ਅਯੁੱਧਿਆ ਰਾਮ ਮੰਦਰ ਦਾ ਨਕਸ਼ਾ ਜਾਂ ਮਾਡਲ ਦੱਸ ਕੇ ਕਿਤੇ ਤੁਹਾਡੇ ਕੋਲ ਵੀ ਅਜਿਹੇ ਵੀਡੀਓ ਤਾਂ ਨਹੀਂ ਆਏ? - ਰਿਐਲਿਟੀ ਚੈੱਕ

08/05/2020 6:36:37 PM

ਉਸਾਰੇ ਜਾ ਰਹੇ ਮੰਦਰ ਦੀ ਭਵਨ ਨਿਰਮਾਣ ਕਲਾ ਅਤੇ ਡਿਜ਼ਾਈਨ ਬਾਰੇ ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਕੁਝ ਬਹੁਤ ਹੀ ਗੁਮਰਾਹ ਕਰਨ ਵਾਲੇ ਹਨ
BBC
ਉਸਾਰੇ ਜਾ ਰਹੇ ਮੰਦਰ ਦੀ ਭਵਨ ਨਿਰਮਾਣ ਕਲਾ ਅਤੇ ਡਿਜ਼ਾਈਨ ਬਾਰੇ ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਕੁਝ ਬਹੁਤ ਹੀ ਗੁਮਰਾਹ ਕਰਨ ਵਾਲੇ ਹਨ

ਜਿਵੇਂ ਹੀ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਦਾ ਕੰਮ ਤੇਜ਼ੀ ਫ਼ੜ ਰਿਹਾ ਹੈ। ਇਸ ਸੰਬਧ ਵਿੱਚ ਗੁਮਰਾਹ ਕਰਨ ਵਾਲੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਨੀਂਹ ਪੱਥਰ ਰੱਖ ਦਿੱਤਾ ਹੈ।

ਉਦਘਾਟਨ ਸਮਾਗਮ ਵਿਵਾਦਾਂ ਵਿੱਚ ਘਿਰਿਆ ਰਿਹਾ ਕਿਉਂਕਿ ਸੁਪਰੀਮ ਕੋਰਟ ਦੇ ਪਿਛਲੇ ਸਾਲ ਦੇ ਹੁਕਮਾਂ ਮੁਤਾਬਕ ਮੰਦਿਰ ਦੀ ਉਸਾਰੀ ਢਾਹੀ ਗਈ ਬਾਬਰੀ ਮਸਜਿਦ ਵਾਲੀ ਥਾਂ ''ਤੇ ਕੀਤੀ ਜਾਣੀ ਹੈ। ਸਾਲ 1992 ਵਿੱਚ ਹਿੰਦੂ ਭੀੜ ਵੱਲੋਂ ਮਸਜਿਦ ਢਾਹੇ ਜਾਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਥਾਵਾਂ ''ਤੇ ਹੋਈ ਫਿਰਕੂ ਹਿੰਸਾ ਵਿੱਚ 2000 ਤੋਂ ਵਧੇਰੇ ਜਾਨਾਂ ਗਈਆਂ ਸਨ।

ਉਸਾਰੇ ਜਾ ਰਹੇ ਮੰਦਰ ਦੀ ਭਵਨ ਨਿਰਮਾਣ ਕਲਾ ਅਤੇ ਡਿਜ਼ਾਈਨ ਬਾਰੇ ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਕੁਝ ਬਹੁਤ ਹੀ ਗੁਮਰਾਹ ਕਰਨ ਵਾਲੇ ਹਨ। ਅਸੀਂ ਕੁਝ ਤਸਵੀਰਾਂ ਦੀ ਪੜਤਾਲ ਕੀਤੀ।

ਇਹ ਵੀ ਪੜ੍ਹੋ

ਇਹ ਮੰਦਿਰ ਦਾ ਨਵਾਂ ਡਿਜ਼ਾਈਨ ਜਾਂ ਨਕਸ਼ਾ ਨਹੀਂ ਹੈ

ਇਸ ਹਫ਼ਤੇ ਦੇ ਸ਼ੁਰੂ ਵਿੱਚ ਜਦੋਂ ਸਰਕਾਰ ਵੱਲੋਂ ਰਾਮ ਮੰਦਿਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਸਨ, ਉਸ ਤੋਂ ਬਹੁਤ ਪਹਿਲਾਂ ਹੀ ਅਜਿਹੀਆਂ ਕਾਲਪਨਿਕ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਜਾਣ ਲੱਗੀਆਂ ਸਨ।

ਸਾਲ 2014 ਦੀ ਇੱਕ ਐਨੀਮੇਸ਼ਨ ਅਯੁੱਧਿਆ ਵਿੱਚ ਬਣਾਏ ਜਾ ਰਹੇ ਨਵੇਂ ਰਾਮ ਮੰਦਿਰ ਦਾ ਮਾਡਲ ਕਹਿ ਕੇ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਜਾ ਰਹੀ ਹੈ।

ਫੇਸਬੁੱਕ ਅਤੇ ਟਵਿੱਟਰ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਪੋਸਟਾਂ ਦੇ ਨਾਲ ਲਿਖਿਆ ਗਿਆ ਹੈ,"ਇਹ ਸਾਡੇ ਭਗਵਾਨ ਸ੍ਰੀਰਾਮ ਦਾ ਆਲੀਸ਼ਾਨ ਮੰਦਿਰ ਹੈ। ਮੇਰੇ ਭਗਵਾਨ ਦੀ ਜਨਮ ਭੂਮੀ ਤੋਂ ਪੜਦਾ ਹਟਾ ਲਿਆ ਗਿਆ ਹੈ। ਭਾਰਤ ਇੱਕ ਨਵੀਂ ਦਿਸ਼ਾ ਵੱਲ ਜਾ ਰਿਹਾ ਹੈ। ਅਯੁੱਧਿਆ ਪੁਕਾਰ ਰਿਹਾ ਹੈ ਕਿ ਮੰਦਿਰ ਬਣਾਓ।"

ਇੱਕ ਸਧਾਰਣ ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਅਸਲੀ ਵੀਡੀਓ ਮਹਾਰਾਸ਼ਟਰ ਦੇ ਇੱਕ ਭਵਨ ਨਿਰਮਾਣ ਡਿਜ਼ਾਈਨ ਸਟੂਡੀਓ ਨੇ ਤਿਆਰ ਕੀਤੀ ਸੀ।

ਇੱਕ ਸਧਾਰਣ ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਅਸਲੀ ਵੀਡੀਓ ਮਹਾਰਾਸ਼ਟਰ ਦੇ ਇੱਕ ਭਵਨ ਨਿਰਮਾਣ ਡਿਜ਼ਾਈਨ ਸਟੂਡੀਓ ਨੇ ਤਿਆਰ ਕੀਤੀ ਸੀ
BBC
ਇੱਕ ਸਧਾਰਣ ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਅਸਲੀ ਵੀਡੀਓ ਮਹਾਰਾਸ਼ਟਰ ਦੇ ਇੱਕ ਭਵਨ ਨਿਰਮਾਣ ਡਿਜ਼ਾਈਨ ਸਟੂਡੀਓ ਨੇ ਤਿਆਰ ਕੀਤੀ ਸੀ

ਨਹੀਂ ਇਹ ਉਹ ਥਾਂ ਨਹੀਂ ਹੈ ਜਿੱਥੇ ਰਾਮ ਮੰਦਿਰ ਦੀ ਉਸਾਰੀ ਕੀਤੀ ਜਾਣੀ ਹੈ

ਇੱਕ ਹੋਰ ਬਹੁਤ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਵੀਡੀਓ ਵਿੱਚ ਉਦਘਾਟਨ ਦੀ ਤਿਆਰੀ ਤੋਂ ਪਹਿਲਾਂ ਆਲੀਸ਼ਾਨ ਸਜਾਵਟਾਂ ਦਿਖਾਈਆਂ ਜਾ ਰਹੀਆਂ ਹਨ। ਜਿਸ ਵਿੱਚ ਇੱਕ ਵੱਡਾ ਹਾਲ ਦੀਵਿਆਂ ਅਤੇ ਫੁੱਲਾਂ ਨਾਲ ਸਜਿਆ ਨਜ਼ਰ ਆ ਰਿਹਾ ਹੈ।

ਇਸ ਤਸਵੀਰ ਦੀ ਵੀ ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਇਸ ਵੀਡੀਓ ਦਾ ਵੀ ਰਾਮ ਮੰਦਿਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਭਾਰਤੀ ਮੀਡੀਆਂ ਦਿਖਾ ਰਿਹਾ ਕਿ ਉਦਘਾਟਨ ਤੋਂ ਪਹਿਲਾਂ ਅਯੁੱਧਿਆ ਦਾ ਕਾਇਆ ਕਲਪ ਕਰ ਦਿੱਤਾ ਗਿਆ ਹੈ ਜਦਕਿ ਇਸ ਵੀਡੀਓ ਦਾ ਇਸ ਨਾਲ ਕੋਈ ਸੰਬੰਧ ਹੀ ਨਹੀਂ ਹੈ।
BBC
ਭਾਰਤੀ ਮੀਡੀਆਂ ਦਿਖਾ ਰਿਹਾ ਕਿ ਉਦਘਾਟਨ ਤੋਂ ਪਹਿਲਾਂ ਅਯੁੱਧਿਆ ਦਾ ਕਾਇਆ ਕਲਪ ਕਰ ਦਿੱਤਾ ਗਿਆ ਹੈ ਜਦਕਿ ਇਸ ਵੀਡੀਓ ਦਾ ਇਸ ਨਾਲ ਕੋਈ ਸੰਬੰਧ ਹੀ ਨਹੀਂ ਹੈ।

ਅਸਲ ਵਿੱਚ ਇਹ ਵੀਡੀਓ ਦੱਖਣ ਭਾਰਤੀ ਰਾਜ ਤੇਲੰਗਾਨਾ ਦੇ ਵਿੱਚ ਇੱਕ ਸਮਾਗਮ ਦੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਦੇਵਤਾ ਰਾਮ ਨਹੀਂ ਵਿਸ਼ਨੂੰ ਹਨ।

ਭਾਰਤੀ ਮੀਡੀਆ ਦਿਖਾ ਰਿਹਾ ਹੈ ਕਿ ਉਦਘਾਟਨ ਤੋਂ ਪਹਿਲਾਂ ਅਯੁੱਧਿਆ ਦਾ ਕਾਇਆ ਕਲਪ ਕਰ ਦਿੱਤਾ ਗਿਆ ਹੈ ਜਦਕਿ ਇਸ ਵੀਡੀਓ ਦਾ ਇਸ ਨਾਲ ਕੋਈ ਸੰਬੰਧ ਹੀ ਨਹੀਂ ਹੈ।

ਇਹ ਯਾਤਰੀ ਅਯੁੱਧਿਆ ਤਾਂ ਜਾ ਰਹੇ ਹਨ ਪਰ ਇਸ ਸਾਲ ਨਹੀਂ ਪਿਛਲੇ ਸਾਲ

ਇੱਕ ਵੀਡੀਓ ਵਿੱਚ ਲੋਕ ਭਗਵੇਂ ਕੱਪੜੇ ਪਾਈ ਅਤੇ ਆਪਣੇ ਸਿਰਾਂ ਉੱਪਰ ਇੱਕ-ਇੱਕ ਇੱਟ ਚੁੱਕੀ ਤੁਰੇ ਜਾ ਰਹੇ ਹਨ। ਇਹ ਵੀਡੀਓ ਇਸ ਦਾਅਵੇ ਨਾਲ ਵਾਇਰਲ ਕੀਤਾ ਗਿਆ ਕਿ ਇਹ ਲੋਕ 1800 ਕਿੱਲੋਮੀਟਰ ਦਾ ਫ਼ਾਸਲਾ ਤੈਅ ਕਰ ਕੇ ਅਯੁੱਧਿਆ ਰਾਮ ਮੰਦਿਰ ਦੇ ਉਦਘਾਟਨ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ।

ਟਵਿੱਟਰ ਉੱਪਰ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਇੱਕ ਲੱਖ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਿਆ ਹੈ।

ਵੀਡੀਓ ਵਿੱਚ ਲੋਕਾਂ ਨੂੰ ਕੰਨੜ ਬੋਲਦਿਆਂ ਸੁਣਿਆ ਜਾ ਸਕਦਾ ਹੈ। ਉਹ ਕਰਨਾਟਕ ਤੋਂ ਅਯੁੱਧਿਆ 1800 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਗਵਾਨ ਰਾਮ ਨਾਲ ਜੁੜਿਆ ਇੱਕ ਅਹਿਮ ਤਿਓਹਾਰ ਮਨਾਉਣ ਜਾ ਰਹੇ ਸਨ
BBC
ਵੀਡੀਓ ਵਿੱਚ ਲੋਕਾਂ ਨੂੰ ਕੰਨੜ ਬੋਲਦਿਆਂ ਸੁਣਿਆ ਜਾ ਸਕਦਾ ਹੈ। ਉਹ ਕਰਨਾਟਕ ਤੋਂ ਅਯੁੱਧਿਆ 1800 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਗਵਾਨ ਰਾਮ ਨਾਲ ਜੁੜਿਆ ਇੱਕ ਅਹਿਮ ਤਿਓਹਾਰ ਮਨਾਉਣ ਜਾ ਰਹੇ ਸਨ

ਵੀਡੀਓ ਵਾਕਈ ਅਯੁੱਧਿਆ ਜਾ ਰਹੇ ਸ਼ਰਧਾਲੂਆਂ ਦੀ ਹੈ ਪਰ ਇਹ ਵੀਡੀਓ ਪਿਛਲੇ ਸਤੰਬਰ ਵਿੱਚ ਫੇਸਬੁੱਕ ''ਤੇ ਸ਼ੇਅਰ ਕੀਤੀ ਗਈ ਸੀ।

ਵੀਡੀਓ ਵਿੱਚ ਲੋਕਾਂ ਨੂੰ ਕੰਨੜ ਬੋਲਦਿਆਂ ਸੁਣਿਆ ਜਾ ਸਕਦਾ ਹੈ। ਉਹ ਕਰਨਾਟਕ ਤੋਂ ਅਯੁੱਧਿਆ 1800 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਗਵਾਨ ਰਾਮ ਨਾਲ ਜੁੜਿਆ ਇੱਕ ਅਹਿਮ ਤਿਓਹਾਰ ਮਨਾਉਣ ਜਾ ਰਹੇ ਸਨ।

ਇਨ੍ਹਾਂ ਸ਼ਰਧਾਲੂਆਂ ਦੀ ਮੰਗ ਸੀ ਕਿ ਉਨ੍ਹਾਂ ਦੁਆਰਾ ਲਿਆਂਦੀਆਂ ਗਈਆਂ ਇੱਟਾਂ ਨੂੰ ਰਾਮ ਮੰਦਿਰ ਦੀ ਉਸਾਰੀ ਦੌਰਾਨ ਵਰਤਿਆ ਜਾਵੇ।

ਸਪੇਨ ਵਿੱਚ ਰਹਿ ਰਹੇ ਭਾਰਤੀ ਰਾਮ ਮੰਦਿਰ ਦੀ ਖ਼ੁਸ਼ੀ ਨਹੀਂ ਮਨਾ ਰਹੇ

ਬਹੁਤ ਸਾਰੇ ਲੋਕਾਂ ਵੱਲੋਂ ਸਾਂਝੀ ਕੀਤੀ ਜਾ ਰਹੀ ਇੱਕ ਹੋਰ ਵੀਡੀਓ ਵਿੱਚ ਕੁਝ ਲੋਕ ਭਾਰਤੀ ਕੌਮੀ ਝੰਡੇ ਵਾਲੇ ਕੇਸਰੀ, ਸਫ਼ੈਦ ਅਤੇ ਹਰੇ ਰੰਗ ਦੀਆਂ ਪੁਸ਼ਾਕਾਂ ਪਾਈ ਸਪੇਨ ਦੀਆਂ ਸੜਕਾਂ ਉੱਪਰ ਜਲੂਸ ਦੀ ਸ਼ਕਲ ਵਿੱਚ ਜਾ ਰਹੇ ਹਨ। ਵੀਡੀਓ ਨਾਲ ਦਾਅਵਾ ਕੀਤਾ ਗਿਆ ਹੈ ਕਿ ਇਹ ਲੋਕ ਸਪੇਨ ਵਿੱਚ ਰਹਿ ਰਹੇ ਭਾਰਤੀ ਹਨ ਅਤੇ ਰਾਮ ਮੰਦਿਰ ਦੀ ਉਸਾਰੀ ਦਾ ਜਸ਼ਨ ਮਨਾ ਰਹੇ ਹਨ।

ਰਿਵਰਸ ਇਮੇਜ ਸਰਚ ਰਾਹੀਂ ਪਤਾ ਚਲਦਾ ਹੈ ਕਿ ਇਹ ਵੀਡੀਓ ਸਾਲ 2018 ਦੇ ਜੂਨ ਮਹੀਨੇ ਦੀ ਹੈ ਜਦੋਂ ਇੱਕ ਭਾਰਤੀ ਡਾਂਸ ਗਰੁੱਪ ਸਪੇਨ ਦੇ ਦੌਰੇ ''ਤੇ ਗਿਆ ਸੀ
BBC
ਰਿਵਰਸ ਇਮੇਜ ਸਰਚ ਰਾਹੀਂ ਪਤਾ ਚਲਦਾ ਹੈ ਕਿ ਇਹ ਵੀਡੀਓ ਸਾਲ 2018 ਦੇ ਜੂਨ ਮਹੀਨੇ ਦੀ ਹੈ ਜਦੋਂ ਇੱਕ ਭਾਰਤੀ ਡਾਂਸ ਗਰੁੱਪ ਸਪੇਨ ਦੇ ਦੌਰੇ ''ਤੇ ਗਿਆ ਸੀ

ਇਸ ਵੀਡੀਓ ਦੀ ਇੱਕ ਪੋਸਟ ਨੂੰ ਇੱਕ ਲੱਖ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਿਆ ਹੈ।

ਹਾਲਾਂਕਿ ਰਿਵਰਸ ਇਮੇਜ ਸਰਚ ਰਾਹੀਂ ਪਤਾ ਚਲਦਾ ਹੈ ਕਿ ਇਹ ਵੀਡੀਓ ਸਾਲ 2018 ਦੇ ਜੂਨ ਮਹੀਨੇ ਦੀ ਹੈ ਜਦੋਂ ਇੱਕ ਭਾਰਤੀ ਡਾਂਸ ਗਰੁੱਪ ਸਪੇਨ ਦੇ ਦੌਰੇ ''ਤੇ ਗਿਆ ਸੀ।

ਇਹ ਵੀ ਦੇਖੋ:

https://www.youtube.com/watch?v=e1MQgIO2EQE

https://www.youtube.com/watch?v=nfp59lanMAI

https://www.youtube.com/watch?v=v-yENUAoVxc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8938b40b-93be-4186-ba92-a0e0211785fe'',''assetType'': ''STY'',''pageCounter'': ''punjabi.india.story.53663434.page'',''title'': ''ਅਯੁੱਧਿਆ ਰਾਮ ਮੰਦਰ ਦਾ ਨਕਸ਼ਾ ਜਾਂ ਮਾਡਲ ਦੱਸ ਕੇ ਕਿਤੇ ਤੁਹਾਡੇ ਕੋਲ ਵੀ ਅਜਿਹੇ ਵੀਡੀਓ ਤਾਂ ਨਹੀਂ ਆਏ? - ਰਿਐਲਿਟੀ ਚੈੱਕ'',''author'': ''ਸ਼ਰੁਤੀ ਮੈਨਨ'',''published'': ''2020-08-05T13:00:20Z'',''updated'': ''2020-08-05T13:00:20Z''});s_bbcws(''track'',''pageView'');

Related News