ਪ੍ਰਦੂਸ਼ਣ ਨਾਲ ਭਾਰਤ ’ਚ ਲੱਖਾਂ ਮੌਤਾਂ ਦਾ ਖੁਲਾਸਾ ਚਿੰਤਾਜਨਕ!

Tuesday, Nov 04, 2025 - 03:47 PM (IST)

ਪ੍ਰਦੂਸ਼ਣ ਨਾਲ ਭਾਰਤ ’ਚ ਲੱਖਾਂ ਮੌਤਾਂ ਦਾ ਖੁਲਾਸਾ ਚਿੰਤਾਜਨਕ!

ਨਿਸ਼ਚਿਤ ਤੌਰ ਨਾਲ ਜਲਵਾਯੂ ਤਬਦੀਲੀ ਕਾਰਨ ਲਗਾਤਾਰ ਵਧੇ ਰਹੇ ਪ੍ਰਦੂਸ਼ਣ ਨੂੰ ਲੈ ਕੇ ਪੂਰੀ ਦੁਨੀਆ ’ਚ ਜ਼ਬਰਦਸਤ ਚਿੰਤਾ ਵਿਚਾਲੇ ਭਾਰਤ ਦੇ ਸੰਦਰਭ ’ਚ ਆਈ ਇਕ ਤਾਜ਼ਾ ਸੋਧ ਰਿਪੋਰਟ ਬੇਹੱਦ ਹੈਰਾਨ-ਪ੍ਰੇਸ਼ਾਨ ਕਰਨ ਵਾਲੀ ਹੈ। 1823 ’ਚ ਸਥਾਪਿਤ ਦੁਨੀਆ ਦਾ ਪ੍ਰਮੁੱਖ ਚਿਕਿਤਸਾ ਪੱਤਰਿਕਾ ‘ਦਿ ਲੈਂਸੇਟ’ ਦੀ 2022 ਦੇ ਸੰਦਰਭ ਦੀ ਰਿਪੋਰਟ ਬੇਹੱਦ ਡਰਾਉਣ ਵਾਲੀ ਹੈ। ਇਸ ਚਰਚਿਤ ਅਤੇ ਸੁਰਖੀਆਂ ’ਚ ਆਈ ਰਿਪੋਰਟ ’ਚ ਵਿਸਤਾਰ ਨਾਲ ਕੀਤੇ ਗਏ ਅਧਿਐਨ ਅਤੇ ਤੱਥਾਂ ਦਾ ਜੋ ਖੁਲਾਸਾ ਹੈ, ਉਸ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ।

ਖੋਜਕਰਤਾਵਾਂ ਨੇ ਇਸ ’ਚ 5 ਵੱਖ-ਵੱਖ ਜਲਵਾਯੂ ਖੇਤਰ ਨੂੰ ਵੰਡ ਕੇ ਉਥੋਂ ਦੇ ਵੱਡੇ ਸ਼ਹਿਰਾਂ ਨੂੰ ਸ਼ਾਮਲ ਕੀਤਾ। ਇਹ ਦਿੱਲੀ, ਮੁੰਬਈ, ਪੁਣੇ, ਅਹਿਮਦਾਬਾਦ, ਬੈਂਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ, ਸ਼ਿਮਲਾ ਅਤੇ ਵਾਰਣਸੀ ਸਨ। ਇਨ੍ਹਾਂ ’ਚ ਪ੍ਰਦੂਸ਼ਣ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਅਤੇ ਉਨ੍ਹਾਂ ਦੇ ਕਾਰਨਾਂ ਦਾ ਸੂਖਮ ਨਿਰੀਖਣ ਕੀਤਾ ਗਿਆ। ਇਸ ਡੇਟਾ ’ਚ 2008 ਤੋਂ 2019 ਤੱਕ ਦੀ ਮਿਆਦ ਸ਼ਾਮਲ ਹੈ, ਜਿਸ ’ਚ ਹਰ ਸ਼ਹਿਰ ਦੀ ਜਾਣਕਾਰੀ ਜੁਟਾਈ ਗਈ। ਹਰੇਕ ਨਗਰ ਨਿਗਮ ਤੋਂ ਪਛਾਣ ਰਹਿਤ ਮੌਤ ਦਾ ਰਿਕਾਰਡ ਹਾਸਲ ਕਰ ਕੇ ਵਿਸ਼ਲੇਸ਼ਣ ’ਚ ਵਰਤੋਂ ਲਈ ਰੋਜ਼ਾਨਾ ਦੀਆਂ ਮੌਤਾਂ ਦੇ ਅੰਕੜਿਆਂ ਦਾ ਵੀ ਅਧਿਐਨ ਕੀਤਾ ਗਿਆ।

ਲੈਂਸੇਟ ਕਾਊਂਟਡਾਊਨ ਆਨ ਹੈਲਥ ਐਂਡ ਕਲਾਈਮੈਂਟ ਚੇਂਜ ਨਾਂ ਨਾਲ ਤਿਆਰ ਰਿਪੋਰਟ 71 ਵਿੱਦਿਅਕ ਸੰਸਥਾਵਾਂ ਜਿਨ੍ਹਾਂ ’ਚ ਯੂਨੀਵਰਸਿਟੀ ਕਾਲਜ ਜਲੰਧਰ ਅਤੇ ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊ ਐੱਚ.ਓ. ਸ਼ਾਮਲ ਹੈ, ਦੀ ਏਜੰਸੀ ਦੇ 128 ਮਾਹਿਰਾਂ ਦੀ ਕੌਮਾਂਤਰੀ ਟੀਮ ਨੇ ਤਿਆਰ ਕੀਤੀ ਹੈ। ਇਸ ’ਚ ਦੱਸਿਆ ਗਿਆ ਹੈ ਕਿ ਪੂਰੀ ਦੁਨੀਆ ’ਚ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ’ਚ 70 ਫੀਸਦੀ ਸਿਰਫ ਭਾਰਤ ’ਚ ਹੋਈਆਂ। ਸਿਰਫ 2022 ਦੇ ਅੰਕੜਿਆਂ ਅਨੁਸਾਰ ਸਮੁੱਚੀ ਦੁਨੀਆ ’ਚ ਹਵਾ ਪ੍ਰਦੂਸ਼ਣ ਨਾਲ ਕਰੀਬ 25 ਲੱਖ ਲੋਕਾਂ ਦੀਆਂ ਮੌਤਾਂ ’ਚ ਇਕੱਲੇ ਭਾਰਤ ’ਚ 17 ਲੱਖ 72 ਹਜ਼ਾਰ ਲੋਕਾਂ ਨੇ ਆਪਣੀ ਜਾਨ ਗੁਆਈ।

ਇਸ ਦੇ ਲਈ ਪੀ. ਐੱਮ. 2.5 ਜ਼ਿੰਮੇਵਾਰ ਦੱਸੇ। ਪੀ. ਐੱਮ.2.5 ਭਾਵ ਪਾਰਟੀਕੁਲੇਟ ਮੈਟਰ 2.5 ਹਵਾ ’ਚ ਮੌਜੂਦ ਬੇਹੱਦ ਛੋਟੇ ਕਣਾਂ ਨੂੰ ਗਿਣਦੇ ਹਨ। ਜਿਨ੍ਹਾਂ ਦਾ ਵਿਆਸ 2.5 ਮਾਈਕਰੋਨ ਜਾਂ ਉਸ ਤੋਂ ਘੱਟ ਹੁੰਦਾ ਹੈ। ਇਹ ਕਣ ਮਨੁੱਖੀ ਬਾਲ ਤੋਂ ਲਗਭਗ 30 ਗੁਣਾ ਛੋਟੇ ਹੁੰਦੇ ਹਨ ਜੋ ਨੰਗੀਆਂ ਅੱਖਾਂ ਨਾਲ ਨਹੀਂ ਦਿਸਦੇ ਹਨ। ਆਪਣੇ ਛੋਟੇ ਆਕਾਰ ਦੇ ਕਾਰਨ ਇਹ ਸਾਹ ਰਾਹੀਂ ਫੇਫੜਿਆਂ ਅਤੇ ਖੂਨ ਦੇ ਪ੍ਰਵਾਹ ਤੱਕ ਡੂੰਘੇ ਚਲੇ ਜਾਂਦੇ ਹਨ। ਜਿਸ ਦਾ ਪਤਾ ਵੀ ਨਹੀਂ ਲੱਗਦਾ। ਇੱਥੋਂ ਹੀ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਉਹ ਘਾਤਕ ਹੁੰਦੀਆਂ ਹਨ। ਪੀ.ਐੱਮ. 2.5 ਦੇ ਕਣ ਕੋਲਾ ਸਾੜਨ ਵਾਲੇ ਪਲਾਟਾਂ, ਵਾਹਨਾਂ ਉਦਯੋਗਿਕ ਸੋਮਿਆਂ ਅਤੇ ਜੀਵਾਂਸ਼ਮ ਈਂਧਨ ਤੋਂ ਪੈਦਾ ਹੁੰਦੇ ਹਨ।

ਪੀ. ਐੱਮ.2.5 ਦਾ ਮਾਮੂਲੀ ਸੰਪਰਕ ਭਾਵ 24 ਘੰਟੇ ਤੋਂ ਵੀ ਘੱਟ ’ਚ ਇਹ ਦਿਲ ਜਾਂ ਫੇਫੜਿਆਂ ਦੀਆਂ ਬੀਮਾਰੀਆਂ ਨੂੰ ਘਾਤਕ ਕਰਨ ਲਈ ਕਾਫੀ ਹਨ। ਲਗਾਤਾਰ ਸੰਪਰਕ ’ਚ ਰਹਿਣ ਨਾਲ ਬ੍ਰੋਂਕਾਈਟਿਸ, ਦਮੇ ਦੇ ਦੌਰਿਆਂ ਦੇ ਕਾਰਨ ਪ੍ਰਭਾਵਿਤਾਂ ਨੂੰ ਅਕਸਰ ਆਈ. ਸੀ. ਯੂ. ਤੱਕ ਪਹੁੰਚਾ ਦਿੰਦੇ ਹਨ। ਬੇਹੱਦ ਚਿੰਤਾਜਨਕ ਇਹ ਕਿ ਉਲਟ ਸਿਹਤ ਦੇ ਕਾਰਨ ਪਹਿਲਾਂ ਹੀ ਦਿਲ ਜਾਂ ਫੇਫੜਿਆਂ ਦੀਆਂ ਬੀਮਾਰੀਆਂ ਨਾਲ ਗ੍ਰਸਤ ਨਵਜਾਤ ਬੱਚਿਆਂ, ਬੱਚਿਆਂ ਅਤੇ ਬਜ਼ੁਰਗਾਂ ’ਚ ਜ਼ਿਆਦਾ ਅਸਰ ਕਰਦਾ ਹੈ। ਇਹ ਸਾਰੇ ਆਮ ਵਾਯੂ ਪ੍ਰਦੂਸ਼ਕਾ ’ਚ ਵਿਸ਼ਵ ਸਿਹਤ ਸੰਗਠਨ ਦੇ ਗਲੋਬਲ ਵਰਡਨ ਆਫ ਡਿਜੀਜ ਪ੍ਰਾਜੈਕਟ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆ ਭਰ ਸਿਹਤ ਪ੍ਰਭਾਵਾਂ ਦਾ ਸਭ ਤੋਂ ਵੱਡਾ ਅਨੁਪਾਤ ਹੈ।

ਸੱਚ ਹੈ ਕਿ ਪ੍ਰਦੂਸ਼ਿਤ ਹਵਾ ਦੇ ਸੰਪਰਕ ’ਚ ਆਉਣਾ ਸੰਸਾਰਿਕ ਜਨਤਕ ਸਿਹਤ ਲਈ ਖਤਰਾ ਹੈ। ਪ੍ਰਮਾਣ ਹੈ ਕਿ ਪ੍ਰਦੂਸ਼ਣ ਦੇ ਘੱਟ ਸਮੇਂ ਦੇ ਅਤੇ ਲੰਬੇ ਸਮੇਂ ਦੇ ਸੰਪਰਕਾਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਕਾਰਨ ਸਾਹ ਅਤੇ ਦਿਲ ਸੰਬੰਧੀ ਸਥਿਤੀਆਂ, ਤੰਤਰਿਕਾਂ ਵਿਕਾਸ ਸੰਬੰਧੀ ਵਿਕਾਰ ਭਾਵ ਨਿਊਰੋ ਡਿਵੈਲਪਮੈਂਟਲ ਕਮੀਆਂ, ਉਲਟ ਗਰਭ ਅਵਸਥਾ ਅਤੇ ਜਨਮ ਦੇ ਨਤੀਜੇ ਹਨ। ਤ੍ਰਾਸਦੀ ਹੀ ਹੈ ਜੋ ਭਾਰਤ ਸਮੇਤ ਕਈ ਹੇਠਲੇ ਅਤੇ ਦਰਮਿਆਨੇ ਆਮਦਨ ਵਾਲੇ ਦੇਸ਼ਾਂ ’ਚ ਹਵਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ।

ਇਹ ਲਗਭਗ ਪੂਰਾ ਸਾਲ ਸਿਵਾਏ ਬਾਰਿਸ਼ ਛੱਡ ਕੇ ਬਣਿਆ ਰਹਿੰਦਾ ਹੈ। 2010 ਦੇ ਮੁਕਾਬਲੇ 2022 ’ਚ ਇਹ ਅੰਕੜਾ 38 ਫੀਸਦੀ ਵਧਣਾ ਬੇਹੱਦ ਚਿੰਤਾਜਨਕ ਹੈ। ਨਾ ਸਿਰਫ ਦਿੱਲੀ ਸਗੋਂ ਦੇਸ਼ ਦੇ ਦੂਜੇ ਤਮਾਮ ਸ਼ਹਿਰਾਂ ’ਚ ਹਵਾ ਗੁਣਵੱਤਾ ਸੂਚਕਅੰਕ ਖਰਾਬ ਹੀ ਨਹੀਂ ਸਗੋਂ ਬੇਹੱਦ ਖਰਾਬ ਸਥਿਤੀ ’ਚ ਰਹਿਣਾ ਚਿੰਤਾਜਨਕ ਹੈ। 2016 ਤੋਂ 2022 ਦੇ ਵਿਚਾਲੇ ਜੀਵਾਸ਼ਮ ਈਂਧਨ ਨਾਲ ਹੋਣ ਵਾਲੇ ਉਤਸਰਜਨ ’ਚ 21 ਫੀਸਦੀ ਦਾ ਵਾਧਾ ਹੋਇਆ ਜੋ ਟਰਾਂਸਪੋਰਟ ਸੈਕਟਰ ਨੂੰ ਲੱਗਣ ਵਾਲੀ ਊਰਜਾ ਦੀ 96 ਫੀਸਦੀ ਪੂਰਤੀ ਕਰਦਾ ਹੈ। ਇਸ ਦੇ ਇਲਾਵਾ ਦੁਨੀਆ ਭਰ ’ਚ ਹਾਲ ਦੇ ਸਾਲਾਂ ’ਚ ਜੰਗਲਾਂ ’ਚ ਅਚਾਨਕ ਭੜਕ ਰਹੀ ਅੱਗ ਵੀ ਕਾਫੀ ਨੁਕਸਾਨ ਪਹੁੰਚਾ ਰਹੀ ਹੈ। ਇਕੱਲੇ 2024 ’ਚ ਵੀ ਜੰਗਲ ਦੀ ਅੱਗ ਨਾਲ 1.54 ਲੱਖ ਲੋਕਾਂ ਦੀਆਂ ਦੁਨੀਆ ਭਰ ’ਚ ਜਾਨਾਂ ਗਈਆਂ।

ਅਜਿਹਾ ਨਹੀਂ ਹੈ ਕਿ ਹਵਾ ਪ੍ਰਦੂਸ਼ਣ ਸਿੱਧੇ ਤੌਰ ’ਤੇ ਸਿਹਤ ’ਤੇ ਭਾਰੀ ਹੋਵੇ। ਇਸ ਨਾਲ ਹੀਟਵੇਵ, ਹੜ੍ਹ, ਜ਼ਮੀਨ ਖਿਸਕਣ ਅਤੇ ਹੋਰ ਕੁਦਰਤੀ ਘਟਨਾਵਾਂ ਵੀ ਆਫਤ ਬਣ ਕੇ ਟੁੱਟ ਰਹੀਆਂ ਹਨ। ਡੇਂਗੂ, ਮਲੇਰੀਆ ਅਤੇ ਕਈ ਦੂਜੀਆਂ ਬੀਮਾਰੀਆਂ ਦਾ ਕਹਿਰ ਵੀ ਬਹੁਤ ਵਧ ਰਿਹਾ ਹੈ। ਚਿੰਤਾਜਨਕ ਇਹ ਵੀ ਕਿ 2015 ਦੇ ਪੈਰਿਸ ਸਮਝੌਤੇ ਅਤੇ ਵਿਸ਼ਵ ਸਿਹਤ ਸੰਗਠਨ ਵਰਗੀਆਂ ਸੰਸਾਰਿਕ ਵਚਨਬੱਧਤਾਵਾਂ ਤੋਂ ਮੌਜੂਦਾ ਸਮੇਂ ’ਚ ਨਾ ਸਿਰਫ ਅਮਰੀਕਾ ਸਗੋਂ ਕੁਝ ਹੋਰਾਂ ਨੇ ਵੀ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਾਰਨ ਸੰਯੁਕਤ ਰਾਸ਼ਟਰ ਮਹਾਸਭਾ ’ਚ ਸਿਹਤ ਅਤੇ ਜਲਵਾਯੂ ਤਬਦੀਲੀ ’ਤੇ ਬਹਿਸ 2021 ਦੇ 62 ਫੀਸਦੀ ਦੇ ਮੁਕਾਬਲੇ 2024 ’ਚ ਸਿਰਫ 30 ਫੀਸਦੀ ਰਹਿਣਾ ਇਹ ਦੱਸਦਾ ਹੈ।

ਹਾਲਾਂਕਿ ਜਲਵਾਯੂ ਪਰਿਵਰਤਨ ਅਤੇ ਇਸ ਤੋਂ ਹੋ ਰਹੀਆਂ ਆਫਤਾਂ ਤੋਂ ਬਚਣ ਲਈ ਹੱਲ ਤਾਂ ਹਨ ਪਰ ਜ਼ਰੂਰਤ ਇਮਾਨਦਾਰ ਯਤਨਾਂ ਦੀ ਹੈ ਜੋ ਕਿਸੇ ਇਕ ਦੇਸ਼ ਦੇ ਬਲਬੂਤੇ ਸੰਭਵ ਨਹੀਂ। ਹੁਣ ਤਾਂ ਪੂਰੀ ਦੁਨੀਆ ਦਾ ਰੁਝਾਨ ਸਵੱਛ ਅਤੇ ਗ੍ਰੀਨ ਊਰਜਾ ’ਤੇ ਹੈ ਪਰ ਇਹ ਵੀ ਸੱਚ ਹੈ ਕਿ ਇਸ ’ਚ ਬਿਨਾਂ ਸਥਾਨਕ ਪਹਿਲ ਦੇ ਸਫਲਤਾ ਦੂਰ ਦੀ ਕੌਡੀ ਹੈ। ਹਾਲਾਂਕਿ ਭਾਰਤ ਨੇ ਇਸ ਦਿਸ਼ਾ ’ਚ ਕਾਫੀ ਕੁਝ ਹਾਸਲ ਕਰ ਲਿਆ ਹੈ ਪਰ ਲੋੜ ਸੰਸਾਰਿਕ ਬਦਲਾਅ ਦੀ ਹੈ। ਕਿੰਨਾ ਚੰਗਾ ਹੁੰਦਾ ਕਿ ਇਸ ਨੂੰ ਲੈ ਕੇ ਦੁਨੀਆ ਭਰ ’ਚ ਜਾਣ ਕੇ ਵੀ ਅਨਜਾਣ ਸਰਕਾਰਾਂ ਅਤੇ ਨੁਮਾਇੰਦੇ ਸਿਵਾਏ ਸ਼ਾਂਤੀ ਅਤੇ ਜੰਗ ਦੇ ਖਤਰਿਆਂ ਨੂੰ ਟਾਲਣ ਦੇ ਡਰਾਮੇ ਦੀ ਬਜਾਏ ਸਿਹਤਮੰਦ ਕੁਦਰਤ ਅਤੇ ਖੁਸ਼ਹਾਲ ਮਨੁੱਖਤਾ ਲਈ ਇਮਾਨਦਾਰ ਯਤਨ ਕਰਦੇ।

–ਰਿਤੂਪਰਣ ਦਵੇ


author

Harpreet SIngh

Content Editor

Related News