ਕੌਮਾਂਤਰੀ ਦਖਲਅੰਦਾਜ਼ੀ ਨਾ ਹੋਣ ’ਤੇ ਭੜਕ ਸਕਦੀ ਹੈ ਅਫਗਾਨ-ਪਾਕਿ ਲੜਾਈ

Sunday, Nov 30, 2025 - 04:52 PM (IST)

ਕੌਮਾਂਤਰੀ ਦਖਲਅੰਦਾਜ਼ੀ ਨਾ ਹੋਣ ’ਤੇ ਭੜਕ ਸਕਦੀ ਹੈ ਅਫਗਾਨ-ਪਾਕਿ ਲੜਾਈ

ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਸਮੱਸਿਆ ਜੋ ਦੋਵਾਂ ਦੇਸ਼ਾਂ ਨੂੰ ਸਹਿਣੀ ਪੈ ਰਹੀ ਹੈ, ਉਹ ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਦੀ ਕਮੀ ਦੇ ਕਾਰਨ ਹੈ। ਭਾਰਤ ਨੂੰ ਵੀ ਗੁਆਂਢ ’ਚ ਧਾਰਮਿਕ ਅੱਤਵਾਦ ਵਧਣ ’ਤੇ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉਨ੍ਹਾਂ ’ਤੇ ਵਾਰ-ਵਾਰ ਬਰਸਾਈ ਗਈ ਸ਼ਲਾਘਾ ਤੋਂ ਉਤਸ਼ਾਹਿਤ ਹੋ ਕੇ, ਪਾਕਿਸਤਾਨੀ ਸੈਨਾ ਦੇ ਚੀਫ ਫੀਲਡ ਮਾਰਸ਼ਲ ਅਸੀਮ ਮੁਨੀਰ ਆਪਣੇ ਹੱਥਾਂ ’ਚ ਹੋਰ ਵੱਧ ਸ਼ਕਤੀਆਂ ਕੇਂਦਰਿਤ ਕਰ ਰਹੇ ਹਨ। ਮੁਨੀਰ ਸੰਵਿਧਾਨਕ ਸੋਧ ਦੇ ਮਾਧਿਅਮ ਨਾਲ ਤੇ ਅਫਗਾਨਿਸਤਾਨ ’ਚ ਤਾਲਿਬਾਨੀ ਸਰਕਾਰ ਨੂੰ ਝੁਕਾਉਣ ਲਈ ਉਨ੍ਹਾਂ ਨੂੰ ਕਠੋਰ ਬਣਾ ਰਹੇ ਹਨ।

ਖੇਤਰ ਦੇ ਦੇਸ਼ ਇਸ ਗੱਲ ਤੋਂ ਚਿੰਤਿਤ ਹਨ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਇਕ-ਦੂਜੇ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਕੋਈ ਵੀ ਵਿਚੋਲਗੀ ਸਵੀਕਾਰ ਕਰਨ ਲਈ ਤਿਆਰ ਨਹੀਂ। ਮੁਨੀਰ ਇਹ ਸਮਝਣ ’ਚ ਅਸਫਲ ਹਨ ਕਿ ਤਾੜੀਆਂ, ਸ਼ਲਾਘਾ, ਕੌਮਾਂਤਰੀ ਮੰਚਾਂ ’ਤੇ ਹਾਜ਼ਰੀ, ਕਿਸੇ ਵੀ ਤਰ੍ਹਾਂ ਉਨ੍ਹਾਂ ਦੇ ਦੇਸ਼ ’ਚ ਵਧਦੇ ਧਾਰਮਿਕ ਅੱਤਵਾਦ ਸਿਆਸੀ ਅਸਥਿਰਤਾ ਅਤੇ ਡਾਊਨਵਰਡ ਟ੍ਰੈਂਡ (ਨਿਘਾਰ) ਦੀ ਪੂਰਤੀ ਨਹੀਂ ਕਰ ਸਕਦੇ। ਪਾਕਿਸਤਾਨ ’ਚ ਨਿਰਾਸ਼ਾ ਆਪਣੀ ਸਿਖਰ ’ਤੇ ਪਹੁੰਚ ਗਈ ਹੈ। 2021 ਤੋਂ ਹੁਣ ਤੱਕ ਅਫਗਾਨ ਸ਼ਰਨਾਰਥੀਆਂ ਨੂੰ ਬਾਹਰ ਕੱਢਣ ਦੇ ਪਾਕਿਸਤਾਨ ਦੇ ਫੈਸਲੇ ਨੂੰ ਬਲੋਚ ਅੱਤਵਾਦੀਆਂ ਨੇ ਵੀ ਉਤਸ਼ਾਹਿਤ ਕੀਤਾ ਹੈ।

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਸੈਨਿਕ ਤੌਰ ’ਤੇ ਕਮਜ਼ੋਰ ਤਾਲਿਬਾਨ ਸਰਕਾਰ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਸਥਿਤੀ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਅ ਰਿਹਾ ਹੈ। ਅਤੀਤ ਦੇ ਉਲਟ, ਟੀ. ਟੀ. ਪੀ. ਹੁਣ ਇਕ ਸ਼ਕਤੀਸ਼ਾਲੀ ਅਤੇ ਹਰ ਪੱਖੋਂ ਲੈਸ ਬਿਹਤਰ ਸਮੂਹ ਹੈ ਜੋ ਅਮਰੀਕੀ ਅਤੇ ਪੱਛਮੀ ਸੋਮਿਆਂ ਵਲੋਂ ਛੱਡੇ ਗਏ ਸਟੀਕ ਹਥਿਆਰਾਂ ਦੀ ਵਰਤੋਂ ਕਰਦਾ ਹੈ, ਜਿਨ੍ਹਾਂ ’ਚ ਡਰੋਨ ਅਤੇ ਹੈਲੀਕਾਪਟਰ ਸ਼ਾਮਲ ਹਨ। ਤਾਲਿਬਾਨ ਸਰਕਾਰ ਦਾ ਅਪਮਾਨ ਕਰਨ ਦੀ ਬਜਾਏ, ਮੁਨੀਰ ਨੇ ਅਫਗਾਨਿਸਤਾਨ ’ਚ ਟੀ. ਟੀ. ਪੀ. ਨੂੰ 9 ਅਕਤੂਬਰ ਨੂੰ ਨਿਸ਼ਾਨਾ ਬਣਾਇਆ ਜੋ ਸੰਘਰਸ਼ ਨੂੰ ਭੜਕਾਉਣ ਵਰਗਾ ਸੀ। ਇਹ ਸਿਰਫ 2 ਦਿਨ ਬਾਅਦ ਹੋਇਆ ਜਦੋਂ ਪਾਕਿਸਤਾਨੀ ਫੌਜ ਨੇ ਉੱਤਰੀ ਵਜ਼ੀਰਿਸਤਾਨ ’ਤੇ ਅੱਤਵਾਦੀ ਵਿਰੋਧੀ ਮੁਹਿੰਮ ’ਚ 11 ਫੌਜੀਆਂ ਨੂੰ ਗੁਆ ਦਿੱਤਾ ਅਤੇ ਓਰਕਜ਼ਈ ’ਚ ਪਾਕਿਸਤਾਨ ਫਾਰਵਰਡ ਪੋਸਟ ’ਤੇ ਟੀ. ਟੀ. ਪੀ. ਹਮਲੇ ’ਚ ਤਿੰਨ ਹੋਰ ਫੌਜੀ ਮਾਰੇ ਗਏ।

ਉਨ੍ਹਾਂ ਨੇ ਤਾਲਿਬਾਨ ਤੋਂ ਰੱਖਿਆ ਮੰਤਰਾਲੇ ਦੇ ਢਾਂਚੇ ਨੂੰ ਏਕੀਕ੍ਰਿਤ ਕਰਨ ਅਤੇ ਖੈਬਰ ਪਖਤੂਨਖਵਾ ’ਚ ਹੋਏ ਹਮਲਿਆਂ ਨੂੰ ਰੋਕਣ ਦੀ ਮੰਗ ਕੀਤੀ। ਤਾਲਿਬਾਨ ਨੇ ਪਾਕਿਸਤਾਨ ਦੀਆਂ ਫੌਜੀ ਮੁਹਿੰਮਾਂ ’ਤੇ ਤਿੱਖੀ ਪ੍ਰਤੀਕਿਰਿਆ ਕੀਤੀ। ਅਫਗਾਨਿਸਤਾਨ ਨੇ ਜ਼ਮੀਨੀ ਅਤੇ ਹਵਾਈ ਦੋਵਾਂ ਤਰੀਕਿਆਂ ਨਾਲ ਬਦਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਪਾਕਿਸਤਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਨਾਲ ਦੋਵਾਂ ਦੇਸ਼ਾਂ ਦਾ ਮਾਹੌਲ ਹੋਰ ਵਿਗੜ ਗਿਆ। ਤੁਰਕੀ ਵਲੋਂ ਵਿਚੋਲਗੀ ਦੀਆਂ ਦੋ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਦੋਵੇਂ ਸਹਿਯੋਗੀ ਦੇਸ਼ ਦੋਹਾ ’ਚ 19 ਅਕਤੂਬਰ ਨੂੰ ਮਿਲੇ ਪਰ ਦੋ ਦੌਰ ਦੀ ਗੱਲਬਾਤ ਦੇ ਬਾਅਦ ਵੀ ਕੋਈ ਤਰੱਕੀ ਨਹੀਂ ਹੋ ਸਕੀ। ਡਿਊਰੰਡ ਲਾਈਨ ਨੂੰ ਜਾਇਜ਼ ਠਹਿਰਾਉਣ ਦੇ ਉਦੇਸ਼ ਨਾਲ ਪਾਕਿਸਤਾਨ ਇਸ ‘ਬਾਰਡਰ ਮੈਨੇਜਮੈਂਟ ਤੰਤਰ’ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਫਗਾਨ ਸਰਕਾਰ ਤਿਆਰ ਨਹੀਂ ਸੀ।

ਇਹ ਉਹ ਪ੍ਰਮੁੱਖ ਮੰਗਾਂ ਹਨ ਜਿਨ੍ਹਾਂ ’ਤੇ ਡਿਊਰੰਡ ਲਾਈਨ ਨੂੰ ਜਾਇਜ਼ ਠਹਿਰਾਉਣ ਦੇ ਉਦੇਸ਼ ਨਾਲ ਅਫਗਾਨਿਸਤਾਨ ਅੜਿਆ ਹੋਇਆ ਹੈ, ਜਿਸ ਨੂੰ ਕਤਰ ਸਰਕਾਰ ਵੀ ਪਾਕਿਸਤਾਨ ਨੂੰ ਮਨਾਉਣ ਦੇ ਲਈ ਮਜਬੂਰ ਨਹੀਂ ਕਰ ਸਕੀ। ਟੀ. ਟੀ. ਪੀ. ਲੀਡਰਸ਼ਿਪ ਆਪਣੀ ਵਿਚਾਰਧਾਰਾ ਨੂੰ ਤਾਲਿਬਾਨ ਨਾਲ ਜੋੜਦੀ ਹੈ ਜਦਕਿ ਪਾਕਿਸਤਾਨੀ ਸਰਕਾਰ ਕਹਿੰਦੀ ਹੈ ਕਿ ਟੀ. ਟੀ. ਪੀ. ਅਫਗਾਨਿਸਤਾਨ ’ਚ ਅਸਥਿਰਤਾ, ਪ੍ਰੇਸ਼ਾਨ ਕਰਨ ਵਾਲੇ ਅਫਗਾਨ ਸ਼ਰਨਾਰਥੀਆਂ ਅਤੇ ਅਮਰੀਕੀ ਨਿਗਰਾਨੀ ਡਰੋਨ ਲਈ ਆਪਣੀ ਭੂਮੀ ਦੀ ਵਰਤੋਂ ਕਰਵਾਉਣ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਉਂਦੀ ਹੈ।

ਇਸੇ ਦੌਰਾਨ, ਤਾਲਿਬਾਨ ਸਰਕਾਰ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਪਾਕਟਿਕਾ, ਖੋਸਤ ਅਤੇ ਕੁਨਾਰ ’ਚ ਬੰਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ। 24 ਨਵੰਬਰ ਦੀ ਰਾਤ ਨੂੰ ਜਿੱਥੇ 27 ਸ਼ੱਕੀ ਟੀ. ਟੀ. ਪੀ. ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਕੁਝ ਹੀ ਦੇਰ ਬਾਅਦ ਟੀ. ਟੀ. ਪੀ. ਨੇ ਪਿਸ਼ਾਵਰ ’ਚ ਫੈਡਰਲ ਕਾਊਂਸਲਰ ਮੁੱਖ ਦਫਤਰ ’ਤੇ ਆਤਮਘਾਤੀ ਹਮਲਾ ਕੀਤਾ। ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਕਿ ਇਨ੍ਹਾਂ ਮੌਤਾਂ ਨੇ ਤਾਲਿਬਾਨ ਤੱਤਾਂ ਦੀ ‘ਸਹਿਮਤੀ’ ਨੂੰ ਉਜਾਗਰ ਕੀਤਾ।

ਇਹ ਸਿਰਫ ਤਾਲਿਬਾਨ ਸਰਕਾਰ ਨਹੀਂ ਹੈ ਸਗੋਂ ਭਾਰਤ ਨੇ ਵੀ ਆਪਣੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਈਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਦੀ ਦੱਖਣੀ ਸਰਹੱਦ (ਬਲੋਚਿਸਤਾਨ ਨਾਲ ਲੱਗਦੀ) ਵੀ ਖਤਰੇ ’ਚ ਹੈ ਕਿਉਂਕਿ ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਧਾਰਮਿਕ ਅੱਤਵਾਦ ਦੋਵਾਂ ਲਈ ਚੁਣੌਤੀ ਬਣ ਸਕਦਾ ਹੈ। ਮੂਲ ਤੌਰ ’ਤੇ ਜੋ ਕੁਝ ਵੀ ਫੌਜ ਕਰ ਰਹੀ ਹੈ, ਉਹ ਸਿਰਫ ਇਹ ਲੁਕਾਉਣ ਲਈ ਕਿ ਟੀ. ਟੀ. ਪੀ. 2007 ’ਚ ਹੋਂਦ ’ਚ ਆਈ ਸੀ, ਬਹੁਤ ਪਹਿਲਾਂ ਜਦੋਂ 2021 ’ਚ ਤਾਲਿਬਾਨ ਅਫਗਾਨਿਸਤਾਨ ’ਚ ਸੱਤਾ ’ਚ ਆਇਆ ਸੀ। ਅਸਲ ’ਚ ਟੀ. ਟੀ. ਪੀ. ਦਾ ਸੰਵਿਧਾਨ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਵਲੋਂ ‘ਅੱਤਵਾਦ ਦੇ ਵਿਰੁੱਧ ਯੁੱਧ’ ’ਚ ਅਮਰੀਕਾ ਦੇ ਨਾਲ ਸਹਿਯੋਗ ਕਰਨ ਦੇ ਬਾਅਦ ਸਾਹਮਣੇ ਆਇਆ ਸੀ।

ਦੂਜੇ ਪਾਸੇ, ਤਾਲਿਬਾਨ ਨੇ ਪਾਕਿਸਤਾਨ ’ਤੇ ਅਫਗਾਨਿਸਤਾਨ ’ਚ ਅਸਥਿਰਤਾ ਦਾ ਮੂਲ ਕਾਰਨ ਹੋਣ ਦਾ ਦੋਸ਼ ਲਗਾਇਆ ਕਿ ਪਾਕਿ ਨੇ ਅਫਗਾਨ ਸ਼ਰਨਾਰਥੀਆਂ ਨੂੰ ਪ੍ਰੇਸ਼ਾਨ ਕੀਤਾ, ਆਪਣੇ ਖੇਤਰ ਨੂੰ ਅਮਰੀਕੀ ਨਿਗਰਾਨੀ ਮੁਹਿੰਮਾਂ ਲਈ ਵਰਤਣ ਦੀ ਇਜਾਜ਼ਤ ਦਿੱਤੀ ਅਤੇ ਖੁਰਾਸਾਨ ਪ੍ਰਾਂਤਾਂ ਨੂੰ ਸਰਪ੍ਰਸਤੀ ਦਿੱਤੀ। ਸਿਰਫ ਕਾਬੁਲ ਦੀ ਤਾਲਿਬਾਨ ਸਰਕਾਰ ਹੀ ਨਹੀਂ, ਪਾਕਿਸਤਾਨੀ ਫੌਜ ਵੀ ਬਲੋਚ ਵੱਖਵਾਦੀਆਂ ਅਤੇ ਟੀ. ਟੀ. ਪੀ. ਤੋਂ ਹੋਣ ਵਾਲੇ ਅੱਤਵਾਦ ਲਈ ਭਾਰਤ ’ਤੇ ਹਮਲਾਵਰੀ ਢੰਗ ਨਾਲ ਦੋਸ਼ ਲਗਾਉਂਦੀ ਹੈ। ਬਿਨਾਂ ਕੋਈ ਸਬੂਤ ਪੇਸ਼ ਕੀਤੇ, ਪਾਕਿਸਤਾਨੀ ਫੌਜ ਦੋਸ਼ ਲਗਾਉਂਦੀ ਹੈ ਕਿ ਤਾਲਿਬਾਨ ਸਰਕਾਰ ਅਤੇ ਭਾਰਤ, ਪਾਕਿਸਤਾਨ ’ਚ ਅੱਤਵਾਦੀ ਹਮਲਿਆਂ ਨੂੰ ਸਮਰਥਨ ਦੇਣ ’ਚ ਮਿਲੇ ਹੋਏ ਹਨ। ਜੇਕਰ ਕੌਮਾਂਤਰੀ ਦਖਲਅੰਦਾਜ਼ੀ ਨਹੀਂ ਹੋਈ ਤਾਂ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਲੜਾਈ ਕਦੇ ਵੀ ਭੜਕ ਸਕਦੀ ਹੈ। ਦੋਵਾਂ ਦੇਸ਼ਾਂ ਦੇ ਸਾਹਮਣੇ ਲੋਕਤੰਤਰ, ਕਾਨੂੰਨ ਦੇ ਸ਼ਾਸਨ, ਮੀਡੀਆ ਦੀ ਆਜ਼ਾਦੀ ਅਤੇ ਪ੍ਰਤੀਨਿਧੀ ਸਰਕਾਰਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਹਨ।

ਜੇਕਰ ਗੁਆਂਢ ’ਚ ਧਾਰਮਿਕ ਅੱਤਵਾਦ ਵਧਦਾ ਹੈ ਤਾਂ ਭਾਰਤ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਕਿਸਤਾਨ ਦਾ ਕੋਈ ਪੁਨਰਜਨਮ ਨਹੀਂ ਹੋਇਆ ਹੈ। ਪਰ ਅਸੀਮ ਮੁਨੀਰ ਆਪਣੇ ਦੇਸ਼ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁਣਗੇ ਕਿ ਮਈ ’ਚ ਭਾਰਤ ਦੇ ‘ਆਪ੍ਰੇਸ਼ਨ ਸਿੰਧੂਰ’ ਦੇ ਜਵਾਬ ’ਚ ਪਾਕਿਸਤਾਨ ਫੌਜ ਵਲੋਂ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਬੁਨਯਾਨ ਉਨ ਮਾਰਸੋਰਸ’ ਤੋਂ ਬਾਅਦ ਪਾਕਿਸਤਾਨ ਦਾ ਇਕ ਨਵਾਂ ‘ਮਜ਼ਬੂਤ ਦੇਸ਼’ ਜਨਮ ਲੈ ਚੁੱਕਾ ਹੈ।

ਅਵਿਨਾਸ਼ ਮੋਹਨਨੇ


author

DIsha

Content Editor

Related News