ਕੀ ਹੋਰਮੁਜ਼ ਵਿਵਾਦ ਡਾਲਰ-ਯੂਆਨ ਯੁੱਧ ’ਚ ਤਬਦੀਲ ਹੋ ਸਕਦਾ ਹੈ?
Thursday, Mar 26, 2026 - 08:16 PM (IST)
ਪਿਛਲੇ ਹਫ਼ਤੇ ਈਰਾਨ ਵੱਲੋਂ ਹੋਰਮੁਜ਼ ਜਲਡਮਰੂਮੱਧ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਬਾਰੇ ਰਿਪੋਰਟਾਂ ਸਾਹਮਣੇ ਆਈਆਂ, ਜਿਨ੍ਹਾਂ ’ਚ ਭਾਰਤ ਜਾਣ ਵਾਲੇ ਐੱਲ. ਪੀ. ਜੀ. ਵਾਹਕ ਵੀ ਸ਼ਾਮਲ ਸਨ। ਇਨ੍ਹਾਂ ’ਚੋਂ ਇਕ ਸਮੂਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ, ਈਰਾਨੀ ਕੱਚੇ ਤੇਲ ਦੀ ਬਰਾਮਦ ਕਰਨ ਵਾਲੇ ਜਹਾਜ਼। ਡੇਟਾ ਐਨਾਲਿਟਿਕਸ ਫਰਮ ‘ਕੇਪਲਰ’ ਦੇ ਅਨੁਮਾਨ ਅਨੁਸਾਰ, ਅਮਰੀਕਾ ਅਤੇ ਇਜ਼ਰਾਈਲ ਦੇ ਨਾਲ ਦੁਸ਼ਮਣੀ ਦੇ ਬਾਵਜੂਦ ਮਾਰਚ ’ਚ ਈਰਾਨ ਦੇ ਤੇਲ ਸ਼ਿਪਮੈਂਟ ਨੇ ਔਸਤਨ 1.3-1.4 ਮਿਲੀਅਨ ਬੈਰਲ ਫੀਸਦੀ ਦਿਨ ਦੀ ਗਤੀ ਬਣਾਈ ਰੱਖੀ। ਰਿਪੋਰਟ ਅਨੁਸਾਰ ਇਸ ਦਾ ਜ਼ਿਆਦਾਤਰ ਹਿੱਸਾ ਚੀਨ ਲਈ ਸੀ, ਜਿਸ ਨੂੰ ਛੋਟੇ ਰਿਫਾਈਨਰ ਚੀਨੀ ਯੂਆਨ ’ਚ ਭੁਗਤਾਨ ਕਰ ਕੇ ਖ਼ਰੀਦ ਰਹੇ ਸਨ। ਇਸ ਦੇ ਉਲਟ, ਖਾੜੀ ਦੇਸ਼, ਜੋ ਦੁਨੀਆ ਦੀ ਸਭ ਤੋਂ ਕੀਮਤੀ ਵਪਾਰਕ ਵਸਤੂ ਨੂੰ ਡਾਲਰ ’ਚ ਵੇਚਦੇ ਹਨ, ਨੇ ਆਪਣੇ ਤੇਲ ਨੂੰ ਫਸਿਆ ਹੋਇਆ ਪਾਇਆ ਹੈ।
ਦਹਾਕਿਆਂ ਤੋਂ, ‘ਮੁਦਰਾ ਯੁੱਧ’ ਦਾ ਅਰਥ ਵਪਾਰਕ ਲਾਭ ਲਈ ਬਰਾਮਦ ਨੂੰ ਸਸਤਾ ਕਰਨ ਵਾਸਤੇ ਆਪਸੀ ਮੁੱਲ-ਘਟਾਉਣ ਦੀ ਖੇਡ ਰਹੀ ਹੈ। ਕੀ ਹੋਰਮੁਜ਼ ਇਕ ਅਜਿਹਾ ਕੇਂਦਰ ਬਿੰਦੂ ਹੈ ਜੋ ਇਕ ਨਵੇਂ ਪ੍ਰਕਾਰ ਦੇ ਪੈਟਰੋ-ਮੁਦਰਾ ਯੁੱਧ ਨੂੰ ਜਨਮ ਦੇ ਸਕਦਾ ਹੈ? ਦੁਨੀਆ ਦੇ ਪ੍ਰਮੁੱਖ ਬਰਾਮਦਕਾਰ ਦੇ ਰੂਪ ’ਚ, ਈਰਾਨ ਨੇ ਆਪਣੇ ਲੱਗਭਗ ਅੱਧੇ ਵਪਾਰ ਨੂੰ ਯੂਆਨ ’ਚ ਤਬਦੀਲ ਕਰ ਦਿੱਤਾ ਹੈ। ਦੁਨੀਆ ਦੇ ਸਭ ਤੋਂ ਸਸਤੇ ਤਰੀਕੇ ਨਾਲ ਕੱਢੇ ਜਾਣ ਵਾਲੇ ਤੇਲ ਦੇ ਰੱਖਿਅਕ ਵਜੋਂ, ਇਸਲਾਮੀ ਗਣਰਾਜ ਨੇ ਪਿਛਲੇ ਹਫ਼ਤੇ ਖਾੜੀ ਖੇਤਰ ’ਚ ਤੇਲ ਅਤੇ ਗੈਸ ਸਹੂਲਤਾਂ ’ਤੇ ਹੋਏ ਹਮਲਿਆਂ ਤੋਂ ਬਾਅਦ ਖੇਤਰੀ ਰਾਜਸ਼ਾਹੀਆਂ ਦੇ ਅਮਰੀਕੀ ਗੱਠਜੋੜ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਅਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।
ਡਾਲਰ ’ਚ ਤੇਲ ਦਾ ਵਪਾਰ ਲੰਬੇ ਸਮੇਂ ਤੋਂ ਡਾਲਰ ਦੀ ਗਲੋਬਲ ਤਰਲਤਾ ਨੂੰ ਸਥਿਰ ਰੱਖਣ ’ਚ ਸਹਾਇਕ ਰਿਹਾ ਹੈ, ਇੱਥੋਂ ਤੱਕ ਕਿ ਅਮਰੀਕਾ ਵੱਲੋਂ ਸੋਨੇ ਦੇ ਬਦਲੇ ਡਾਲਰ ਦਾ ਭੁਗਤਾਨ ਬੰਦ ਕਰਨ ਤੋਂ ਬਾਅਦ ਵੀ। ਈਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ, ਕੱਚੇ ਤੇਲ, ਗੈਸ ਅਤੇ ਹੋਰ ਦਰਾਮਦਕਾਰਾਂ ਲਈ ਕੀਮਤਾਂ ਵਧਣ ਕਾਰਨ ਡਾਲਰ ਦੀ ਮੰਗ ’ਚ ਉਛਾਲ ਆਇਆ ਹੈ, ਜਿਸ ਨਾਲ ਡਾਲਰ ਦੀ ਕੀਮਤ ’ਚ ਟੈਰਿਫ ਕਾਰਨ ਆਈ ਗਿਰਾਵਟ ਤੋਂ ਉਭਰਨ ’ਚ ਮਦਦ ਮਿਲੀ ਹੈ। ਵਪਾਰਕ ਭੁਗਤਾਨਾਂ ’ਤੇ ਇਸ ਦਾ ਦਬਦਬਾ ਰਿਜ਼ਰਵ ਕਰੰਸੀ ਦੇ ਗਲੋਬਲ ਨਿਰਧਾਰਕ ਵਜੋਂ ਅਮਰੀਕਾ ਦੀ ਭੂਮਿਕਾ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਸ਼ਾਇਦ ਅਮਰੀਕੀ ਉਦਯੋਗਿਕ ਮੁਕਾਬਲੇਬਾਜ਼ੀ ਲਈ ਡਾਲਰ ਦੀ ਮਜ਼ਬੂਤੀ ਘੱਟ ਹੋਈ ਹੋਵੇ, ਪਰ ਇਹ ਅਮਰੀਕਾ ਨੂੰ ਇਕ ਵਿਸ਼ੇਸ਼ ਅਧਿਕਾਰ ਵੀ ਪ੍ਰਦਾਨ ਕਰਦਾ ਹੈ। ਇਹ ਆਪਣੇ ਰਾਜਕੋਸ਼ੀ ਘਾਟੇ ਨੂੰ ਵਧਾ ਸਕਦਾ ਹੈ ਅਤੇ ਆਸਾਨੀ ਨਾਲ ਕਰਜ਼ੇ ਦਾ ਢੇਰ ਲਗਾ ਸਕਦਾ ਹੈ, ਕਿਉਂਕਿ ਇਸ ਨੂੰ ਦੂਜੇ ਦੇਸ਼ਾਂ ਤੋਂ ਸਸਤੇ ’ਚ ਉਧਾਰ ਲੈਣ ਦੀ ਸਹੂਲਤ ਮਿਲਦੀ ਹੈ।
ਜੋ ਦੇਸ਼ ਇਸ ਦੇ ਬਾਂਡ ਖ਼ਰੀਦਦੇ ਹਨ ਜਾਂ ਹੋਰ ਤਰੀਕਿਆਂ ਨਾਲ ਇਸ ’ਚ ਪੂੰਜੀ ਦੀ ਬਰਾਮਦ ਕਰਦੇ ਹਨ। ਇਸ ਨਾਲ ਇਕ ਮਹੱਤਵਪੂਰਨ ਆਰਥਿਕ ਲਾਭ ਮਿਲਦਾ ਹੈ - ਪੂੰਜੀ ਦੀ ਘੱਟ ਲਾਗਤ। ਫਿਰ ਵੀ, ਇਜ਼ਰਾਈਲ ਦੇ ਨਾਲ ਈਰਾਨ ’ਤੇ ਇਸ ਦੇ ਸਾਂਝੇ ਹਮਲੇ ਨੇ ਮਹਿੰਗਾਈ ਦੇ ਵਧਦੇ ਖ਼ਤਰੇ ਕਾਰਨ ਇਸ ਦੇ ਬਾਂਡ ਯੀਲਡ ਨੂੰ ਵਧਾ ਦਿੱਤਾ ਹੈ। ਟੈਰਿਫ ਲਗਾਉਣ ਵਾਲੇ ਵ੍ਹਾਈਟ ਹਾਊਸ ਨੇ ਆਪਣੀ ਡਾਲਰ ਨੀਤੀ ’ਤੇ ਮਿਲੇ-ਜੁਲੇ ਸੰਕੇਤ ਦਿੱਤੇ ਹਨ ਪਰ ਹੋਰਮੁਜ਼ ਜਲਡਮਰੂਮੱਧ ਨੂੰ ਖੋਲ੍ਹਣ ਲਈ ਈਰਾਨ ਨੂੰ ਦਿੱਤਾ ਗਿਆ ਇਸ ਦਾ ਅਲਟੀਮੇਟਮ ਤੇਲ ਸਬੰਧੀ ਰਣਨੀਤੀ ਦਾ ਹਿੱਸਾ ਹੈ, ਜਿਵੇਂ ਈਰਾਨ ਦੇ ਖਾਰਗ ਐਕਸਪੋਰਟ ਟਰਮੀਨਲ ’ਤੇ ਇਸ ਦੀ ਨਜ਼ਰ। ਜੇਕਰ ਚੀਨ ਚੁੱਪਚਾਪ ਹੋਰਮੁਜ਼ ਲਈ ਲੰਬੀ ਲੜਾਈ ਦੇ ਨਤੀਜੇ ’ਚ ਹਿੱਸੇਦਾਰੀ ਚਾਹੁੰਦਾ ਹੈ, ਤਾਂ ਸੰਭਵ ਹੈ ਕਿ ਇਸ ਦੇ ਬਦਲੇ ’ਚ ਕੱਚੇ ਤੇਲ ਦੇ ਬਿੱਲ ਨੂੰ ਯੂਆਨ ਦੇ ਪੱਖ ’ਚ ਤਬਦੀਲ ਕਰਨਾ ਸ਼ਾਮਲ ਹੈ। ਨਿਸ਼ਚਿਤ ਤੌਰ ’ਤੇ ਅਜੇ ਤੱਕ ਮੁਦਰਾ ਯੁੱਧ ਛਿੜਿਆ ਨਹੀਂ ਹੈ ਪਰ ਇਸ ਦਾ ਖ਼ਤਰਾ ਹੁਣ ਮਾਮੂਲੀ ਨਹੀਂ ਹੈ।
ਇਸ ਯੁੱਧ ਦਾ ਭਾਰਤੀ ਰੁਪਏ ’ਤੇ ਕੀ ਪ੍ਰਭਾਵ ਪਵੇਗਾ? ਬਦਕਿਸਮਤੀ ਨਾਲ, ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪੂੰਜੀ ਪ੍ਰਵਾਹ ’ਚ ਕਮੀ ਕਾਰਨ ਵਪਾਰਕ ਘਾਟਾ ਵਧਣ ਦਾ ਖ਼ਦਸ਼ਾ ਹੈ, ਅਜਿਹੇ ’ਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਸੰਕਟਮੋਚਕ ਭੂਮਿਕਾ ’ਤੇ ਧਿਆਨ ਕੇਂਦਰਿਤ ਹੋ ਰਿਹਾ ਹੈ। ਡਾਲਰ ਦੀ ਵਿਕਰੀ ਨਾਲ ਰੁਪਏ ਦੀ ਤਰਲਤਾ ਵੀ ਘੱਟ ਹੋ ਰਹੀ ਹੈ, ਇਸ ਲਈ ਇਸ ਕਮੀ ਨੂੰ ਦੂਰ ਕਰਨ ਲਈ ਆਰ.ਬੀ.ਆਈ. ਨੂੰ ਖੁੱਲ੍ਹੇ ਬਾਜ਼ਾਰ ’ਚ ਬਾਂਡ ਦੀ ਖ਼ਰੀਦ ਵਧਾਉਣੀ ਹੋਵੇਗੀ। ਹਾਲਾਂਕਿ, ਇਸ ਪ੍ਰਕਿਰਿਆ ਦੀ ਵੀ ਇਕ ਸੀਮਾ ਹੈ, ਜਿਸ ਦਾ ਅਰਥ ਹੈ ਕਿ ਵਿਆਜ ਦਰਾਂ ਨੂੰ ਵਧਣ ਤੋਂ ਰੋਕਣ ਲਈ ਰੁਪਏ ਨੂੰ ਹੋਰ ਕਮਜ਼ੋਰ ਹੋਣਾ ਪੈ ਸਕਦਾ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ, ਰੁਪਏ ’ਚ ਗਿਰਾਵਟ ਨਾਲ ਬਰਾਮਦ ਨੂੰ ਉਤਸ਼ਾਹ ਦੇਣ ਦੀ ਤੁਲਨਾ ’ਚ ਮਹਿੰਗਾਈ ਵਧਣ ਦੀ ਸੰਭਾਵਨਾ ਜ਼ਿਆਦਾ ਹੈ, ਇਸ ਲਈ ਆਰ. ਬੀ. ਆਈ. ਨੂੰ ਆਪਣੇ ਕਾਰਜਾਂ ਨੂੰ ਸਮਝਦਾਰੀ ਨਾਲ ਐਡਜਸਟ ਕਰਨਾ ਚਾਹੀਦਾ ਹੈ।
ਕਿਉਂਕਿ ਵਟਾਂਦਰਾ ਦਰਾਂ ਅਤੇ ਉਧਾਰ ਦੇਣ ਦੇ ਵਿਚਾਲੇ ਆਰ. ਬੀ. ਆਈ. ਦਾ ਇਕ ਹੋਰ ਮੁੱਖ ਸੰਤੁਲਨ ਰੁਪਏ ਦੀ ਅੰਸ਼ਕ ਪਰਿਵਰਤਨਸ਼ੀਲਤਾ ਤੋਂ ਪੈਦਾ ਹੁੰਦਾ ਹੈ, ਇਸ ਲਈ ਕੁਝ ਪੂੰਜੀ ਦੇ ਬਾਹਰ ਜਾਣ ’ਤੇ ਸਖ਼ਤ ਪਾਬੰਦੀਆਂ ਲਗਾਉਣ ਨਾਲ ਉਸ ਦਾ ਕੰਮ ਆਸਾਨ ਹੋ ਸਕਦਾ ਹੈ। ਪਰ ਇਸ ਨਾਲ ਇਕ ਵਿਆਪਕ ਸੰਕਟ ਦਾ ਸੰਕੇਤ ਮਿਲੇਗਾ ਅਤੇ ਇਸ ਨੂੰ ਸਹੀ ਠਹਿਰਾਉਣ ਲਈ ਪੂੰਜੀ ਪ੍ਰਵਾਹ ’ਚ ਭਾਰੀ ਕਮੀ ਦੀ ਲੋੜ ਹੋਵੇਗੀ। ਭਾਰਤੀ ਅਰਥਵਿਵਸਥਾ ਲਈ ਇਕ ਢੁੱਕਵੀਂ ਮੁਦਰਾ ਨੀਤੀ ਲਈ, ਮੌਜੂਦਾ ਸਥਿਤੀ ਦਾ ਸ਼ਾਂਤ ਹੋਣਾ ਜ਼ਰੂਰੀ ਹੈ। ਮੌਜੂਦਾ ਰੁਝਾਨਾਂ ਨੂੰ ਦੇਖਦੇ ਹੋਏ, ਡਾਲਰ-ਯੂਆਨ ਦੇ ਵਿਚਾਲੇ ਟਕਰਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੇਂਦਰੀ ਬੈਂਕਾਂ ਨੂੰ ਇਸ ਦੇ ਅਨੁਸਾਰ ਆਪਣੇ ਦ੍ਰਿਸ਼ ਵਿਸ਼ਲੇਸ਼ਣ ’ਚ ਵਿਭਿੰਨਤਾ ਲਿਆਉਣ ਦੀ ਲੋੜ ਹੋ ਸਕਦੀ ਹੈ। ਭੂ-ਰਾਜਨੀਤਿਕ ਉਥਲ-ਪੁਥਲ ਨੇ ‘ਬਲੈਕ ਸਵਾਨ’ ਵਰਗੀਆਂ ਘਟਨਾਵਾਂ ਨੂੰ ਵੀ ਧੁੰਦਲਾ ਬਣਾ ਦਿੱਤਾ ਹੋਵੇਗਾ।
