ਅੱਜ ਦੇ ਦੌਰ ’ਚ ਬਦਲਤੇ ਭੂ-ਰਾਜਨੀਤਿਕ ਰਿਸ਼ਤੇ
Monday, Jun 02, 2025 - 07:11 AM (IST)

31 ਮਈ ਨੂੰ ਇਹ ਖਬਰ ਆਈ ਕਿ ਪਾਕਿਸਤਾਨ ਅਤੇ ਰੂਸ ਨੇ 2.8 ਬਿਲੀਅਨ ਡਾਲਰ ਦੀ ਡੀਲ ’ਤੇ ਦਸਤਖਤ ਕੀਤੇ ਜਿਸ ਦੇ ਤਹਿਤ ਰੂਸ ਕਰਾਚੀ ’ਚ ਸਟੀਲ ਪਲਾਂਟ ਬਣਾਏਗਾ ਪਰ ਮਾਸਕੋ ਨੇ ਇਸ ਖਬਰ ਦਾ ਖੰਡਨ ਕੀਤਾ। ਅਜਿਹਾ ਨਹੀਂ ਕਿ ਪਾਕਿਸਤਾਨ ਅਤੇ ਰੂਸ ’ਚ ਕੋਈ ਕੂਟਨੀਤਿਕ ਸਬੰਧ ਨਾ ਹੋਣ। ਇਹ ਇਕ ਬਦਲਦਾ ਹੋਇਆ ਮਾਹੌਲ ਹੈ।
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਤੋਂ ਹਥਿਆਰਾਂ ਦੇ ਤਬਾਦਲੇ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਦਹਾਕੇ ’ਚ ਭਾਰਤ ਅਤੇ ਪਾਕਿਸਤਾਨ ਦੋਵਾਂ ਲਈ ਹਥਿਆਰਾਂ ਦੇ ਸਰੋਤ ’ਚ ਮਹੱਤਵਪੂਰਨ ਬਦਲਾਅ ਆਇਆ ਹੈ। ਭਾਰਤ ਨੇ ਹੌਲੀ-ਹੌਲੀ ਰੂਸ ’ਤੇ ਆਪਣੀ ਨਿਰਭਰਤਾ ਘੱਟ ਕਰ ਦਿੱਤੀ ਹੈ ਅਤੇ ਫਰਾਂਸ, ਅਮਰੀਕਾ ਅਤੇ ਬ੍ਰਿਟੇਨ ਵਰਗੇ ਪੱਛਮੀ ਦੇਸ਼ਾਂ ਵੱਲ ਰੁਖ ਕਰ ਰਿਹਾ ਹੈ। ਇਜ਼ਰਾਈਲ ਤੋਂ ਹਥਿਆਰਾਂ ਦਾ ਇਕ ਮਹੱਤਵਪੂਰਨ ਹਿੱਸਾ ਦਰਾਮਦ ਕੀਤਾ ਜਾਂਦਾ ਹੈ।
1960 ਦੇ ਦਹਾਕੇ ਤੋਂ ਹੀ ਭਾਰਤ ਨੇ ਲਗਾਤਾਰ ਆਪਣੇ ਹਥਿਆਰਾਂ ਦਾ 33 ਫੀਸਦੀ ਤੋਂ ਵੱਧ ਹਿੱਸਾ ਰੂਸ (ਬੀਤੇ ’ਚ ਸੋਵੀਅਤ ਸੰਘ) ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਸੀ। 1990 ਦੇ ਦਹਾਕੇ ’ਚ ਇਹ ਨਿਰਭਰਤਾ ਸਿਖਰਾਂ ’ਤੇ ਸੀ ਜਦੋਂ ਭਾਰਤ ਦੀ ਦਰਾਮਦ ’ਚ ਰੂਸ ਦਾ ਹਿੱਸਾ 96.5 ਫੀਸਦੀ ਸੀ। ਉਦੋਂ ਤੋਂ ਰੂਸ ਦਾ ਹਿੱਸਾ ਲਗਾਤਾਰ ਡਿੱਗਦਾ ਿਗਆ, ਜੋ 2020 ਦੇ ਦਹਾਕੇ ’ਚ ਅਜੇ ਵੀ 75 ਫੀਸਦੀ ਤੱਕ ਡਿੱਗ ਗਿਆ, ਇਸ ਗਿਰਾਵਟ ਦੀ ਪੂਰਤੀ ਦੂਜੇ ਦੇਸ਼ਾਂ ਤੋਂ ਦਰਾਮਦ ’ਚ ਵਾਧੇ ਨਾਲ ਹੋਈ।
2020 ਦੇ ਦਹਾਕੇ ’ਚ ਫਰਾਂਸ ਦਾ ਹਿੱਸਾ 9 ਫੀਸਦੀ ਤੋਂ ਜ਼ਿਆਦਾ, ਯੂ. ਕੇ. ਦਾ 5.5. ਫੀਸਦੀ, ਇਜ਼ਰਾਈਲ ਦਾ ਲਗਭਗ 5 ਫੀਸਦੀ ਸੀ ਅਤੇ ਭਾਰਤ ਦੇ ਹਥਿਆਰਾਂ ਦੀ ਦਰਾਮਦ ’ਚ ਅਮਰੀਕਾ ਦਾ ਯੋਗਦਾਨ ਕਰੀਬ 3 ਫੀਸਦੀ ਹੈ।
ਇਸ ਦੇ ਉਲਟ, ਪਾਕਿਸਤਾਨ ਨੇ ਕਈ ਦਹਾਕਿਆਂ ਤੋਂ ਆਪਣੇ ਜ਼ਿਆਦਾਤਰ ਹਥਿਆਰ ਚੀਨ ਅਤੇ ਅਮਰੀਕਾ ਦੋਵਾਂ ਤੋਂ ਹੀ ਖਰੀਦੇ ਹਨ। ਹਾਲਾਂਕਿ, 2020 ਦੇ ਦਹਾਕੇ ’ਚ ਚੀਨ ਪਾਕਿਸਤਾਨ ਦਾ ਸਭ ਤੋਂ ਵੱਡਾ ਹਥਿਆਰਾਂ ਦਾ ਸਪਲਾਇਰ (95 ਫੀਸਦੀ) ਬਣ ਕੇ ਉਭਰਿਆ ਹੈ। ਠੰਡੀ ਜੰਗ ਦੇ ਦੌਰਾਨ ਪਾਕਿਸਤਾਨ ਦੇ ਪੱਛਮ ਸਮਰਥਕ ਰੁਖ ਦੇ ਬਾਅਦ ਹਾਲ ਦੇ ਸਾਲਾਂ ’ਚ ਰੂਸ-ਪਾਕਿਸਤਾਨ ਸਬੰਧ ਹੋਰ ਜ਼ਿਆਦਾ ਡੂੰਘੇ ਹੋ ਗਏ ਹਨ।
2023 ’ਚ ਦੁਵੱਲਾ ਵਪਾਰ 1 ਬਿਲੀਅਨ ਡਾਲਰ ਤੱਕ ਪਹੁੰਚ ਗਿਆ, ਜੋ ਦੋਵਾਂ ਦੇਸ਼ਾਂ ’ਚ ਹੁਣ ਤੱਕ ਦਾ ਉਚਤਮ ਪੱਧਰ ਹੈ ਅਤੇ ਰੂਸੀ ਉਪ ਪ੍ਰਧਾਨ ਮੰਤਰੀ ਅਲੈਕਸੀ ਓਵਰਚੁਕ ਨੇ 2024 ’ਚ ਕਿਹਾ ਕਿ ਰੂਸ ਬ੍ਰਿਕਸ ਆਰਥਿਕ ਬਲਾਕ ’ਚ ਪਾਕਿਸਤਾਨ ਨੂੰ ਸ਼ਾਮਲ ਕਰਨ ਦਾ ਸਮਰਥਨ ਕਰੇਗਾ।
ਜਿੱਥੋਂ ਤੱਕ ਰੱਖਿਆ ਦਾ ਸਵਾਲ ਹੈ ਤਾਂ ਰੂਸ ਅਤੇ ਭਾਰਤ ਵੀ ਆਪਸ ’ਚ ਡੂੰਘਾਈ ਨਾਲ ਜੁੜੇ ਹੋਏ ਹਨ। ਚੈਥਮ ਹਾਊਸ ਨੇ ਲਿਖਿਆ ਹੈ ਕਿ ਭਾਰਤ ਦੇ ਫੌਜੀ ਉਪਕਰਣਾਂ ’ਚ 50 ਫੀਸਦੀ ਤੋਂ ਿਜ਼ਆਦਾ ਿਹੱਸਾ ਰੂਸ ਦਾ ਹੈ ਅਤੇ ਭਾਰਤ ਵਿਸ਼ਵ ਭਰ ’ਚ ਰੂਸੀ ਹਥਿਆਰਾਂ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ।
ਫਿਰ ਵੀ, ਜਦ ਗੱਲ ਯੂਕ੍ਰੇਨ ’ਤੇ ਰੂਸ ਦੇ ਯੁੱਧ ਦੀ ਆਉਂਦੀ ਹੈ ਤਾਂ ਭਾਰਤ ਨੇ ਕੂਟਨੀਤਿਕ ਰੂਪ ਨਾਲ ਸੰਜਮ ਵਰਤਣ ਦਾ ਯਤਨ ਕੀਤਾ ਸੀ ਅਤੇ ਨਾ ਤਾਂ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਨਾ ਹੀ ਸਮਰਥਨ ਜ਼ਾਹਿਰ ਕੀਤਾ ਹੈ। ਇਸ ਨੇ ਮਾਸਕੋ ਦੀਆਂ ਕਾਰਵਾਈਆਂ ਦੀਆਂ ਨਿੰਦਾ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਮਤਿਆਂ ’ਤੇ ਵੀ ਕਈ ਵਾਰ ਆਪਣਾ ਪੱਖ ਨਹੀਂ ਰੱਖਿਆ ਹੈ।
ਬਾਨ ਯੂਨੀਵਰਸਿਟੀ ’ਚ ਰਾਜਨੀਤੀ ਵਿਗਿਆਨ ਦੇ ਪੀ. ਐੱਚ. ਡੀ. ਮੁਹੰਮਦ ਮੁਰਾਦ ਨੇ ‘ਦਿ ਡਿਪਲੋਮੈਟ’ ’ਚ ਲਿਖਿਆ ਹੈ, ‘ਪਾਕਿਸਤਾਨ-ਰੂਸ ਸਬੰਧ 2011 ਤੋਂ ਉਪਰ ਵੱਲ ਵਧ ਰਹੇ ਹਨ, ਹਾਲਾਂਕਿ ਹੌਲੀ ਰਫਤਾਰ ਨਾਲ।’ 2017 ’ਚ, ਇਸਲਾਮਾਬਾਦ ’ਚ ਆਪਣੇ ਖੇਤਰੀ ਸਹਿਯੋਗ ਨੂੰ ਡੂੰਘਾ ਕਰਨ ਦੇ ਯਤਨ ’ਚ ਮਾਸਕੋ ਅਤੇ ਬੀਜ਼ਿੰਗ ਦੀ ਅਗਵਾਈ ਵਾਲੇ ਸ਼ੰਘਾਈ ਸਹਿਯੋਗ ਸੰਗਠਨ ’ਚ ਸ਼ਾਮਲ ਹੋ ਗਿਆ। 4 ਸਾਲ ਬਾਅਦ ਰੂਸ ਅਤੇ ਪਾਕਿਸਤਾਨ ਨੇ ਕਰਾਚੀ ਤੋਂ ਲਾਹੌਰ ਤੱਕ ਗੈਸ ਪਾਈਪਲਾਈਨ ਬਣਾਉਣ ਲਈ ਇਕ ਸਮਝੌਤੇ ’ਤੇ ਦਸਤਖਤ ਕੀਤੇ।
ਦੂਜੇ ਪਾਸੇ ਪਾਕਿਸਤਾਨ ਨੇ ਕਥਿਤ ਤੌਰ ’ਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਤੋਂ ਕਰਜ਼ਾ ਹਾਸਲ ਕਰਨ ਲਈ ਜ਼ਰੂਰੀ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਯੂਕ੍ਰੇਨ ਅਤੇ ਇਜ਼ਰਾਈਲ ਨੂੰ 364 ਮਿਲੀਅਨ ਡਾਲਰ ਦੇ ਅਮਰੀਕੀ ਅਤੇ ਚੀਨ ਦੇ ਬਣੇ ਹਥਿਆਰ ਵੇਚੇ।
ਭਾਵੇਂ ਪਾਕਿਸਤਾਨ ਨੇ ਯੂਕ੍ਰੇਨ ’ਚ ਰੂਸ ਦੇ ਆਚਰਣ ਦੀ ਨਿੰਦਾ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਮਤਿਆਂ ’ਤੇ ਵੋਟਿੰਗ ਤੋਂ 3 ਵਾਰ ਖੁਦ ਨੂੰ ਦੂਰ ਰੱਖਿਆ ਹੈ, ਫਿਰ ਵੀ ਉਸ ਨੇ ਯੂਕ੍ਰੇਨ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਦਾ ਸੱਦਾ ਦਿੱਤਾ ਹੈ।
2020 ਦੇ ਦਹਾਕੇ ’ਚ ਪਾਕਿਸਤਾਨ ਦੀ ਦਰਾਮਦ ਦਾ ਲਗਭਗ 95 ਫੀਸਦੀ ਹਿੱਸਾ ਚੀਨ ਤੋਂ ਆਇਆ। ਇਸ ਦੌਰਾਨ ਅਮਰੀਕਾ ਦਾ ਹਿੱਸਾ 2000 ਦੇ ਦਹਾਕੇ ਦੇ ਲਗਭਗ 67 ਫੀਸਦੀ ਤੋਂ ਘਟ ਕੇ 2010 ਦੇ ਦਹਾਕੇ ’ਚ 38 ਫੀਸਦੀ ਅਤੇ 2020 ਦੇ ਦਹਾਕੇ ’ਚ ਸਿਰਫ 0.85 ਫੀਸਦੀ ਰਹਿ ਗਿਆ।
ਹੁਣ ਜਿਵੇਂ ਕਿ ਹਵਾਈ ਫੌਜ ਮੁਖੀ ਅਮਰਪ੍ਰੀਤ ਸਿੰਘ ਨੇ ਕਿਹਾ, ‘‘ਟਾਈਮਲਾਈਨ ਇਕ ਵੱਡਾ ਮੁੱਦਾ ਹੈ। ਮੇਰੇ ਵਿਚਾਰ ’ਚ ਇਕ ਵੀ ਪ੍ਰਾਜੈਕਟ ਅਜਿਹਾ ਨਹੀਂ ਹੈ ਜੋ ਸਮੇਂ ਸਿਰ ਪੂਰਾ ਹੋਇਆ ਹੋਵੇ। ਕਈ ਵਾਰ ਅਸੀਂ ਕੰਟ੍ਰੈਕਟ ਸਾਈਨ ਕਰਦੇ ਸਮੇਂ ਜਾਣਦੇ ਹਾਂ ਕਿ ਇਹ ਸਿਸਟਮ ਸਮੇਂ ਸਿਰ ਨਹੀਂ ਆਏਗਾ। ਫਿਰ ਵੀ ਅਸੀਂ ਕੰਟ੍ਰੈਕਟ ਸਾਈਨ ਕਰ ਲੈਂਦੇ ਹਾਂ।’
ਸਿੰਗਾਪੁਰ ’ਚ ਭਾਰਤੀ ਸੀ. ਡੀ. ਐੱਸ. ਜਨਰਲ ਅਨਿਲ ਚੌਹਾਨ ਨੇ ਸ਼ੰਗਰੀ-ਲਾ ਡਾਇਲਾਗ ’ਚ ਹਿੱਸਾ ਲੈਂਦੇ ਹੋਏ ਬਲੂਮਬਰਗ ਟੀ. ਵੀ. ਇੰਟਰਵਿਊ ’ਚ ਕਿਹਾ ਕਿ ਭਾਰਤ ਦਾ ਜਹਾਜ਼ ਪਾਕਿਸਤਾਨ ਨੇ ਡੇਗਿਆ ਅਤੇ ਅਸੀਂ ਮੁੜ ਯੋਜਨਾ ਬਣਾ ਕੇ ਪਾਕਿ ਨੂੰ ਭਾਰੀ ਨੁਕਸਾਨ ਪਹੁੰਚਾਇਆ। ਤਾਂ ਭਾਰਤ ਨੂੰ ਹੁਣ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਪਾਕਿਸਤਾਨ ’ਤੇ ਨਜ਼ਰ ਰੱਖਦੇ ਹੋਏ ਜਲਦੀ ਤੋਂ ਜਲਦੀ ਆਪਣੀਆਂ ਫੌਜੀ ਯੋਜਨਾਵਾਂ ਦਾ ਮੁੜ ਜਾਇਜ਼ਾ ਲੈਣਾ ਹੋਵੇਗਾ।