

ਵਰਣਨਯੋਗ ਹੈ ਕਿ ਵੈਕਸੀਨ ਨੂੰ ਸਰਵਾਈਕਲ ਕੈਂਸਰ ਰੋਕਣ ਵਾਲਾ ਦੱਸਿਆ ਗਿਆ, ਪਰ ਗੋਟਸ਼ੇ ਦਾਅਵਾ ਕਰਦੇ ਹਨ ਕਿ ਟਰਾਇਲਜ਼ ’ਚ ਅਸਲੀ ਕੈਂਸਰ ਕੇਸ ਸਿਫ਼ਰ ਸਨ। ਲੰਬੇ ਸਮੇਂ ਦੇ ਡਾਟਾ ’ਚ ਐਂਟੀਬਾਡੀ ਪੱਧਰ ਤੇਜ਼ੀ ਨਾਲ ਡਿੱਗਦਾ ਹੈ ਅਤੇ ਪਹਿਲਾਂ ਤੋਂ ਐੱਚ. ਪੀ. ਵੀ. ਸੰਕਰਮਿਤ ਔਰਤਾਂ ’ਚ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਆਸਟ੍ਰੇਲੀਆ ਜਾਂ ਡੈਨਮਾਰਕ ’ਚ ਅਬਜ਼ਰਵੇਸ਼ਨਲ ਸਟੱਡੀਜ਼ ’ਚ ਕੈਂਸਰ ਘਾਟੇ ਦਾ ਸਿਹਰਾ ਵੈਕਸੀਨ ਨੂੰ ਦਿੱਤਾ ਜਾਂਦਾ ਹੈ, ਪਰ ਸਕ੍ਰੀਨਿੰਗ ਅਤੇ ਹੋਰ ਫੈਕਟਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਪੁਸਤਕ ਅਨੁਸਾਰ ਮਰਕ ਨੇ ਅਜਿਹਾ ਡਰ ਫੈਲਾਇਆ ਕਿ ‘ਕੈਂਸਰ ਹਜ਼ਾਰਾਂ ਔਰਤਾਂ ਨੂੰ ਮਾਰਦਾ ਹੈ’, ਹਰ ਰਾਜ ’ਚ ਲਾਬਿੰਗ ਕੀਤੀ ਅਤੇ ਸਕੂਲ ਮੈਂਡੇਟ ਲਈ ਦਬਾਅ ਪਾਇਆ। ਇਸ ਵੈਕਸੀਨ ਨੂੰ ‘ਫਾਸਟ-ਟਰੈਕ ਅਪਰੂਵਲ’ ਮਿਲਿਆ, ਜਦਕਿ ਐੱਫ. ਡੀ. ਏ. ਨੇ ਬਾਅਦ ’ਚ ਮੰਨਿਆ ਕਿ ਸੇਫਟੀ ਮਾਨੀਟਰਿੰਗ ਦੀ ਸਮਰੱਥਾ ਨੂੰ ਧਿਆਨ ’ਚ ਨਹੀਂ ਰੱਖਿਆ ਗਿਆ ਸੀ।

ਇਸ ਦੇ ਨਾਲ ਹੀ ਐੱਫ. ਡੀ. ਏ., ਈ. ਐੱਮ. ਏ. ਵਰਗੇ ਰੈਗੂਲੇਟਰਜ਼ ਦੀ ਭੂਮਿਕਾ ਵੀ ਸ਼ੱਕੀ ਰਹੀ। ਪੁਸਤਕ ’ਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਇਨ੍ਹਾਂ ਰੈਗੂਲੇਟਰਜ਼ ਨੇ ਮਰਕ ਦੀਆਂ ਇਕਤਰਫ਼ਾ ਰਿਪੋਰਟਾਂ ਨੂੰ ਬਿਨਾਂ ਸਵਾਲ ਸਵੀਕਾਰ ਕੀਤਾ। ਈ. ਐੱਮ. ਏ. ਦੀ 2015 ਦੀ ਜਾਂਚ ’ਚ ਵੀ ਕੰਪਨੀਆਂ ਦੇ ਡਾਟਾ ’ਤੇ ਭਰੋਸਾ ਕੀਤਾ ਗਿਆ। ਗੋਟਸ਼ੇ ਕਹਿੰਦੇ ਹਨ ਕਿ ਰੈਗੂਲੇਟਰਜ਼ ਇੰਡਸਟਰੀ ਦੇ ਕਬਜ਼ੇ ’ਚ ਹਨ।

ਜ਼ਿਕਰਯੋਗ ਹੈ ਕਿ ਗੋਟਸ਼ੇ ਨੂੰ ਬ੍ਰਿਟਿਸ਼ ਮੈਡੀਕਲ ਖੋਜ ਸੰਸਥਾ ਕੋਕਰੇਨ ਤੋਂ ਕੱਢਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ 2018 ’ਚ ਐੱਚ. ਪੀ. ਵੀ. ਵੈਕਸੀਨ ਰਿਵਿਊ ’ਤੇ ਇਸੇ ਤਰ੍ਹਾਂ ਦੀ ਆਲੋਚਨਾ ਕੀਤੀ ਸੀ। ਉੱਥੇ ਹੀ WHO, CDC, Cochrane ਵਰਗੇ ਮੁੱਖ ਧਾਰਾ ਦੇ ਖੋਜ ਸੰਸਥਾਨਾਂ ਦਾ ਮੰਨਣਾ ਹੈ ਕਿ ਵੈਕਸੀਨ ਪ੍ਰੀ-ਕੈਂਸਰਸ ਲੇਸ਼ਨਸ 80-90 ਫੀਸਦੀ ਤੱਕ ਘੱਟ ਕਰਦੀ ਹੈ, ਅਸਰਦਾਰ ਹੈ ਅਤੇ ਗੰਭੀਰ ਸਾਈਡ ਇਫੈਕਟਸ ਬਹੁਤ ਦੁਰਲੱਭ ਹਨ। ਵਿਸ਼ਵ ਸਿਹਤ ਸੰਗਠਨ ਦੇ VigiBase ’ਚ 667 ਮੌਤਾਂ ਰਿਪੋਰਟ ਹੋਈਆਂ ਹਨ, ਪਰ ਕਾਰਨ ਸਬੰਧ ਸਾਬਤ ਨਹੀਂ। ਗੋਟਸ਼ੇ ਦੀ ਵਿਆਖਿਆ ਨੂੰ ‘ਐਂਟੀ-ਵੈਕਸ’ ਮੰਨਿਆ ਜਾਂਦਾ ਹੈ, ਹਾਲਾਂਕਿ ਉਹ ਖ਼ੁਦ ਵੈਕਸੀਨ ਦੇ ਖ਼ਿਲਾਫ਼ ਨਹੀਂ ਸਗੋਂ ‘ਪਾਰਦਰਸ਼ਤਾ’ ਦੇ ਪੱਖ ’ਚ ਹਨ।

ਭਾਰਤ ’ਚ ਇਸ ਪੁਸਤਕ ਦਾ ਸਿੱਧਾ ਅਤੇ ਵਿਆਪਕ ਪ੍ਰਭਾਵ ਅਜੇ ਤੱਕ ਦਿਖਾਈ ਨਹੀਂ ਦਿੰਦਾ। 2026 ਤੱਕ ਦੇ ਉਪਲਬਧ ਡਾਟਾ ’ਚ ਕੋਈ ਵੱਡੀ ਮੀਡੀਆ ਬਹਿਸ ਜਾਂ ਸਰਕਾਰੀ ਪ੍ਰਤੀਕਿਰਿਆ ਨਹੀਂ ਮਿਲੀ। ਪਰ ਇਹ ਅਸਿੱਧੇ ਤੌਰ ’ਤੇ ਪ੍ਰਾਸੰਗਿਕ ਹੈ ਕਿਉਂਕਿ 2009-2010 ’ਚ PATH (ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ) ਦੇ ਨਾਲ ਮਰਕ ਦੇ ਗਾਰਡਾਸਿਲ ਅਤੇ GSK ਦੇ ਸਰਵਰਿਕਸ ਟਰਾਇਲਜ਼ ਆਂਧਰਾ ਪ੍ਰਦੇਸ਼ ਅਤੇ ਗੁਜਰਾਤ ’ਚ ਚੱਲੇ, ਜਿੱਥੇ 7 ਕੁੜੀਆਂ ਦੀ ਮੌਤ ਹੋਈ, ਜਿਸ ਤੋਂ ਬਾਅਦ ਸੰਸਦੀ ਕਮੇਟੀ ਨੇ ਨੈਤਿਕ ਉਲੰਘਣਾ (ਸੂਚਿਤ ਸਹਿਮਤੀ ਦੇ ਬਿਨਾਂ ਗਰੀਬ ਕੁੜੀਆਂ ’ਤੇ ਪ੍ਰਯੋਗ) ਦਾ ਦੋਸ਼ ਲਾਇਆ। ਟਰਾਇਲ ਰੋਕੇ ਗਏ।

ਵਰਣਨਯੋਗ ਹੈ ਕਿ ਭਾਰਤ ਸਰਵਾਈਕਲ ਕੈਂਸਰ ਖ਼ਤਮ ਕਰਨ ਲਈ ਐੱਚ. ਪੀ. ਵੀ. ਵੈਕਸੀਨ ਨੂੰ ਸਕੂਲ ਪ੍ਰੋਗਰਾਮ ’ਚ ਲਿਆ ਰਿਹਾ ਹੈ, ਜਿਸ ਦੀ ਸ਼ੁਰੂਆਤ ਸਿੱਕਮ, ਪੰਜਾਬ ਆਦਿ ’ਚ ਰਾਸ਼ਟਰੀ ਰੋਲਆਊਟ ਦੀ ਯੋਜਨਾ ਤਹਿਤ ਕੀਤੀ ਜਾ ਸਕਦੀ ਹੈ। ਇੰਡੀਜਿਨਸ (Cervavac) ਵੀ ਉਪਲਬਧ ਹੈ, ਪਰ ਕਵਾਡਰੀਵੈਲੈਂਟ ਵੈਕਸੀਨ (ਮਰਕ ਵਰਗੀ) ਵੀ ਇਸਤੇਮਾਲ ਹੁੰਦੀ ਹੈ। ਭਾਰਤ ਸਰਕਾਰ ਦਾ ਸਿਹਤ ਮੰਤਰਾਲਾ ਇਸ ਨੂੰ ਸੁਰੱਖਿਅਤ ਅਤੇ ਜ਼ਰੂਰੀ ਦੱਸਦਾ ਹੈ।

ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੁਸਤਕ ਦੇ ਦਾਅਵੇ ਅਨੁਸਾਰ ਵੈਕਸੀਨ ਦੇ ਲੁਕੇ ਨੁਕਸਾਨ ਸੋਸ਼ਲ ਮੀਡੀਆ ਜਾਂ ਐਂਟੀ-ਵੈਕਸੀਨ ਗਰੁੱਪਾਂ ’ਚ ਫੈਲ ਸਕਦੇ ਹਨ, ਜਿਸ ਨਾਲ ਹਿਚਕਿਚਾਹਟ ਵਧ ਸਕਦੀ ਹੈ, ਖ਼ਾਸ ਕਰ ਕੇ 2010 ਦੇ ਟਰਾਇਲ ਵਿਵਾਦ ਤੋਂ ਬਾਅਦ ਪਰ ਭਾਰਤ ’ਚ ਮੁੱਖ ਧਾਰਾ ਮੀਡੀਆ ਅਤੇ ਸਿਹਤ ਵਿਭਾਗ ਇਸ ਨੂੰ ‘ਮਿੱਥ’ ਦੱਸਦੇ ਹੋਏ ਪ੍ਰਮੋਸ਼ਨ ਜਾਰੀ ਰੱਖਦੇ ਹਨ। ਜੇਕਰ ਅਮਰੀਕਾ ’ਚ ਹੋਏ ਮੁਕੱਦਮੇ ਨੂੰ ਕੇਂਦਰ ’ਚ ਰੱਖਿਆ ਜਾਵੇ ਤਾਂ ਜ਼ਿਆਦਾ ਸੁਰਖੀਆਂ ਬਣ ਸਕਦੀਆਂ ਹਨ ਜਿਸ ਨਾਲ ਇਸ ’ਤੇ ਪ੍ਰਭਾਵ ਵਧ ਸਕਦਾ ਹੈ ਪਰ, ਪੁਸਤਕ ਭਾਰਤ ’ਚ ਚੌਕਸੀ ਜ਼ਰੂਰ ਵਧਾ ਸਕਦੀ ਹੈ ਪਰ ਪ੍ਰੋਗਰਾਮ ਨੂੰ ਨਹੀਂ ਰੋਕ ਸਕੇਗੀ, ਕਿਉਂਕਿ ਕੈਂਸਰ ਦਾ ਬੋਝ ਬਹੁਤ ਵੱਡਾ ਹੈ।

ਭਾਰਤ ਵਰਗੇ ਦੇਸ਼ ’ਚ ਜਿੱਥੇ ਐੱਚ. ਪੀ. ਵੀ. ਵੈਕਸੀਨ ਜਨਤਕ ਸਿਹਤ ਦਾ ਵੱਡਾ ਹਥਿਆਰ ਹੈ, ਅਜਿਹੇ ’ਚ ਪੁਸਤਕ ਯਾਦ ਦਿਵਾਉਂਦੀ ਹੈ ਕਿ ਮਾਪਿਆਂ ਨੂੰ ਸੁਤੰਤਰ ਖੋਜ ਕਰਨੀ ਚਾਹੀਦੀ ਹੈ, ਸਕ੍ਰੀਨਿੰਗ ਦੇ ਨਾਲ ਵੈਕਸੀਨੇਸ਼ਨ ਬੈਲੇਂਸ ਕਰਨ। ਜੇਕਰ ਤੁਸੀਂ ਵੈਕਸੀਨ ਦੇ ਪੱਖ ’ਚ ਹੋ, ਤਾਂ ਡਾਕਟਰ ਨਾਲ ਚਰਚਾ ਕਰੋ ਅਤੇ ਅਧਿਕਾਰਤ ਡਾਟਾ ਵੀ ਦੇਖੋ।

—ਵਿਨੀਤ ਨਾਰਾਇਣ


author

Harpreet SIngh

Content Editor

Related News