ਸੁਦਰਸ਼ਨ ਪਟਨਾਇਕ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ 500 ਕਿਲੋ ਅੰਬਾਂ ਨਾਲ ਬਣਾਈ ਕਲਾਕਾਰੀ

Saturday, May 25, 2024 - 10:24 AM (IST)

ਸੁਦਰਸ਼ਨ ਪਟਨਾਇਕ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ 500 ਕਿਲੋ ਅੰਬਾਂ ਨਾਲ ਬਣਾਈ ਕਲਾਕਾਰੀ

ਪੁਰੀ (ਭਾਸ਼ਾ)- ਪ੍ਰਸਿੱਧ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਦੇਸ਼ ਵਿਚ ਚੱਲ ਰਹੀਆਂ ਚੋਣਾਂ ਵਿਚ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕਰਨ ਲਈ ਪੁਰੀ ਬੀਚ 'ਤੇ 500 ਕਿਲੋ ਅੰਬਾਂ ਦੀ ਵਰਤੋਂ ਕਰਕੇ ਇਕ ਕਲਾਕਾਰੀ ਬਣਾਈ ਹੈ। ਪਟਨਾਇਕ ਨੇ ਇਹ ਕਲਾਕਾਰੀ 2,000 ਵਰਗ ਫੁੱਟ ਦੇ ਖੇਤਰ 'ਚ ਬਣਾਈ ਹੈ, ਜਿਸ 'ਤੇ ਲਿਖਿਆ ਹੈ 'ਚੋਣ ਤਿਉਹਾਰ, ਦੇਸ਼ ਦਾ ਮਾਣ' ਅਤੇ 'ਤੁਹਾਡੀ ਵੋਟ ਤੁਹਾਡੀ ਆਵਾਜ਼'। 

ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤਹਿਤ ਓਡੀਸ਼ਾ ਦੀਆਂ 6 ਲੋਕ ਸਭਾ ਅਤੇ 42 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਪਟਨਾਇਕ ਨੇ ਦੱਸਿਆ ਕਿ ਇਸ ਰੇਤ ਕਲਾ ਦੇ ਕੰਮ ਨੂੰ ਪੂਰਾ ਕਰਨ ਵਿਚ ਕਰੀਬ 5 ਘੰਟੇ ਲੱਗੇ ਜਿਸ ਵਿਚ ਉਨ੍ਹਾਂ ਦੇ ਸੰਸਥਾ ਦੇ ਵਿਦਿਆਰਥੀਆਂ ਨੇ ਵੀ ਮਦਦ ਕੀਤੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ,''ਇਹ ਗਰਮੀ ਦਾ ਮੌਸਮ ਹੈ ਅਤੇ ਅੰਬ ਹਰ ਕਿਸੇ ਦਾ ਮਨਪਸੰਦ ਫ਼ਲ ਹੈ ਇਸ ਲਈ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨ ਲਈ ਅਸੀਂ ਆਪਣੀ ਕਲਾਕਾਰੀ 'ਚ ਅੰਬ ਦੀ ਵਰਤੋਂ ਕੀਤੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News