ਭਾਰਤ 'ਚ ਜਲਦੀ ਲਾਂਚ ਹੋਵੇਗੀ Benelli Leoncino 500

08/19/2018 4:01:25 PM

ਜਲੰਧਰ— ਬਨੇਲੀ ਭਾਰਤ 'ਚ ਆਪਣਾ ਆਪਰੇਸ਼ਨ ਫਿਰ ਸ਼ੁਰੂ ਕਰ ਰਹੀ ਹੈ। ਕੰਪਨੀ 2019 ਦੇ ਅੰਤ ਤਕ ਭਾਰਤ 'ਚ 12 ਨਵੇਂ ਮਾਡਲ ਲਾਂਚ ਕਰੇਗੀ। ਕੰਪਨੀ ਲਗਭਗ ਹਰ ਸੈਗਮੈਂਟ 'ਚ ਆਪਣੇ ਪ੍ਰੋਡਕਟ ਲਾਂਚ ਕਰੇਗੀ। ਮੰਨਿਆ ਜਾ ਰਿਹਾ ਹੈ ਕਿ Leoncino 500 ਸ਼ੁਰੂਆਤ 'ਚ ਲਾਂਚ ਹੋਣ ਵਾਲੀਆਂ ਬਾਈਕਸ 'ਚੋਂ ਇਕ ਹੋ ਸਕਦੀ ਹੈ। ਇਸ ਦੇ ਨਾਲ ਕੰਪਨੀ ਐਡਵੈਂਚਰ ਟੂਅਰਰ TRK 502 ਵੀ ਲਾਂਚ ਕਰ ਸਕਦੀ ਹੈ। Leoncino 500 ਤਿੰਨ ਟ੍ਰਿਮ, ਸਟੈਂਡਰਡ, ਟ੍ਰੈਲ ਅਤੇ ਸਪੋਰਟ 'ਚ ਉਪਲੱਬਧ ਹੈ। ਹਾਲਾਂਕਿ, ਅਜੇ ਤਕ ਇਹ ਸਾਹਮਣੇ ਨਹੀਂ ਆਇਆ ਕਿ ਭਾਰਤ 'ਚ ਕਿਸ ਟ੍ਰਿਮ ਨੂੰ ਲਾਂਚ ਕੀਤਾ ਜਾਵੇਗਾ। ਬਨੇਲੀ ਨੇ ਭਾਰਤ 'ਚ ਆਪਣੇ ਪੁਰਾਣੇ ਪਾਰਟਨਰ ਡੀ.ਐੱਸ.ਕੇ. ਮੋਟਰਵ੍ਹੀਲ ਦੇ ਨਾਲ ਮਿਲ ਕੇ Leoncino 500 scrambler ਦੀ ਲਾਂਚਿੰਗ ਦੀਆਂ ਤਿਆਰੀਆਂ ਕੰਪਨੀ ਆਪਣੇ ਨਵੇਂ ਪਾਰਟਨਰ ਮਹਾਵੀਰ ਗਰੁੱਪ ਨਾਲ ਮਿਲ ਕੇ ਪੂਰੀਆਂ ਕਰੇਗੀ।

PunjabKesari 

ਲੁੱਕ
ਇਸ ਦੀ ਲੁੱਕ ਓਰਿਜਨਲ Leoncino ਵਰਗਾ ਹੀ ਹੈ। ਇਸ ਵਿਚ ਫਰੰਟ ਫੈਂਡਰ 'ਤੇ ਮਜੈਸਟਿਕ ਲਾਇਨ ਮਸਕਟ, ਕਲਾਸਿਕ ਅਤੇ ਮਾਰਡਨ ਫੀਚਰਸ ਅਤੇ ਸਪੋਰਟੀ ਲੁੱਕ ਦਿੱਤਾ ਗਿਆ ਹੈ। ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ ਐੱਲ.ਈ.ਡੀ. ਹੈੱਡਲੈਂਪ, ਟੇਲ ਲੈਂਪ ਅਤੇ ਟਰਨ ਇੰਡੀਕੇਟਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਫੁੱਲੀ ਡਿਜੀਟਲ ਇੰਸਟਰੂਮੈਂਟਲ ਕਲੱਸਟਰ ਦਿੱਤਾ ਗਿਆ ਹੈ। ਇਸ ਦੇ ਫਰੰਟ 'ਚ ਟੈਲੀਸਕੋਪਿਕ ਫੋਰਕ ਅਤੇ ਰੀਅਰ 'ਚ ਮੋਨੋਸ਼ਾਕ ਦੇ ਨਾਲ ਟ੍ਰੇਲਿਸ ਫਰੇਮ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਸਕੋਪ ਵ੍ਹੀਲ ਅਤੇ ਡਿਊਲ-ਪਰਪਜ ਟਾਇਰ ਮਿਲ ਸਕਦੇ ਹਨ। ਇਸ ਤੋਂ ਇਲਾਵਾ ਵੀ ਗਾਹਕਾਂ ਨੂੰ ਕਈ ਕਸਟਮਾਈਜੇਸ਼ਨ ਆਪਸ਼ਨ ਦਿੱਤੇ ਜਾਣਗੇ।

PunjabKesari 

ਇੰਜਣ
Leoncino 500 ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ TRK 502 ਵਾਲਾ ਇੰਜਣ ਦਿੱਤਾ ਜਾ ਸਕਦਾ ਹੈ। ਇਸ ਵਿਚ 500 ਸੀਸੀ ਲਿਕੁਇੱਡ-ਕੂਲਡ ਪੈਰਲਲ ਟਵਿੱਨ ਇੰਜਣ ਲੱਗਾ ਹੈ ਜੋ 48 ਪੀ.ਐੱਸ. ਦੀ ਪਾਵਰ ਅਤੇ 45 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਨਾਲ 6-ਸਪੀਡ ਟਰਾਂਸਮਿਸ਼ਨ ਦਿੱਤਾ ਗਿਆ ਹੈ। ਇਸ ਦੀ ਕੀਮਤ ਅਤੇ ਲਾਂਚਿੰਗ ਨੂੰ ਲੈ ਕੇ ਅਜੇ ਤਕ ਕੰਪਨੀ ਵਲੋਂ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


Related News