ਚੱਲਦੀਆਂ ਬੱਸਾਂ ਅਤੇ ਸਕੂਲ ਵੈਨਾਂ ’ਚ ਹੋ ਰਿਹਾ ਔਰਤਾਂ ਅਤੇ ਬੱਚੀਆਂ ਦਾ ਜਿਨਸੀ ਸ਼ੋਸ਼
Saturday, Oct 05, 2024 - 03:10 AM (IST)
ਦੇਸ਼ ’ਚ ਚੱਲ ਰਹੀ ਜਬਰ-ਜ਼ਨਾਹਾਂ ਦੀ ਹਨੇਰੀ ’ਚ ਬੱਸਾਂ ’ਚ ਸਫਰ ਕਰਨ ਵਾਲੀਆਂ ਔਰਤਾਂ ਅਤੇ ਪੜ੍ਹਨ ਲਈ ਸਕੂਲ ਵੈਨਾਂ ’ਚ ਸਕੂਲ ਜਾਣ ਵਾਲੀਆਂ ਬੱਚੀਆਂ ਤਕ ਹੁਣ ਸੁਰੱਖਿਅਤ ਨਹੀਂ ਹਨ, ਜਿਨ੍ਹਾਂ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 16 ਜੂਨ ਨੂੰ ਕੋਝੀਕੋਡ (ਕੇਰਲ) ’ਚ ‘ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ’ ਦੀ ਬੱਸ ’ਚ ਇਕ ਵਿਅਕਤੀ ਨੇ ਔਰਤ ਸਹਿ-ਯਾਤਰੀ ਨਾਲ ਛੇੜਛਾੜ ਕੀਤੀ।
* 31 ਜੁਲਾਈ ਨੂੰ ਹੈਦਰਾਬਾਦ (ਤੇਲੰਗਾਨਾ) ’ਚ ਚੱਲਦੀ ਪ੍ਰਾਈਵੇਟ ਸਲੀਪਰ ਬੱਸ ਦੇ ਦੋ ਡਰਾਈਵਰਾਂ ’ਚੋਂ ਇਕ ਡਰਾਈਵਰ ਨੇ ਇਕ ਔਰਤ ਯਾਤਰੀ ਨਾਲ ਜਬਰ-ਜ਼ਨਾਹ ਕਰ ਦਿੱਤਾ।
* 30 ਅਗਸਤ ਨੂੰ ਲਖਨਊ (ਉੱਤਰ ਪ੍ਰਦੇਸ਼) ਦੇ ‘ਗਾਇਤਰੀਪੁਰਮ’ ਸਥਿਤ ਇਕ ਪ੍ਰਾਇਮਰੀ ਸਕੂਲ ਦੀ ਐੱਲ.ਕੇ.ਜੀ. ਦੀ ਵਿਦਿਆਰਥਣ ਨਾਲ ਗਲਤ ਹਰਕਤ ਕਰਨ ਦੇ ਦੋਸ਼ ’ਚ ਵੈਨ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ।
* 22 ਸਤੰਬਰ ਨੂੰ ਸੀਤਾਪੁਰ (ਉੱਤਰ ਪ੍ਰਦੇਸ਼) ਦੇ ‘ਬਿਸਵਾਂ’ ਕੋਤਵਾਲੀ ਇਲਾਕੇ ਦੇ ਇਕ ਸਕੂਲ ਵੈਨ ਡਰਾਈਵਰ ਨੂੰ 6 ਸਾਲਾ ਇਕ ਬੱਚੀ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 25 ਸਤੰਬਰ ਨੂੰ ਗਾਜ਼ੀਆਬਾਦ ’ਚ ਇਕ ਸਕੂਲ ਵੈਨ ’ਚ 5 ਸਾਲਾ ਬੱਚੀ ਨਾਲ ਛੇੜਛਾੜ ਦੇ ਦੋਸ਼ ’ਚ ਪੁਲਸ ਨੇ ਸਕੂਲ ਵੈਨ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ।
* 26 ਸਤੰਬਰ ਨੂੰ ਇੰਦੌਰ (ਮੱਧ ਪ੍ਰਦੇਸ਼) ’ਚ ਇਕ ਪ੍ਰਸਿੱਧ ਨਿੱਜੀ ਸਕੂਲ ਦੀ ਵੈਨ ’ਚ 3 ਸਾਲਾ ਬੱਚੀ ਨਾਲ ਗੰਦੀ ਹਰਕਤ ਕਰਨ ਦੇ ਦੋਸ਼ ’ਚ ਵੈਨ ਦੇ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਗਿਆ। ਬੱਚੀ ਨੇ ਦੱਸਿਆ ਕਿ ‘ਅੰਕਲ ਇਸ ਤਰ੍ਹਾਂ ਛੂੰਹਦੇ ਸਨ।’
* 30 ਸਤੰਬਰ ਨੂੰ ਪੁਣੇ (ਮਹਾਰਾਸ਼ਟਰ) ਪੁਲਸ ਨੇ 6 ਸਾਲਾ 2 ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਅਤੇ ਉਨ੍ਹਾਂ ਦੇ ਨਿੱਜੀ ਅੰਗਾਂ ਨੂੰ ਛੂਹਣ ਦੇ ਦੋਸ਼ ’ਚ ਇਕ ਸਕੂਲ ਵੈਨ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ।
* 2 ਅਕਤੂਬਰ ਨੂੰ ਆਗਰਾ (ਉੇੱਤਰ ਪ੍ਰਦੇਸ਼) ’ਚ ਇਕ ਸਲੀਪਰ ਬੱਸ ਦੇ ਸਹਾਇਕ ਡਰਾਈਵਰ ਨੂੰ ਸੀਟ ’ਤੇ ਸੌਂ ਰਹੀ ਇਕ ਲੜਕੀ ਨੂੰ ਫੜ ਕੇ ਉਸ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
ਬੱਸਾਂ ਅਤੇ ਸਕੂਲ ਵੈਨਾਂ ਦੇ ਚਾਲਕ ਦਲ ਵਲੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਦੀ ਬਿਲਕੁਲ ਉਮੀਦ ਨਹੀਂ ਕੀਤੀ ਜਾਂਦੀ। ਇਸ ਲਈ ਅਜਿਹਾ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਬੱਸਾਂ ’ਚ ਔਰਤ ਯਾਤਰੀਆਂ ਅਤੇ ਸਕੂਲ ਵੈਨਾਂ ’ਚ ਯਾਤਰਾ ਕਰਨ ਵਾਲੀਆਂ ਬੱਚੀਆਂ ਸੁਰੱਖਿਅਤ ਰਹਿਣ।
-ਵਿਜੇ ਕੁਮਾਰ