ਮੋਦੀ ਯੁੱਗ ਦੀ ਅਯੁੱਧਿਆ : ਜਦੋਂ ਭਾਰਤ ਨੇ ਆਪਣੀ ਸੱਭਿਅਤਾ ਦਾ ਆਤਮ-ਸਨਮਾਨ ਮੁੜ ਹਾਸਲ ਕੀਤਾ

Wednesday, Nov 26, 2025 - 05:26 PM (IST)

ਮੋਦੀ ਯੁੱਗ ਦੀ ਅਯੁੱਧਿਆ : ਜਦੋਂ ਭਾਰਤ ਨੇ ਆਪਣੀ ਸੱਭਿਅਤਾ ਦਾ ਆਤਮ-ਸਨਮਾਨ ਮੁੜ ਹਾਸਲ ਕੀਤਾ

ਰਾਮ ਮੰਦਿਰ ਅੱਜ ਸਿਰਫ ਇਕ ਇਮਾਰਤ ਨਹੀਂ ਹੈ, ਉਹ ਇਹ ਪ੍ਰਮਾਣ ਹੈ ਕਿ ਸੱਚ ਜਿੱਤਦਾ ਹੈ, ਆਸਥਾ ਅਮਰ ਹੈ ਅਤੇ ਭਾਰਤ ਦੀ ਸੱਭਿਅਤਾ ਅਜੇਤੂ ਹੈ। ਇਹ ਅਜਿਹਾ ਪਲ, ਜਦੋਂ ਇਕ ਰਾਸ਼ਟਰ ਨੇ ਫੈਸਲਾ ਨਹੀਂ, ਆਪਣੀ ਆਤਮਾ ਹਾਸਲ ਕੀਤੀ। ਇਤਿਹਾਸ ’ਚ ਕੁਲ ਪਲ ਅਜਿਹੇ ਹੁੰਦੇ ਹਨ ਜਦੋਂ ਕੋਈ ਰਾਸ਼ਟਰ ਸਿਰਫ ਇਕ ਮੁਕੱਦਮਾ ਨਹੀਂ ਜਿੱਤਦਾ, ਉਹ ਆਪਣੀ ਆਤਮਾ ਵਾਪਸ ਲੈ ਲੈਂਦਾ ਹੈ। ਅਯੁੱਧਿਆ ਭਾਰਤ ਦੇ ਲਈ ਅਜਿਹਾ ਹੀ ਪਲ ਹੈ। ਲੱਗਭਗ 2500 ਤੋਂ 3000 ਸਾਲਾਂ ਤੋਂ ਵੀ ਵੱਧ ਸਮੇਂ ਤਕ ਅਯੁੱਧਿਆ ’ਚ ਸ਼ਾਨਦਾਰ ਰਾਮ ਮੰਦਿਰ ਖੜ੍ਹਾ ਸੀ। ਇਹ ਮੰਦਿਰ ਸਿਰਫ ਪੱਥਰਾਂ ਨਾਲ ਨਹੀਂ ਬਣਿਆ ਸੀ, ਇਹ ਆਸਥਾ, ਯਾਦਗਾਰ ਅਤੇ ਉਸ ਸੱਭਿਅਤਾ ਦੀ ਧੜਕਣ ਨਾਲ ਬਣਿਆ ਸੀ ਜਿਸ ਨੇ ਸ਼੍ਰੀਰਾਮ ਨੂੰ ਸਿਰਫ ਦੇਵਤਾ ਨਹੀਂ ਸਗੋਂ ਆਦਰਸ਼ ਅਨੁਸ਼ਾਸਨ ਅਤੇ ਜੀਵਨ ਦਾ ਰਾਹ ਮੰਨਿਆ।

ਤਬਾਹੀ ਅਤੇ ਉਹ ਜ਼ਖਮ ਜੋ ਸਦੀਆਂ ਤੱਕ ਨਹੀਂ ਭਰਿਆ : 1528 ’ਚ ਜਦੋਂ ਬਾਬਰ ਦੇ ਸੈਨਾਪਤੀ ਮੀਰ ਬਾਕੀ ਨੇ ਇਸ ਪ੍ਰਾਚੀਨ ਮੰਦਿਰ ਨੂੰ ਢਹਿ-ਢੇਰੀ ਕੀਤਾ, ਉਦੋਂ ਸਿਰਫ ਇਕ ਇਮਾਰਤ ਨਹੀਂ ਟੁੱਟੀ, ਭਾਰਤ ਦੇ ਲੋਕਾਂ ਦਾ ਦਿਲ ਟੁੱਟ ਗਿਆ। ਉਹ ਜਨਮ ਭੂਮੀ ਸੀ, ਉਹ ਥਾਂ ਜਿਥੇ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨਿਵਾਸ ਕਰਦੀਆਂ ਸਨ। ਹਰ ਹਿੰਦੂ ਨੇ ਉਸ ਨੂੰ ਆਪਣੇ ਹੰਝੂਆਂ ’ਚ, ਆਪਣੀਆਂ ਪ੍ਰਾਰਥਨਾਵਾਂ ’ਚ, ਆਪਣੀਆਂ ਕਹਾਣੀਆਂ ਅਤੇ ਜੀਵਨ ਪ੍ਰੰਪਰਾਵਾਂ ’ਚ ਸੰਜੋਅ ਕੇ ਰੱਖਿਆ ਪਰ ਹਮਲਾਵਰਾਂ ਨੇ ਇਸ ਯਾਦ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਯਾਦ ਮਿੱਟਦੀ ਨਹੀਂ, ਵਿਸ਼ੇਸ਼ ਤੌਰ ’ਤੇ ਜਦੋਂ ਉਹ ਅਯੁੱਧਿਆ ਦੀ ਹੋਵੇ।

ਜਦੋਂ ਮਿੱਟੀ ਨੇ ਸੱਚ ਬੋਲਿਆ ਧਰਤੀ ’ਚੋਂ ਨਿਕਲੀਆਂ ਮੂਰਤੀਆਂ ਅਤੇ ਮੰਦਿਰ ਦੇ ਪ੍ਰਮਾਣ : ਸਦੀਆਂ ਬੀਤਣ ਤੋਂ ਬਾਅਦ ਜਦੋਂ ਪੁਰਾਤੱਤਵ ਵਿਭਾਗ ਨੇ ਖੁਦਾਈ ਸ਼ੁਰੂ ਕੀਤੀ ਤਾਂ ਧਰਤੀ ਨੇ ਜਿਵੇਂ ਆਪਣਾ ਮੌਨ ਦੁੱਖ ਪ੍ਰਗਟ ਕਰ ਦਿੱਤਾ। ਬਾਬਰੀ ਢਾਂਚੇ ਦੇ ਹੇਠਾਂ ਤੋਂ ਮੰਦਿਰ ਦੇ ਅਵਸ਼ੇਸ਼ ਅਜਿਹੇ ਮਿਲੇ ਜਿਵੇਂ ਇਤਿਹਾਸ ਮੁੜ ਜਨਮ ਲੈ ਰਿਹਾ ਹੋਵੇ। ਇਨ੍ਹਾਂ ਅਵਸ਼ੇਸ਼ਾਂ ’ਚ ਭਗਵਾਨ ਰਾਮ ਦੀ ਟੁੱਟੀ ਹੋਈ ਮੂਰਤੀ, ਕਈ ਸ਼ਿਵਲਿੰਗ, ਸੁੰਦਰ ਕਮਲ ਆਕ੍ਰਿਤੀਆਂ, ਕਲਸ਼ ਅਤੇ ਗਰੁੜ, ਵੈਸ਼ਣਵ ਚਿਨ੍ਹ, ਸਾਲਾਂ ਪੁਰਾਣੇ ਟੇਰਾਕੋਟਾ ਸ਼ਿਲਪ, ਨਾਗਰੀ ਅਤੇ ਸੰਸਕ੍ਰਿਤ ਦੇ ਸ਼ਿਲਾਲੇਖ ਅਤੇ ਮੰਦਿਰ ਦੇ ਵਿਸ਼ਾਲ ਥੰਮ੍ਹਾਂ ਦੇ ਆਧਾਰ ਸ਼ਾਮਲ ਸਨ।

ਹਰ ਪੱਥਰ ਚੀਕ ਰਿਹਾ ਸੀ, ‘ਮੈਂ ਮਿਟਾਇਆ ਗਿਆ ਸੀ ਪਰ ਭੁੱਲਿਆ ਨਹੀਂ ਗਿਆ।’

ਹਰ ਮੂਰਤੀ ਕਹਿ ਰਹੀ ਸੀ, ‘ਮੈਂ ਦੱਬੀ ਰਹੀ ਪਰ ਮਰੀ ਨਹੀਂ।’

ਜਦੋਂ ਇਹ ਮੂਰਤੀਆਂ ਬਾਹਰ ਆਈਆਂ, ਕਰੋੜਾਂ ਭਾਰਤੀਆਂ ਦੀਆਂ ਅੱਖਾਂ ’ਚੋਂ ਹੰਝੂ ਨਿਕਲ ਪਏ। ਜਿਵੇਂ ਅਯੁੱਧਿਆ ਖੁਦ ਕਹਿ ਰਹੀ ਹੋਵੇ, ‘ਮੇਰਾ ਰਾਮ ਕਦੇ ਗਿਆ ਹੀ ਨਹੀਂ।’

ਝੂਠ, ਇਨਕਾਰ ਅਤੇ ਪੰਜ ਸਦੀਆਂ ਦੀ ਉਡੀਕ : ਇੰਨੇ ਸਪੱਸ਼ਟ ਸਬੂਤਾਂ ਦੇ ਬਾਵਜੂਦ ਕੁਝ ਲੋਕਾਂ ਨੇ ਸੱਚਾਈ ਨੂੰ ਨਕਾਰਿਆ। ਕਾਰਣ ਅਗਿਆਨ ਨਹੀਂ ਸੀ, ਸੱਚ ਨੂੰ ਸਵੀਕਾਰ ਕਰਨ ਦੀ ਹਿੰਮਤ ਨਹੀਂ ਸੀ ਪਰ ਅਯੁੱਧਿਆ ਨੇ ਉਡੀਕ ਕੀਤੀ। ਮਾਵਾਂ ਉਡੀਕ ਕਰਦੀਆਂ ਰਹੀਆਂ, ਸੰਤ ਉਡੀਕ ’ਚ ਬੈਠੇ ਰਹੇ, ਬੱਚੇ ਉਨ੍ਹਾਂ ਕਹਾਣੀਆਂ ਨੂੰ ਸੁਣਦੇ ਰਹੇ ਜਿਨ੍ਹਾਂ ਦੇ ਚਿੱਤਰ ਉਨ੍ਹਾਂ ਨੇ ਕਦੇ ਦੇਖੇ ਨਹੀਂ ਸੀ ਪਰ ਮਹਿਸੂਸ ਜ਼ਰੂਰ ਕੀਤੇ ਸਨ। ਪੰਜ ਸੌ ਸਾਲਾਂ ਦੀ ਪੀੜ, ਪੰਜ ਸੌ ਸਾਲਾਂ ਦੀ ਖਾਮੋਸ਼ੀ, ਪੰਜ ਸੌ ਸਾਲਾਂ ਦੀ ਉਡੀਕ ਅਖੀਰ ਸੱਚ ਦੇ ਸਾਹਮਣੇ ਝੁਕ ਗਈ।

2019 : ਜਦੋਂ ਨਿਆਂ ਨੇ ਇਤਿਹਾਸ ਦਾ ਚਿਹਰਾ ਧੋ ਕੇ ਰੌਸ਼ਨੀ ਕੀਤੀ : 2019 ’ਚ ਸੁਪਰੀਮ ਕੋਰਟ ਦਾ ਇਤਿਹਾਸਕ, ਸਰਵਸੰਮਤ ਫੈਸਲਾ ਆਇਆ ਅਤੇ ਅਜਿਹਾ ਲੱਗਾ ਜਿਵੇਂ ਇਤਿਹਾਸ ਨੇ ਆਪਣਾ ਚਿਹਰਾ ਧੋ ਕੇ ਫਿਰ ਤੋਂ ਖੁਦ ਨੂੰ ਪਛਾਣਿਆ ਹੋਵੇ। ਇਹ ਸਿਰਫ ਇਕ ਫੈਸਲਾ ਨਹੀਂ ਸੀ, ਇਹ ਉਹ ਪਲ ਸੀ ਜਦੋਂ ਅਦਾਲਤ ਨੇ ਹਰ ਭਗਤ ਦੇ ਦਿਲ ਨੂੰ ਕਿਹਾ, ਤੁਹਾਡੇ ਹੰਝੂ ਵਿਅਰਥ ਨਹੀਂ ਸਨ। ਇਹ ਉਹ ਪਲ ਸੀ ਜਿਸ ਨੇ ਅਯੁੱਧਿਆ ਨੂੰ ਨਿਆਂ ਦਿੱਤਾ ਅਤੇ ਭਾਰਤ ਨੂੰ ਉਸ ਦਾ ਆਤਮਮਾਣ ਵਾਪਸ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਨੇਤਾ ਜਿਸ ਨੇ ਸੱਭਿਅਤਾ ਦਾ ਜ਼ਖਮ ਭਰਿਆ : ਅਯੁੱਧਿਆ ਦੀ ਇਸ ਮਹਾਗਾਥਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਸੁਨਹਿਰੀ ਅੱਖਾਂ ’ਚ ਦਰਜ ਹੋਵੇਗਾ। ਉਨ੍ਹਾਂ ਨੇ ਸਿਰਫ ਇਕ ਮੰਦਿਰ ਦਾ ਨਿਰਮਾਣ ਨਹੀਂ ਕਰਵਾਇਆ, ਉਨ੍ਹਾਂ ਨੇ ਹਿੰਦੂਆਂ ਦਾ ਵੱਕਾਰ ਮੁੜ ਸਥਾਪਿਤ ਕੀਤਾ, ਭਾਰਤ ਦੀ ਸੱਭਿਅਤਾ ਸਬੰਧੀ ਯਾਦ ਨੂੰ ਮੁੜ ਸੁਰਜੀਤ ਕੀਤਾ ਅਤੇ ਪੰਜ ਸੌ ਸਾਲਾਂ ਤੋਂ ਰਿਸ ਰਹੇ ਜ਼ਖਮ ’ਤੇ ਮੱਲ੍ਹਮ ਲਗਾਈ। ਉਨ੍ਹਾਂ ਦੀ ਅਗਵਾਈ ’ਚ ਰਾਮ ਮੰਦਿਰ ਦਾ ਗੁੱਸੇ ’ਚ ਨਹੀਂ ਸਗੋਂ ਭਗਤੀ ਅਤੇ ਰਾਸ਼ਟਰਮਾਣ ’ਚ ਮੁੜ ਨਿਰਮਾਣ ਹੋਇਆ। ਕਰੋੜਾਂ ਲੋਕਾਂ ਨੂੰ ਲੱਗਾ ਕਿ ਜਿਵੇਂ ਕਿਸੇ ਬਜ਼ੁਰਗ ਨੇ ਸਦੀਆਂ ਤੋਂ ਅਧੂਰੇ ਪਏ ਕੰਮ ਨੂੰ ਅਖੀਰ ਪੂਰਾ ਕਰ ਦਿੱਤਾ।

25 ਨਵੰਬਰ 2025 ਦਾ ਉਹ ਪਲ ਜੋ ਸਦੀਆਂ ਤੱਕ ਅਮਰ ਰਹੇਗਾ : ਹੁਣ ਉਹ ਇਤਿਹਾਸਕ ਦਿਨ ਆ ਗਿਆ ਹੈ। ਵਿਆਹ ਪੰਚਮੀ ਦੇ ਪਵਿੱਤਰ ਮੌਕੇ ’ਤੇ ਜਦੋਂ ਸ਼੍ਰੀਰਾਮ ਅਤੇ ਸੀਤਾ ਮਾਤਾ ਦੇ ਬ੍ਰਹਮ ਮਿਲਾਪ ਦਾ ਉਤਸਵ ਮਨਾਇਆ ਜਾਂਦਾ ਹੈ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਿਰ ਦੇ ਸਿਖਰ ’ਤੇ ਝੰਡਾ ਲਹਿਰਾਉਣ ਦੇ ਸਮਾਰੋਹ ਦੀ ਅਗਵਾਈ ਕਰਨਗੇ। ਕਲਪਨਾ ਕਰੋ ਉਸ ਦ੍ਰਿਸ਼ ਦੀ, ਆਕਾਸ਼ ’ਚ ਲਹਿਰਾਉਂਦਾ ਭਗਵਾ ਝੰਡਾ, ਮੰਦਿਰ ਦੀਆਂ ਘੰਟੀਆਂ ਦੀ ਗੂੰਜ, ਜੈ ਸ਼੍ਰੀਰਾਮ ਦੇ ਨਾਅਰੇ ਤੇ ਲੱਖਾਂ ਅੱਖਾਂ ’ਚੋਂ ਛਲਕਦੇ ਹੰਝੂ। ਅਜਿਹਾ ਲੱਗੇਗਾ ਜਿਵੇਂ ਪੰਜ ਸਦੀਆਂ ਦੀ ਤੜਫ ਖਤਮ ਹੋ ਰਹੀ ਹੋਵੇ ਅਤੇ ਸਾਡੇ ਪੂਰਵਜ ਸਵਰਗ ’ਚੋਂ ਮੁਸਕਰਾ ਰਹੇ ਹੋਣ।

ਅਯੁੱਧਿਆ ਅੱਜ ਜਿਥੇ ਹੰਝੂ ਵੀ ਪੂਜਾ ਬਣ ਜਾਂਦੇ ਹਨ : ਅੱਜ ਦਾ ਰਾਮ ਮੰਦਿਰ ਸਿਰਫ ਇਕ ਵਸਤੂ ਨਹੀਂ ਸਗੋਂ ਇਕ ਐਲਾਨ ਹੈ ਕਿ ਸੱਚ ਦਬਾਇਆ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ। ਅਯੁੱਧਿਆ ਹੁਣ ਵਿਵਾਦ ਨਹੀਂ, ਉਹ ਸਾਡੀ ਜੀਵਤ ਧੜਕਣ ਹੈ। ਉਹ ਇਹ ਸਬੂਤ ਹੈ ਕਿ ਭਾਰਤ ਯਾਦ ਕਰਦਾ ਹੈ, ਭਾਰਤ ਉੱਠਦਾ ਹੈ ਅਤੇ ਭਾਰਤ ਆਪਣੇ ਜ਼ਖਮਾਂ ਤੋਂ ਉਭਰ ਕੇ ਫਿਰ ਚਮਕਦਾ ਹੈ।

ਅਤੇ ਅੱਜ ਹਰ ਭਗਤ ਦੇ ਦਿਲ ’ਚ ਸਿਰਫ ਇਕ ਸੱਚ ਹੀ ਗੂੰਜ ਰਿਹਾ ਹੈ,

‘ਰਾਮ ਆਪਣੇ ਘਰ ਪਰਤ ਆਏ ਹਨ।’’

ਡਾ. ਮੋਨਿਕਾ ਬਾਸੂਦ (ਬੌਧਿਕ ਪ੍ਰਧਾਨ, ਭਾਜਪਾ ਚੰਡੀਗੜ੍ਹ, ਸੀ. ਈ. ਓ. ਨਵਜੀਵਨ ਹੈਲਥ ਸਰਵਿਸ)


author

Rakesh

Content Editor

Related News