ਚਾਲੂ ਵਿੱਤੀ ਸਾਲ ’ਚ ਬਰਾਮਦ 15 ਫ਼ੀਸਦੀ ਵਧ ਕੇ 500 ਅਰਬ ਡਾਲਰ ’ਤੇ ਪਹੁੰਚਣ ਦਾ ਅੰਦਾਜ਼ਾ : ਫਿਓ
Friday, May 17, 2024 - 10:14 AM (IST)

ਨਵੀਂ ਦਿੱਲੀ (ਭਾਸ਼ਾ) - ਬਰਾਮਦਕਾਰਾਂ ਦੇ ਚੋਟੀ ਦੇ ਸੰਗਠਨ ਫਿਓ ਨੇ ਵੀਰਵਾਰ ਨੂੰ ਕਿਹਾ ਕਿ ਵਿਸ਼ਵ ਪੱਧਰ ’ਤੇ ਚੁਣੌਤੀਆਂ ਦੇ ਬਾਵਜੂਦ ਦੇਸ਼ ਦੀ ਵਸਤੂਆਂ ਦੀ ਬਰਾਮਦ ਚਾਲੂ ਵਿੱਤੀ ਸਾਲ ’ਚ 12 ਤੋਂ 15 ਫ਼ੀਸਦੀ ਵਧ ਕੇ 500 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਫਿਓ ਨੇ ਬਰਾਮਦ ਦੀ ਰਫ਼ਤਾਰ ਨੂੰ ਹੁਲਾਰਾ ਦੇਣ ਲਈ ਪ੍ਰਤੀਯੋਗੀ ਦਰ ’ਤੇ ਲੰਬੀ ਮਿਆਦ ਦੇ ਕਰਜ਼ੇ ਮੁਹੱਈਆ ਕਰਵਾਉਣ, ਵਿਆਜ ਦੀ ਛੋਟ ਵਧਾਉਣ, ਬਰਾਮਦ ਵਿਕਾਸ ਫੰਡ ਬਣਾਉਣ ਵਰਗੇ ਸੁਝਾਅ ਵੀ ਦਿੱਤੇ। ਦੱਸ ਦੇਈਏ ਕਿ ਵਸਤੂਆਂ ਦੀ ਬਰਾਮਦ ਪਿਛਲੇ ਵਿੱਤੀ ਸਾਲ 2023-24 ਵਿਚ ਤਿੰਨ ਫ਼ੀਸਦੀ ਤੋਂ ਜ਼ਿਆਦਾ ਵਧ ਕੇ 437.1 ਅਰਬ ਡਾਲਰ ਰਹੀ ਹੈ।
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਫਿਓ) ਦੇ ਚੇਅਰਮੈਨ ਅਸ਼ਵਨੀ ਕੁਮਾਰ ਨੇ ਇਹ ਵੀ ਕਿਹਾ ਕਿ ਦੇਸ਼ ਦੀ ਸੇਵਾ ਬਰਾਮਦ 2024-25 ਵਿਚ 390 ਤੋਂ 400 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਉਨ੍ਹਾਂ ਨੇ ਕਿਹਾ, “ਸਾਡਾ ਅੰਦਾਜ਼ਾ ਹੈ ਕਿ ਵਸਤੂਆਂ ਦੀ ਬਰਾਮਦ ਚਾਲੂ ਵਿੱਤੀ ਸਾਲ ਵਿਚ 500 ਤੋਂ 510 ਅਰਬ ਡਾਲਰ ਰਹੇਗੀ। ਸੇਵਾ ਖੇਤਰ ’ਚ ਬਰਾਮਦ 390 ਤੋਂ 400 ਅਰਬ ਡਾਲਰ ਰਹਿਣ ਦੀ ਉਮੀਦ ਹੈ।’’ ਕੁਮਾਰ ਨੇ ਕਿਹਾ, ‘‘ਮੰਗ ’ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਇਲੈਕਟ੍ਰਾਨਿਕਸ, ਮਸ਼ੀਨਰੀ, ਉੱਚ ਅਤੇ ਮੱਧਮ ਟੈਕਨਾਲੋਜੀ, ਫਾਰਮਾਸਿਊਟੀਕਲ, ਮੈਡੀਕਲ ਅਤੇ ਡਾਇਗਨੋਸਟਿਕ ਉਪਕਰਨਾਂ ਵਰਗੇ ਟੈਕਨਾਲੋਜੀ-ਆਧਾਰਿਤ ਖੇਤਰਾਂ ਲਈ ਮੰਗ ਮਜ਼ਬੂਤ ਬਣੀ ਹੋਈ ਹੈ।’’
ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8