ਮਹਾਕਾਲੇਸ਼ਵਰ ਮੰਦਰ ''ਚ ਵੀਡੀਓ ਬਣਾਉਣ ਤੋਂ ਰੋਕਣ ''ਤੇ 2 ਔਰਤਾਂ ਨੇ ਸੁਰੱਖਿਆ ਕਰਮੀਆਂ ਦੀ ਕੀਤੀ ਕੁੱਟਮਾਰ
Sunday, Apr 07, 2024 - 06:31 PM (IST)
ਉਜੈਨ (ਭਾਸ਼ਾ)- ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ 'ਚ ਸਥਿਤ ਮਹਾਕਾਲੇਸ਼ਵਰ ਮੰਦਰ ਦੇ ਪਾਬੰਦੀਸ਼ੁਦਾ ਖੇਤਰ 'ਚ ਵੀਡੀਓ ਬਣਾਉਣ ਤੋਂ ਰੋਕਣ 'ਤੇ 2 ਔਰਤਾਂ ਨੇ ਕੁਝ ਲੋਕਾਂ ਨਾਲ ਮਿਲ ਕੇ ਤਿੰਨ ਮਹਿਲਾ ਸੁਰੱਖਿਆ ਕਰਮੀਆਂ ਦੀ ਕੁੱਟਮਾਰ ਕਰ ਦਿੱਤੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇਦੱਸਿਆ ਕਿ ਮਹਾਕਾਲੇਸ਼ਵਰ ਮੰਦਰ ਦੇ ਕੰਪਲੈਕਸ 'ਚ ਸ਼ਨੀਵਾਰ ਨੂੰ ਇਹ ਘਟਨਾ ਵਾਪਰੀ ਸੀ। ਮਹਾਕਾਲ ਥਾਣੇ ਦੇ ਇੰਚਾਰਜ ਅਜੇ ਵਰਮਾ ਨੇ ਦੱਸਿਆ ਕਿ ਮੰਦਰ ਕੰਪਲੈਕਸ ਦੇ ਪਾਬੰਦੀਸ਼ੁਦਾ ਖੇਤਰ 'ਚ ਵੀਡੀਓ 'ਰੀਲ' ਬਣਾਉਣ ਤੋਂ ਰੋਕਣ 'ਤੇ 2 ਔਰਤਾਂ ਅਤੇ ਕੁਝ ਹੋਰ ਵਿਅਕਤੀਆਂ ਨੇ ਮਿਲ ਕੇ ਤਿੰਨ ਮਹਿਲਾ ਸੁਰੱਖਿਆ ਕਰਮੀਆਂ ਨਾਲ ਗਲਤ ਰਵੱਈਆ ਕੀਤਾ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ।
ਦੋਸ਼ੀ ਔਰਤਾਂ ਦੀ ਪਛਾਣ ਪਲਕ ਅਤੇ ਪਰੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਸੁਰੱਖਿਆ ਕਰਮੀਆਂ ਸ਼ਿਵਾਨੀ ਪੁਸ਼ਪਦ, ਸੰਧਿਆ ਪ੍ਰਜਾਪਤੀ ਅਤੇ ਸੰਗੀਤਾ ਚੰਗੇਸੀਆ ਇਕ ਨਿੱਜੀ ਸੁਰੱਖਿਆ ਕੰਪਨੀ 'ਚ ਕੰਮ ਕਰਦੀਆਂ ਹਨ। ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 323 (ਜਾਣ ਬੁੱਝ ਕੇ ਸੱਟ ਪਹੁੰਚਾਉਣਾ), 294 (ਜਨਤਕ ਰੂਪ ਨਾਲ ਅਸ਼ਲੀਲ ਹਰਕਤਾਂ ਕਰਨਾ) ਅਤੇ 506 (ਅਪਰਾਧਕ ਧਮਕੀ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨਾਗਦਾ ਕਸਬੇ ਦੇ ਰਹਿਣ ਵਾਲੇ ਹਨ।