ਕਰਨਾਟਕ ਸੰਕਟ : ਕਾਂਗਰਸ ਨੂੰ ਦੋ ਅਹਿਮ ਨੇਤਾਵਾਂ ਦੇ ਹਿੱਤਾਂ ’ਚ ਬੈਲੇਂਸ ਬਣਾਉਣਾ ਹੋਵੇਗਾ
Tuesday, Dec 02, 2025 - 04:53 PM (IST)
ਬਿਹਾਰ ਚੋਣਾਂ ’ਚ ਹਾਲ ਹੀ ’ਚ ਲੱਗੇ ਝਟਕੇ ਤੋਂ ਬਾਅਦ ਕਾਂਗਰਸ ਪਾਰਟੀ ਹੁਣ ਕਰਨਾਟਕ ’ਚ ਇਕ ਰਾਜਨੀਤਿਕ ਸੰਕਟ ਨਾਲ ਜੂਝ ਰਹੀ ਹੈ। ਮੁੱਖ ਮੰਤਰੀ ਸਿੱਧਰਮਈਆ ਅਤੇ ਡਿਪਟੀ ਮੁੱਖ ਮੰਤਰੀ ਡੀ. ਕੇ.ਸ਼ਿਵਕੁਮਾਰ ਵਿਚਾਲੇ ਸੱਤਾ ਦੀ ਲੜਾਈ ਛਿੜ ਗਈ ਹੈ। ਰਾਜਨੀਤਿਕ ਹਲਕਿਆਂ ’ਚ ਖਾਸ ਕਰ ਕਾਂਗਰਸ ਮੈਂਬਰਾਂ ਵਿਚਾਲੇ ਇਸ ਸਾਲ ਦੇ ਅਖੀਰ ’ਚ ਲੀਡਰਸ਼ਿਪ ’ਚ ਬਦਲਾਅ ਦੀਆਂ ਅਟਕਲਾਂ ਜ਼ੋਰਾਂ ’ਤੇ ਹਨ, ਜਿਸ ਨਾਲ ਸਥਿਰਤਾ ਅਤੇ ਭਵਿੱਖ ਦੇ ਸ਼ਾਸਨ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।
ਸਿੱਧਰਮਈਆ ਦਾ ਅੱਧਾ ਕਾਰਜਕਾਲ 20 ਅਕਤੂਬਰ ਨੂੰ ਖਤਮ ਹੋਣ ਤੋਂ ਬਾਅਦ ਤਣਾਅ ਵਧ ਗਿਆ ਹੈ। ਡੀ.ਕੇ. ਸ਼ਿਵਕੁਮਾਰ ਦੇ ਸਮਰਥਕਾਂ ਦਾ ਦਾਅਵਾ ਹੈ ਕਿ 2023 ’ਚ 6 ਸੀਨੀਅਰ ਕਾਂਗਰਸ ਨੇਤਾਵਾਂ ਵਿਚਾਲੇ ਇਕ ਸੀਕ੍ਰੇਟ ਸਮਝੌਤਾ ਹੋਇਆ ਸੀ, ਜਿਸ ਤਹਿਤ ਸਿੱਧਰਮਈਆ ਮੁੱਖ ਮੰਤਰੀ ਬਣਨਗੇ ਜਦਕਿ ਸ਼ਿਵਕੁਮਾਰ ਪਾਰਟੀ ਨੂੰ ਲੀਡ ਕਰਨਗੇ।
ਦਿੱਲੀ ’ਚ ਕਾਂਗਰਸ ਲੀਡਰਸ਼ਿਪ ਨੇ ਦਖਲ ਦਿੱਤਾ ਹੈ ਅਤੇ ਦੋਵਾਂ ਨੇਤਾਵਾਂ ਨੂੰ ਅੰਦਰੂਨੀ ਮਤਭੇਦਾਂ ਦੀ ਗੰਭੀਰਤਾ ਨੂੰ ਸਮਝਣ ਲਈ ਰਾਜਧਾਨੀ ਬੁਲਾਇਆ ਹੈ, ਜਿਸ ਨਾਲ ਸਮਰਥਕ ਭਵਿੱਖ ਨੂੰ ਲੈ ਕੇ ਅਨਿਸ਼ਚਿਤ ਹੋ ਗਏ ਹਨ। ਕਰਨਾਟਕ ਤੋਂ ਆਉਣ ਵਾਲੇ ਕਾਂਗਰਸ ਚੀਫ ਮੁਲਿੱਕਾਰੁਜਨ ਖੜਗੇ ਨੇ ਕਿਹਾ, ‘‘ਮੈਂ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਜਲਦੀ ਹੀ ਫੈਸਲਾ ਕਰਾਂਗੇ।’’ ਭਾਜਪਾ ਨੇ ਇਸ ਗੱਲ ’ਤੇ ਚਿੰਤਾ ਜਤਾਈ ਹੈ ਕਿ ਇਹ ਵਿਵਾਦ ਰਾਜ ਦੇ ਪ੍ਰਸ਼ਾਸਨ ’ਤੇ ਕਿਵੇਂ ਅਸਰ ਪਾ ਸਕਦਾ ਹੈ।
ਇਹ ਪਾਵਰ ਸਟ੍ਰਗਲ 2023 ਤੋਂ ਸ਼ੁਰੂ ਹੋਇਆ ਹੈ ਜਦੋਂ ਦੋਵਾਂ ਦਾਅਵੇਦਾਰਾਂ ਵਿਚਾਲੇ ਸੀਕ੍ਰੇਟ ਸਮਝੌਤਾ ਹੋਇਆ ਸੀ। ਸ਼ਿਵਕੁਮਾਰ ਨੇ ਇਸ ਹਫਤੇ ਜ਼ੋਰ ਦੇ ਕੇ ਕਿਹਾ, ‘‘ਆਪਣੀ ਗੱਲ ’ਤੇ ਕਾਇਮ ਰਹਿਣਾ ਸਭ ਤੋਂ ਵੱਡੀ ਤਾਕਤ ਹੈ’’ ਅਤੇ ਗਾਂਧੀ ਪਰਿਵਾਰ ਨੂੰ ਮੈਸੇਜ ਦਿੱਤਾ ਅਤੇ ਕਿਹਾ, ‘‘ ਸ਼ਬਦਾਂ ਦੀ ਤਾਕਤ ਹੀ ਦੁਨੀਆ ਦੀ ਤਾਕਤ ਹੈ।’’ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਸਦਾਨੰਦਗੌੜਾ ਨੇ ਡੀ. ਕੇ. ਸ਼ਿਵਕੁਮਾਰ ਨੂੰ ਭਾਜਪਾ ਦਾ ਬਾਹਰੋਂ ਸਪੋਰਟ ਦੇਣ ਦਾ ਆਫਰ ਦਿੱਤਾ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੇ ਕਾਂਗਰਸ ’ਚ ਸੰਭਾਵਿਤ ਫੁੱਟ ਦੇ ਸੰਕੇਤਾਂ ਨਾਲ ਮੇਲ ਖਾਂਦਾ ਹੈ ਅਤੇ ਇਸ ਗੱਲ ’ਤੇ ਸਵਾਲ ਉਠਾਉਂਦਾ ਹੈ ਕਿ ਕੀ ਸ਼ਿਵ ਕੁਮਾਰ ਪਾਰਟੀ ’ਚ ਫੁੱਟ ਪਾਉਣਗੇ।
ਮੁੱਖ ਮੰਤਰੀ ਨੇ ਮੌਜੂਦਾ ਚੁਣੌਤੀਆਂ ਨੂੰ ਮੰਨਦੇ ਹੋਏ ਕਿਹਾ, ‘‘ਪ੍ਰਸ਼ਾਸਨ ’ਚ ਤਣਾਅ ਹੈ, ਵਿਧਾਇਕ ਕਰਨਾਟਕ ਕਾਂਗਰਸ ’ਚ ਲੀਡਰਸ਼ਿਪ ’ਚ ਬਦਲਾਅ ’ਤੇ ਚਰਚਾ ਕਰ ਰਹੇ ਹਨ, ਜਿਸ ਦਾ ਅਸਰ ਨੌਕਰਸ਼ਾਹੀ ’ਤੇ ਪੈ ਰਿਹਾ ਹੈ।’’ ਉਨ੍ਹਾਂ ਨੇ ਕਾਂਗਰਸ ਲੀਡਰਸ਼ਿਪ ਨੂੰ ਜਲਦੀ ਫੈਸਲਾ ਲੈਣ ਦੀ ਅਪੀਲ ਕੀਤੀ। ਉਥੇ ਹੀ ਕਾਂਗਰਸ ਪਾਰਟੀ 1 ਦਸੰਬਰ ਤੱਕ ਲੀਡਰਸ਼ਿਪ ’ਚ ਬਦਲਾਅ ਦਾ ਐਲਾਨ ਕਰ ਸਕਦੀ ਹੈ, ਇਹ ਫੈਸਲਾ ਕਰਨਾਟਕ ਦੇ ਰਾਜਨੀਤਿਕ ਮਾਹੌਲ ਨੂੰ ਬਦਲ ਸਕਦਾ ਹੈ ਅਤੇ ਰਾਸ਼ਟਰੀ ਰਾਜਨੀਤੀ ’ਤੇ ਅਸਰ ਪਾ ਸਕਦਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਨੂੰ ਗੁੱਟਬਾਜ਼ੀ ਦਾ ਸਾਹਮਣਾ ਕਰਨਾ ਪਿਆ ਹੈ। ਕਰਨਾਟਕ ਆਪਣੀ ਗੁੱਟਬਾਜ਼ੀ ਦੇ ਲਈ ਜਾਣਿਆਂ ਜਾਂਦਾ ਹੈ। ਕਾਂਗਰਸ ਪਹਿਲੇ ਵੀ ਰਾਜਸਥਾਨ ’ਚ ਅਸ਼ੋਕ ਗਹਿਲੋਤ ਅਤੇ ਸਚਿੱਨ ਪਾਇਲਟ ਨਾਲ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰ ਚੁੱਕੀ ਹੈ। ਗਹਿਲੋਤ ਨੇ ਮੁਕਾਬਲਾ ਜਿੱਤ ਲਿਆ, ਜਿਸ ਨਾਲ ਪਾਇਲਟ ਨੂੰ ਕੁੜੱਤਣ ਅਤੇ ਨਿਰਾਸ਼ਾ ਹੋਈ। ਇਹ ਕੁੜੱਤਣ ਪੂਰੇ ਕਾਰਜਕਾਲ ਦੌਰਾਨ ਬਣੀ ਰਹੀ।
ਉਪ ਮੁੱਖ ਮੰਤਰੀ ਡੀ. ਕੇ. ਸ਼ਿਵ ਕੁਮਾਰ ਦੇ ਲਗਭਗ 10 ਸਮਰਥਕ ਵਿਧਾਇਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਕਰਦੇ ਹੋਏ ਦਿੱਲੀ ’ਚ ਡੇਰੇ ਲਗਾਏ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੋਟੇਸ਼ਨਲ ਮੁੱਖ ਮੰਤਰੀ ਲਈ ਇਕ ਸੀਕ੍ਰੇਟ ਐਗਰੀਮੈਂਟ ਹੋਇਆ ਸੀ, ਜਿਸ ਦੇ ਤਹਿਤ ਸਿੱਧਰਮਈਆ 2023 ’ਚ ਮੁੱਖ ਮੰਤਰੀ ਬਣੇ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਡੀ. ਕੇ. ਸ਼ਿਵਕੁਮਾਰ ਦੇ ਅਹੁਦਾ ਸੰਭਾਲਣ ਦਾ ਸਮਾਂ ਆ ਗਿਆ ਹੈ।
ਸੋਨੀਆ ਅਤੇ ਪ੍ਰਿਯੰਕਾ ਗਾਂਧੀ ਸਮੇਤ ਫੈਸਲਾ ਲੈਣ ਵਾਲੀ ਟੀਮ ਮੁੱਖ ਮੰਤਰੀ ਅਹੁਦੇ ਲਈ ਸ਼ਿਵਕੁਮਾਰ ਦਾ ਸਮਰਥਨ ਕਰਦੀ ਹੈ। ਉਥੇ ਹੀ ਰਾਹੁਲ ਗਾਂਧੀ ਅਤੇ ਕੇ. ਸੀ. ਵੇਣੂਗੋਪਾਲ ਨੇ ਸਿੱਧਰਮਈਆ ਨੂੰ ਆਪਣਾ ਕਾਰਜਕਾਲ ਪੂਰਾ ਕਰਨ ਲਈ ਪਹਿਲ ਿਦੱਤੀ। ਅਹਿਮ ਵੋਟ ਕਾਂਗਰਸ ਪ੍ਰਧਾਨ ਮਲਿੱਕਾਰੁਜਨ ਖੜਗੇ ਕੋਲ ਹੈ ਜੋ ਅਜੇ ਵੀ ਤੈਅ ਨਹੀਂ ਕਰ ਪਾਏ ਹਨ ਅਤੇ ਇਸ ਮਾਮਲੇ ’ਚ ਖੁਦ ਸ਼ਾਮਲ ਹਨ।
ਸ਼ਿਵਕੁਮਾਰ ਪਾਰਟੀ ਦੀ ਸਥਿਤੀ ਬਾਰੇ ’ਚ ਰਾਹੁਲ ਗਾਂਧੀ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਰਾਹੁਲ ਨੇ ਇਕ ਛੋਟੇ ਜਿਹੇ ਮੈਸੇਜ ਨਾਲ ਜਵਾਬ ਦਿੱਤਾ-‘‘ਪਲੀਜ਼ ਇੰਤਜ਼ਾਰ ਕਰੋ, ਮੈਂ ਤੁਹਾਨੂੰ ਕਾਲ ਕਰਦਾ ਹਾਂ।’’ ਜੇਕਰ ਹੁਣ ਕਰਨਾਟਕ ’ਚ ਲੀਡਰਸ਼ਿਪ ’ਚ ਬਦਲਾਅ ਹੁੰਦਾ ਹੈ ਤਾਂ ਇਹ ਰਾਜ ਦੀ ਸਥਿਰਤਾ ਅਤੇ ਰਾਸ਼ਟਰੀ ਰਾਜਨੀਤੀ ’ਤੇ ਕਾਫੀ ਅਸਰ ਪਾ ਸਕਦਾ ਹੈ, ਖਾਸ ਕਰ ਕੇ ਚੋਣਾਂ ਕੋਲ ਆਉਣ ’ਤੇ।
ਰਾਸ਼ਟਰੀ ਰਾਜਨੀਤੀ ’ਚ ਪਾਰਟੀ ਦਾ ਅਸਰ ਘਟ ਹੋ ਰਿਹਾ ਹੈ, ਜਿਸ ਨਾਲ ਕਰਨਾਟਕ ’ਚ ਇਕ ਸਥਿਰ ਪਾਵਰ ਬੈਲੇਂਸ ਬਣਾਏ ਰੱਖਣਾ ਬਹੁਤ ਜ਼ਰੂਰੀ ਹੋ ਿਗਆ ਹੈ । ਪਾਰਟੀ ਨੂੰ ਸਾਵਧਾਨ ਰਹਿਣਾ ਚਾਹੀਦਾ ਕਿਉਂਕਿ ਲੀਡਰਸ਼ਿਪ ’ਚ ਕੋਈ ਵੀ ਗਲਤੀ ਇਕ ਅਹਿਮ ਸਰਕਾਰ ਦੀ ਸਥਿਰਤਾ ਨੂੰ ਖਤਰੇ ’ਚ ਪਾ ਸਕਦੀ ਹੈ। ਕਾਂਗਰਸ ਹਾਈਕਮਾਨ ਦੇ ਸਾਹਮਣੇ ਅਹਿਮ ਫੈਸਲੇ ਹਨ-ਸਿੱਧਰਮਈਆ ਨੂੰ ਬਣਾਈ ਰੱਖਣਾ ਜਾਂ ਡੀ. ਕੇ. ਸ਼ਿਵਕੁਮਾਰ ਵਰਗੇ ਨੌਜਵਾਨ ਨੇਤਾ ਨੂੰ ਅੱਗੇ ਵਧਾਉਣਾ ਹੈ। ਲੜਾਈ 2 ਨੇਤਾਵਾਂ ਵਿਚਾਲੇ ਹੈ। ਕਿਸੇ ਇਕ ਨੂੰ ਪਸੰਦ ਕਰਨ ਨਾਲ ਪਾਰਟੀ ’ਚ ਦਿੱਕਤ ਆ ਸਕਦੀ ਹੈ। ਪਾਰਟੀ ਲਈ ਭਵਿੱਖ ਦੇ ਹਾਲਾਤ ਦੇਖਣਾ ਬਹੁਤ ਜ਼ਰੂਰੀ ਹੋਵੇਗਾ।
ਡੀ. ਕੇ. ਐੱਸ. ਇਕ ਨੌਜਵਾਨ ਨੇਤਾ ਦੇ ਤੌਰ ’ਤੇ ਕਾਂਗਰਸ ਪਾਰਟੀ ਲਈ ਵੀ ਇਕ ਅਹਿਮ ਏਸੈਟ ਰਹੇ ਹਨ। ਉਨ੍ਹਾਂ ਨੂੰ ਨਾ ਸਿਰਫ ਕਰਨਾਟਕ ’ਚ ਸਗੋਂ ਉਨ੍ਹਾਂ ਨੂੰ ਦੂਜੇ ਰਾਜਾਂ ’ਚ ਵੀ ਸਮੱਸਿਆਵਾਂ ਨੂੰ ਸੁਲਝਾਉਣ ਲਈ ਜਾਣਿਆ ਜਾਂਦਾ ਹੈ, ਿਜੱਥੇ ਕਾਂਗਰਸ ਨੂੰ ਮਦਦ ਦੀ ਲੋੜ ਸੀ। ਅਮੀਰ ਹੋਣ ਅਤੇ ਲਿੰਗਾਯਤ ਭਾਈਚਾਰੇ ਦੀ ਸਪੋਰਟ ਦੇ ਕਾਰਨ ਉਨ੍ਹਾਂ ਨੰੂ ਕਾਫੀ ਸਪੋਰਟ ਮਿਲੀ ਹੈ। ਸੰਗਠਨਾਤਮਕ ਨੈੱਟਵਰਕ ’ਤੇ ਕੰਟਰੋਲ ਅਤੇ ਲਿੰਗਾਯਤ ਭਾਈਚਾਰੇ ਦੇ ਮਜ਼ਬੂਤ ਸਪੋਰਟ ਦੇ ਨਾਲ, ਉਹ ਸਮੱਸਿਆਵਾਂ ਨੂੰ ਅਸਰਦਾਰ ਤਰੀਕੇ ਨਾਲ ਸੁਲਝਾਉਂਦੇ ਹਨ ਅਤੇ ਪਾਰਟੀ ਦੀ ਸਫਲਤਾ ’ਚ ਯੋਗਦਾਨ ਦਿੰਦੇ ਹਨ।
ਸਿੱਧਰਮਈਆ ਨੂੰ ਇਕ ਕਾਬਿਲ ਪ੍ਰਸ਼ਾਸਕ ਅਤੇ ਕਰਨਾਟਕ ਦੇ ਸਭ ਤੋਂ ਮੰਨੇ-ਪ੍ਰਮੰਨੇ ਨੇਤਾਵਾਂ ’ਚੋਂ ਇਕ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਜੋ ਏਕਤਾ ਨੂੰ ਬੜਾਵਾ ਦੇ ਕੇ ਕਾਂਗਰਸ ਪਾਰਟੀ ਲਈ ਫਾਇੰਦੇਮੰਦ ਸਾਬਿਤ ਹੋਏ ਹਨ। ਸਿੱਧਰਮਈਆ ਦਾ ਲੋਕਾਂ ’ਚ ਇਕ ਮਜ਼ਬੂਤ ਆਧਾਰ ਹੈ।
ਤਣਾਅ ਵਧ ਰਿਹਾ ਕਿਉਂਕਿ ਦੋਵੇਂ ਨੇਤਾ ਪਾਰਟੀ ਦੇ ਫੈਸਲੇ ਲਈ ਸਭ ਦੇ ਸਾਹਮਣੇ ਵਚਨਬੱਧ ਹਨ ਅਤੇ ਆਪਣੀਆਂ ਅੰਦਰੂਨੀ ਇੱਛਾਵਾਂ ਨੂੰ ਜ਼ਾਹਿਰ ਕਰ ਰਹੇ ਹਨ। ਲਗਾਤਾਰ ਮੰਗਾਂ ਅਤੇ ਦਬਾਅ ਬਣਾਉਣ ਦੇ ਤਰੀਕਿਆਂ ਨੇ ਕਰਨਾਟਕ ਕਾਂਗਰਸ ਦੀ ਈਮੇਜ ਨੂੰ ਨੁਕਸਾਨ ਪਹੁੰਚਾਇਆ ਹੈ।
ਕਰਨਾਟਕ ਕਾਂਗਰਸ ਪਾਰਟੀ ਦੇ ਲਈ ਇਕ ਅਹਿਮ ਟੈਸਟ ਹੈ ਜੋ ਇਕ ਅਹਿਮ ਰਾਜ ’ਚ ਲੀਡਰਸ਼ਿਪ ਦੀਆਂ ਉਮੀਦਾਂ ਨੂੰ ਮੈਨੇਜ ਕਰਨ ਦੀ ਉਸ ਦੀ ਕਾਬਲੀਅਤ ਨੂੰ ਦਿਖਾਉਂਦਾ ਹੈ।
ਰਾਜਸਥਾਨ ਵਰਗੇ ਪਿਛਲੇ ਤਜਰਬਿਆਂ ’ਚ ਪਤਾ ਲੱਗਾ ਹੈ ਕਿ ਜਿਵੇਂ-ਜਿਵੇਂ ਖਾਹਿਸ਼ਾਂ ਵਧਦੀਆਂ ਹਨ, ਇਨਫਾਰਮਲ ਅਰੇਂਜਮੈਂਟ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਲੋੜ ਹੁੰਦੀ ਹੈ। ਕਰਨਾਟਕ ’ਚ ਦਾਅ ਉੱਚੇ ਹਨ ਅਤੇ ਕਿਸੇ ਵੀ ਬਦਲਾਅ ਨਾਲ ਸਰਕਾਰ ’ਚ ਰੁਕਾਵਟ ਨਹੀਂ ਆਉਣੀ ਚਾਹੀਦੀ।
ਹਾਈਕਮਾਨ ਦੇ ਕੋਲ ਕੁਝ ਸਿੰਬਾਲਿਕ ਅਧਿਕਾਰ ਤਾਂ ਹਨ ਪਰ ਹੁਣ ਉਸ ਕੋਲ ਉਹ ਪਾਵਰ ਨਹੀਂ ਹੈ ਜੋ ਪਹਿਲਾਂ ਸੀ। ਉਹ ਨਤੀਜਿਆਂ ਨੂੰ ਉਂਝ ਕੰਟਰੋਲ ਨਹੀਂ ਕਰ ਸਕਦੀ ਜਿਵੇਂ ਪਹਿਲੇ ਕਰ ਸਕਦੀ ਸੀ। ਅਜੇ, ਉਸ ਨੂੰ ਦੋ ਅਹਿਮ ਲੀਡਰਜ਼ ਦੇ ਹਿੱਤਾਂ ’ਚ ਬੈਲੇਂਸ ਬਣਾਉਣਾ ਹੋਵੇਗਾ ਜੋ ਉਸ ਦੇ ਭਵਿੱਖ ਲਈ ਜ਼ਰੂਰੀ ਹੈ। ਇਸਦੇ ਇਲਾਵਾ ਉਸ ਨੂੰ ਸਰਕਾਰ ਦੀ ਸਥਿਰਤਾ ਬਣਾਏ ਰੱਖਣ ਅਤੇ ਸੀਮਤ ਨੈਸ਼ਨਲ ਤਾਕਤ ਦੇ ਸਮੇਂ ’ਚ ਏਕਤਾ ਦਿਖਾਉਣ ਦੀ ਲੋੜ ਹੈ।
–ਕਲਿਆਣੀ ਸ਼ੰਕਰ
