ਅੱਜ ਸੂਰਜ ਦੇਵਤਾ ਕਰਨਗੇ ਰਾਮਲੱਲਾ ਦਾ ਤਿਲਕ, 15 ਲੱਖ ਤੋਂ ਵੱਧ ਸ਼ਰਧਾਲੂ ਬਣਨਗੇ ਖ਼ਾਸ ਪਲ ਦੇ ਗਵਾਹ
Wednesday, Apr 17, 2024 - 10:35 AM (IST)

ਅਯੁੱਧਿਆ (ਤ੍ਰਿਯੁਗ ਨਰਾਇਣ ਤਿਵਾੜੀ)- ਅਯੁੱਧਿਆ ਧਾਮ ਦੇ ਨਵੇਂ ਬਣੇ ਵਿਸ਼ਾਲ ਸ਼੍ਰੀ ਰਾਮ ਮੰਦਰ ’ਚ ਰਾਮਨੌਮੀ ’ਤੇ ਰਾਮਲੱਲਾ ਦਾ ਤਿਲਕ ਭਗਵਾਨ ਭਾਸਕਰ (ਸੂਰਜ ਦੇਵਤਾ) ਖੁਦ ਕਰਨਗੇ। ਬੁੱਧਵਾਰ ਨੂੰ ਸ਼੍ਰੀ ਰਾਮ ਜਨਮ ਉਤਸਵ ’ਤੇ 15 ਲੱਖ ਤੋਂ ਵੱਧ ਸ਼ਰਧਾਲੂ ਇਸ ਪਵਿੱਤਰ ਪਲ ਦੇ ਗਵਾਹ ਬਣਨਗੇ। ਇਸ ਦੇ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ, ਜ਼ਿਲਾ ਪ੍ਰਸ਼ਾਸਨ ਅਤੇ ਯੂ. ਪੀ. ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਿਸ਼ਾਲ ਰਾਮ ਮੰਦਰ ਨੂੰ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ। ਸ਼ਰਧਾਲੂਆਂ ਦੀ ਸਹੂਲਤ ਲਈ 7 ਕਤਾਰਾਂ ਵਿਚ ਦਰਸ਼ਨਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਮੰਗਲਾ ਆਰਤੀ ਤੋਂ ਬਾਅਦ ਸਵੇਰੇ 3.30 ਵਜੇ ਮੰਦਰ ਦੇ ਕਿਵਾੜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਭਗਵਾਨ ਸ਼੍ਰੀ ਰਾਮ ਦੇ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਰਾਮਲੱਲਾ ਦਾ ਤਿਲਕ ਦੁਪਹਿਰ 12:16 ਵਜੇ ਸ਼ੁਰੂ ਹੋਵੇਗਾ। ਇਹ ਰਸਮ 5 ਮਿੰਟ ਤਕ ਚੱਲੇਗੀ। ਮੰਦਰ ਨੂੰ ਸ਼ਰਧਾਲੂਆਂ ਲਈ 20 ਘੰਟੇ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e