ਰਾਮਨੌਮੀ ਮੌਕੇ ਰਾਮ ਮੰਦਰ ''ਚ ਰਾਮਲੱਲਾ ਲਈ 4 ਮਿੰਟ ਲੰਬੇ ''ਸੂਰਿਆ ਤਿਲਕ'' ਦੀਆਂ ਤਿਆਰੀਆਂ ਸ਼ੁਰੂ
Tuesday, Apr 09, 2024 - 11:42 AM (IST)
ਅਯੁੱਧਿਆ- ਸਭ ਤੋਂ ਪਹਿਲਾਂ ਅਯੁੱਧਿਆ ਦੇ ਰਾਮ ਮੰਦਰ 'ਚ ਰਾਮਲੱਲਾ ਲਈ 4 ਮਿੰਟ ਦਾ 'ਸੂਰਿਆ ਤਿਲਕ' ਦੀ ਯੋਜਨਾ ਬਣਾਈ ਗਈ ਹੈ। ਇਸ ਦੀ ਯੋਜਨਾ ਰਾਮਨੌਮੀ ਮੌਕੇ ਬਣਾਈ ਜਾ ਰਹੀ ਹੈ, ਇਹ ਦਿਨ ਇਸ ਸਾਲ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਅਯੁੱਧਿਆ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਹੈ।
ਭਾਰਤ ਭਰ ਦੇ ਵਿਗਿਆਨੀ ਕਰ ਰਹੇ 'ਸੂਰਿਆ ਤਿਲਕ' ਦੀ ਤਿਆਰੀ
ਭਾਰਤ ਭਰ ਕਈ ਵਿਗਿਆਨੀ ਭਗਵਾਨ ਦੇ ਵਿਸ਼ਾਲ 'ਸੂਰਿਆ ਤਿਲਕ' ਦੀ ਤਿਆਰੀ ਕਰ ਰਹੇ ਹਨ। ਸੂਤਰਾਂ ਅਨੁਸਾਰ ਇਸ ਸਮਾਗਮ ਲਈ ਜ਼ਰੂਰੀ ਉਪਕਰਣ ਵੀ ਮੰਦਰ ਦੇ ਅੰਦਰ ਲਗਾਏ ਜਾ ਰਹੇ ਹਨ। ਇਕ ਪ੍ਰੀਖਣ ਵੀ ਜਲਦ ਹੀ ਆਯੋਜਿਤ ਹੋਣ ਵਾਲਾ ਹੈ, ਜੋ 17 ਅਪ੍ਰੈਲ ਤੋਂ ਪਹਿਲਾਂ ਕਦੇ ਵੀ ਹੋ ਸਕਦਾ ਹੈ, ਜਿਸ ਦਿਨ ਰਾਮ ਨੌਮੀ ਪੂਰੇ ਭਾਰਤ 'ਚ ਮਨਾਈ ਜਾਣੀ ਹੈ। ਸੂਰਿਆ ਤਿਲਕ ਲਈ ਮੰਦਰ 'ਚ ਆਪਟੋਮੈਕੇਨਿਕਲ ਸਿਸਟਮ ਦੇ ਉਪਕਰਣ ਲਗਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਗੋਲਾਕਾਰ 'ਸੂਰਿਆ ਅਭਿਸ਼ੇਕ' ਭਗਵਾਨ ਦੇ ਮੱਥੇ ਨੂੰ ਢਕੇਗਾ ਅਤੇ 'ਤਿਲਕ' 75 ਮਿਲੀਮੀਟਰ ਦਾ ਹੋਵੇਗਾ। ਇਹ ਆਯੋਜਨ ਠੀਕ ਦੁਪਹਿਰ 12 ਵਜੇ ਹੋਵੇਗਾ, ਜਦੋਂ ਸੂਰਜ ਦੀਆਂ ਕਿਰਨਾਂ ਸਿੱਧੇ ਰਾਮਲੱਲਾ ਦੀ ਮੂਰਤੀ ਦੇ ਮੱਥੇ 'ਤੇ ਪੈਣਗੀਆਂ। ਪੂਰੇ 4 ਮਿੰਟ ਤੱਕ ਕਿਰਨਾਂ ਮੂਰਤੀ 'ਤੇ ਪੈਂਦੀਆਂ ਰਹਿਣਗੀਆਂ।
ਆਯੋਜਨ ਸਫ਼ਲ ਬਣਾਉਣ ਲਈ ਰੂੜਕੀ ਸੈਂਟਰਲ ਬਿਲਡਿੰਗ ਰਿਸਰਚ ਦੇ ਵਿਗਿਆਨੀਆਂ ਨੂੰ ਮੰਦਰ 'ਚ ਤਾਇਨਾਤ ਕੀਤਾ ਗਿਆ ਹੈ। ਵਿਗਿਆਨੀਆਂ ਦੀ ਸਲਾਹ 'ਤੇ ਮੰਦਰ ਦੇ ਗਰਾਊਂਡ ਫਲੋਰ 'ਤੇ 2 ਸ਼ੀਸ਼ੇ ਅਤੇ ਇਕ ਲੈਂਸ ਲਗਾਏ ਗਏ ਹਨ। ਮੰਦਰ ਦੀ ਤੀਜੀ ਮੰਜ਼ਲ 'ਤੇ ਲੱਗੇ ਸ਼ੀਸ਼ੇ 'ਤੇ ਰੌਸ਼ਨੀ ਪਵੇਗੀ। ਇਹ ਦੱਸਦੇ ਹੋਏ ਕਿ ਮੂਰਤੀ ਦੇ ਮੱਥੇ 'ਤੇ 'ਤਿਲਕ' ਅਸਲ 'ਚ ਕਿਵੇਂ ਪ੍ਰਤੀਬਿੰਬਿਤ ਹੋਵੇਗਾ, ਵਿਗਿਆਨੀਆਂ ਨੇ ਕਿਹਾ ਕਿ 3 ਲੈਂਸਾਂ 'ਤੇ ਪੈਣ ਵਾਲੀ ਰੌਸ਼ਨੀ 2 ਸ਼ੀਸ਼ਿਆਂ ਤੋਂ ਹੋ ਕੇ ਲੰਘੇਗੀ ਅਤੇ ਫਿਰ ਗਰਾਊਂਡ ਫਲੋਰ 'ਤੇ ਡਿੱਗੇਗੀ। ਇਸ ਤੋਂ ਪ੍ਰਤੀਬਿੰਬਤ ਕਿਰਨਾਂ 'ਰਾਮਲੱਲਾ' ਦੇ ਮੱਥੇ 'ਤੇ 'ਤਿਲਕ' ਬਣਾਉਣਗੀਆਂ। ਰਾਮ ਮੰਦਰ ਦੇ ਅਧਿਕਾਰੀਆਂ ਸਮੇਤ ਮੰਦਰ ਸ਼ਹਿਰ ਦੇ ਲੋਕ ਇਸ ਅਨੋਖੇ ਦ੍ਰਿਸ਼ ਨੂੰ ਦੇਖਣ ਲਈ ਅਸਲ 'ਚ ਉਤਸ਼ਾਹਤ ਹਨ। ਰਾਮ ਨੌਮੀ ਦੇ ਦਿਨ, ਜੋ ਪਹਿਲੇ ਤੋਂ ਹੀ ਹਿੰਦੂਆਂ ਲਈ ਇਕ ਸਤਿਕਾਰਯੋਗ ਤਿਉਹਾਰ ਹੈ, ਨੇੜੇ ਅਤੇ ਦੂਰ ਤੋਂ ਭੀੜ ਦਾ ਆਉਣਾ ਯਕੀਨੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8