ਖਾਣ ਦੀਆਂ ਵਸਤੂਆਂ ’ਚ ਪਿਸ਼ਾਬ ਅਤੇ ਥੁੱਕ ਆਦਿ ਮਿਲਾ ਰਹੇ ਹਨ ‘ਮਾਨਸਿਕ ਰੋਗੀ’

Friday, Oct 18, 2024 - 02:04 AM (IST)

ਹਾਲਾਂਕਿ ਭੋਜਨ ਦੀ ਸ਼ੁੱਧਤਾ ਬਹੁਤ ਜ਼ਰੂਰੀ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ’ਚ ਖਾਣ-ਪੀਣ ਦੀਆਂ ਵਸਤੂਆਂ ਨੂੰ ਅਸ਼ੁੱਧ ਕਰਕੇ ਲੋਕਾਂ ਨੂੰ ਖੁਆਉਣ ਦਾ ਖਤਰਨਾਕ ਰੁਝਾਨ ਚੱਲ ਪਿਆ ਹੈ ਜਿਸ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* 15 ਜੂਨ ਨੂੰ ਨੋਇਡਾ (ਉੱਤਰ ਪ੍ਰਦੇਸ਼) ’ਚ 2 ਰੇਹੜੀ ਵਾਲਿਆਂ ‘ਜਮਸ਼ੇਦ’ ਅਤੇ ‘ਆਲਮ’ ਨੂੰ ਗੰਨੇ ਦੇ ਰਸ ’ਚ ਪਿਸ਼ਾਬ ਮਿਲਾ ਕੇ ਲੋਕਾਂ ਨੂੰ ਪਿਆਉਂਦੇ ਹੋਏ ਫੜਿਆ ਗਿਆ।

* 12 ਸਤੰਬਰ ਨੂੰ ਸਹਾਰਨਪੁਰ (ਉੱਤਰ ਪ੍ਰਦੇਸ਼) ਦੇ ‘ਛੁਟਮੁਲਪੁਰ’ ਸਥਿਤ ਇਕ ਢਾਬੇ ’ਚ ਥੁੱਕ ਲਾ ਕੇ ਰੋਟੀਆਂ ਬਣਾਉਣ ਦਾ ਵੀਡੀਓ ਵਾਇਰਲ ਹੋਇਆ।

* 14 ਸਤੰਬਰ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ’ਚ ਫਲਾਂ ਦੇ ਜੂਸ ’ਚ ਪਿਸ਼ਾਬ ਮਿਲਾ ਕੇ ਗਾਹਕਾਂ ਨੂੰ ਪਿਆਉਣ ਦੇ ਦੋਸ਼ ਚ ‘ਆਮਿਰ’ ਨਾਂ ਦੇ ਇਕ ਜੂਸ ਵਿਕਰੇਤਾ ਨੂੰ ਉਸ ਦੇ ਸਾਥੀ ਨਾਲ ਗ੍ਰਿਫਤਾਰ ਕਰ ਕੇ ਉਸ ਦੀ ਰੇਹੜੀ ਤੋਂ ਲਗਭਗ ਇਕ ਲਿਟਰ ਪਿਸ਼ਾਬ ਨਾਲ ਭਰੀ ਪਲਾਸਟਿਕ ਦੀ ਕੈਨੀ ਬਰਾਮਦ ਕੀਤੀ ਗਈ।

* 14 ਅਕਤੂਬਰ ਨੂੰ ਗੜਵਾ (ਝਾਰਖੰਡ) ਦੇ ‘ਮੰਝੀਆਂਵਾ’ ਵਿਚ ਪੈਰਾਂ ਨਾਲ ਆਟਾ ਗੁੰਨ੍ਹ ਕੇ ਬਣਾਏ ਗੋਲ ਗੱਪੇ ਵੇਚਣ ਵਾਲੇ 2 ਕਾਰੋਬਾਰੀਆਂ ਨੂੰ ਫੜਿਆ ਗਿਆ।

* ਅਤੇ ਹੁਣ 15 ਅਕਤੂਬਰ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ’ਚ ਇਕ ਬਿਲਡਰ ਦੇ ਘਰ ’ਚੋਂ 8 ਸਾਲ ਤੋਂ ਕੰਮ ਕਰ ਰਹੀ ਰੀਨਾ ਨਾਂ ਦੀ ਘਰੇਲੂ ਨੌਕਰਾਣੀ ਨੂੰ ਆਪਣੇ ਪਿਸ਼ਾਬ ਨਾਲ ਗੁੰਨ੍ਹੇ ਹੋਏ ਆਟੇ ਦੀਆਂ ਰੋਟੀਆਂ ਬਣਾ ਕੇ ਆਪਣੇ ਮਾਲਕ ਦੇ ਪੂਰੇ ਪਰਿਵਾਰ ਨੂੰ ਖੁਆਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ।

ਉਕਤ ਬਿਲਡਰ ਦਾ ਪਰਿਵਾਰ ਕੁਝ ਮਹੀਨਿਆਂ ਤੋਂ ਪੇਟ ਅਤੇ ਲੀਵਰ ਦੀਆਂ ਬੀਮਾਰੀਆਂ ਨਾਲ ਜੂਝ ਰਿਹਾ ਸੀ। ਇਨਫੈਕਸ਼ਨ ਜ਼ਿਆਦਾ ਵਧ ਜਾਣ ’ਤੇ ਕਿਸੇ ਨੇ ਸਲਾਹ ਦਿੱਤੀ ਕਿ ਉਨ੍ਹਾਂ ਦੇ ਭੋਜਨ ’ਚ ਕੋਈ ਗੜਬੜ ਹੋ ਸਕਦੀ ਹੈ। ਇਸ ’ਤੇ ਉਨ੍ਹਾਂ ਨੇ ਪੂਰੀ ਰਸੋਈ ’ਚ ਚੁੱਪ-ਚੁਪੀਤੇ ਸੀ.ਸੀ.ਟੀ.ਵੀ. ਕੈਮਰੇ ਲਗਵਾ ਦਿੱਤੇ ਤਾਂ ਨੌਕਰਾਣੀ ਦੀ ਘਿਨਾਉਣੀ ਕਰਤੂਤ ਦਾ ਖੁਲਾਸਾ ਹੋਣ ’ਤੇ ਪੂਰਾ ਪਰਿਵਾਰ ਸਦਮੇ ’ਚ ਆ ਗਿਆ।

ਇਹ ਤਾਂ ਚੰਦ ਮਿਸਾਲਾਂ ਮਾਤਰ ਹਨ ਜੋ ਫੜੇ ਗਏ ਹਨ, ਇਸ ਤੋਂ ਇਲਾਵਾ ਵੀ ਹੋਰ ਪਤਾ ਨਹੀਂ ਕਿੰਨੇ ਲੋਕ ਅਜਿਹਾ ਕਰ ਰਹੇ ਹੋਣਗੇ। ਯਕੀਨਨ ਹੀ ਅਜਿਹ ਕਰਨ ਵਾਲੇ ਸਿਰਫਿਰੇ ਲੋਕ ਮਨੋਵਿਕਾਰਾਂ ਦੇ ਸ਼ਿਕਾਰ ਹਨ।

ਅਜਿਹੀਆਂ ਘਟਨਾਵਾਂ ਨਾਲ ਘਰਾਂ ’ਚ ਕੰਮ ਕਰ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਨੌਕਰਾਂ ਦੀ ਭਰੋਸੇਯੋਗਤਾ ਨੂੰ ਝਟਕਾ ਲੱਗਾ ਹੈ। ਜਿਥੇ ਪਹਿਲਾਂ ਹਾਦਸਿਆਂ ਅਤੇ ਜੁਰਮਾਂ ਦਾ ਪਤਾ ਲਾਉਣ ਲਈ ਸੜਕਾਂ-ਬਾਜ਼ਾਰਾਂ ਆਦਿ ’ਚ ਹੀ ਕੈਮਰੇ ਲਾਏ ਜਾਂਦੇ ਸਨ, ਉਥੇ ਹੀ ਹੁਣ ਰਸੋਈ ਘਰਾਂ ’ਚ ਵੀ ਕੈਮਰੇ ਲਗਾਉਣ ਦੀ ਨੌਬਤ ਆ ਗਈ ਹੈ।

–ਵਿਜੇ ਕੁਮਾਰ


Harpreet SIngh

Content Editor

Related News