ਸਾਵਧਾਨ! ਕਿਤੇ ਤੁਹਾਡੇ ਨਾਲ ਤਾਂ ਨਹੀਂ ਕਰ ਰਹੇ ਨਾਜਾਇਜ਼ ਬੱਸਾਂ ਵਾਲੇ ਧੋਖਾ?

Thursday, Mar 28, 2024 - 05:56 AM (IST)

ਸਾਵਧਾਨ! ਕਿਤੇ ਤੁਹਾਡੇ ਨਾਲ ਤਾਂ ਨਹੀਂ ਕਰ ਰਹੇ ਨਾਜਾਇਜ਼ ਬੱਸਾਂ ਵਾਲੇ ਧੋਖਾ?

ਲੁਧਿਆਣਾ (ਸੁਸ਼ੀਲ)– ਲੁਧਿਆਣਾ ਬੱਸ ਅੱਡੇ ਨੇੜੇ ਬਿਨਾਂ ਕਿਸੇ ਇਜਾਜ਼ਤ ਨਾਜਾਇਜ਼ ਤੌਰ ’ਤੇ ਅਣਗਿਣਤ ਬੱਸਾਂ ਖੜ੍ਹੀਆਂ ਹੁੰਦੀਆਂ ਹਨ। ਕੀ ਪ੍ਰਸ਼ਾਸਨ ਦਾ ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ? ‘ਜਗ ਬਾਣੀ’ ਦੀ ਪੁੱਛ-ਪੜਤਾਲ ’ਚ ਕਿਸੇ ਵੀ ਅਧਿਕਾਰੀ ਨੇ ਕੁਝ ਵੀ ਬੋਲਣ ਦਾ ਯਤਨ ਨਹੀਂ ਕੀਤਾ। ਅਧਿਕਾਰੀਆਂ ਦਾ ਛਾਣਬੀਨ ’ਚ ਸਾਥ ਨਾ ਦੇਣਾ ਇਸ ਮੁੱਦੇ ਨੂੰ ਘਪਲੇ ਵੱਲ ਲੈ ਜਾਂਦਾ ਹੈ।

ਸੂਤਰਾਂ ਮੁਤਾਬਕ ਕੁਝ ਮਹੀਨੇ ਪਹਿਲਾਂ ਮੰਤਰੀ ਦੇ ਕਹਿਣ ’ਤੇ ਇਥੋਂ ਨਾਜਾਇਜ਼ ਤੌਰ ’ਤੇ ਖੜ੍ਹੀਆਂ ਬੱਸਾਂ ਹਟਾਈਆਂ ਗਈਆਂ ਸਨ ਪਰ ਪ੍ਰਸ਼ਾਸਨ ਦੇ ਕੁਝ ਅਫ਼ਸਰਾਂ ਦੀ ਬਦਲੀ ਹੋ ਗਈ, ਜਿਸ ਦਾ ਫ਼ਾਇਦਾ ਨਾਜਾਇਜ਼ ਬੱਸ ਚਾਲਕਾਂ ਨੇ ਬਾਖ਼ੂਬੀ ਉਠਾਇਆ।

ਆਖਿਰਕਾਰ ਮੁੱਦੇ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਕਾਰਵਾਈ ਕਰਨ ਲਈ ਰਾਜ਼ੀ ਕਿਉਂ ਨਹੀਂ ਹੈ? ਨਾਜਾਇਜ਼ ਰੂਪ ਨਾਲ ਸਵਾਰੀਆਂ ਲਿਜਾਣ ਤੋਂ ਬਾਅਦ ਵੀ ਕੁਝ ਨਿੱਜੀ ਬੱਸਾਂ ਉਥੇ ਖੜ੍ਹੀਆਂ ਰਹਿੰਦੀਆਂ ਹਨ ਤੇ ਬਾਕੀ ਸਵਾਰੀਆਂ ਨੂੰ ਧੱਕੇ ਨਾਲ ਬਿਠਾਇਆਾ ਜਾਂਦਾ ਹੈ। ਬੱਸ ਅੱਡੇ ਦੇ ਅਧਿਕਾਰੀ ਬੱਸ ਅੱਡੇ ਦੇ ਬਾਹਰ ਵੱਲ ਰੁਖ਼ ਕਰਨ ਲਈ ਤਿਆਰ ਨਹੀਂ ਹਨ। ਨਾਜਾਇਜ਼ ਤੌਰ ’ਤੇ ਖੜ੍ਹੀਆਂ ਬੱਸਾਂ ’ਚ ਸ਼ਰਾਬ ਤੇ ਅੱਯਾਸ਼ੀ ਦਾ ਅੱਡਾ ਬਣਨ ਦੇ ਮਾਮਲੇ ਵੀ ਸਾਹਮਣੇ ਆਏ ਹਨ ਪਰ ਪ੍ਰਸ਼ਾਸਨ ਚੁੱਪ ਹੈ। ਰੋਡਵੇਜ਼ ਨੂੰ ਇਨ੍ਹਾਂ ਨਾਜਾਇਜ਼ ਬੱਸਾਂ ਦੇ ਚੱਲਣ ਨਾਲ ਬਹੁਤ ਘਾਟਾ ਪੈਂਦਾ ਹੈ। ਫਿਰ ਵੀ ਪ੍ਰਸ਼ਾਸਨ ਕੁਝ ਬੋਲਣ ਲਈ ਤਿਆਰ ਨਹੀਂ। ਬੱਸਾਂ ’ਚ ਨਾਜਾਇਜ਼ ਤੌਰ ’ਤੇ ਭਰੀਆਂ ਜਾਂਦੀਆਂ ਸਵਾਰੀਆਂ ਦਾ ਸਾਰਾ ਪ੍ਰਾਫਿਟ ਸਰਕਾਰ ਨੂੰ ਜਾਣ ਦੀ ਬਜਾਏ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਜੇਬ ’ਚ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਨਾਰਾਜ਼ਗੀ ਦੇ ਕੀ ਕਾਰਨ ਰਹੇ?

ਬੱਸ ਯਾਤਰੀਆਂ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਬਦਮਾਸ਼ੀ ਨਾਲ ਨਾਜਾਇਜ਼ ਬੱਸਾਂ ’ਚ ਬਿਠਾਇਆ ਜਾਂਦਾ ਹੈ ਤੇ ਉਨ੍ਹਾਂ ਤੋਂ ਮਨਮਰਜ਼ੀ ਦੇ ਹਿਸਾਬ ਨਾਲ ਪੈਸੇ ਠੱਗੇ ਜਾਂਦੇ ਹਨ। ਇਨ੍ਹਾਂ ਨਾਜਾਇਜ਼ ਬੱਸ ਚਾਲਕਾਂ ਨੇ ਆਪਣੇ ਵਪਾਰ ਨੂੰ ਵਧਾਉਣ ਲਈ ਕਰਿੰਦੇ ਨਿਯੁਕਤ ਕੀਤੇ ਹੋਏ ਹਨ, ਜੋ ਜ਼ਬਰਦਸਤੀ ਲੋਕਾਂ ਨੂੰ ਆਪਣੀਆਂ ਬੱਸਾਂ ’ਚ ਬਿਠਾਉਂਦੇ ਹਨ ਤੇ ਇਨ੍ਹਾਂ ਕਰਿੰਦਿਆਂ ਦੇ ਪ੍ਰਭਾਵ ਨਾਲ ਹੀ ਇਨ੍ਹਾਂ ਥਾਵਾਂ ’ਤੇ ਬੱਸਾਂ ਖੜ੍ਹੀਅਾਂ ਹੁੰਦੀਆਂ ਹਨ। ਲੋਕਾਂ ਮੁਤਾਬਕ ਚੰਦ ਕਦਮ ’ਤੇ ਪੁਲਸ ਚੌਕੀ ਵੀ ਹੈ। ਫਿਰ ਵੀ ਪੁਲਸ ਦਾ ਇਨ੍ਹਾਂ ਨਾਜਾਇਜ਼ ਬੱਸਾਂ ਵੱਲ ਕੋਈ ਧਿਆਨ ਨਹੀਂ ਹੈ। ਇਨ੍ਹਾਂ ਬੱਸ ਚਾਲਕਾਂ ਨੇ ਆਪਣੀਆਂ ਬੱਸਾਂ ਦਾ ਨਾ ਤਾਂ ਟੈਕਸ ਭਰਨਾ ਹੁੰਦਾ ਹੈ ਤੇ ਨਾ ਹੀ ਇਨ੍ਹਾਂ ਕੋਲ ਪੂਰੇ ਕਾਗਜ਼ ਹੁੰਦੇ ਹਨ ਪਰ ਫਿਰ ਵੀ ਪ੍ਰਸ਼ਾਸਨ ਚੁੱਪ ਹੈ।

ਇਸ ਸਬੰਧੀ ਜਦੋਂ ਆਰ. ਟੀ. ਓ. ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਵਾਜ਼ਿਬ ਨਹੀਂ ਸਮਝਿਆ। ਜਦੋਂ ਇਸ ਸਬੰਧੀ ਰੋਡਵੇਜ਼ ਦੇ ਜਨਰਲ ਮੈਨੇਜਰ ਰਣਜੀਤ ਬੱਗਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਾਜਾਇਜ਼ ਤੌਰ ’ਤੇ ਖੜ੍ਹੀਆਂ ਬੱਸਾਂ ਦੀ ਕੰਪਲੇਂਟ ਆਰ. ਟੀ. ਓ. ਨੂੰ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News